Vastu Rules : ਘਰ ਵਿਚ ਚਾਂਦੀ ਜਾਂ ਪਿੱਤਲ ਦੇ ਹਾਥੀ ਦੀ ਮੂਰਤੀ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਅਜਿਹੇ 'ਚ ਆਓ ਇਸ ਲੇਖ ਰਾਹੀਂ ਤੁਹਾਨੂੰ ਦੱਸਦੇ ਹਾਂ ਘਰ ਵਿਚ ਚਾਂਦੀ ਜਾਂ ਪਿੱਤਲ ਦੇ ਹਾਥੀ ਦੀ ਮੂਰਤੀ ਰੱਖਣ ਦੀ ਸਹੀ ਦਿਸ਼ਾ ਤੇ ਨਿਯਮਾਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਵਾਸਤੂ ਸ਼ਾਸਤਰ (Vastu Shastra) ਦਾ ਬਹੁਤ ਖ਼ਾਸ ਮਹੱਤਵ ਹੈ। ਵਾਸਤੂ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨ ਨਾਲ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਹਾਥੀ ਨੂੰ ਐਸ਼ੋ-ਆਰਾਮ, ਸ਼ਕਤੀ, ਗਿਆਨ, ਸਬਰ ਤੇ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਗਿਆ ਹੈ। ਇਸਦਾ ਸਬੰਧ ਮਹਾਦੇਵ ਦੇ ਪੁੱਤਰ ਗਣਪਤੀ ਬੱਪਾ ਨਾਲ ਹੈ। ਘਰ ਵਿਚ ਚਾਂਦੀ ਜਾਂ ਪਿੱਤਲ ਦੇ ਹਾਥੀ ਦੀ ਮੂਰਤੀ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਅਜਿਹੇ 'ਚ ਆਓ ਇਸ ਲੇਖ ਰਾਹੀਂ ਤੁਹਾਨੂੰ ਦੱਸਦੇ ਹਾਂ ਘਰ ਵਿਚ ਚਾਂਦੀ ਜਾਂ ਪਿੱਤਲ ਦੇ ਹਾਥੀ ਦੀ ਮੂਰਤੀ ਰੱਖਣ ਦੀ ਸਹੀ ਦਿਸ਼ਾ ਤੇ ਨਿਯਮਾਂ ਬਾਰੇ।
ਜੋਤਿਸ਼ ਸ਼ਾਸਤਰ ਅਨੁਸਾਰ ਚਾਂਦੀ ਨੂੰ ਚੰਦਰਮਾ ਤੇ ਸ਼ੁੱਕਰ ਦੀ ਧਾਤ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਵਿਚ ਚਾਂਦੀ ਦੇ ਹਾਥੀ ਦੀ ਮੂਰਤੀ ਰੱਖਣ ਨਾਲ ਪਰਿਵਾਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਆਰਥਿਕ ਸਥਿਤੀ 'ਚ ਸੁਧਾਰ ਦੇਖਣ ਨੂੰ ਮਿਲਦਾ ਹੈ। ਨਾਲ ਹੀ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਤੁਸੀਂ ਕਾਰੋਬਾਰ 'ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਘਰ ਦੀ ਤਿਜੋਰੀ 'ਚ ਚਾਂਦੀ ਦੇ ਹਾਥੀ ਦੀ ਮੂਰਤੀ ਰੱਖੋ। ਇਸ ਨਾਲ ਰਾਹੂ-ਕੇਤੂ ਦਾ ਨਕਾਰਾਤਮਕ ਪ੍ਰਭਾਵ ਦੂਰ ਹੁੰਦਾ ਹੈ ਤੇ ਕਾਰੋਬਾਰ 'ਚ ਸਫ਼ਲਤਾ ਮਿਲਦੀ ਹੈ।
ਵਾਸਤੂ ਸ਼ਾਸਤਰ ਮੁਤਾਬਕ ਘਰ ਵਿਚ ਪਿੱਤਲ ਦੇ ਹਾਥੀ ਦੀ ਮੂਰਤੀ ਨੂੰ ਰੱਖਣ ਨਾਲ ਕਾਰਜ ਖੇਤਰ 'ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਤੇ ਆਤਮ-ਵਿਸ਼ਵਾਸ 'ਚ ਵਾਧਾ ਹੁੰਦਾ ਹੈ। ਨਾਲ ਹੀ ਪਿੱਤਲ ਦਾ ਹਾਥੀ ਘਰ ਦੀ ਨਕਾਰਾਤਮਕ ਊਰਜਾ ਨੂੰ ਨਸ਼ਟ ਕਰਨ ਲਈ ਲਾਭਦਾਇਕ ਮੰਨਿਆ ਜਾਂਦਾ ਹੈ।