Vastu Rules : ਘਰ ਵਿਚ ਸ਼ੀਸ਼ਾ ਲਗਾਉਣ ਤੋਂ ਪਹਿਲਾਂ ਵਾਸਤੂ ਨਾਲ ਜੁੜੇ ਨਿਯਮਾਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਕਿ ਘਰ ਦੀ ਕਿਸ ਦਿਸ਼ਾ ਵਿੱਚ ਸ਼ੀਸ਼ਾ ਲਗਾਉਣਾ ਚਾਹੀਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ 'ਚ ਘਰ ਵਿਚ ਚੀਜ਼ਾਂ ਨੂੰ ਰੱਖਣ ਦੀ ਸਹੀ ਦਿਸ਼ਾ ਬਾਰੇ ਦੱਸਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਾਸਤੂ ਨਿਯਮਾਂ ਦੀ ਪਾਲਣਾ ਕਰਨ ਨਾਲ ਘਰ ਵਿੱਚ ਊਰਜਾ ਦਾ ਪ੍ਰਵਾਹ ਕੰਟਰੋਲ 'ਚ ਰਹਿੰਦਾ ਹੈ। ਵਾਸਤੂ ਸ਼ਾਸਤਰ ਅਨੁਸਾਰ, ਘਰ ਦੀ ਸਹੀ ਦਿਸ਼ਾ ਵਿਚ ਸ਼ੀਸ਼ਾ ਲਗਾਉਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਤੇ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ।
ਇਸ ਲਈ ਕਿਹਾ ਜਾਂਦਾ ਹੈ ਕਿ ਘਰ ਵਿਚ ਸ਼ੀਸ਼ਾ ਲਗਾਉਣ ਤੋਂ ਪਹਿਲਾਂ ਵਾਸਤੂ ਨਾਲ ਜੁੜੇ ਨਿਯਮਾਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਕਿ ਘਰ ਦੀ ਕਿਸ ਦਿਸ਼ਾ ਵਿੱਚ ਸ਼ੀਸ਼ਾ ਲਗਾਉਣਾ ਚਾਹੀਦਾ ਹੈ।
ਉੱਤਰ ਦਿਸ਼ਾ: ਵਾਸਤੂ ਸ਼ਾਸਤਰ ਅਨੁਸਾਰ, ਘਰ ਦੀ ਉੱਤਰ ਦਿਸ਼ਾ ਨੂੰ ਧਨ ਦੇ ਦੇਵਤਾ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਸ਼ੀਸ਼ਾ ਲਗਾਉਣ ਨਾਲ ਧਨ ਲਾਭ ਦੇ ਯੋਗ ਬਣਦੇ ਹਨ ਤੇ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਨਾਲ ਹੀ ਜੀਵਨ ਵਿਚ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਪੂਰਬ ਦਿਸ਼ਾ: ਘਰ ਦੀ ਪੂਰਬ ਦਿਸ਼ਾ 'ਚ ਵੀ ਸ਼ੀਸ਼ਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵਿਚ ਸ਼ੀਸ਼ਾ ਲਗਾਉਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ, ਨਾਲ ਹੀ ਪਰਿਵਾਰ ਦੇ ਮੈਂਬਰਾਂ ਦੇ ਮਾਣ-ਸਤਿਕਾਰ 'ਚ ਵਾਧਾ ਹੁੰਦਾ ਹੈ।
ਉੱਤਰ-ਪੂਰਬ (ਈਸ਼ਾਨ ਕੋਣ): ਘਰ ਦੀ ਉੱਤਰ-ਪੂਰਬ ਦਿਸ਼ਾ ਵਿਚ ਵੀ ਸ਼ੀਸ਼ਾ ਲਗਾ ਸਕਦੇ ਹੋ। ਵਾਸਤੂ ਅਨੁਸਾਰ, ਇਸ ਦਿਸ਼ਾ ਵਿੱਚ ਸ਼ੀਸ਼ਾ ਲਗਾਉਣ ਨਾਲ ਘਰ ਵਿੱਚ ਸੁੱਖ-ਸ਼ਾਂਤੀ ਦਾ ਵਾਸ ਹੁੰਦਾ ਹੈ।
ਘਰ ਦੀ ਦੱਖਣ ਤੇ ਪੱਛਮ ਦਿਸ਼ਾ 'ਚ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਘਰ ਵਿਚ ਨਕਾਰਾਤਮਕ ਊਰਜਾ ਦਾ ਆਗਮਨ ਹੁੰਦਾ ਹੈ। ਨਾਲ ਹੀ ਪਰਿਵਾਰ ਦੇ ਲੋਕਾਂ ਨੂੰ ਵਾਦ-ਵਿਵਾਦ ਤੇ ਮਾਨਸਿਕ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।