Valmiki Jayanti 2023 : ਹਿੰਦੂ ਧਰਮ 'ਚ ਵਾਲਮੀਕਿ ਜੈਅੰਤੀ ਦਾ ਵਿਸ਼ੇਸ਼ ਮਹੱਤਵ ਹੈ। ਮਹਾਂਰਿਸ਼ੀ ਵਾਲਮੀਕਿ ਨੂੰ ਮਹਾਨ ਸੰਤ ਹੋਣ ਦੇ ਨਾਲ-ਨਾਲ ਵਿਸ਼ੇਸ਼ ਸਨਮਾਨ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਉਹ ਰਾਮਾਇਣ ਦੇ ਯੁੱਗ ਨਾਲ ਸਬੰਧਤ ਹਨ। ਉਨ੍ਹਾਂ ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ ਦਾ ਪ੍ਰਚਾਰ ਕੀਤਾ ਤੇ ਤਪੱਸਿਆ ਅਤੇ ਦਾਨ ਦੀ ਮਹੱਤਤਾ ਬਾਰੇ ਦੱਸਿਆ।
Valmiki Jayanti 2023 : ਧਰਮ ਡੈਸਕ, ਨਈ ਦੁਨੀਆ : ਮਹਾਰਿਸ਼ੀ ਵਾਲਮੀਕਿ ਨੂੰ ਸਨਾਤਨ ਧਰਮ 'ਚ ਪਹਿਲਾ ਕਵੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਮਹਾਨ ਹਿੰਦੂ ਮਹਾਂਕਾਵਿ ਰਾਮਾਇਣ ਦੀ ਰਚਨਾ ਕੀਤੀ ਸੀ, ਜੋ ਕਿ ਭਗਵਾਨ ਰਾਮ ਦੇ ਪੂਰੇ ਜੀਵਨ ਦਾ ਵਰਣਨ ਕਰਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਮਹਾਂਰਿਸ਼ੀ ਵਾਲਮੀਕਿ ਦਾ ਜਨਮ ਦਿਨ ਹਰ ਸਾਲ ਅੱਸੂ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਇਸ ਸਾਲ ਵਾਲਮੀਕਿ ਜੈਅੰਤੀ 28 ਅਕਤੂਬਰ, 2023 ਨੂੰ ਮਨਾਈ ਜਾਵੇਗੀ।
ਇਹ ਹੈ ਪੂਜਾ ਦਾ ਸ਼ੁਭ ਸਮਾਂ
ਪੂਰਨਿਮਾ ਤਿਥੀ ਦੀ ਸ਼ੁਰੂਆਤ - 28 ਅਕਤੂਬਰ, 2023 ਸਵੇਰੇ 04:17 ਵਜੇ
ਪੂਰਨਿਮਾ ਤਿਥੀ ਦੀ ਸਮਾਪਤੀ - 29 ਅਕਤੂਬਰ, 2023 ਨੂੰ ਸਵੇਰੇ 01:53 ਵਜੇ
ਵਾਲਮੀਕਿ ਜੈਅੰਤੀ ਦਾ ਮਹੱਤਵ
ਹਿੰਦੂ ਧਰਮ 'ਚ ਵਾਲਮੀਕਿ ਜੈਅੰਤੀ ਦਾ ਵਿਸ਼ੇਸ਼ ਮਹੱਤਵ ਹੈ। ਮਹਾਂਰਿਸ਼ੀ ਵਾਲਮੀਕਿ ਨੂੰ ਮਹਾਨ ਸੰਤ ਹੋਣ ਦੇ ਨਾਲ-ਨਾਲ ਵਿਸ਼ੇਸ਼ ਸਨਮਾਨ ਨਾਲ ਦੇਖਿਆ ਜਾਂਦਾ ਹੈ ਕਿਉਂਕਿ ਉਹ ਰਾਮਾਇਣ ਦੇ ਯੁੱਗ ਨਾਲ ਸਬੰਧਤ ਹਨ। ਉਨ੍ਹਾਂ ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ ਦਾ ਪ੍ਰਚਾਰ ਕੀਤਾ ਤੇ ਤਪੱਸਿਆ ਅਤੇ ਦਾਨ ਦੀ ਮਹੱਤਤਾ ਬਾਰੇ ਦੱਸਿਆ।
ਮਹਾਂਰਿਸ਼ੀ ਵਾਲਮੀਕਿ ਦੀ ਮਿਥਿਹਾਸਕ ਕਥਾ
ਕਥਾ ਅਨੁਸਾਰ ਭਗਵਾਨ ਰਾਮ ਨੇ ਬਨਵਾਸ ਦੌਰਾਨ ਮਹਾਰਿਸ਼ੀ ਵਾਲਮੀਕਿ ਨਾਲ ਮੁਲਾਕਾਤ ਕੀਤੀ ਸੀ। ਜਦੋਂ ਮਾਤਾ ਸੀਤਾ ਨੂੰ ਬਨਵਾਸ ਹੋਇਆ ਸੀ ਤਾਂ ਇਹ ਮਹਾਰਿਸ਼ੀ ਵਾਲਮੀਕਿ ਨੇ ਹੀ ਮਾਤਾ-ਸੀਤਾ ਨੂੰ ਸ਼ਰਨ ਦਿੱਤੀ ਸੀ। ਮਹਾਰਿਸ਼ੀ ਵਾਲਮੀਕਿ ਦੇ ਆਸ਼ਰਮ 'ਚ ਹੀ ਮਾਤਾ ਸੀਤਾ ਨੇ ਜੁੜਵਾਂ ਬੱਚਿਆਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ। ਜਦੋਂ ਮਹਾਂਰਿਸ਼ੀ ਵਾਲਮੀਕਿ ਆਸ਼ਰਮ 'ਚ ਲਵ-ਕੁਸ਼ ਨੂੰ ਪੜ੍ਹਾ ਰਹੇ ਸਨ ਉਦੋਂ ਹੀ ਉਨ੍ਹਾਂ ਨੇ ਰਾਮਾਇਣ ਗ੍ਰੰਥ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ 24,000 ਛੰਦ (ਸਲੋਕ) ਅਤੇ ਸੱਤ ਸਰਗ (ਕਾਂਡ) ਲਿਖੇ ਸੀ।
ਤਿਰੂਵਨਮਿਉਰ 'ਚ ਹੈ ਮਹਾਂਰਿਸ਼ੀ ਵਾਲਮੀਕਿ ਦਾ ਮੰਦਰ
ਤਿਰੂਵਨਮਿਉਰ, ਚੇਨਈ 'ਚ ਮਹਾਂਰਿਸ਼ੀ ਵਾਲਮੀਕਿ ਮੰਦਿਰ 1300 ਸਾਲ ਤੋਂ ਵੱਧ ਪੁਰਾਣਾ ਇੱਕ ਮੰਦਰ ਹੈ। ਇਸ ਨੂੰ ਮਾਰਕੰਡੇਸ਼ਵਰ ਮੰਦਰ ਵੀ ਕਿਹਾ ਜਾਂਦਾ ਹੈ। ਇਸ ਮੰਦਰ ਦਾ ਨਿਰਮਾਣ ਚੋਲ ਰਾਜ ਦੌਰਾਨ ਹੋਇਆ ਸੀ। ਧਾਰਮਿਕ ਮਾਨਤਾ ਹੈ ਕਿ ਰਿਸ਼ੀ ਵਾਲਮੀਕਿ ਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਮਾਰਕੰਡੇਸ਼ਵਰ ਮੰਦਰ 'ਚ ਪੂਜਾ ਕੀਤੀ ਸੀ। ਬਾਅਦ 'ਚ ਇਸ ਸਥਾਨ ਦਾ ਨਾਂ ਤਿਰੂਵਲਮੀਕਿਯੂਰ ਰੱਖਿਆ ਗਿਆ, ਜੋ ਹੁਣ ਤਿਰੂਵਨਮਿਉਰ 'ਚ ਬਦਲ ਗਿਆ ਹੈ।
ਡਿਸਕਲੇਮਰ: 'ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸਨੂੰ ਮਹਿਜ਼ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸ ਦੀ ਕੋਈ ਵੀ ਵਰਤੋਂ ਉਪਭੋਗਤਾ ਦੀ ਇਕੱਲੀ ਜ਼ਿੰਮੇਵਾਰੀ ਹੋਵੇਗੀ।