Kalashtami ਦਾ ਵਰਤ ਰੱਖਣ ਵਾਲਿਆਂ ਨੂੰ ਇਸ ਦਿਨ ਕਿਸੇ ਨਾਲ ਅਪਸ਼ਬਦ ਨਹੀਂ ਬੋਲਣੇ ਚਾਹੀਦੇ ਤੇ ਪੂਰੀ ਤਰ੍ਹਾਂ ਸਾਤਵਿਕ ਰਹਿਣਾ ਚਾਹੀਦਾ ਹੈ। ਇਸ ਦਿਨ ਝੂਠ ਬੋਲਣਾ ਜਾਂ ਕਿਸੇ ਪ੍ਰਤੀ ਈਰਖਾ ਰੱਖਣਾ ਵਰਜਿਤ ਮੰਨਿਆ ਗਿਆ ਹੈ।

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਪੰਚਾਂਗ ਅਨੁਸਾਰ, ਹਰ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿੱਥੀ ਨੂੰ ਕਾਲਾਸ਼ਟਮੀ ਮਨਾਈ ਜਾਂਦੀ ਹੈ। ਇਹ ਦਿਨ ਭਗਵਾਨ ਸ਼ਿਵ ਦੇ 'ਕਾਲ ਭੈਰਵ' ਸਰੂਪ ਨੂੰ ਸਮਰਪਿਤ ਹੈ। ਵੈਸਾਖ ਮਹੀਨੇ ਵਿੱਚ ਆਉਣ ਵਾਲੀ ਕਾਲਾਸ਼ਟਮੀ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਕਾਲ ਭੈਰਵ ਨੂੰ ਸਮੇਂ ਦਾ ਸੁਆਮੀ ਅਤੇ ਰੁਕਾਵਟਾਂ ਦਾ ਨਾਸ਼ਕ ਮੰਨਿਆ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਜੋ ਸਾਧਕ ਇਸ ਦਿਨ ਪੂਰੀ ਭਗਤੀ ਨਾਲ ਵਰਤ ਰੱਖਦਾ ਹੈ, ਉਸਨੂੰ ਅਕਾਲ ਮੌਤ ਦੇ ਡਰ ਅਤੇ ਨਕਾਰਾਤਮਕ ਸ਼ਕਤੀਆਂ ਤੋਂ ਮੁਕਤੀ ਮਿਲਦੀ ਹੈ।
ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਮਾਸਿਕ ਕਾਲਾਸ਼ਟਮੀ 9 ਮਈ ਨੂੰ ਮਨਾਈ ਜਾਵੇਗੀ।
ਬ੍ਰਹਮ ਮਹੂਰਤ 'ਚ ਉੱਠੋ: ਦਿਨ ਦੀ ਸ਼ੁਰੂਆਤ ਪਵਿੱਤਰ ਨਦੀ 'ਚ ਇਸ਼ਨਾਨ ਕਰ ਕੇ ਜਾਂ ਪਾਣੀ 'ਚ ਗੰਗਾਜਲ ਪਾ ਕੇ ਇਸ਼ਨਾਨ ਨਾਲ ਕਰੋ।
ਸੰਕਲਪ: ਭਗਵਾਨ ਸ਼ਿਵ ਅਤੇ ਕਾਲ ਭੈਰਵ ਦੇ ਸਾਹਮਣੇ ਵਰਤ ਦਾ ਸੰਕਲਪ ਲਓ।
ਦੀਪ ਦਾਨ: ਮੰਦਰ 'ਚ ਜਾ ਕੇ ਚੌਮੁਖੀ ਦੀਵਾ ਜਗਾਓ। ਭਗਵਾਨ ਭੈਰਵ ਨੂੰ ਸਰ੍ਹੋਂ ਦਾ ਤੇਲ, ਕਾਲੇ ਤਿਲ ਤੇ ਮਾਹਾਂ ਦੀ ਦਾਲ ਦੀ ਕਚੌਰੀ ਦਾ ਭੋਗ ਲਗਾਓ।
ਕੁੱਤੇ ਦੀ ਸੇਵਾ: ਭਗਵਾਨ ਕਾਲ ਭੈਰਵ ਦੀ ਸਵਾਰੀ ਕੁੱਤਾ ਹੈ, ਇਸ ਲਈ ਇਸ ਦਿਨ ਕਾਲੇ ਕੁੱਤੇ ਨੂੰ ਮਿੱਠੀ ਰੋਟੀ ਖੁਆਉਣ ਨਾਲ ਰਾਹੂ-ਕੇਤੂ ਅਤੇ ਸ਼ਨੀ ਦੇ ਅਸ਼ੁਭ ਪ੍ਰਭਾਵ ਦੂਰ ਹੁੰਦੇ ਹਨ।
ਕਾਲਾਸ਼ਟਮੀ ਦਾ ਵਰਤ ਰੱਖਣ ਵਾਲਿਆਂ ਨੂੰ ਇਸ ਦਿਨ ਕਿਸੇ ਨਾਲ ਅਪਸ਼ਬਦ ਨਹੀਂ ਬੋਲਣੇ ਚਾਹੀਦੇ ਤੇ ਪੂਰੀ ਤਰ੍ਹਾਂ ਸਾਤਵਿਕ ਰਹਿਣਾ ਚਾਹੀਦਾ ਹੈ। ਇਸ ਦਿਨ ਝੂਠ ਬੋਲਣਾ ਜਾਂ ਕਿਸੇ ਪ੍ਰਤੀ ਈਰਖਾ ਰੱਖਣਾ ਵਰਜਿਤ ਮੰਨਿਆ ਗਿਆ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।