ਪੌਰਾਣਿਕ ਕਥਾ ਅਨੁਸਾਰ ਕੱਤਕ ਮਹੀਨੇ ਭਗਵਾਨ ਵਿਸ਼ਨੂੰ ਦੇ ਸ਼ਾਲੀਗ੍ਰਾਮ ਰੂਪ ਤੇ ਮਾਂ ਤੁਲਸੀ ਦੇ ਵਿਆਹ ਦਾ ਰਿਵਾਜ ਹੈ। ਦੇਵੋਥਾਨ ਇਕਾਦਸ਼ੀ ਵਾਲੇ ਦਿਨ ਚਤੁਰਮਾਸ ਦੀ ਸਮਾਪਤੀ ਹੁੰਦੀ ਹੈ, ਇਸ ਤੋਂ ਅਗਲੇ ਦਿਨ ਤੁਲਸੀ ਵਿਆਹ ਕਰਵਾਇਆ ਜਾਂਦਾ ਹੈ। ਪੰਚਾਂਗ ਅਨੁਸਾਰ ਇਸ ਸਾਲ ਦੇਵੋਥਾਨ ਇਕਾਦਸ਼ੀ 14 ਨਵੰਬਰ ਨੂੰ ਹੈ ਤੇ ਤੁਲਸੀ ਵਿਆਹ 15 ਨਵੰਬਰ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ।

Tulsi Vivah 2021 : ਕੱਤਕ ਮਹੀਨੇ ਦੀ ਇਕਾਦਸ਼ੀ ਤਿਥੀ ਨੂੰ ਦੇਵੋਥਾਨ ਏਕਾਦਸ਼ੀ ਕਿਹਾ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਭਗਵਾਨ ਵਿਸ਼ਨੂੰ ਯੋਗ ਨਿਦਰਾ ਤੋਂ ਜਾਗ ਕੇ, ਮੁੜ ਆਪਣਾ ਕਾਰਜਭਾਰ ਸੰਭਾਲਦੇ ਹਨ। ਇਸ ਦਿਨ ਤੋਂ ਚਤੁਰਮਾਸ ਦੀ ਸਮਾਪਤੀ ਹੁੰਦੀ ਹੈ ਤੇ ਵਿਆਹ, ਮੁੰਡਨ ਆਦਿ ਸਾਰੇ ਮੰਗਲ ਕਾਰਜ ਹੋਣੇ ਸ਼ੁਰੂ ਹੋ ਜਾਂਦੇ ਹਨ। ਪੌਰਾਣਿਕ ਕਥਾ ਅਨੁਸਾਰ ਇਸ ਦੇ ਅਗਲੇ ਦਿਨ ਤੁਲਸੀ ਵਿਆਹ ਕੀਤਾ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਭਗਵਾਨ ਵਿਸ਼ਨੂ ਯੋਗ ਨਿਦਰਾ ਤੋਂ ਜਾਗ ਕੇ ਭਗਵਾਨ ਵਿਸ਼ਨੂੰ ਸਭ ਤੋਂ ਪਹਿਲਾਂ ਤੁਲਸੀ ਜੀ ਦੀ ਹੀ ਆਵਾਜ਼ ਸੁਣਦੇ ਹਨ। ਇਸ ਲਈ ਕੱਤਕ ਮਹੀਨੇ ਤੁਲਸੀ ਪੂਜਨ ਨੂੰ ਵਿਸ਼ੇਸ਼ ਰੂਪ 'ਚ ਫਲ਼ਦਾਈ ਮੰਨਿਆ ਜਾਂਦਾ ਹੈ। ਇਸ ਮਹੀਨੇ ਤੁਲਸੀ ਵਿਆਹ ਕਰਵਾਉਣ ਨਾਲ ਕੰਨਿਆਦਾ ਦੇ ਬਰਾਬਰ ਫਲ ਮਿਲਦਾ ਹੈ ਤੇ ਵਿਆਹੁਤਾ ਜੀਵਨ ਸੁਖਮਈ ਹੁੰਦਾ ਹੈ। ਆਓ ਜਾਣਦੇ ਹਾਂ ਇਸ ਸਾਲ ਤੁਲਸੀ ਵਿਆਹ ਦੀ ਤਿਥੀ, ਮਹੂਰਤ ਤੇ ਪੂਜਨ ਵਿਧੀ ਬਾਰੇ...
ਪੌਰਾਣਿਕ ਕਥਾ ਅਨੁਸਾਰ ਕੱਤਕ ਮਹੀਨੇ ਭਗਵਾਨ ਵਿਸ਼ਨੂੰ ਦੇ ਸ਼ਾਲੀਗ੍ਰਾਮ ਰੂਪ ਤੇ ਮਾਂ ਤੁਲਸੀ ਦੇ ਵਿਆਹ ਦਾ ਰਿਵਾਜ ਹੈ। ਦੇਵੋਥਾਨ ਇਕਾਦਸ਼ੀ ਵਾਲੇ ਦਿਨ ਚਤੁਰਮਾਸ ਦੀ ਸਮਾਪਤੀ ਹੁੰਦੀ ਹੈ, ਇਸ ਤੋਂ ਅਗਲੇ ਦਿਨ ਤੁਲਸੀ ਵਿਆਹ ਕਰਵਾਇਆ ਜਾਂਦਾ ਹੈ। ਪੰਚਾਂਗ ਅਨੁਸਾਰ ਇਸ ਸਾਲ ਦੇਵੋਥਾਨ ਇਕਾਦਸ਼ੀ 14 ਨਵੰਬਰ ਨੂੰ ਹੈ ਤੇ ਤੁਲਸੀ ਵਿਆਹ 15 ਨਵੰਬਰ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ। ਇਸ ਦਿਨ ਦ੍ਵਾਦਸ਼ੀ ਤਿਥੀ ਸਵੇਰੇ 6 ਵੱਜ ਕੇ 39 ਮਿੰਟ ਤੋਂ 16 ਨਵੰਬਰ ਨੂੰ ਦਿਨ ਮੰਗਲਵਾਰ ਨੂੰ ਸਵੇਰੇ 8 ਵੱਜ ਕੇ 1 ਮਿੰਟ 'ਤੇ ਖ਼ਤਮ ਹੋਵੇਗੀ। ਇਸ ਦਿਨ ਹੀ ਤੁਲਸੀ ਵਿਆਹ ਕਰਵਾਇਆ ਜਾਵੇਗਾ।
ਕੱਤਕ ਮਹੀਨੇ ਦੇਵੋਥਾਨ ਇਕਾਦਸ਼ੀ ਵਾਲੇ ਦਿਨ ਤੁਲਸੀ ਵਿਆਹ ਕਰਵਾਇਆ ਜਾਂਦਾ ਹੈ। ਤੁਲਸੀ ਵਿਆਹ ਲਈ ਇਕ ਚੌਕੀ 'ਤੇ ਆਸਣ ਵਿਛਾ ਕੇ ਤੁਲਸੀ ਜੀ ਤੇ ਸ਼ਾਲੀਗ੍ਰਾਮ ਦੀ ਮੂਰਤੀ ਸਥਾਪਿਤ ਕਰਨੀ ਚਾਹੀਦੀ ਹੈ। ਚੌਂਕੀ ਦੇ ਚੁਫੇਰੇ ਗੰਨਿਆਂ ਦਾ ਮੰਡਪ ਸਜਾਓ ਤੇ ਕਲਸ਼ ਸਥਾਪਨਾ ਕਰੋ। ਸਭ ਤੋਂ ਪਹਿਲਾਂ ਕਲਸ਼ ਅਤੇ ਗੌਰੀ ਗਣੇਸ਼ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਮਾਤਾ ਤੁਲਸੀ ਤੇ ਭਗਵਾਨ ਸ਼ਾਲੀਗ੍ਰਾਮ ਨੂੰ ਧੂਫ, ਦੀਵਾ, ਵਸਤਰ, ਹਾਰ, ਫੁੱਲ ਭੇਟ ਕਰੋ। ਤੁਲਸੀ ਜੀ ਨੂੰ ਸ਼ਿੰਗਾਰ ਦੇ ਸਾਮਾਨ ਤੇ ਲਾਲ ਚੁੰਨੀ ਚੜ੍ਹਾਈ ਜਾਂਦੀ ਹੈ। ਅਜਿਹਾ ਕਰਨ ਨਾਲ ਸੁਖੀ ਵਿਆਹੁਤਾ ਜੀਵਨ ਦਾ ਅਸ਼ੀਰਵਾਦ ਮਿਲਦਾ ਹੈ। ਇਸ ਤੋਂ ਬਾਅਦ ਤੁਲਸੀ ਮੰਗਾਸ਼ਟਕ ਦਾ ਪਾਠ ਕਰੋ। ਹੱਥ ਵਿਚ ਆਸਣ ਸਮੇਤ ਸ਼ਾਲੀਗ੍ਰਾਮ ਜੀ ਨੂੰ ਲੈ ਕੇ ਤੁਲਸੀ ਜੀ ਦੇ ਸੱਤ ਫੇਰੇ ਲੈਣੇ ਚਾਹੀਦੇ ਹਨ। ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਤੇ ਤੁਲਸੀ ਜੀ ਦੀ ਆਰਤੀ ਦਾ ਪਾਠ ਕਰਨਾ ਚਾਹੀਦਾ ਹੈ। ਪੂਜਨ ਤੋਂ ਬਾਅਦ ਪ੍ਰਸ਼ਾਦ ਵੰਡੋ।