ਕਿਸੇ ਵੀ ਸਬੰਧ ਵਿਚ ਚਾਹੇ ਲੋਕ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਭਰਮ ਆ ਹੀ ਜਾਂਦੇ ਹਨ। ਇਕ ਛੋਟਾ ਜਿਹਾ ਭਰਮ ਸਾਡੀਆਂ ਭਾਵਨਾਵਾਂ ਨੂੰ ਨੁਕਸਦਾਰ ਕਰ ਸਕਦਾ ਹੈ ਅਤੇ ਨਕਾਰਾਤਮਕਤਾ ਲਿਆ ਸਕਦਾ ਹੈ। ਪਰ ਜੇ ਅਸੀਂ ਇਨ੍ਹਾਂ ਸਭ ਨੂੰ ਛੱਡਣ ਦੀ ਕਲਾ ਸਿੱਖ ਲਈਏ ਅਤੇ ਆਪਣੀ ਚੇਤਨਾ ਦੀ ਹਰ ਪਲ ਆਨੰਦ ਲੈਣ ਦੀ ਸਮਰੱਥਾ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਅਸੀਂ ਇਸ ਤੋਂ ਸੁਰੱਖਿਅਤ ਰਹਿੰਦੇ ਹਾਂ।

ਅਸੀਂ ਆਮ ਤੌਰ ’ਤੇ ਸੁਖਦ ਭਾਵਨਾਵਾਂ ਨੂੰ ਛੱਡ ਦਿੰਦੇ ਹਾਂ ਅਤੇ ਦੁਖਦ ਭਾਵਨਾਵਾਂ ਨੂੰ ਫੜੀ ਰੱਖਦੇ ਹਾਂ। ਸੰਸਾਰ ਦੇ 99 ਫ਼ੀਸਦੀ ਲੋਕ ਅਜਿਹਾ ਹੀ ਕਰਦੇ ਹਨ ਪਰ ਜਦ ਧਿਆਨ ਦੇ ਮਾਧਿਅਮ ਨਾਲ ਚੇਤਨਾ ਮੁਕਤ ਅਤੇ ਚੰਗੇ ਸੰਸਕਾਰਾਂ ਵਾਲੀ ਬਣਦੀ ਹੈ ਤਦ ਨਾਂਹ-ਪੱਖੀ ਸੋਚ ਨੂੰ ਫੜੀ ਰੱਖਣ ਦੀ ਬਿਰਤੀ ਦਾ ਆਪਣੇ-ਆਪ ਹੀ ਅੰਤ ਹੋ ਜਾਂਦਾ ਹੈ। ਅਸੀਂ ਵਰਤਮਾਨ ਵਿਚ ਜਿਉਣ ਲੱਗਦੇ ਹਾਂ ਅਤੇ ਅਤੀਤ ਨੂੰ ਭੁੱਲ ਜਾਂਦੇ ਹਾਂ।
ਕਿਸੇ ਵੀ ਸਬੰਧ ਵਿਚ ਚਾਹੇ ਲੋਕ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਭਰਮ ਆ ਹੀ ਜਾਂਦੇ ਹਨ। ਇਕ ਛੋਟਾ ਜਿਹਾ ਭਰਮ ਸਾਡੀਆਂ ਭਾਵਨਾਵਾਂ ਨੂੰ ਨੁਕਸਦਾਰ ਕਰ ਸਕਦਾ ਹੈ ਅਤੇ ਨਕਾਰਾਤਮਕਤਾ ਲਿਆ ਸਕਦਾ ਹੈ। ਪਰ ਜੇ ਅਸੀਂ ਇਨ੍ਹਾਂ ਸਭ ਨੂੰ ਛੱਡਣ ਦੀ ਕਲਾ ਸਿੱਖ ਲਈਏ ਅਤੇ ਆਪਣੀ ਚੇਤਨਾ ਦੀ ਹਰ ਪਲ ਆਨੰਦ ਲੈਣ ਦੀ ਸਮਰੱਥਾ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਅਸੀਂ ਇਸ ਤੋਂ ਸੁਰੱਖਿਅਤ ਰਹਿੰਦੇ ਹਾਂ।
ਇਹ ਸੱਚ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ ਕਿ ਹਰ ਪਲ ਸਾਡੇ ਵਿਕਾਸ ਵਿਚ ਸਹਾਇਕ ਹੈ। ਉਚੇਰੀ ਚੇਤਨਾ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਕਿਸੇ ਜਟਿਲ ਯੋਜਨਾ ਦੀ ਜ਼ਰੂਰਤ ਨਹੀਂ ਹੁੰਦੀ। ਸਿਰਫ਼ ਛੱਡ ਦੇਣ ਦੀ ਕਲਾ ਸਿੱਖਣੀ ਹੈ-ਇਹੀ ਧਿਆਨ ਹੈ। ਧਿਆਨ ਦਾ ਅਰਥ ਹੈ ਇਸ ਪਲ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਅਤੇ ਹਰ ਪਲ ਨੂੰ ਡੂੰਘਾਈ ਨਾਲ ਜੀਣਾ। ਬਸ, ਇਹੀ ਸਮਝ ਅਤੇ ਕੁਝ ਦਿਨਾਂ ਦੇ ਨਿਰੰਤਰ ਧਿਆਨ-ਅਭਿਆਸ ਨਾਲ, ਤੁਹਾਡੇ ਜੀਵਨ ਦੀ ਗੁਣਵੱਤਾ ਪੂਰੀ ਤਰ੍ਹਾਂ ਬਦਲ ਸਕਦੀ ਹੈ। ਸਾਨੂੰ ਬੀਤੀਆਂ ਘਟਨਾਵਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਨਿਰੰਤਰ ਵਿਚਾਰਦੇ ਨਹੀਂ ਰਹਿਣਾ ਹੈ ਬਲਕਿ ਵਰਤਮਾਨ ਪਲ ਵਿਚ ਰਹਿਣ ਦਾ ਯਤਨ ਵਾਰ-ਵਾਰ ਕਰਨਾ ਚਾਹੀਦਾ ਹੈ।
ਧਿਆਨ ਸਾਨੂੰ ਪ੍ਰਸੰਨਤਾ, ਸੰਤੋਸ਼ ਅਤੇ ਅੰਤਰ-ਦ੍ਰਿਸ਼ਟੀ ਵੱਲ ਲੈ ਕੇ ਜਾਂਦਾ ਹੈ। ਇਹ ਸਾਨੂੰ ਸੰਸਾਰ ਨੂੰ ਆਪਣੇ ਹਿੱਸੇ ਦੇ ਰੂਪ ਵਿਚ ਦੇਖਣ ਵਿਚ ਸਹਾਇਤਾ ਕਰਦਾ ਹੈ, ਤਦ ਸਾਡੇ ਅੰਦਰ ਅਤੇ ਸੰਸਾਰ ਵਿਚਾਲੇ ਪ੍ਰੇਮ ਦਾ ਵਹਾਅ ਤੇਜ਼ ਹੋ ਉੱਠਦਾ ਹੈ। ਇਹ ਪ੍ਰੇਮ ਸਾਨੂੰ ਜੀਵਨ ਦੇ ਉਲਟ ਹਾਲਾਤ ਅਤੇ ਉਥਲ-ਪੁਥਲ ਨੂੰ ਸਹਿਜਤਾ ਨਾਲ ਸਹਿਣ ਦੀ ਸ਼ਕਤੀ ਦਿੰਦਾ ਹੈ। ਕਰੋਧ ਤੇ ਨਿਰਾਸ਼ਾ ਪਲ ਭਰ ਦੀਆਂ ਭਾਵਨਾਵਾਂ ਬਣ ਜਾਂਦੀਆਂ ਹਨ।
ਗਿਆਨ, ਸਮਝ ਅਤੇ ਅਭਿਆਸ-ਇਨ੍ਹਾਂ ਤਿੰਨਾਂ ਦਾ ਸੰਗਮ ਹੀ ਜੀਵਨ ਨੂੰ ਪੂਰਨ ਬਣਾਉਂਦਾ ਹੈ। ਜਦ ਤੁਸੀਂ ਉਚੇਰੀ ਚੇਤਨਾ ਦੀ ਅਵਸਥਾ ਵਿਚ ਪੁੱਜਦੇ ਹੋ ਤਦ ਹਾਲਾਤ ਜਾਂ ਰੁਕਾਵਟਾਂ ਤੁਹਾਨੂੰ ਪਰੇਸ਼ਾਨ ਨਹੀਂ ਕਰ ਪਾਉਂਦੀਆਂ। ਜੇ ਤੁਸੀਂ ਧਿਆਨ ਨਹੀਂ ਕਰ ਪਾ ਰਹੇ ਹੋ, ਜੇ ਤੁਹਾਡਾ ਮਨ ਬਹੁਤ ਗੱਲਾਂ ਕਰ ਰਿਹਾ ਹੈ ਤੇ ਕੁਝ ਵੀ ਕੰਮ ਨਹੀਂ ਕਰ ਰਿਹਾ ਤਾਂ ਬਸ ਇਹ ਮਹਿਸੂਸ ਕਰੋ ਕਿ ਤੁਸੀਂ ਕੁਝ ਨਹੀਂ ਜਾਣਦੇ। ਤਦ ਤੁਸੀਂ ਧਿਆਨ ਦੇ ਅੰਦਰ ਗਹਿਰਾਈ ਤੱਕ ਉਤਰ ਸਕੋਗੇ।
-ਸ੍ਰੀਸ੍ਰੀ ਰਵੀਸ਼ੰਕਰ