ਪ੍ਰਗਟਾਵੇ ਦੀ ਅਹਿਮੀਅਤ
ਇਸ ਵਿਚ ਬੋਲ-ਬਾਣੀ ਦਾ ਪ੍ਰਭਾਵ ਸਭ ਤੋਂ ਵੱਧ ਹੈ। ਹਿਰਦੇ ਵਿਚ ਭਾਵਨਾਵਾਂ ਦਾ ਉਮੜਦਾ ਸੈਲਾਬ ਪ੍ਰਗਟਾਵੇ ਦਾ ਹੀ ਵਿਸਥਾਰ ਹੈ। ਜਗਤ ਵਿਚ ਸਾਹਿਤ, ਸੰਗੀਤ, ਕਲਾ ਦਾ ਸਮੁੱਚਾ ਵਿਕਾਸ ਇਸੇ ਦਾ ਨਤੀਜਾ ਹੈ। ਪ੍ਰਗਟਾਵਾ ਦੇ ਨਾਲ-ਨਾਲ ਮਰਿਆਦਾਵਾਂ ਦਾ ਤਟਬੰਨ੍ਹ ਵੀ ਜ਼ਰੂਰੀ ਹੈ।
Publish Date: Tue, 20 Jan 2026 10:43 PM (IST)
Updated Date: Wed, 21 Jan 2026 07:39 AM (IST)
ਭਾਵਨਾਵਾਂ ਨੂੰ ਜ਼ਾਹਰ ਕਰਨਾ ਮਨੁੱਖੀ ਜੀਵਨ ਦਾ ਬਹੁਤ ਅਹਿਮ ਹਿੱਸਾ ਹੈ। ਦੇਖਿਆ ਜਾਵੇ ਤਾਂ ਸਾਰੇ ਜੀਵ ਆਪੋ-ਆਪਣੀ ਸਮਰੱਥਾ ਅਨੁਸਾਰ ਇਨ੍ਹਾਂ ਨੂੰ ਪ੍ਰਗਟ ਕਰਦੇ ਹਨ ਪਰ ਮਨੁੱਖ ਖ਼ੁਸ਼ਕਿਸਮਤ ਹੈ ਜਿਸ ਕੋਲ ਬੋਲ-ਬਾਣੀ, ਲਿਖਣ, ਸੰਗੀਤ ਅਤੇ ਕਲਾ ਆਦਿ ਮਾਧਿਅਮਾਂ ਨਾਲ ਭਾਵਨਾਵਾਂ ਪ੍ਰਗਟ ਕਰਨ ਦੀ ਕਾਬਲੀਅਤ ਹੈ।
ਇਸ ਵਿਚ ਬੋਲ-ਬਾਣੀ ਦਾ ਪ੍ਰਭਾਵ ਸਭ ਤੋਂ ਵੱਧ ਹੈ। ਹਿਰਦੇ ਵਿਚ ਭਾਵਨਾਵਾਂ ਦਾ ਉਮੜਦਾ ਸੈਲਾਬ ਪ੍ਰਗਟਾਵੇ ਦਾ ਹੀ ਵਿਸਥਾਰ ਹੈ। ਜਗਤ ਵਿਚ ਸਾਹਿਤ, ਸੰਗੀਤ, ਕਲਾ ਦਾ ਸਮੁੱਚਾ ਵਿਕਾਸ ਇਸੇ ਦਾ ਨਤੀਜਾ ਹੈ। ਪ੍ਰਗਟਾਵਾ ਦੇ ਨਾਲ-ਨਾਲ ਮਰਿਆਦਾਵਾਂ ਦਾ ਤਟਬੰਨ੍ਹ ਵੀ ਜ਼ਰੂਰੀ ਹੈ। ਨਹੀਂ ਤਾਂ ਸਮਾਜਿਕ ਅਸੰਤੁਸ਼ਟੀ ਵਧਦੀ ਜਾਵੇਗੀ। ਸੰਸਾਰਕ ਤਜਰਬਿਆਂ ਨਾਲ ਪਰਪੱਕ ਹੋ ਚੁੱਕੀ ਪ੍ਰਗਟਾਵੇ ਦੀ ਆਜ਼ਾਦੀ ਨਿੱਜੀ ਅਤੇ ਸਮਾਜਿਕ ਵਿਕਾਸ ਨੂੰ ਸਹੀ ਦਿਸ਼ਾ ਦਿੰਦੀ ਹੈ।
ਨਿਬੰਧਕਾਰ ਪ੍ਰਤਾਪ ਨਾਰਾਇਣ ਮਿਸ਼ਰ ਨੇ ਆਪਣੇ ਲੇਖ ‘ਬਾਤ’ ਵਿਚ ਪ੍ਰਗਟਾਵੇ ਦੇ ਅਸਰ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ-ਬਾਤਹਿੰ ਹਾਥੀ ਪਾਈਏ ਬਾਤਹਿੰ ਹਾਥੀ ਪਾਂਵ।’ ਪ੍ਰਗਟਾਵੇ ਨਾਲ ਹੀ ਮਨੁੱਖ ਵੱਡੇ ਤੋਂ ਵੱਡਾ ਪੁਰਸਕਾਰ ਹਾਸਲ ਕਰ ਸਕਦਾ ਹੈ ਅਤੇ ਵੱਡੇ ਤੋਂ ਵੱਡੀ ਸਜ਼ਾ ਵੀ।
ਇਸ ਪ੍ਰਗਟਾਵੇ ਦਾ ਮਾਧਿਅਮ ਕੋਈ ਵੀ ਹੋਵੇ, ਮਰਿਆਦਾ ਵਿਚ ਹੀ ਜਗਤ ਦਾ ਹਿੱਤ ਸੰਭਵ ਹੈ। ਪ੍ਰਗਟਾਵੇ ਨਾਲ ਚਿੰਤਨ ਦਾ ਡੂੰਘਾ ਸਬੰਧ ਹੈ। ਵਿਚਾਰਧਾਰਕ ਚਿੰਤਨ ਪ੍ਰਗਟਾਵੇ ਦਾ ਸਰੂਪ ਨਿਰਧਾਰਤ ਕਰਦਾ ਹੈ। ਇਸੇ ਲਈ ਚਿੰਤਨ ਤੇ ਗਿਆਨ ਦੀ ਪਰਖ ਪ੍ਰਗਟਾਵੇ ਨਾਲ ਹੁੰਦੀ ਹੈ। ਇਹੀ ਗਿਆਨ ਦੀ ਕਸੌਟੀ ਵੀ ਹੈ। ਸੰਸਾਰਕ ਜੀਵਨ ਦੀਆਂ ਸਿੱਧੀਆਂ ਇਸ ਦੇ ਕੌਸ਼ਲ ’ਤੇ ਨਿਰਭਰ ਹਨ। ਇਸ ਲਈ ਮੁਹਾਰਤ ਨਿਰਧਾਰਨ ਲਈ ਇਸ ਨੂੰ ਪਰਖਣ ਦੀ ਪਰੰਪਰਾ ਰਹੀ ਹੈ।
ਅੰਤਿਮ ਸਮੇਂ ਵਿਚ ਅਧੂਰੀ ਕਵਿਤਾ ਨੂੰ ਪੂਰਨ ਕਰਨ ਲਈ ਮਹਾਕਵੀ ਬਾਣਭੱਟ ਨੇ ਬੇਟਿਆਂ ਦੇ ਪ੍ਰਗਟਾਵੇ ਨੂੰ ਪਰਖਿਆ ਤੇ ਛੋਟੇ ਪੁੱਤਰ ਪੁਲਿਨ ਭੱਟ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਬੀਰਬਲ ਪ੍ਰਗਟਾਵੇ ਦੇ ਕੌਸ਼ਲ ਕਾਰਨ ਹੀ ਅਕਬਰ ਦੀ ਰਾਜ ਸਭਾ ਦਾ ਹਿੱਸਾ ਸਨ। ਪ੍ਰਗਟਾਵਾ ਸਰੀਰਕ ਅਤੇ ਮਾਨਸਿਕ ਰੋਗਾਂ ਲਈ ਮਹੱਤਵਪੂਰਨ ਇਲਾਜ ਹੈ ਅਤੇ ਸਮਾਜਿਕ ਸਮੱਸਿਆ ਦਾ ਉੱਚਿਤ ਹੱਲ। ਰੂਹਾਨੀ ਖੇਤਰ ਵਿਚ ਵੀ ਦਾਖ਼ਲਾ ਪ੍ਰਗਟਾਵੇ ਤੋਂ ਬਿਨਾਂ ਅਸੰਭਵ ਹੈ। ਜੀਵ ਮਾਤਰ ਪ੍ਰਤੀ ਕਰੁਣਾ ਦਾ ਭਾਵ ਰੱਖਣਾ ਭਗਵਤ ਪ੍ਰਾਪਤੀ ਲਈ ਭਗਤੀ ਮਾਰਗ ਦੀ ਪਹਿਲੀ ਪੌੜੀ ਹੈ।
-ਡਾ. ਸੱਤਿਆਪ੍ਰਕਾਸ਼ ਮਿਸ਼ਰ।