Hindu Panchang ਅਨੁਸਾਰ, ਸਾਲ 2026 'ਚ ਅਗਨੀ ਨਕਸ਼ਤਰ ਦੀ ਸ਼ੁਰੂਆਤ 4 ਮਈ ਯਾਨੀ ਅੱਜ ਤੋਂ ਹੋ ਗਈ ਹੈ ਜੋ 28 ਮਈ ਤਕ ਜਾਰੀ ਰਹੇਗੀ। ਇਸ ਦੌਰਾਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਪੈਂਦੀਆਂ ਹਨ, ਜਿਸ ਨਾਲ ਵਾਤਾਵਰਣ ਵਿੱਚ ਭਿਆਨਕ ਤਪਸ਼ ਮਹਿਸੂਸ ਹੁੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ: ਕੀ ਤੁਸੀਂ ਕਦੇ ਸੋਚਿਆ ਹੈ ਕਿ ਗਰਮੀਆਂ ਦੇ ਕੁਝ ਦਿਨ ਬਾਕੀ ਦਿਨਾਂ ਦੇ ਮੁਕਾਬਲੇ ਇੰਨੇ ਜ਼ਿਆਦਾ ਗਰਮ ਅਤੇ ਕਸ਼ਟਦਾਇਕ ਕਿਉਂ ਹੁੰਦੇ ਹਨ? ਜੋਤਿਸ਼ ਸ਼ਾਸਤਰ ਵਿੱਚ ਇਸ ਭਿਆਨਕ ਗਰਮੀ ਵਾਲੇ ਸਮੇਂ ਨੂੰ 'ਅਗਨੀ ਨਕਸ਼ਤਰ' ਕਿਹਾ ਜਾਂਦਾ ਹੈ। ਇਹ ਉਹ ਸਮਾਂ ਹੈ ਜਦੋਂ ਸੂਰਜ ਦੇਵਤਾ ਆਪਣੀ ਪੂਰੀ ਪ੍ਰਚੰਡਤਾ ਅਤੇ ਰੌਦਰ ਰੂਪ ਨਾਲ ਧਰਤੀ ਨੂੰ ਤਪਾਉਂਦੇ ਹਨ।
ਹਿੰਦੂ ਪੰਚਾਂਗ ਅਨੁਸਾਰ, ਸਾਲ 2026 'ਚ ਅਗਨੀ ਨਕਸ਼ਤਰ ਦੀ ਸ਼ੁਰੂਆਤ 4 ਮਈ ਯਾਨੀ ਅੱਜ ਤੋਂ ਹੋ ਗਈ ਹੈ ਜੋ 28 ਮਈ ਤਕ ਜਾਰੀ ਰਹੇਗੀ। ਇਸ ਦੌਰਾਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਪੈਂਦੀਆਂ ਹਨ, ਜਿਸ ਨਾਲ ਵਾਤਾਵਰਣ ਵਿੱਚ ਭਿਆਨਕ ਤਪਸ਼ ਮਹਿਸੂਸ ਹੁੰਦੀ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਜਦੋਂ ਗ੍ਰਹਿਆਂ ਦੇ ਰਾਜਾ ਸੂਰਜ ਦੇਵਤਾ ਮੇਖ ਰਾਸ਼ੀ ਤੋਂ ਬ੍ਰਿਖ ਰਾਸ਼ੀ ਵੱਲ ਜਾਣ ਸਮੇਂ ਕ੍ਰਿਤਿਕਾ ਨਕਸ਼ਤਰ ਦੇ ਖੇਤਰ ਵਿੱਚ ਪ੍ਰਵੇਸ਼ ਕਰਦੇ ਹਨ, ਤਦ ਉਸ ਵਿਸ਼ੇਸ਼ ਸਮੇਂ ਨੂੰ 'ਅਗਨੀ ਨਕਸ਼ਤਰ' ਕਿਹਾ ਜਾਂਦਾ ਹੈ। ਕਿਉਂਕਿ ਕ੍ਰਿਤਿਕਾ ਨਕਸ਼ਤਰ ਦੇ ਸਵਾਮੀ ਖੁਦ 'ਅਗਨੀ ਦੇਵ' ਮੰਨੇ ਗਏ ਹਨ, ਇਸ ਲਈ ਸੂਰਜ ਦੇ ਇਸ ਗੋਚਰ ਦੌਰਾਨ ਤਾਪਮਾਨ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਦਾ ਹੈ। ਸੂਰਜ ਅਤੇ ਅਗਨੀ ਦਾ ਇਹ ਮੇਲ ਧਰਤੀ 'ਤੇ ਲੂ (Heat wave) ਦੇ ਪ੍ਰਭਾਵ ਨੂੰ ਸਿਖਰ 'ਤੇ ਪਹੁੰਚਾ ਦਿੰਦਾ ਹੈ।
ਸਨਾਤਨ ਧਰਮ 'ਚ ਅਗਨੀ ਨਕਸ਼ੱਤਰ ਦਾ ਵਿਸ਼ੇਸ਼ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਭਗਵਾਨ ਸ਼ਿਵ ਦੇ ਪੁੱਤਰ ਭਗਵਾਨ ਮੁਰੂਗਨ (ਕਾਰਤਿਕੇਯ) ਦੀ ਅਰਾਧਨਾ ਕਰਨਾ ਬਹੁਤ ਫਲਦਾਇਕ ਹੁੰਦਾ ਹੈ। ਗਰਮੀ ਤੋਂ ਰਾਹਤ ਅਤੇ ਮਾਨਸਿਕ ਸ਼ਾਂਤੀ ਲਈ ਭਗਤ ਇਸ ਦੌਰਾਨ ਵਿਸ਼ੇਸ਼ ਪੂਜਾ-ਪਾਠ ਕਰਦੇ ਹਨ। ਇਸ ਸਮੇਂ ਜਲ ਦਾ ਦਾਨ ਕਰਨਾ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ। ਰਾਹਗੀਰਾਂ ਨੂੰ ਠੰਡਾ ਪਾਣੀ ਜਾਂ ਸ਼ਰਬਤ ਪਿਲਾਉਣ ਨਾਲ ਕੁੰਡਲੀ ਦੇ ਦੋਸ਼ ਸ਼ਾਂਤ ਹੁੰਦੇ ਹਨ।
ਜੋਤਿਸ਼ ਸ਼ਾਸਤਰ ਤੇ ਸਿਹਤ ਦੇ ਨਜ਼ਰੀਏ ਤੋਂ ਇਸ ਸਮੇਂ ਦੌਰਾਨ ਕੁਝ ਕੰਮਾਂ ਦੀ ਸਖ਼ਤ ਮਨਾਹੀ ਹੈ:
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।