ਮਨ ਦੀ ਚੰਚਲਤਾ ਨੂੰ ਕਾਬੂ ਕਰ ਕੇ ਹੁੰਦੀ ਐ ਟੀਚੇ ਦੀ ਪੂਰਤੀ
ਇਹ ਸਮਝ ਹੀ ਸਥਿਰਤਾ ਦਾ ਪਹਿਲਾ ਆਧਾਰ ਹੈ। ਇਸ ਤੋਂ ਬਾਅਦ ਆਉਂਦਾ ਹੈ ਅਨੁਸ਼ਾਸਨ। ਛੋਟੇ-ਛੋਟੇ, ਪਰ ਲਗਾਤਾਰ ਅਭਿਆਸ, ਸੀਮਤ ਟੀਚਿਆਂ ਨੂੰ ਤੈਅ ਕਰਨਾ, ਰੋਜ਼ਾਨਾ ਦੇ ਕੰਮਾਂ ’ਚ ਸਪੱਸ਼ਟ ਤਰਜੀਹਾਂ ਤੇ ਹਰ ਰੋਜ਼ ਕੁਝ ਸਮਾਂ ਸਵੈ-ਮੁਲਾਂਕਣ ਕਰਨਾ।
Publish Date: Thu, 11 Dec 2025 10:43 PM (IST)
Updated Date: Fri, 12 Dec 2025 07:46 AM (IST)
ਮਨ ਦਾ ਚੰਚਲ ਹੋਣਾ ਕਿਸੇ ਕਮਜ਼ੋਰੀ ਦਾ ਸੰਕੇਤ ਨਹੀਂ। ਚੰਚਲਤਾ ਤਾਂ ਮਨ ਦੀ ਸੁਭਾਵਿਕ ਬਿਰਤੀ ਹੈ। ਚੰਚਲਤਾ ਤੋਂ ਪੈਦਾ ਅਸਥਿਰਤਾ ਦਾ ਅਸਲੀ ਸੰਕਟ ਇਹੀ ਹੈ ਕਿ ਉਹ ਸਾਨੂੰ ਥੋੜ੍ਹੇ ਸਮੇਂ ਦੀਆਂ ਉਲਝਣਾਂ ’ਚ ਫਸਾ ਕੇ ਲੰਬੇ ਸਮੇਂ ਦੇ ਟੀਚੋਂ ਤੋਂ ਭਟਕਾ ਦਿੰਦੀ ਹੈ। ਇਸ ਲਈ ਸਵਾਲ ਇਹ ਨਹੀਂ ਕਿ ਮਨ ਚੰਚਲ ਕਿਉਂ ਹੈ, ਬਲਕਿ ਇਹ ਹੈ ਕਿ ਉਸ ਨੂੰ ਸਥਿਰ ਤੇ ਉਪਯੋਗੀ ਕਿਵੇਂ ਬਣਾਇਆ ਜਾਵੇ। ਮਨ ’ਤੇ ਕਾਬੂ ਕਰਨ ਦੀ ਪ੍ਰਕਿਰਿਆ ’ਤੇ ਚਿਤੰਨ ਕਰੋ ਤਾਂ ਇਸ ਦੀ ਪਹਿਲੀ ਕੜੀ ਜਾਗਰੂਕਤਾ ਨਾਲ ਜੁੜਦੀ ਹੈ। ਜਦ ਵਿਅਕਤੀ ਆਪਣੇ ਵਿਚਾਰਾਂ ਦੀ ਰਫ਼ਤਾਰ ਨੂੰ ਨਿਰਪੱਖ ਰੂਪ ਨਾਲ ਦੇਖਣਾ ਸਿੱਖ ਲੈਂਦਾ ਹੈ ਤਾਂ ਉਹ ਭਾਵਨਾਵਾਂ ਦੇ ਵਹਾਅ ’ਚ ਵਹਿਣ ਦੀ ਥਾਂ ਉਨ੍ਹਾਂ ਨੂੰ ਸਮਝਣ ਲੱਗਦਾ ਹੈ।
ਇਹ ਸਮਝ ਹੀ ਸਥਿਰਤਾ ਦਾ ਪਹਿਲਾ ਆਧਾਰ ਹੈ। ਇਸ ਤੋਂ ਬਾਅਦ ਆਉਂਦਾ ਹੈ ਅਨੁਸ਼ਾਸਨ। ਛੋਟੇ-ਛੋਟੇ, ਪਰ ਲਗਾਤਾਰ ਅਭਿਆਸ, ਸੀਮਤ ਟੀਚਿਆਂ ਨੂੰ ਤੈਅ ਕਰਨਾ, ਰੋਜ਼ਾਨਾ ਦੇ ਕੰਮਾਂ ’ਚ ਸਪੱਸ਼ਟ ਤਰਜੀਹਾਂ ਤੇ ਹਰ ਰੋਜ਼ ਕੁਝ ਸਮਾਂ ਸਵੈ-ਮੁਲਾਂਕਣ ਕਰਨਾ। ਇਹ ਬਾਹਰੀ ਅਨੁਸ਼ਾਸਨ ਹੌਲੀ ਹੌਲੀ ਅੰਦਰ ਦੀ ਉਥਲ-ਪੁਥਲ ਨੂੰ ਸ਼ਾਂਤ ਕਰਨ ਲੱਗਦਾ ਹੈ। ਇਸ ਸ਼ਾਂਤੀ ਨਾਲ ਵਿਅਕਤੀ ਆਪਣੀ ਊਰਜਾ ਦਾ ਸਹੀ ਨਿਵੇਸ਼ ਕਰਨ ਲੱਗਦਾ ਹੈ। ਇਸ ਨਾਲ ਹਾਸਲ ਹੋਣ ਵਾਲੇ ਸਾਰਥਕ ਨਤੀਜੇ ਸੰਤੁਸ਼ਟੀ ਦੀ ਭਾਵਨਾ ਭਰਦੇ ਹਨ।
ਚੰਚਲ ਮਨ ਨੂੰ ਕਾਬੂ ਕਰਨ ਦਾ ਤੀਜਾ ਤਰੀਕਾ ਹੈ ਵਿਵਹਾਰਕ ਸੁਮੇਲ। ਜਦ ਵਿਅਕਤੀ ਕਿਸੇ ਕੰਮ ’ਚ ਸਕਾਰਾਤਮਕ ਭਾਵਨਾ ਨਾਲ ਸ਼ਾਮਲ ਹੁੰਦਾ ਹੈ ਤਾਂ ਮਨ ਦੀ ਖਿੰਡੀ ਤਾਕਤ ਇਕਾਗਰਤਾ ’ਚ ਬਦਲਣ ਲੱਗਦੀ ਹੈ। ਇਹ ਉਹੀ ਸਿਧਾਂਤ ਹੈ, ਜਿਸ ’ਚ ਬੇਕਾਬੂ ਘੋੜਾ ਵੀ ਲਗਾਮ ਕੱਸਣ ’ਤੇ ਰਾਹ ਫੜ ਲੈਂਦਾ ਹੈ।
ਸਥਿਰ ਮਨ ਦਾ ਮਤਲਬ ਵਿਚਾਰਾਂ ਦਾ ਰੁਕਣਾ ਨਹੀਂ, ਬਲਕਿ ਉਨ੍ਹਾਂ ਦਾ ਸਹੀ ਦਿਸ਼ਾ ’ਚ ਵਹਾਅ ਹੈ। ਮਨ ਦੀ ਚੰਚਲਤਾ ਨੂੰ ਦੁਸ਼ਮਣ ਨਹੀਂ, ਇਕ ਗਿਆਨਹੀਣ ਤਾਕਤ ਦੀ ਤਰ੍ਹਾਂ ਦੇਖੋ ਤੇ ਜਦ ਉਸ ਨੂੰ ਜਾਗਰੂਕਤਾ, ਅਨੁਸ਼ਾਸਨ ਤੇ ਟੀਚੇ ਦੀ ਤਾਕਤ ਮਿਲਦੀ ਹੈ, ਤਦ ਉਹ ਤੁਹਾਡਾ ਸਭ ਤੋਂ ਵੱਡਾ ਸਹਾਇਕ ਬਣ ਕੇ ਉੱਭਰਦਾ ਹੈ। ਇਸ ਲਈ ਮਨ ਦੀ ਚੰਚਲਤਾ ਦੇ ਅਧੀਨ ਹੋ ਕੇ ਚੱਲਣ ਦੀ ਥਾਂ ਉਸ ’ਤੇ ਕਾਬੂ ਕਰ ਕੇ ਟੀਚੇ ਦੀ ਪੂਰਤੀ ਦੀ ਦਿਸ਼ਾ ’ਚ ਵਧਣਾ ਚਾਹੀਦਾ ਹੈ।
-ਅਮਨ ਸਿੰਘ ਗੌਰ।