ਬਸੰਤ ਪੰਚਮੀ ਦਾ ਤਿਉਹਾਰ ਨਵ-ਸਿਰਜਣਾ, ਪਵਿੱਤਰਤਾ ਅਤੇ ਡੂੰਘੀ ਬੁੱਧੀਮਤਾ ਦਾ ਸੰਦੇਸ਼ ਦਿੰਦਾ ਹੈ। ਇਹ ਰੁੱਤ ਬਦਲਣ ਦੇ ਉਤਸਵ ਦੇ ਨਾਲ-ਨਾਲ ਮਨੁੱਖ ਦੇ ਧੁਰ ਅੰਦਰ ਸਰਸਵਤੀ ਤੱਤ ਦੇ ਜਾਗਰਣ ਦਾ ਮਹਾ-ਪਰਬ ਹੈ। ਮਾਤਾ ਸਰਸਵਤੀ ਨੂੰ ਵਿੱਦਿਆ ਦੀ ਦੇਵੀ ਕਿਹਾ ਗਿਆ ਹੈ ਪਰ ਭਾਰਤੀ ਰਿਸ਼ੀ ਪਰੰਪਰਾ ਵਿਚ ਵਿੱਦਿਆ ਦਾ ਅਰਥ ਸਿਰਫ਼ ਜਾਣਕਾਰੀ ਦਾ ਸ਼ਾਸਤਰ ਗਿਆਨ ਨਹੀਂ ਹੈ। ਵਿੱਦਿਆ ਉਹ ਸ਼ਕਤੀ ਹੈ ਜੋ ਮਨੁੱਖ ਨੂੰ ਵਿਵੇਕਸ਼ੀਲ, ਸੰਵੇਦਨਸ਼ੀਲ ਤੇ ਜਵਾਬਦੇਹ ਬਣਾਉਂਦੀ ਹੈ।

ਬਸੰਤ ਪੰਚਮੀ ਦਾ ਤਿਉਹਾਰ ਨਵ-ਸਿਰਜਣਾ, ਪਵਿੱਤਰਤਾ ਅਤੇ ਡੂੰਘੀ ਬੁੱਧੀਮਤਾ ਦਾ ਸੰਦੇਸ਼ ਦਿੰਦਾ ਹੈ। ਇਹ ਰੁੱਤ ਬਦਲਣ ਦੇ ਉਤਸਵ ਦੇ ਨਾਲ-ਨਾਲ ਮਨੁੱਖ ਦੇ ਧੁਰ ਅੰਦਰ ਸਰਸਵਤੀ ਤੱਤ ਦੇ ਜਾਗਰਣ ਦਾ ਮਹਾ-ਪਰਬ ਹੈ। ਮਾਤਾ ਸਰਸਵਤੀ ਨੂੰ ਵਿੱਦਿਆ ਦੀ ਦੇਵੀ ਕਿਹਾ ਗਿਆ ਹੈ ਪਰ ਭਾਰਤੀ ਰਿਸ਼ੀ ਪਰੰਪਰਾ ਵਿਚ ਵਿੱਦਿਆ ਦਾ ਅਰਥ ਸਿਰਫ਼ ਜਾਣਕਾਰੀ ਦਾ ਸ਼ਾਸਤਰ ਗਿਆਨ ਨਹੀਂ ਹੈ। ਵਿੱਦਿਆ ਉਹ ਸ਼ਕਤੀ ਹੈ ਜੋ ਮਨੁੱਖ ਨੂੰ ਵਿਵੇਕਸ਼ੀਲ, ਸੰਵੇਦਨਸ਼ੀਲ ਤੇ ਜਵਾਬਦੇਹ ਬਣਾਉਂਦੀ ਹੈ। ਇਸ ਦ੍ਰਿਸ਼ਟੀ ਨਾਲ ਮਾਤਾ ਸਰਸਵਤੀ ਗਿਆਨ ਦੇ ਨਾਲ-ਨਾਲ ਬਾਣੀ, ਵਿਚਾਰਾਂ ਅਤੇ ਆਚਰਣ ਦੀ ਸ਼ੁੱਧੀ ਦੀ ਦਿੱਵਿਆ ਪ੍ਰੇਰਨਾ ਹਨ। ਬਸੰਤ ਰੁੱਤ ਖ਼ੁਦ ਸਰਸਵਤੀ ਤੱਤ ਦੀ ਪ੍ਰਤੀਕ ਹੈ। ਜਿਵੇਂ ਠੰਢ ਦਾ ਪ੍ਰਕੋਪ ਘਟ ਕੇ ਜੀਵਨ ਵਿਚ ਨਵਚੇਤਨਾ ਦਾ ਸੰਚਾਰ ਹੁੰਦਾ ਹੈ, ਉਵੇਂ ਹੀ ਮਾਤਾ ਸਰਸਵਤੀ ਦੀ ਉਪਾਸਨਾ ਮਨੁੱਖ ਦੇ ਅੰਦਰੋਂ ਅਗਿਆਨ, ਫੋਕੀ ਸ਼ੋਹਰਤ ਅਤੇ ਨਾਂਹ-ਪੱਖੀ ਸੋਚ ਹਟਾ ਕੇ ਉਸ ਵਿਚ ਨਵਾਂ ਉਤਸ਼ਾਹ ਭਰਦੀ ਹੈ। ਪੀਲੇ ਫੁੱਲ, ਹਰੇ-ਭਰੇ ਖੇਤ ਅਤੇ ਕੋਮਲ ਵਾਤਾਵਰਨ ਸਾਨੂੰ ਇਹ ਚੇਤੇ ਕਰਵਾਉਂਦੇ ਹਨ ਕਿ ਜੀਵਨ ਦਾ ਮੂਲ ਸੁਭਾਅ ਵਿਕਾਸ ਅਤੇ ਸੁੰਦਰਤਾ ਹੈ। ਇਹ ਵਿਗਿਆਨ ਦਾ ਯੁੱਗ ਹੈ। ਤਕਨੀਕ ਅਤੇ ਸੂਚਨਾ ਦੀ ਕੋਈ ਕਮੀ ਨਹੀਂ, ਫਿਰ ਵੀ ਸਮਾਜ ਵਿਚ ਅਸੰਤੁਲਨ, ਹਿੰਸਾ ਅਤੇ ਦਿਸ਼ਾਹੀਣਤਾ ਦੇ ਵਾਧੇ ਕਾਰਨ ਸੰਸਕਾਰਾਂ ਨਾਲ ਭਰਪੂਰ ਵਿੱਦਿਆ ਦੀ ਘਾਟ ਹੈ। ਮਾਤਾ ਸਰਸਵਤੀ ਦਾ ਪ੍ਰਤੀਕਾਤਮਕ ਸਰੂਪ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦਾ ਸਫ਼ੇਦ ਲਿਬਾਸ ਪਵਿੱਤਰਤਾ ਅਤੇ ਨਿਸ਼ਕਲੰਲਤਾ ਦਾ ਪ੍ਰਤੀਕ ਹੈ। ਇਹ ਦੱਸਦਾ ਹੈ ਕਿ ਸੱਚਾ ਗਿਆਨ ਹੰਕਾਰ ਤੋਂ ਮੁਕਤ ਹੁੰਦਾ ਹੈ। ਵੀਣਾ ਸੰਤੁਲਨ ਦਾ ਸੰਕੇਤ ਦਿੰਦੀ ਹੈ। ਵਿਚਾਰ ਅਤੇ ਕਰਮ, ਅਧਿਐਨ ਅਤੇ ਆਚਰਣ ਦਾ ਸੰਤੁਲਨ ਹੈ। ਉਨ੍ਹਾਂ ਦਾ ਵਾਹਨ ਹੰਸ ਵਿਵੇਕ ਦਾ ਪ੍ਰਤੀਕ ਹੈ, ਦੁੱਧ ਅਤੇ ਪਾਣੀ ਨੂੰ ਅਲੱਗ ਕਰਨ ਦੀ ਸਮਰੱਥਾ ਅਰਥਾਤ ਸੱਚ ਅਤੇ ਝੂਠ ਦਾ ਫ਼ਰਕ। ਗਾਇਤਰੀ ਪਰਿਵਾਰ ਦੀ ਦ੍ਰਿਸ਼ਟੀ ਵਿਚ ਸਰਸਵਤੀ ਦੀ ਉਪਾਸਨਾ, ਗਾਇਤਰੀ ਸਾਧਨਾ ਦਾ ਹੀ ਵਿਸਥਾਰ ਹੈ। ਗਾਇਤਰੀ ਮੰਤਰ ਦਾ ਪਦ ‘ਧਿਯੋ ਯੋ ਨ : ਪ੍ਰਚੋਦਯਾਤ’ ਬੁੱਧੀ ਦੇ ਵਧਣ-ਫੁੱਲਣ ਦੀ ਪ੍ਰਾਰਥਨਾ ਹੈ। ਜਦ ਬੁੱਧੀ ਸ਼ੁੱਧ ਹੁੰਦੀ ਹੈ, ਤਦ ਸਰਸਵਤੀ ਦਾ ਗਿਆਨ ਲੋਕ ਮੰਗਲਕਾਰੀ ਬਣਦਾ ਹੈ।
ਇਸੇ ਲਈ ਕਿਹਾ ਗਿਆ ਹੈ ਕਿ ਗਾਇਤਰੀ ਬੁੱਧੀ ਨੂੰ ਸਿਰਜਦੀ ਹੈ ਅਤੇ ਸਰਸਵਤੀ ਉਸ ਨੂੰ ਅਲੋਕਿਤ ਕਰਦੀ ਹੈ। ਅੱਜ ਦਾ ਨੌਜਵਾਨ ਵਰਗ ਇਸ ਤਿਉਹਾਰ ਦਾ ਕੇਂਦਰ ਬਿੰਦੂ ਹੈ ਕਿਉਂਕਿ ਉਹੀ ਯੁੱਗ ਪਰਿਵਰਤਨ ਦੀ ਧੁਰੀ ਹੈ। ਜੇ ਉਸ ਦੀ ਬੁੱਧੀ ਸੰਸਕਾਰਮਈ ਹੋਈ ਤਾਂ ਉਹੀ ਯੁਵਾ ਸਮਾਜ ਨੂੰ ਨਵੀਂ ਦਿਸ਼ਾ ਦੇਵੇਗਾ। ਸਰਸਵਤੀ ਪੂਜਾ ਅਤੇ ਬਸੰਤ ਪੰਚਮੀ ਨੌਜਵਾਨ ਵਰਗ ਨੂੰ ਇਹ ਪ੍ਰੇਰਨਾ ਦਿੰਦੀਆਂ ਹਨ ਕਿ ਉਹ ਸਿਰਫ਼ ਸਫਲ ਨਹੀਂ, ਬਲਕਿ ਸਾਰਥਕ ਜੀਵਨ ਗੁਜ਼ਾਰੇ। ਜਦ ਮਾਤਾ ਸਰਸਵਤੀ ਦੀ ਉਪਾਸਨਾ ਉਨ੍ਹਾਂ ਦੀ ਜੀਵਨ-ਸ਼ੈਲੀ ਬਣੇਗੀ, ਤਦ ਹੀ ਗਿਆਨ, ਕਰੁਣਾ ਅਤੇ ਸੇਵਾ ਨਾਲ ਯੁਕਤ ਸਮਾਜ ਦਾ ਨਿਰਮਾਣ ਸੰਭਵ ਹੋ ਸਕੇਗਾ।
-ਡਾ. ਪ੍ਰਣਵ ਪਾਂਡਿਆ।