Surya Grahan 2025 : ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ ਨੂੰ ਲੱਗੇਗਾ। ਸੂਰਜ ਗ੍ਰਹਿਣ 29 ਮਾਰਚ ਨੂੰ ਦੁਪਹਿਰ 02:20 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 06:16 ਵਜੇ ਸਮਾਪਤ ਹੋਵੇਗਾ। ਇਹ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਇਸ ਲਈ ਇਸ ਦਾ ਸੂਤਕ ਕਾਲ (Surya Grahan Sutak Time) ਵੀ ਭਾਰਤ 'ਚ ਨਹੀਂ ਮੰਨਿਆ ਜਾਵੇਗਾ।
ਧਰਮ ਡੈਸਕ, ਨਵੀਂ ਦਿੱਲੀ : Grahan 2025 : ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਗ੍ਰਹਿਣ ਨੂੰ ਇਕ ਖਗੋਲੀ ਘਟਨਾ ਮੰਨਿਆ ਜਾਂਦਾ ਹੈ। ਸੂਰਜ ਗ੍ਰਹਿਣ ਦੀ ਜੋਤਿਸ਼ 'ਚ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਨਕਾਰਾਤਮਕ ਊਰਜਾ ਸਰਗਰਮ ਹੋ ਜਾਂਦੀ ਹੈ, ਜੋ ਇਸ ਰਾਸ਼ੀ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹੇ 'ਚ ਸੂਰਜ ਗ੍ਰਹਿਣ ਦੌਰਾਨ ਨਿਯਮਾਂ ਦਾ ਪਾਲਣ ਕਰਨਾ ਜ਼ਿਆਦਾ ਜ਼ਰੂਰੀ ਹੈ। ਸੂਰਜ ਗ੍ਰਹਿਣ ਸਿਰਫ ਮੱਸਿਆ ਤਿਥੀ 'ਤੇ ਹੀ ਲਗਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2025 (Solar Eclipse 2025) ਦਾ ਪਹਿਲਾ ਸੂਰਜ ਗ੍ਰਹਿਣ ਕਦੋਂ ਲੱਗੇਗਾ ਤੇ ਇਹ ਭਾਰਤ ਵਿੱਚ ਨਜ਼ਰ ਆਵੇਗਾ ਜਾਂ ਨਹੀਂ।
ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ ਨੂੰ ਲੱਗੇਗਾ। ਸੂਰਜ ਗ੍ਰਹਿਣ 29 ਮਾਰਚ ਨੂੰ ਦੁਪਹਿਰ 02:20 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 06:16 ਵਜੇ ਸਮਾਪਤ ਹੋਵੇਗਾ। ਇਹ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਇਸ ਲਈ ਇਸ ਦਾ ਸੂਤਕ ਕਾਲ (Surya Grahan Sutak Time) ਵੀ ਭਾਰਤ 'ਚ ਨਹੀਂ ਮੰਨਿਆ ਜਾਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 29 ਮਾਰਚ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਆਰਕਟਿਕ ਮਹਾਸਾਗਰ, ਅਟਲਾਂਟਿਕ ਮਹਾਸਾਗਰ, ਏਸ਼ੀਆ, ਯੂਰਪ, ਅਫਰੀਕਾ ਤੇ ਦੱਖਣੀ ਅਮਰੀਕਾ 'ਚ ਦਿਖਾਈ ਦੇਵੇਗਾ।
ਜੇਕਰ ਤੁਸੀਂ ਸੂਰਜ ਗ੍ਰਹਿਣ ਦੇ ਬੁਰੇ ਪ੍ਰਭਾਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਸੂਰਜ ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰੋ।
ਗਰੀਬ ਲੋਕਾਂ ਜਾਂ ਮੰਦਰਾਂ 'ਚ ਆਪਣੀ ਸ਼ਰਧਾ ਅਨੁਸਾਰ ਭੋਜਨ ਤੇ ਪੈਸਾ ਦਾਨ ਕਰੋ।
ਵਿਧੀਪੂਰਵਕ ਪੂਜਾ ਕਰੋ ਤੇ ਸੂਰਜ ਭਗਵਾਨ ਦੇ ਮੰਤਰਾਂ ਦਾ ਜਾਪ ਕਰੋ।
ਗੰਗਾ ਜਲ ਛਿੜਕ ਕੇ ਘਰ ਨੂੰ ਸ਼ੁੱਧ ਕਰੋ।
ਸੂਰਜ ਗ੍ਰਹਿਣ ਦੌਰਾਨ ਖਾਣਾ ਬਣਾਉਣਾ ਤੇ ਇਸ ਨੂੰ ਖਾਣਾ ਨਹੀਂ ਚਾਹੀਦਾ।
ਦੇਵੀ-ਦੇਵਤਿਆਂ ਦੀ ਪੂਜਾ ਵੀ ਨਹੀਂ ਕਰਨੀ ਚਾਹੀਦੀ।
ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇਖਣ ਤੋਂ ਬਚਣਾ ਚਾਹੀਦਾ ਹੈ ਤੇ ਬਾਹਰ ਨਹੀਂ ਜਾਣਾ ਚਾਹੀਦਾ।
ਨੁਕੀਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।
बीज मन्त्र - ॐ ह्राँ ह्रीँ ह्रौं स: सूर्याय नम:।
सूर्य गायत्री मंत्र - ॐ आदित्याय विद्महे, प्रभाकराय धीमहि, तन्नः सूर्यः प्रचोदयात्॥
प्रातः सूर्य स्मरण मंत्र -
प्रातः स्मरामि खलु तत्सवितुर्वरेण्यं
रूपं हि मंडलमृचोऽथ तनुर्यजूंषि।
सामानि यस्य किरणाः प्रभवादिहेतुं
ब्रह्माहरात्मकमलक्ष्यमचिन्त्यरूपम्॥
Disclaimer : ਇਸ ਲੇਖ 'ਚ ਦੱਸੇ ਗਏ ਉਪਚਾਰ/ਲਾਭ/ਸਲਾਹ ਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ ਫੀਚਰ 'ਚ ਜੋ ਲਿਖਿਆ ਗਿਆ ਹੈ, ਉਸ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਉਪਦੇਸ਼ਾਂ/ਵਿਸ਼ਵਾਸਾਂ/ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਸਮਝੋ ਤੇ ਆਪਣੀ ਸੂਝਬੂਝ ਦੀ ਵਰਤੋਂ ਕਰੋ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖਿਲਾਫ ਹਨ।