Solar Eclipse 2024 Date & Timing : ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਭਾਰਤ 'ਚ ਨਹੀਂ ਦਿਖਾਈ ਦੇਵੇਗਾ। ਅਜਿਹੀ ਸਥਿਤੀ 'ਚ ਭਾਰਤ 'ਚ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਭਾਵ ਇਸ ਗ੍ਰਹਿਣ ਦਾ ਦੇਸ਼ ਅਤੇ ਦੁਨੀਆ 'ਤੇ ਕਿਸੇ ਤਰ੍ਹਾਂ ਦਾ ਧਾਰਮਿਕ ਤੇ ਅਧਿਆਤਮਕ ਪ੍ਰਭਾਵ ਨਹੀਂ ਪੈਣ ਵਾਲਾ।

Solar Eclipse 2024 Date & Timing : ਧਰਮ ਡੈਸਕ, ਨਵੀਂ ਦਿੱਲੀ : Solar Eclipse 2024: 8 ਅਪ੍ਰੈਲ, 2024 ਨੂੰ ਪੂਰਨ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਚੇਤ ਦੇ ਨਰਾਤੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸੋਮਵਤੀ ਮੱਸਿਆ 'ਤੇ ਲੱਗੇਗਾ। ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੈ, ਇਸ ਲਈ ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਸਮੇਂ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਮਾਨਸਿਕ ਪੂਜਾ ਕਰਨਾ ਚਾਹੀਦਾ ਹੈ।
ਕਿਉਂਕਿ ਹਿੰਦੂ ਧਰਮ ਅਨੁਸਾਰ ਇਸ ਦੌਰਾਨ ਕਿਸੇ ਵੀ ਦੇਵੀ-ਦੇਵਤੇ ਦੀ ਮੂਰਤੀ ਨੂੰ ਛੂਹਣਾ ਨਹੀਂ ਚਾਹੀਦਾ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਗ੍ਰਹਿਣ ਦਾ ਭਾਰਤ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ।
ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਭਾਰਤ 'ਚ ਨਹੀਂ ਦਿਖਾਈ ਦੇਵੇਗਾ। ਅਜਿਹੀ ਸਥਿਤੀ 'ਚ ਭਾਰਤ 'ਚ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਭਾਵ ਇਸ ਗ੍ਰਹਿਣ ਦਾ ਦੇਸ਼ ਅਤੇ ਦੁਨੀਆ 'ਤੇ ਕਿਸੇ ਤਰ੍ਹਾਂ ਦਾ ਧਾਰਮਿਕ ਤੇ ਅਧਿਆਤਮਕ ਪ੍ਰਭਾਵ ਨਹੀਂ ਪੈਣ ਵਾਲਾ। ਜੋਤਿਸ਼ ਸ਼ਾਸਤਰ ਅਨੁਸਾਰ, ਇਸ ਦਿਨ ਭਾਰਤ 'ਚ ਆਮ ਰੁਟੀਨ ਰਹੇਗੀ, ਕਿਉਂਕਿ ਕਿਹਾ ਜਾਂਦਾ ਹੈ ਕਿ ਗ੍ਰਹਿਣ ਦਾ ਪ੍ਰਭਾਵ ਉਸ ਜਗ੍ਹਾ 'ਤੇ ਪੈਂਦਾ ਹੈ ਜਿੱਥੇ ਇਹ ਦਿਖਾਈ ਦਿੰਦਾ ਹੈ।
ਗ੍ਰਹਿਣ ਸੋਮਵਾਰ, 8 ਅਪ੍ਰੈਲ, 2024 ਨੂੰ ਰਾਤ 9:12 ਵਜੇ ਸ਼ੁਰੂ ਹੋਵੇਗਾ ਤੇ ਸਵੇਰੇ 2:22 ਵਜੇ ਸਮਾਪਤ ਹੋਵੇਗਾ। ਇਸ ਸੂਰਜ ਗ੍ਰਹਿਣ ਦਾ ਕੇਂਦਰੀ ਸਮਾਂ ਰਾਤ 11:47 ਵਜੇ ਹੋਵੇਗਾ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਨੂੰ ਪੂਰਨ ਸੂਰਜ ਗ੍ਰਹਿਣ ਮੰਨਿਆ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੂਰਜ ਗ੍ਰਹਿਣ ਦੀ ਮਿਆਦ 05 ਘੰਟੇ 10 ਮਿੰਟ ਹੋਵੇਗੀ।
ਡਿਸਕਲੇਮਰ :
ਇਸ ਲੇਖ 'ਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਜਾਣਕਾਰੀ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀ/ਪੰਚਾਂਗ/ਉਪਦੇਸ਼/ਧਾਰਮਿਕ ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਤਰ ਕਰ ਕੇ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਪਾਠਕ ਜਾਂ ਉਪਭੋਗਤਾ ਇਸ ਨੂੰ ਸਿਰਫ ਜਾਣਕਾਰੀ ਵਜੋਂ ਹੀ ਲੈਣ। ਇਸ ਤੋਂ ਇਲਾਵਾ, ਇਸ ਨੂੰ ਕਿਸੇ ਵੀ ਤਰੀਕੇ ਨਾਲ ਵਰਤਣ ਦੀ ਜ਼ਿੰਮੇਵਾਰੀ ਉਪਭੋਗਤਾ ਜਾਂ ਪਾਠਕ ਦੀ ਖੁਦ ਹੋਵੇਗੀ।