ਹਿੰਦੂ ਧਰਮ ਵਿੱਚ ਸ਼ਮੀ ਦਾ ਪੌਦਾ ਸ਼ਨੀ ਅਤੇ ਰਾਹੂ ਦੇ ਦੋਸ਼ ਨੂੰ ਸ਼ਾਂਤ ਕਰਨ ਲਈ ਬਹੁਤ ਹੀ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਅਜਿਹੇ ਵਿੱਚ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਦੇ ਕੋਲ ਸ਼ਮੀ ਦਾ ਪੌਦਾ ਲਗਾ ਸਕਦੇ ਹੋ। ਸ਼ਨੀਵਾਰ ਨੂੰ ਇਸ ਪੌਦੇ ਦੇ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਵੀ ਜ਼ਰੂਰ ਜਗਾਓ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ ਵਿੱਚ ਮੰਨਿਆ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਗ੍ਰਹਿਆਂ ਨਾਲ ਸਬੰਧਤ ਦੋਸ਼ ਹੋਵੇ, ਤਾਂ ਉਸ ਨੂੰ ਜੀਵਨ ਵਿੱਚ ਸੰਘਰਸ਼, ਮਾਨਸਿਕ ਤਣਾਅ ਅਤੇ ਕੰਮਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੋਸ਼ਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰਨ ਲਈ ਵਾਸਤੂ ਸ਼ਾਸਤਰ ਵਿੱਚ ਕੁਝ ਵਿਸ਼ੇਸ਼ ਪੌਦੇ ਦੱਸੇ ਗਏ ਹਨ, ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਤੁਹਾਨੂੰ ਲਾਭ ਦੇਖਣ ਨੂੰ ਮਿਲ ਸਕਦਾ ਹੈ।
ਸ਼ਮੀ ਦੇ ਪੌਦੇ ਨਾਲ ਜੁੜੇ ਨਿਯਮ
ਹਿੰਦੂ ਧਰਮ ਵਿੱਚ ਸ਼ਮੀ ਦਾ ਪੌਦਾ ਸ਼ਨੀ ਅਤੇ ਰਾਹੂ ਦੇ ਦੋਸ਼ ਨੂੰ ਸ਼ਾਂਤ ਕਰਨ ਲਈ ਬਹੁਤ ਹੀ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਅਜਿਹੇ ਵਿੱਚ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਦੇ ਕੋਲ ਸ਼ਮੀ ਦਾ ਪੌਦਾ ਲਗਾ ਸਕਦੇ ਹੋ। ਸ਼ਨੀਵਾਰ ਨੂੰ ਇਸ ਪੌਦੇ ਦੇ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਵੀ ਜ਼ਰੂਰ ਜਗਾਓ। ਵਾਸਤੂ ਅਨੁਸਾਰ, ਸ਼ਮੀ ਦੇ ਪੌਦੇ ਨੂੰ ਹਮੇਸ਼ਾ ਘਰ ਦੇ ਬਾਹਰ, ਜਿਵੇਂ ਕਿ ਬਾਲਕੋਨੀ, ਛੱਤ ਜਾਂ ਗਾਰਡਨ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨੂੰ ਭੁੱਲ ਕੇ ਵੀ ਘਰ ਦੇ ਅੰਦਰ ਨਾ ਲਗਾਓ।
ਮਿਲੇਗੀ ਰਾਹੂ-ਕੇਤੂ ਦੇ ਦੋਸ਼ ਤੋਂ ਰਾਹਤ
ਸਨਾਤਨ ਧਰਮ ਵਿੱਚ ਤੁਲਸੀ ਦੇ ਪੌਦੇ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਤੁਸੀਂ ਇਸ ਨੂੰ ਘਰ ਦੀ ਉੱਤਰ ਜਾਂ ਉੱਤਰ-ਪੂਰਬ ਦਿਸ਼ਾ ਵਿੱਚ ਲਗਾ ਸਕਦੇ ਹੋ, ਜਿਸ ਨਾਲ ਘਰ ਤੋਂ ਨਕਾਰਾਤਮਕਤਾ ਦੂਰ ਹੁੰਦੀ ਹੈ। ਜੋਤਿਸ਼ ਸ਼ਾਸਤਰ ਵਿੱਚ ਤੁਲਸੀ ਨਾਲ ਜੁੜੇ ਕੁਝ ਉਪਾਅ ਪ੍ਰਭਾਵਸ਼ਾਲੀ ਵੀ ਦੱਸੇ ਗਏ ਹਨ, ਜਿਸ ਨਾਲ ਤੁਸੀਂ ਕਈ ਪ੍ਰਕਾਰ ਦੇ ਗ੍ਰਹਿ ਦੋਸ਼ਾਂ ਤੋਂ ਰਾਹਤ ਪਾ ਸਕਦੇ ਹੋ।
ਤੁਲਸੀ ਦੇ ਪੌਦੇ ਵਿੱਚ ਚਾਂਦੀ ਦੇ ਨਾਗ-ਨਾਗਿਨ ਦੇ ਜੋੜੇ ਨੂੰ ਦਬਾ ਕੇ ਨਿਯਮਿਤ ਪੂਜਾ ਕਰਨੀ ਚਾਹੀਦੀ ਹੈ, ਇਸ ਨਾਲ ਰਾਹੂ-ਕੇਤੂ ਦੇ ਦੋਸ਼ ਦੂਰ ਹੁੰਦੇ ਹਨ। ਇਸ ਦੇ ਨਾਲ ਹੀ ਸੁਖ-ਸ਼ਾਂਤੀ ਲਈ ਰੋਜ਼ਾਨਾ ਤੁਲਸੀ ਦੀ ਪੂਜਾ ਕਰੋ ਅਤੇ ਸ਼ਾਮ ਦੇ ਸਮੇਂ ਘਿਓ ਦਾ ਦੀਵਾ ਜਗਾਓ।
ਇਹ ਰੁੱਖ-ਪੌਦੇ ਵੀ ਹਨ ਲਾਭਕਾਰੀ
ਵਾਸਤੂ ਅਨੁਸਾਰ, ਸਰਪਗੰਧਾ ਦਾ ਪੌਦਾ ਕਾਲ ਸਰਪਦੋਸ਼ ਤੋਂ ਰਾਹਤ ਲਈ ਬਹੁਤ ਚਮਤਕਾਰੀ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੇ ਮੁੱਖ ਦਰਵਾਜ਼ੇ, ਪੂਰਬ, ਉੱਤਰ ਜਾਂ ਦੱਖਣ-ਪੂਰਬ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨਾਲ ਰਾਹੂ ਦੇ ਨਕਾਰਾਤਮਕ ਪ੍ਰਭਾਵ ਦੇ ਨਾਲ-ਨਾਲ ਸੱਪਾਂ ਦਾ ਡਰ ਵੀ ਘੱਟ ਹੁੰਦਾ ਹੈ।
ਜੇਕਰ ਘਰ ਵਿੱਚ ਜਗ੍ਹਾ ਹੋਵੇ ਤਾਂ ਨਿੰਮ ਦਾ ਰੁੱਖ ਲਗਾਉਣਾ ਸ਼ੁਭ ਮੰਨਿਆ ਗਿਆ ਹੈ। ਇਸ ਨਾਲ ਵੀ ਰਾਹੂ-ਕੇਤੂ ਦੇ ਅਸ਼ੁਭ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਅਪਾਮਾਰਗ ਦਾ ਪੌਦਾ ਰਾਹੂ ਦੇ ਦੋਸ਼ਾਂ ਨੂੰ ਘੱਟ ਕਰਨ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਵਿੱਚ ਸਹਾਇਕ ਮੰਨਿਆ ਜਾਂਦਾ ਹੈ।
ਧਤੂਰਾ ਜਾਂ ਬਿਲਪੱਤਰ ਦਾ ਪੌਦਾ
ਕਾਲ ਸਰਪ ਦੋਸ਼ ਤੋਂ ਮੁਕਤੀ ਦਾ ਸਭ ਤੋਂ ਵੱਡਾ ਉਪਾਅ ਭਗਵਾਨ ਸ਼ਿਵ ਦੀ ਅਰਾਧਨਾ ਹੈ। ਇਸ ਲਈ, ਘਰ ਦੇ ਵਿਹੜੇ ਵਿੱਚ ਬਿਲਪੱਤਰ ਜਾਂ ਕਾਲੇ ਧਤੂਰੇ ਦਾ ਪੌਦਾ ਲਗਾ ਕੇ ਨਿਯਮਿਤ ਰੂਪ ਵਿੱਚ ਉਸ ਨੂੰ ਜਲ ਅਰਪਿਤ ਕਰਨ ਨਾਲ ਭਗਵਾਨ ਸ਼ਿਵ ਅਤੇ ਨਾਗ ਦੇਵਤਾ ਪ੍ਰਸੰਨ ਹੁੰਦੇ ਹਨ। ਇਸ ਨਾਲ ਰਾਹੂ ਅਤੇ ਕੇਤੂ ਦੇ ਦੋਸ਼ ਤੋਂ ਵੀ ਰਾਹਤ ਮਿਲਦੀ ਹੈ। ਇਸ ਨੂੰ ਹਮੇਸ਼ਾ ਘਰ ਦੇ ਉੱਤਰ-ਪੂਰਬ (ਈਸ਼ਾਨ ਕੋਣ) ਵਿੱਚ ਹੀ ਲਗਾਉਣਾ ਚਾਹੀਦਾ ਹੈ।
ਰੱਖੋ ਇਹ ਸਾਵਧਾਨੀਆਂ
ਤੁਹਾਨੂੰ ਇਨ੍ਹਾਂ ਪੌਦਿਆਂ ਨੂੰ ਲਗਾਉਣ ਦਾ ਲਾਭ ਉਦੋਂ ਹੀ ਮਿਲ ਸਕਦਾ ਹੈ, ਜਦੋਂ ਇਨ੍ਹਾਂ ਨੂੰ ਸਹੀ ਦਿਸ਼ਾ ਵਿੱਚ ਲਗਾਓ।
ਪੌਦਿਆਂ ਨੂੰ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ।
ਇਸ ਦੇ ਨਾਲ ਹੀ ਘਰ ਵਿੱਚ ਸੁੱਕੇ ਜਾਂ ਕੰਢੇਦਾਰ ਪੌਦੇ (ਗੁਲਾਬ ਤੋਂ ਇਲਾਵਾ) ਨਹੀਂ ਰੱਖਣੇ ਚਾਹੀਦੇ, ਕਿਉਂਕਿ ਇਹ ਨਕਾਰਾਤਮਕ ਊਰਜਾ ਨੂੰ ਵਧਾਉਣ ਦਾ ਕੰਮ ਕਰਦੇ ਹਨ।
ਇਹ ਪੌਦੇ ਸੁੱਕਣੇ ਜਾਂ ਮੁਰਝਾਉਣੇ ਨਹੀਂ ਚਾਹੀਦੇ, ਕਿਉਂਕਿ ਘਰ ਵਿੱਚ ਰੱਖੇ ਸੁੱਕੇ ਪੌਦੇ ਰਾਹੂ ਨੂੰ ਹੋਰ ਜ਼ਿਆਦਾ ਬਲਵਾਨ ਬਣਾ ਦਿੰਦੇ ਹਨ।
Disclaimer: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਕੇਵਲ ਆਮ ਸੂਚਨਾ ਲਈ ਹਨ। ਪੰਜਾਬੀ ਜਾਗਰਣ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵਿਭਿੰਨ ਮਾਧਿਅਮਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅੰਧਵਿਸ਼ਵਾਸ ਦੇ ਖਿਲਾਫ ਹੈ।