Solar Eclipse 2022 : ਅਪ੍ਰੈਲ ਦੇ ਸੂਰਜ ਗ੍ਰਹਿਣ ਦਾ ਨਹੀਂ, ਮਈ ਦੇ ਚੰਦਰ ਗ੍ਰਹਿਣ ਦਾ ਭਾਰਤ 'ਤੇ ਪਵੇਗਾ ਅਸਰ
ਸਾਲ ਦਾ ਪਹਿਲਾ Solar Eclipse ਅੰਸ਼ਕ ਗ੍ਰਹਿਣ ਹੋਵੇਗਾ। 30 ਅਪ੍ਰੈਲ ਦਾ ਗ੍ਰਹਿਣ ਬ੍ਰਿਖ ਰਾਸ਼ੀ 'ਚ ਲੱਗੇਗਾ। ਜਿਹਰਾ ਵੱਖ-ਵੱਖ ਰਾਸ਼ੀਆਂ 'ਤੇ ਅਸਰ ਵੀ ਦਿਖਾਏਗਾ। ਇਹ ਸੂਰਜ ਗ੍ਰਹਿਣ ਦੱਖਣੀ ਤੇ ਵੈਸਟ-ਸਾਊਥ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਤੇ ਅੰਟਾਰਕਟਿਕਾ ਦਾ ਮਹਾਸਾਗਰ ਵਰਗੇ ਖੇਤਰਾਂ ਨਾਲ ਦਿਖਾਈ ਦੇਵੇਗਾ।
Publish Date: Wed, 06 Apr 2022 02:06 PM (IST)
Updated Date: Sat, 30 Apr 2022 05:39 PM (IST)
Surya Grahan 2022 : ਇਸ ਸਾਲ ਕੁੱਲ 4 ਗ੍ਰਹਿਣ ਲੱਗਣੇ ਹਨ ਜਿਨ੍ਹਾਂ ਵਿਚੋਂ 2 ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ ਹਨ। ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ ਸ਼ਨਿਚਰਵਾਰ ਮੱਸਿਆ ਤਿਥੀ 'ਤੇ ਲੱਗ ਰਿਹਾ ਹੈ ਤੇ ਦੂਸਰਾ ਸੂਰਜ ਗ੍ਰਹਿਣ ਅਕਤੂਬਰ 'ਚ ਲੱਗੇਗਾ। ਅਕਤੂਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਭਾਰਤ 'ਚ ਦਿਖਾਈ ਦੇਵੇਗਾ। ਉੱਥੇ ਹੀ 16 ਮਈ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਵੀ ਭਾਰਤ 'ਚ ਨਜ਼ਰ ਆਵੇਗਾ। ਇਸ ਤਰ੍ਹਾਂ 30 ਅਪ੍ਰੈਲ ਨੂੰ ਨਹੀਂ ਬਲਕਿ 16 ਮਈ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ 'ਤੇ ਅਸਰ ਦਿਖਾਏਗਾ। 16 ਮਈ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਪੂਰਨ ਚੰਦਰ ਗ੍ਰਹਿਣ ਹੋਵੇਗਾ। ਇਸ ਗ੍ਰਹਿਣ ਦਾ ਸੂਤਕ ਕਾਲ ਮੰਨਿਆ ਜਾਵੇਗਾ। ਇਸ ਗ੍ਰਹਿਣ ਦਾ ਸੂਤਕ ਕਾਲ 9 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ। ਇਹ ਗ੍ਰਹਿਣ ਸਵੇਰੇ 7 ਵਜੇ ਤੋਂ ਦੁਪਹਿਰੇ 12 ਵਜੇ ਤਕ ਲੱਗੇਗਾ। ਇਸ ਗ੍ਰਹਿਣ ਤੋਂ ਬਾਅਦ ਦਾਨ ਆਦਿ ਵੀ ਕੀਤਾ ਜਾਣਾ ਸ਼ੁੱਭ ਰਹੇਗਾ।
30 ਅਪ੍ਰੈਲ 2022 ਨੂੰ ਲੱਗਣ ਵਾਲਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੰਸ਼ਕ ਗ੍ਰਹਿਣ ਹੋਵੇਗਾ। 30 ਅਪ੍ਰੈਲ ਦਾ ਗ੍ਰਹਿਣ ਬ੍ਰਿਖ ਰਾਸ਼ੀ 'ਚ ਲੱਗੇਗਾ। ਜਿਹਰਾ ਵੱਖ-ਵੱਖ ਰਾਸ਼ੀਆਂ 'ਤੇ ਅਸਰ ਵੀ ਦਿਖਾਏਗਾ। ਇਹ ਸੂਰਜ ਗ੍ਰਹਿਣ ਦੱਖਣੀ ਤੇ ਵੈਸਟ-ਸਾਊਥ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਤੇ ਅੰਟਾਰਕਟਿਕਾ ਦਾ ਮਹਾਸਾਗਰ ਵਰਗੇ ਖੇਤਰਾਂ ਨਾਲ ਦਿਖਾਈ ਦੇਵੇਗਾ।
ਗ੍ਰਹਿਣ ਦੀ ਦ੍ਰਿਸ਼ਤਾ ਅਨੁਸਾਰ ਹੀ ਇਸ ਦੇ ਪ੍ਰਭਾਵ ਬਾਰੇ ਅੰਦਾਜ਼ਾ ਲਗਾਇਆ ਜਾਂਦਾ ਹੈ। ਜੋਤਸ਼ੀਆਂ ਅਨੁਸਾਰ ਜਿਹੜਾ ਗ੍ਰਹਿਣ ਜਿੱਥੇ ਦਿਖਾਈ ਦਿੰਦਾ ਹੈ, ਉਹ ਉੱਥੋਂ ਦੇ ਲੋਕਾਂ 'ਤੇ ਪ੍ਰਭਾਵ ਪਾਉਂਦਾ ਹੈ। ਉਦੋਂ ਉਸ ਦਾ ਸੂਤਕ ਕਾਲ ਮੰਨਿਆ ਜਾਂਦਾ ਹੈ। ਜੇਕਰ ਭਾਰਤ 'ਚ ਕੋਈ ਗ੍ਰਹਿਣ ਨਜ਼ਰ ਆਉਂਦਾ ਹੈ ਤਾਂ ਸੂਤਕ ਕਾਲ ਮੰਨਿਆ ਜਾਂਦਾ ਹੈ। ਜੇਕਰ ਭਾਰਤ 'ਚ ਗ੍ਰਹਿਣ ਨਜ਼ਰ ਨਹੀਂ ਆਉਂਦਾ ਹੈ ਤਾਂ ਸੂਤਕ ਕਾਲ ਮੰਨਿਆ ਨਹੀਂ ਜਾਂਦਾ। ਧਾਰਮਿਕ ਨਜ਼ਰੀਏ ਤੋਂ ਗ੍ਰਹਿਣ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਇਸ ਦੌਰਾਨ ਮੰਗਲ ਕਾਰਜਾਂ ਦੀ ਮਨਾਹੀ ਹੁੰਦੀ ਹੈ। ਮੰਦਰ ਦੇ ਕਿਵਾੜਾਂ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈ।