Silver ਨੂੰ ਚੰਦਰ ਗ੍ਰਹਿ ਨਾਲ ਸਬੰਧਿਤ ਮੰਨਿਆ ਗਿਆ ਹੈ ਜੋ ਮਨ, ਭਾਵਨਾਵਾਂ ਤੇ ਅੰਤਰ-ਗਿਆਨ ਦਾ ਕਾਰਕ ਹੈ। ਉੱਥੇ ਹੀ ਚਾਂਦੀ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਵੀ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਚਾਂਦੀ ਪਹਿਨਣ ਨਾਲ ਵਿਅਕਤੀ ਦੀ ਕਿਸਮਤ ਤੇਜ਼ ਹੁੰਦੀ ਹੈ। ਇਸ ਦੇ ਨਾਲ ਹੀ ਜੀਵਨ ਵਿੱਚ ਸਕਾਰਾਤਮਕ ਊਰਜਾ ਦੇ ਸੰਚਾਰ ਨੂੰ ਵਧਾਉਂਦੀ ਹੈ।

Silver Ring Benefits : ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਚਾਂਦੀ ਦੀ ਮੁੰਦਰੀ (ring) ਜਾਂ ਛੱਲਾ ਪਹਿਨਣ ਦੇ ਕਈ ਲਾਭ ਦੱਸੇ ਗਏ ਹਨ। ਇਸ ਨਾਲ ਵਿਅਕਤੀ ਨੂੰ ਕਈ ਫਾਇਦੇ ਮਿਲਦੇ ਹਨ ਜਿਵੇਂ ਕਿ ਮਾਨਸਿਕ ਸੰਤੁਲਨ, ਤਣਾਅ 'ਚ ਕਮੀ ਅਤੇ ਧਨ ਦੀ ਪ੍ਰਾਪਤੀ ਆਦਿ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਚਾਂਦੀ ਦੀ ਮੁੰਦਰੀ ਨੂੰ ਵੱਖ-ਵੱਖ ਉਂਗਲਾਂ ਦੇ ਆਧਾਰ 'ਤੇ ਤੁਹਾਨੂੰ ਵੱਖ-ਵੱਖ ਲਾਭ ਮਿਲ ਸਕਦੇ ਹਨ। ਆਓ ਜਾਣਦੇ ਹਾਂ ਇਸ ਬਾਰੇ...
ਚਾਂਦੀ ਨੂੰ ਚੰਦਰ ਗ੍ਰਹਿ ਨਾਲ ਸਬੰਧਿਤ ਮੰਨਿਆ ਗਿਆ ਹੈ ਜੋ ਮਨ, ਭਾਵਨਾਵਾਂ ਤੇ ਅੰਤਰ-ਗਿਆਨ ਦਾ ਕਾਰਕ ਹੈ। ਉੱਥੇ ਹੀ ਚਾਂਦੀ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਵੀ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਚਾਂਦੀ ਪਹਿਨਣ ਨਾਲ ਵਿਅਕਤੀ ਦੀ ਕਿਸਮਤ ਤੇਜ਼ ਹੁੰਦੀ ਹੈ। ਇਸ ਦੇ ਨਾਲ ਹੀ ਜੀਵਨ ਵਿੱਚ ਸਕਾਰਾਤਮਕ ਊਰਜਾ ਦੇ ਸੰਚਾਰ ਨੂੰ ਵਧਾਉਂਦੀ ਹੈ।
ਚਾਂਦੀ ਦੇ ਕਈ ਗਹਿਣੇ ਪਹਿਨੇ ਜਾ ਸਕਦੇ ਹਨ ਜਿਵੇਂ ਕਿ ਬਰੈਸਲੇਟ, ਝਾਂਜਰਾਂ ਆਦਿ ਪਰ ਸਭ ਤੋਂ ਵੱਧ ਸ਼ੁਭ ਚਾਂਦੀ ਦੀ ਮੁੰਦਰੀ ਨੂੰ ਮੰਨਿਆ ਗਿਆ ਹੈ। ਇਸਨੂੰ ਪਹਿਨਣ ਨਾਲ ਭਾਵਨਾਵਾਂ 'ਚ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਮਾਨਸਿਕ ਸਪੱਸ਼ਟਤਾ ਨੂੰ ਹੁਲਾਰਾ ਮਿਲਦਾ ਹੈ। ਇਸਦੇ ਨਾਲ ਹੀ, ਚਾਂਦੀ ਨਕਾਰਾਤਮਕ ਊਰਜਾ ਨੂੰ ਦੂਰ ਰੱਖਣ ਦਾ ਕੰਮ ਵੀ ਕਰਦੀ ਹੈ।
ਤਰਜਨੀ ਉਂਗਲ (Index Finger) : ਤਰਜਨੀ ਉਂਗਲ 'ਚ ਚਾਂਦੀ ਦੀ ਮੁੰਦਰੀ ਪਾਉਣ ਨਾਲ ਅਗਵਾਈ ਸਮਰੱਥਾ (Leadership) ਤੇ ਆਤਮ-ਵਿਸ਼ਵਾਸ 'ਚ ਵਾਧਾ ਹੋ ਸਕਦਾ ਹੈ।
ਵਿਚਕਾਰਲੀ ਉਂਗਲ (Middle Finger) : ਇਸ ਉਂਗਲ 'ਚ ਚਾਂਦੀ ਦੀ ਮੁੰਦਰੀ ਜਾਂ ਛੱਲਾ ਧਾਰਨ ਕਰਨ ਨਾਲ ਜੀਵਨ 'ਚ ਅਨੁਸ਼ਾਸਨ ਅਤੇ ਸੰਤੁਲਨ ਵਧਦਾ ਹੈ।
ਅਨਾਮਿਕਾ ਉਂਗਲ (Ring Finger) : ਮੰਨਿਆ ਜਾਂਦਾ ਹੈ ਕਿ ਇਸ ਉਂਗਲ 'ਚ ਚਾਂਦੀ ਧਾਰਨ ਕਰਨ ਨਾਲ ਪਿਆਰ ਤੇ ਰਿਸ਼ਤਿਆਂ 'ਚ ਸੁਧਾਰ ਆਉਂਦਾ ਹੈ।
ਛੋਟੀ ਉਂਗਲ (Little Finger) : ਇਸ ਵਿਚ ਚਾਂਦੀ ਦਾ ਛੱਲਾ ਜਾਂ ਮੁੰਦਰੀ ਪਹਿਨਣ ਨਾਲ ਰਚਨਾਤਮਕਤਾ ਤੇ ਸੰਚਾਰ (Communication) 'ਚ ਸੁਧਾਰ ਹੋ ਸਕਦਾ ਹੈ।
ਅੰਗੂਠਾ (Thumb) : ਜੋਤਿਸ਼ ਸ਼ਾਸਤਰ ਵਿੱਚ ਮੰਨਿਆ ਗਿਆ ਹੈ ਕਿ ਅੰਗੂਠੇ ਵਿੱਚ ਚਾਂਦੀ ਦੀ ਮੁੰਦਰੀ ਪਹਿਨਣ ਨਾਲ ਮਨ ਸ਼ਾਂਤ ਹੁੰਦਾ ਹੈ ਤੇ ਮਾਨਸਿਕ ਸ਼ਾਂਤੀ ਦਾ ਅਨੁਭਵ ਹੁੰਦਾ ਹੈ।
ਜੋਤਿਸ਼ ਸ਼ਾਸਤਰ ਦੀਆਂ ਮਾਨਤਾਵਾਂ ਅਨੁਸਾਰ, ਔਰਤਾਂ ਨੂੰ ਛੋਟੀ ਉਂਗਲ 'ਚ ਚਾਂਦੀ ਦੀ ਮੁੰਦਰੀ ਜਾਂ ਛੱਲਾ ਪਹਿਨਣ ਨਾਲ ਵਿਸ਼ੇਸ਼ ਲਾਭ ਮਿਲ ਸਕਦਾ ਹੈ। ਇਸ ਨਾਲ ਫੈਸਲੇ ਲੈਣ ਦੀ ਸਮਰੱਥਾ ਤੇ ਆਤਮ-ਵਿਸ਼ਵਾਸ 'ਚ ਵਾਧਾ ਹੋ ਸਕਦਾ ਹੈ। ਇਸਦੇ ਨਾਲ ਹੀ, ਤੁਹਾਨੂੰ ਅਨਾਮਿਕਾ ਉਂਗਲ (Ring Finger) 'ਚ ਵੀ ਚਾਂਦੀ ਦੀ ਮੁੰਦਰੀ ਪਹਿਨਣ ਨਾਲ ਫਾਇਦਾ ਮਿਲ ਸਕਦਾ ਹੈ। ਇਸ ਨਾਲ ਰਿਸ਼ਤਿਆਂ 'ਚ ਸਹਿਮਤੀ (Harmony) ਤੇ ਰਚਨਾਤਮਕਤਾ ਨੂੰ ਹੁਲਾਰਾ ਮਿਲਦਾ ਹੈ।
ਉੱਥੇ ਹੀ ਪੁਰਸ਼ਾਂ ਲਈ ਚਾਂਦੀ ਦੀ ਮੁੰਦਰੀ ਸੱਜੇ ਹੱਥ ਦੀ ਛੋਟੀ ਉਂਗਲ (ਕਨਿਸ਼ਠਿਕਾ) ਜਾਂ ਅਨਾਮਿਕਾ ਉਂਗਲ (Ring Finger) 'ਚ ਪਾਉਣਾ ਲਾਭਕਾਰੀ ਮੰਨਿਆ ਗਿਆ ਹੈ। ਛੋਟੀ ਉਂਗਲ 'ਚ ਚਾਂਦੀ ਪਹਿਨਣ ਨਾਲ ਬੁੱਧ ਗ੍ਰਹਿ ਦਾ ਚੰਗਾ ਪ੍ਰਭਾਵ ਮਿਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂਕਿ ਅਨਾਮਿਕਾ ਉਂਗਲ 'ਚ ਪਹਿਨਣ ਨਾਲ ਰਿਸ਼ਤਿਆਂ ਵਿੱਚ ਸਹਿਮਤੀ ਅਤੇ ਪਿਆਰ ਵਧਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।