ਸ੍ਰਿਸ਼ਟੀ ਨੂੰ ਬਚਾਉਣ ਲਈ ਭਗਵਾਨ ਸ਼ਿਵ ਨੇ ਪਹਿਲਾਂ ਆਪਣੇ ਅੰਸ਼ ਅਵਤਾਰ ਵੀਰਭੱਦਰ ਨੂੰ ਨਰਸਿੰਘ ਦੇਵ ਨੂੰ ਸ਼ਾਂਤ ਕਰਨ ਲਈ ਭੇਜਿਆ। ਵੀਰਭੱਦਰ ਨੇ ਨਰਸਿੰਘ ਨੂੰ ਸ਼ਾਂਤ ਹੋਣ ਦੀ ਬੇਨਤੀ ਕੀਤੀ ਪਰ ਕ੍ਰੋਧ ਵਸ ਨਰਸਿੰਘ ਦੇਵ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਜਦੋਂ ਕੋਈ ਉਪਾਅ ਨਾ ਬਚਿਆ ਤਾਂ ਭਗਵਾਨ ਸ਼ਿਵ ਖ਼ੁਦ ਸਾਖਸ਼ਾਤ ਪ੍ਰਗਟ ਹੋਏ। ਉਨ੍ਹਾਂ ਇਕ ਅਜਿਹੇ ਜੀਵ ਦਾ ਰੂਪ ਧਾਰਨ ਕੀਤਾ ਜੋ ਅੱਧਾ ਸ਼ੇਰ, ਅੱਧਾ ਪੰਛੀ (ਇੱਲ/ਬਾਜ਼) ਤੇ ਅੱਠ ਪੈਰਾਂ ਵਾਲਾ ਸੀ।

ਧਰਮ ਡੈਸਕ, ਨਵੀਂ ਦਿੱਲੀ : ਭਗਵਾਨ ਸ਼ਿਵ ਤੇ ਭਗਵਾਨ ਵਿਸ਼ਨੂੰ ਇਕ-ਦੂਜੇ ਦੇ ਉਪਾਸਕ ਹਨ ਪਰ ਇਕ ਅਜਿਹਾ ਸਮਾਂ ਵੀ ਆਇਆ ਸੀ, ਜਦੋਂ ਬ੍ਰਹਿਮੰਡ ਦੀ ਰੱਖਿਆ ਲਈ ਇਨ੍ਹਾਂ ਦੋਵਾਂ ਮਹਾਸ਼ਕਤੀਆਂ ਨੂੰ ਆਹਮੋ-ਸਾਹਮਣੇ ਆਉਣਾ ਪਿਆ।
ਸ਼ਿਵ ਪੁਰਾਣ ਅਨੁਸਾਰ, ਇਹ ਅਦਭੁਤ ਘਟਨਾ ਉਦੋਂ ਵਾਪਰੀ ਜਦੋਂ ਭਗਵਾਨ ਵਿਸ਼ਨੂੰ ਦੇ ਨਰਸਿੰਘ ਅਵਤਾਰ ਨੂੰ ਸ਼ਾਂਤ ਕਰਨ ਲਈ ਮਹਾਦੇਵ ਨੂੰ ਆਪਣੇ ਸਭ ਤੋਂ ਸ਼ਕਤੀਸ਼ਾਲੀ ਤੇ ਭਿਆਨਕ ਸ਼ਰਭ ਅਵਤਾਰ 'ਚ ਪ੍ਰਗਟ ਹੋਣਾ ਪਿਆ ਸੀ। ਆਓ ਜਾਣਦੇ ਹਾਂ ਇਸ ਮਹਾਯੁੱਧ ਦੇ ਪਿੱਛੇ ਦੀ ਪੂਰੀ ਪੌਰਾਣਿਕ ਕਥਾ।
''पक्षसिंहमृगाकारं शलभं लोकपावनम्।
अष्टपादं महावीर्यं तीक्ष्णदंष्ट्रं नखाकरम्।।''
ਸ਼ਿਵ ਪੁਰਾਣ ਦੀ ਕਥਾ ਅਨੁਸਾਰ, ਦੈਤਰਾਜ ਹਰਨਾਖਸ਼ ਦਾ ਵਧ ਕਰਨ ਲਈ ਭਗਵਾਨ ਵਿਸ਼ਨੂੰ ਨੇ ਅੱਧਾ ਸ਼ੇਰ ਤੇ ਅੱਧਾ ਮਨੁੱਖ ਯਾਨੀ ਨਰਸਿੰਘ ਅਵਤਾਰ ਧਾਰਨ ਕੀਤਾ ਸੀ। ਹਰਨਾਖਸ਼ ਦਾ ਵਧ ਕਰਨ ਤੋਂ ਬਾਅਦ ਵੀ ਭਗਵਾਨ ਨਰਸਿੰਘ ਦਾ ਕ੍ਰੋਧ ਸ਼ਾਂਤ ਨਹੀਂ ਹੋਇਆ। ਉਨ੍ਹਾਂ ਦਾ ਭਿਆਨਕ ਰੌਦਰ ਰੂਪ ਦੇਖ ਕੇ ਦੇਵਤਿਆਂ ਨੂੰ ਡਰ ਲੱਗਣ ਲੱਗਾ ਕਿ ਜੇਕਰ ਨਰਸਿੰਘ ਦੇਵ ਦਾ ਗੁੱਸਾ ਸ਼ਾਂਤ ਨਾ ਹੋਇਆ ਤਾਂ ਪੂਰੀ ਸ੍ਰਿਸ਼ਟੀ ਦਾ ਵਿਨਾਸ਼ ਹੋ ਜਾਵੇਗਾ। ਸਾਰੇ ਦੇਵਤੇ ਰੱਖਿਆ ਲਈ ਦੇਵਾਂ ਦੇ ਦੇਵ ਮਹਾਦੇਵ ਦੀ ਸ਼ਰਨ 'ਚ ਪਹੁੰਚੇ।
ਸ੍ਰਿਸ਼ਟੀ ਨੂੰ ਬਚਾਉਣ ਲਈ ਭਗਵਾਨ ਸ਼ਿਵ ਨੇ ਪਹਿਲਾਂ ਆਪਣੇ ਅੰਸ਼ ਅਵਤਾਰ ਵੀਰਭੱਦਰ ਨੂੰ ਨਰਸਿੰਘ ਦੇਵ ਨੂੰ ਸ਼ਾਂਤ ਕਰਨ ਲਈ ਭੇਜਿਆ। ਵੀਰਭੱਦਰ ਨੇ ਨਰਸਿੰਘ ਨੂੰ ਸ਼ਾਂਤ ਹੋਣ ਦੀ ਬੇਨਤੀ ਕੀਤੀ ਪਰ ਕ੍ਰੋਧ ਵਸ ਨਰਸਿੰਘ ਦੇਵ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਜਦੋਂ ਕੋਈ ਉਪਾਅ ਨਾ ਬਚਿਆ ਤਾਂ ਭਗਵਾਨ ਸ਼ਿਵ ਖ਼ੁਦ ਸਾਖਸ਼ਾਤ ਪ੍ਰਗਟ ਹੋਏ। ਉਨ੍ਹਾਂ ਇਕ ਅਜਿਹੇ ਜੀਵ ਦਾ ਰੂਪ ਧਾਰਨ ਕੀਤਾ ਜੋ ਅੱਧਾ ਸ਼ੇਰ, ਅੱਧਾ ਪੰਛੀ (ਇੱਲ/ਬਾਜ਼) ਤੇ ਅੱਠ ਪੈਰਾਂ ਵਾਲਾ ਸੀ। ਇਸ ਰੂਪ 'ਚ ਉਨ੍ਹਾਂ ਦੇ ਖੰਭ ਬਹੁਤ ਵਿਸ਼ਾਲ ਤੇ ਪੰਜੇ ਨੁਕੀਲੇ ਸਨ। ਇਸੇ ਰੂਪ ਨੂੰ ਸ਼ਰਭ ਕਿਹਾ ਗਿਆ।
''त्वं हि ब्रह्मा च विष्णुश्च त्वं हि सर्वं चराचरम्।
क्षमस्व सर्वदेवेश शरभाकृत ईश्वर।।''
ਜਦੋਂ ਸ਼ਰਭ ਅਵਤਾਰ ਤੇ ਨਰਸਿੰਘ ਦੇਵ ਆਹਮੋ-ਸਾਹਮਣੇ ਆਏ ਤਾਂ ਦੋਵਾਂ ਵਿਚਕਾਰ ਭਿਆਨਕ ਯੁੱਧ ਛਿੜ ਗਿਆ। ਸ਼ਿਵ ਪੁਰਾਣ ਅਨੁਸਾਰ, ਸ਼ਰਭ ਦੇਵ ਨੇ ਆਪਣੀ ਵਿਸ਼ਾਲ ਸ਼ਕਤੀ ਨਾਲ ਭਗਵਾਨ ਨਰਸਿੰਘ ਨੂੰ ਆਪਣੇ ਪੰਜਿਆਂ 'ਚ ਦਬੋਚ ਲਿਆ ਤੇ ਉਨ੍ਹਾਂ ਨੂੰ ਅਸਮਾਨ 'ਚ ਲੈ ਗਏ। ਜਦੋਂ ਨਰਸਿੰਘ ਦੇਵ ਨੇ ਸ਼ਿਵ ਜੀ ਦੇ ਇਸ ਰੂਪ ਦੀ ਅਸੀਮ ਸ਼ਕਤੀ ਨੂੰ ਦੇਖਿਆ ਤਾਂ ਉਨ੍ਹਾਂ ਦਾ ਕ੍ਰੋਧ ਹੌਲੀ-ਹੌਲੀ ਸ਼ਾਂਤ ਹੋਣ ਲੱਗਾ।
ਉਨ੍ਹਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਕਿ ਉਹ ਖ਼ੁਦ ਨਾਰਾਇਣ ਹਨ ਤੇ ਇਹ ਲੀਲ੍ਹਾ ਸ੍ਰਿਸ਼ਟੀ ਦੀ ਰੱਖਿਆ ਲਈ ਹੀ ਰਚੀ ਗਈ ਹੈ। ਸ਼ਾਂਤ ਹੋਣ ਤੋਂ ਬਾਅਦ ਨਰਸਿੰਘ ਦੇਵ ਨੇ ਮਹਾਦੇਵ ਨੂੰ ਪ੍ਰਣਾਮ ਕੀਤਾ ਅਤੇ ਆਪਣੇ ਬੈਕੁੰਠ ਧਾਮ ਪਰਤ ਗਏ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।