ਧਾਰਮਿਕ ਮਾਨਤਾਵਾਂ ਅਨੁਸਾਰ, ਦੇਵੀ ਸ਼ੀਤਲਾ ਚੇਚਕ, ਖਸਰਾ ਵਰਗੇ ਰੋਗਾਂ ਨੂੰ ਕੰਟਰੋਲ ਕਰਦੀ ਹੈ ਤੇ ਲੋਕ ਇਨ੍ਹਾਂ ਰੋਗਾਂ ਦੇ ਪ੍ਰਕੋਪ ਤੋਂ ਬਚਣ ਲਈ ਉਹਨਾਂ ਦੀ ਪੂਜਾ-ਅਰਚਨਾ ਕਰਦੇ ਹਨ। ਉੱਥੇ ਹੀ ਇਹ ਵੀ ਮਾਨਤਾ ਹੈ ਕਿ ਮਾਤਾ ਸ਼ੀਤਲਾ ਨੂੰ ਠੰਢੀਆਂ ਚੀਜ਼ਾਂ ਦਾ ਭੋਗ ਲਗਾਉਣ ਨਾਲ ਉਹ ਪ੍ਰਸੰਨ ਹੁੰਦੀ ਹੈ ਅਤੇ ਇਸ ਦਿਨ ਬਾਸੀ ਭੋਜਨ ਕਰਨ ਨਾਲ ਸਰੀਰ 'ਚ ਸ਼ੀਤਲਤਾ (ਠੰਢਕ) ਬਣੀ ਰਹਿੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਪੰਚਾਂਗ ਦੇ ਅਨੁਸਾਰ, ਚੇਤ ਮਹੀਨੇ ਵਿੱਚ ਆਉਣ ਵਾਲੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ 'ਤੇ ਸ਼ੀਤਲਾ ਅਸ਼ਟਮੀ ਦਾ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਵਿਸ਼ੇਸ਼ ਤੌਰ 'ਤੇ ਮਾਤਾ ਸ਼ੀਤਲਾ (Shitala Mata) ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ, ਜਿਸ ਨਾਲ ਸਾਧਕ ਅਤੇ ਉਸ ਦੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਸਕੰਦ ਪੁਰਾਣ 'ਚ ਵਰਣਨ ਮਿਲਦਾ ਹੈ ਕਿ ਮਾਤਾ ਸ਼ੀਤਲਾ ਭਗਵਾਨ ਸ਼ਿਵ ਦੀ ਅਰਧਾਂਗਿਨੀ ਸ਼ਕਤੀ ਭਾਵ ਮਾਂ ਪਾਰਵਤੀ ਦਾ ਹੀ ਸਰੂਪ ਹਨ। ਇਸ ਤਿਉਹਾਰ ਦੀ ਖਾਸ ਗੱਲ ਇਹ ਹੈ ਕਿ ਇਸ ਦਿਨ ਮਾਤਾ ਸ਼ੀਤਲਾ ਨੂੰ ਇਕ ਦਿਨ ਪਹਿਲਾਂ ਬਣੇ ਭੋਜਨ ਯਾਨੀ ਬਾਸੀ ਭੋਜਨ ਦਾ ਭੋਗ ਲਗਾਇਆ ਜਾਂਦਾ ਹੈ। ਚਲੋ ਜਾਣਦੇ ਹਾਂ ਇਸ ਦਾ ਕਾਰਨ।
ਅਜਿਹੇ ਵਿੱਚ ਇਸ ਸਾਲ ਸ਼ੀਤਲਾ ਅਸ਼ਟਮੀ ਯਾਨੀ ਬਸੋਦਾ ਬੁੱਧਵਾਰ, 11 ਮਾਰਚ ਨੂੰ ਮਨਾਇਆ ਜਾਵੇਗਾ। ਉੱਥੇ ਹੀ ਕੁਝ ਲੋਕ ਸ਼ੀਤਲਾ ਸਪਤਮੀ ਵੀ ਮਨਾਉਂਦੇ ਹਨ, ਜੋ ਮੰਗਲਵਾਰ 10 ਮਾਰਚ ਨੂੰ ਮਨਾਈ ਜਾਵੇਗੀ। 11 ਮਾਰਚ ਨੂੰ ਬਸੋਦਾ ਦੀ ਪੂਜਾ ਦਾ ਮਹੂਰਤ ਕੁਝ ਇਸ ਪ੍ਰਕਾਰ ਰਹੇਗਾ:
ਸ਼ੀਤਲਾ ਅਸ਼ਟਮੀ ਪੂਜਾ ਮਹੂਰਤ - ਸਵੇਰੇ 6 ਵਜ ਕੇ 36 ਮਿੰਟ ਤੋਂ ਸ਼ਾਮ 6 ਵਜ ਕੇ 27 ਮਿੰਟ ਤੱਕ
ਆਮ ਤੌਰ 'ਤੇ ਬਸੋਦਾ ਜਾਂ ਬਸੋੜਾ ਹੋਲੀ ਦੇ 8 ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਦਿਨ ਘਰ ਵਿਚ ਚੁੱਲ੍ਹਾ ਬਾਲਣ ਤੇ ਤਾਜ਼ਾ ਭੋਜਨ ਬਣਾਉਣ ਦੀ ਮਨਾਹੀ ਹੁੰਦੀ ਹੈ ਜਿਸ ਦੇ ਪਿੱਛੇ ਇੱਕ ਬਹੁਤ ਹੀ ਖਾਸ ਕਾਰਨ ਮਿਲਦਾ ਹੈ। ਸ਼ੀਤਲਾ ਅਸ਼ਟਮੀ ਦੇ ਦਿਨ ਮਾਤਾ ਸ਼ੀਤਲਾ ਨੂੰ ਠੰਢੇ ਜਾਂ ਇਕ ਦਿਨ ਪਹਿਲਾਂ ਬਣੇ ਭੋਜਨ ਦਾ ਭੋਗ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਬਾਕੀ ਲੋਕ ਇਸ ਭੋਗ ਨੂੰ ਪ੍ਰਸਾਦ ਦੇ ਰੂਪ 'ਚ ਗ੍ਰਹਿਣ ਕਰਦੇ ਹਨ।
ਧਾਰਮਿਕ ਮਾਨਤਾਵਾਂ ਅਨੁਸਾਰ, ਦੇਵੀ ਸ਼ੀਤਲਾ ਚੇਚਕ, ਖਸਰਾ ਵਰਗੇ ਰੋਗਾਂ ਨੂੰ ਕੰਟਰੋਲ ਕਰਦੀ ਹੈ ਤੇ ਲੋਕ ਇਨ੍ਹਾਂ ਰੋਗਾਂ ਦੇ ਪ੍ਰਕੋਪ ਤੋਂ ਬਚਣ ਲਈ ਉਹਨਾਂ ਦੀ ਪੂਜਾ-ਅਰਚਨਾ ਕਰਦੇ ਹਨ। ਉੱਥੇ ਹੀ ਇਹ ਵੀ ਮਾਨਤਾ ਹੈ ਕਿ ਮਾਤਾ ਸ਼ੀਤਲਾ ਨੂੰ ਠੰਢੀਆਂ ਚੀਜ਼ਾਂ ਦਾ ਭੋਗ ਲਗਾਉਣ ਨਾਲ ਉਹ ਪ੍ਰਸੰਨ ਹੁੰਦੀ ਹੈ ਅਤੇ ਇਸ ਦਿਨ ਬਾਸੀ ਭੋਜਨ ਕਰਨ ਨਾਲ ਸਰੀਰ 'ਚ ਸ਼ੀਤਲਤਾ (ਠੰਢਕ) ਬਣੀ ਰਹਿੰਦੀ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।