Shardiya Navratri 2025 : ਧਾਰਮਿਕ ਮਤ ਹੈ ਕਿ ਦੇਵੀ ਮਾਂ ਦੁਰਗਾ ਦੀ ਪੂਜਾ ਅਤੇ ਭਗਤੀ ਕਰਨ ਨਾਲ ਸਾਧਕ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਨਾਲ ਘਰ ਵਿਚ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ। ਅੱਸੂ ਦੇ ਨਰਾਤਿਆਂ ਦੌਰਾਨ ਦੇਵੀ ਮਾਂ ਦੁਰਗਾ ਧਰਤੀ 'ਤੇ ਨਿਵਾਸ ਕਰਦੇ ਹਨ। ਆਓ, ਅੱਸੂ ਦੇ ਨਰਾਤਿਆਂ ਦੀ ਸਹੀ ਤਰੀਕ ਤੇ ਸ਼ੁੱਭ ਮਹੂਰਤ ਬਾਰੇ ਜਾਣਕਾਰੀ ਹਾਸਲ ਕਰੀਏ:

Shardiya Navratri 2025 : ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਅੱਸੂ ਦੇ ਨਰਾਤੇ ਜਗਤ ਜਨਨੀ ਦੇਵੀ ਮਾਂ ਦੁਰਗਾ ਨੂੰ ਸਮਰਪਿਤ ਹੈ। ਇਹ ਤਿਉਹਾਰ ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਤੋਂ ਲੈ ਕੇ ਨੌਮੀ ਤਿਥੀ ਤਕ ਮਨਾਇਆ ਜਾਂਦਾ ਹੈ। ਇਸ ਦੌਰਾਨ ਜਗਤ ਦੀ ਦੇਵੀ ਮਾਂ ਦੁਰਗਾ ਅਤੇ ਉਨ੍ਹਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਨੌ ਦਿਨਾਂ ਤਕ ਵਰਤ ਰੱਖਿਆ ਜਾਂਦਾ ਹੈ।
ਧਾਰਮਿਕ ਮਤ ਹੈ ਕਿ ਦੇਵੀ ਮਾਂ ਦੁਰਗਾ ਦੀ ਪੂਜਾ ਅਤੇ ਭਗਤੀ ਕਰਨ ਨਾਲ ਸਾਧਕ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਨਾਲ ਘਰ ਵਿਚ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ। ਅੱਸੂ ਦੇ ਨਰਾਤਿਆਂ ਦੌਰਾਨ ਦੇਵੀ ਮਾਂ ਦੁਰਗਾ ਧਰਤੀ 'ਤੇ ਨਿਵਾਸ ਕਰਦੇ ਹਨ। ਆਓ, ਅੱਸੂ ਦੇ ਨਰਾਤਿਆਂ ਦੀ ਸਹੀ ਤਰੀਕ ਤੇ ਸ਼ੁੱਭ ਮਹੂਰਤ ਬਾਰੇ ਜਾਣਕਾਰੀ ਹਾਸਲ ਕਰੀਏ:
ਵੈਦਿਕ ਪੰਚਾਂਗ ਅਨੁਸਾਰ, ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਦੀ ਸ਼ੁਰੂਆਤ 22 ਸਤੰਬਰ ਨੂੰ ਰਾਤ 01 ਵਜੇ 23 ਮਿੰਟ 'ਤੇ ਹੋਵੇਗੀ। ਇਸ ਦੇ ਨਾਲ ਹੀ 23 ਸਤੰਬਰ ਨੂੰ ਰਾਤ 02 ਵਜੇ 55 ਮਿੰਟ 'ਤੇ ਪ੍ਰਤੀਪਦਾ ਸਮਾਪਤ ਹੋਵੇਗੀ।
ਸਨਾਤਨ ਧਰਮ 'ਚ ਉਦਯਾ ਤਰੀਕ ਦਾ ਮਹੱਤਵ ਹੈ। ਇਸ ਲਈ ਸੂਰਜ ਉਗਣ ਤੋਂ ਤਰੀਕ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤੌਰ 'ਤੇ ਸ਼ਾਰਦੀਯ ਨਵਰਾਤਰੀ ਦੀ ਸ਼ੁਰੂਆਤ 22 ਸਤੰਬਰ ਤੋਂ ਹੋਵੇਗੀ। ਇਸ ਤੋਂ ਬਾਅਦ ਲੜੀਵਾਰ ਨੌ ਦਿਨ ਦੇਵੀ ਮਾਂ ਦੁਰਗਾ ਦੀ ਪੂਜਾ ਕੀਤੀ ਜਾਵੇਗੀ। 02 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ।
ਅੱਸੂ ਦੇ ਨਰਾਤੇ 2025 ਕੈਲੰਡਰ (Shardiya Navratri 2025 Calendar)
- 22 ਸਤੰਬਰ: ਮਾਂ ਸ਼ੈਲਪੁਤਰੀ ਦੀ ਪੂਜਾ।
- 23 ਸਤੰਬਰ: ਮਾਂ ਬ੍ਰਹਮਚਾਰিਨੀ ਦੀ ਪੂਜਾ।
- 24 ਸਤੰਬਰ: ਮਾਂ ਚੰਦਰਘੰਟਾ ਦੀ ਪੂਜਾ।
- 26 ਸਤੰਬਰ: ਮਾਂ ਕੁਸ਼ਮਾਂਡਾ ਦੀ ਪੂਜਾ।
- 27 ਸਤੰਬਰ: ਮਾਂ ਸਕੰਦਮਾਤਾ ਦੀ ਪੂਜਾ।
- 28 ਸਤੰਬਰ: ਮਾਂ ਕਾਤਿਆਇਨੀ ਦੀ ਪੂਜਾ।
- 29 ਸਤੰਬਰ: ਮਾਂ ਕਾਲਰਾਤਰੀ ਦੀ ਪੂਜਾ।
- 30 ਸਤੰਬਰ: ਮਾਂ ਸਿੱਧੀਦਾਤਰੀ ਦੀ ਪੂਜਾ।
- 01 ਅਕਤੂਬਰ: ਮਾਂ ਮਹਾਗੌਰੀ ਦੀ ਪੂਜਾ।
- 02 ਅਕਤੂਬਰ: ਵਿਜੈਦਸ਼ਮੀ ਮਨਾਈ ਜਾਵੇਗੀ।
ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ 'ਤੇ ਘਟਸਥਾਪਨਾ ਮਹੂਰਤ ਸਵੇਰੇ 6 ਵਜ ਕੇ 9 ਮਿੰਟ ਤੋਂ ਲੈ ਕੇ 8 ਵਜੇ 6 ਮਿੰਟ ਤਕ ਹੈ। ਉੱਥੇ ਹੀ, ਅਭਿਜੀਤ ਮਹੂਰਤ ਸਵੇਰੇ 11 ਵਜੇ 49 ਮਿੰਟ ਤੋਂ ਲੈ ਕੇ ਦੁਪਹਿਰ 12 ਵਜੇ 38 ਮਿੰਟ ਤਕ ਹੈ। ਇਨ੍ਹਾਂ ਦੋਵਾਂ ਸਮਿਆਂ 'ਤੇ ਸਾਧਕ ਘਟਸਥਾਪਨਾ ਕਰ ਕੇ ਮਾਂ ਦੁੱਗਾ ਦੀ ਪੂਜਾ ਕਰ ਸਕਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।