Shardiya Navratri 2025 : ਜੋਤਸ਼ੀਆਂ ਅਨੁਸਾਰ, ਅੱਸੂ ਦੇ ਨਰਾਤਿਆਂ ਦੌਰਾਨ ਕਈ ਰਾਸ਼ੀਆਂ ਦੇ ਜਾਤਕਾਂ 'ਤੇ ਮਾਂ ਦੇਵੀ ਦੀ ਕਿਰਪਾ ਬਰਸੇਗੀ। ਉਨ੍ਹਾਂ ਦੀ ਕਿਰਪਾ ਨਾਲ ਸੁੱਖ ਅਤੇ ਖੁਸ਼ਹਾਲੀ 'ਚ ਵਾਧਾ ਹੋਵੇਗਾ। ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਆਓ, ਇਨ੍ਹਾਂ ਰਾਸ਼ੀਆਂ ਬਾਰੇ ਜਾਣਕਾਰੀ ਹਾਸਲ ਕਰੀਏ-
Shardiya Navratri 2025 : ਧਰਮ ਡੈਸਕ, ਨਵੀਂ ਦਿੱਲੀ : ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਤੋਂ ਲੈ ਕੇ ਨੌਮੀ ਤਕ ਅੱਸੂ ਦੇ ਨਰਾਤੇ ਮਨਾਏ ਜਾਂਦੇ ਹਨ। ਇਹ ਤਿਉਹਾਰ ਜਗਤ ਮਾਤਾ ਦੁਰਗਾ ਤੇ ਉਨ੍ਹਾਂ ਦੇ ਨੌਂ ਰੂਪਾਂ ਨੂੰ ਸਮਰਪਿਤ ਹੁੰਦਾ ਹੈ। ਇਸ ਦੌਰਾਨ ਆਦੀਸ਼ਕਤੀ ਮਾਂ ਦੁਰਗਾ ਅਤੇ ਉਨ੍ਹਾਂ ਦੇ ਨੌਂ ਰੂਪਾਂ ਦੀ ਪੂਜਾ ਤੇ ਭਗਤੀ ਕੀਤੀ ਜਾਂਦੀ ਹੈ। ਇਸ ਸਾਲ 22 ਸਤੰਬਰ ਤੋਂ 01 ਅਕਤੂਬਰ ਤਕ ਅੱਸੂ ਦੇ ਨਰਾਤੇ ਹਨ।
ਜੋਤਸ਼ੀਆਂ ਅਨੁਸਾਰ, ਅੱਸੂ ਦੇ ਨਰਾਤਿਆਂ ਦੌਰਾਨ ਕਈ ਰਾਸ਼ੀਆਂ ਦੇ ਜਾਤਕਾਂ 'ਤੇ ਮਾਂ ਦੇਵੀ ਦੀ ਕਿਰਪਾ ਬਰਸੇਗੀ। ਉਨ੍ਹਾਂ ਦੀ ਕਿਰਪਾ ਨਾਲ ਸੁੱਖ ਅਤੇ ਖੁਸ਼ਹਾਲੀ 'ਚ ਵਾਧਾ ਹੋਵੇਗਾ। ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਆਓ, ਇਨ੍ਹਾਂ ਰਾਸ਼ੀਆਂ ਬਾਰੇ ਜਾਣਕਾਰੀ ਹਾਸਲ ਕਰੀਏ-
ਸੁੱਖਾਂ ਦੇ ਕਾਰਕ ਸ਼ੁੱਕਰ ਦੇਵ 15 ਸਤੰਬਰ ਨੂੰ ਰਾਸ਼ੀ ਪਰਿਵਰਤਨ ਕਰਨਗੇ। ਇਸ ਦਿਨ ਸ਼ੁੱਕਰ ਦੇਵ ਰਾਤ 12 ਵਜੇ 17 ਮਿੰਟ 'ਤੇ ਕਰਕ ਰਾਸ਼ੀ ਤੋਂ ਨਿਕਲ ਕੇ ਸਿੰਘ ਰਾਸ਼ੀ 'ਚ ਗੋਚਰ ਕਰਨਗੇ। ਇਸ ਰਾਸ਼ੀ 'ਚ ਸ਼ੁੱਕਰ ਦੇਵ 25 ਦਿਨ ਰਹਿਣਗੇ। ਇਸ ਤੋਂ ਬਾਅਦ ਸ਼ੁੱਕਰ ਦੇਵ ਸਿੰਘ ਰਾਸ਼ੀ ਤੋਂ ਨਿਕਲ ਕੇ ਕੰਨਿਆ ਰਾਸ਼ੀ 'ਚ ਗੋਚਰ ਕਰਨਗੇ। ਇਸ ਤੋਂ ਪਹਿਲਾਂ ਸ਼ੁੱਕਰ ਦੇਵ ਕਈ ਵਾਰੀ ਨਕਸ਼ੱਤਰ ਪਰਿਵਰਤਨ ਕਰਨਗੇ।
ਅੱਸੂ ਦੇ ਨਰਾਤਿਆਂ ਦੌਰਾਨ ਮੇਖ ਰਾਸ਼ੀ ਦੇ ਜਾਤਕਾਂ 'ਤੇ ਜਗਤ ਜਨਨੀ ਮਾਂ ਦੁਰਗਾ ਦੀ ਕਿਰਪਾ ਬਰਸੇਗੀ। ਉਨ੍ਹਾਂ ਦੀ ਕਿਰਪਾ ਨਾਲ ਧਨ ਦੀ ਸਮੱਸਿਆ ਦੂਰ ਹੋਵੇਗੀ। ਜੇਕਰ ਤੁਸੀਂ ਕਰਜ਼ਾ ਲਿਆ ਹੈ ਤਾਂ ਕੋਈ ਨਾ ਕੋਈ ਸਮਾਧਾਨ ਤੁਹਾਨੂੰ ਨਿਸ਼ਚਿਤ ਤੌਰ 'ਤੇ ਮਿਲੇਗਾ। ਹਾਲਾਂਕਿ, ਸਮਾਧਾਨ ਦੀਰਘਕਾਲੀਨ ਹੋਵੇਗਾ। ਤੁਸੀਂ ਆਪਣੀ ਪ੍ਰਤਿਭਾ ਨਾਲ ਧਨ ਕਮਾਉਣ 'ਚ ਸਫਲ ਹੋਵੋਗੇ। ਅਚਾਨਕ ਧਨ ਲਾਭ ਹੋ ਸਕਦਾ ਹੈ। ਦਾਨ-ਪੁੰਨ 'ਚ ਤੁਹਾਡੀ ਰੁਚੀ ਵਧੇਗੀ।
ਦੇਵੀ ਮਾਂ ਦੁਰਗਾ ਦੀ ਪੂਜਾ ਅਤੇ ਭਗਤੀ ਦਾ ਮੌਕਾ ਮਿਲੇਗਾ। ਕੋਰਟ ਦੇ ਮਾਮਲਿਆਂ 'ਚ ਤੁਹਾਨੂੰ ਜਿੱਤ ਮਿਲ ਸਕਦੀ ਹੈ। ਪੁੱਤਰ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਵਿਆਹੁਤਾ ਜਾਤਕਾਂ ਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ। ਕਾਰੋਬਾਰ 'ਚ ਵਿਅਸਤ ਰਹੋਗੇ। ਲਜ਼ੀਜ਼ ਵਿਅੰਜਣ ਖਾਣ ਦਾ ਮੌਕਾ ਮਿਲੇਗਾ। ਕੁੱਲ ਮਿਲਾ ਕੇ ਕਹਿਣਾ ਹੈ ਕਿ ਸ਼ੁੱਕਰ ਦੇਵ ਦੇ ਰਾਸ਼ੀ ਪਰਿਵਰਤਨ ਨਾਲ ਅੱਸੂ ਦੇ ਨਰਾਤਿਆਂ ਦੌਰਾਨ ਤੁਹਾਡੀ ਕਿਸਮਤ ਚਮਕ ਸਕਦੀ ਹੈ।
ਤੁਹਾਡੇ ਆਚਰਨ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਹ ਬਦਲਾਅ ਸਕਾਰਾਤਮਕ ਹੋਵੇਗਾ। ਨਵੀਂ ਗੱਡੀ ਖਰੀਦਣ ਬਾਰੇ ਸੋਚ ਸਕਦੇ ਹੋ। ਧਨ-ਖੁਸ਼ਹਾਲੀ 'ਚ ਵਾਧਾ ਹੋਵੇਗਾ। ਨਾਲ ਹੀ ਨਿਯਮਤ ਤੌਰ 'ਤੇ ਧਨ ਕਮਾਉਣ 'ਚ ਸਫਲ ਹੋਵੋਗੇ। ਜਵੈਲਰੀ ਨਾਲ ਜੁੜੇ ਲੋਕਾਂ ਨੂੰ ਕਾਰੋਬਾਰ 'ਚ ਲਾਭ ਮਿਲੇਗਾ। ਇਸ ਦੇ ਨਾਲ ਹੀ ਕਈ ਹੋਰ ਮਾਧਿਅਮਾਂ ਰਾਹੀਂ ਤੁਹਾਡੇ ਜੀਵਨ 'ਚ ਆਮ ਜਾਂ ਵਿਆਪਕ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।