Shardiya Navratri 2024 : ਕਿਉਂ 11 ਅਕਤੂਬਰ ਨੂੰ ਹੀ ਮਨਾਈ ਜਾਵੇਗੀ ਮਹਾ ਅਸ਼ਟਮੀ ? ਜਾਣੋ ਇਸ ਦੇ ਪਿੱਛੇ ਦਾ ਪੂਰਾ ਗਣਿਤ
Shardiya Navratri 2024 : ਸਪਤਮੀ ਤਿਥੀ ਮਾਂ ਕਾਲਰਾਤਰੀ ਨੂੰ ਸਮਰਪਿਤ ਹੈ। ਇਸ ਤਰੀਕ 'ਤੇ ਨਿਸ਼ਿਤਾ ਕਾਲ ਦੌਰਾਨ ਮਾਂ ਕਾਲੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਸਪਤਮੀ 9 ਅਕਤੂਬਰ ਨੂੰ ਹੈ। ਇਸ ਦੇ ਨਾਲ ਹੀ 10 ਅਕਤੂਬਰ ਨੂੰ ਨਵਪੱਤਰਿਕਾ ਤੇ ਸੰਧੀ ਪੂਜਾ ਕੀਤੀ ਜਾਵੇਗੀ। ਜਦਕਿ 11 ਅਕਤੂਬਰ ਨੂੰ ਅਸ਼ਟਮੀ ਦਾ ਵਰਤ ਰੱਖਿਆ ਜਾਵੇਗਾ।
Publish Date: Wed, 09 Oct 2024 03:58 PM (IST)
Updated Date: Wed, 09 Oct 2024 05:00 PM (IST)
Shardiya Navratri 2024 : ਧਰਮ ਡੈਸਕ, ਨਵੀਂ ਦਿੱਲੀ : ਨਰਾਤਿਆਂ ਦੇ ਅੱਠਵੇਂ ਦਿਨ ਮਾਂ ਮਹਾਗੌਰੀ ਦੀ ਪੂਜਾ ਕਰਨ ਦੀ ਪਰੰਪਰਾ ਹੈ ਜਦੋਂ ਕਿ ਦੇਵੀ ਸਿੱਧੀਦਾਤਰੀ ਦੀ ਪੂਜਾ ਨੌਵੇਂ ਦਿਨ ਕੀਤੀ ਜਾਂਦੀ ਹੈ। ਅਜਿਹੇ 'ਚ ਇਸ ਵਾਰ ਮਹਾਅਸ਼ਟਮੀ ਤੇ ਮਹਾਨੌਮੀ ਦਾ ਵਰਤ ਇੱਕੋ ਦਿਨ ਯਾਨੀ ਸ਼ੁੱਕਰਵਾਰ, 11 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਅਜਿਹਾ ਮੰਨਿਾ ਜਾਂਦਾ ਹੈ ਕਿ ਇਸ ਦਿਨ ਸ਼ੁੱਭ ਮਹੂਰਤ 'ਚ ਮਾਤਾ ਰਾਣੀ ਦੇ ਇਨ੍ਹਾਂ ਸਰੂਪਾਂ ਦੀ ਪੂਜਾ ਕਰਨ ਨਾਲ ਸਾਧਕ ਨੂੰ ਸ਼ੁੱਭ ਫਲਾਂ ਦੀ ਪ੍ਰਾਪਤੀ ਹੋ ਸਕਦੀ ਹੈ।
ਇੱਥੇ ਜਾਣੋ ਵਜ੍ਹਾ (Maha Ashtami 11 October 2024 Importance)
ਵੈਦਿਕ ਕੈਲੰਡਰ ਅਨੁਸਾਰ, ਅੱਸੂ ਦੇ ਨਰਾਤਿਆਂ ਦੀ ਸਪਤਮੀ ਤਿਥੀ 10 ਅਕਤੂਬਰ ਨੂੰ ਦੁਪਹਿਰ 12:29 ਵਜੇ ਸਮਾਪਤੀ ਹੋਵੇਗੀ। ਇਸ ਤੋਂ ਬਾਅਦ ਅਸ਼ਟਮੀ ਤਿਥੀ ਆਰੰਭ ਹੋਵੇਗੀ। ਨਰਾਤਿਆਂ ਦੀ ਅਸ਼ਟਮੀ ਤਿਥੀ ਨੂੰ ਮਾਂ ਮਹਾਗੌਰੀ ਨਮਿੱਤ ਅਸ਼ਟਮੀ ਦਾ ਵਰਤ ਰੱਖਿਆ ਜਾਂਦਾ ਹੈ। ਹਾਲਾਂਕਿ ਇਸ ਵਾਰ ਸਪਤਮੀ ਤੇ ਅਸ਼ਟਮੀ ਤਿਥੀ ਇੱਕੋ ਦਿਨ ਆ ਰਹੀਆਂ ਹਨ। ਸ਼ਾਸਤਰਾਂ 'ਚ ਸਪਤਮੀ ਤੇ ਅਸ਼ਟਮੀ ਤਿਥੀ (Maha Ashtami 2024 Celebration) ਦਾ ਵਰਤ ਇੱਕੋ ਦਿਨ ਰੱਖਣ ਦੀ ਮਨਾਹੀ ਹੈ। ਇਸ ਲਈ ਅਗਲੇ ਦਿਨ ਅਸ਼ਟਮੀ ਦਾ ਵਰਤ ਰੱਖਿਆ ਜਾਵੇਗਾ।
ਸਪਤਮੀ ਤਿਥੀ ਮਾਂ ਕਾਲਰਾਤਰੀ ਨੂੰ ਸਮਰਪਿਤ ਹੈ। ਇਸ ਤਰੀਕ 'ਤੇ ਨਿਸ਼ਿਤਾ ਕਾਲ ਦੌਰਾਨ ਮਾਂ ਕਾਲੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਸਪਤਮੀ 9 ਅਕਤੂਬਰ ਨੂੰ ਹੈ। ਇਸ ਦੇ ਨਾਲ ਹੀ 10 ਅਕਤੂਬਰ ਨੂੰ ਨਵਪੱਤਰਿਕਾ ਤੇ ਸੰਧੀ ਪੂਜਾ ਕੀਤੀ ਜਾਵੇਗੀ। ਜਦਕਿ 11 ਅਕਤੂਬਰ ਨੂੰ ਅਸ਼ਟਮੀ ਦਾ ਵਰਤ ਰੱਖਿਆ ਜਾਵੇਗਾ। ਅਸ਼ਟਮੀ ਤਿਥੀ ਦੀ ਸਮਾਪਤੀ 11 ਅਕਤੂਬਰ ਨੂੰ ਦੁਪਹਿਰ 12:06 ਵਜੇ ਹੋਵੇਗੀ। ਇਸ ਤੋਂ ਬਾਅਦ ਨੌਮੀ ਤਿਥੀ ਸ਼ੁਰੂ ਹੋਵੇਗੀ। ਨੌਮੀ ਤਿਥੀ ਦੇ ਸ਼ੁਭ ਸਮੇਂ ਦੌਰਾਨ ਮਾਂ ਸਿੱਧੀਦਾਤਰੀ ਦੀ ਪੂਜਾ ਕੀਤੀ ਜਾਵੇਗੀ।