ਚੰਦਰ ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਇਸ ਖੀਰ ਨੂੰ ਚੰਦਰਮਾ ਦੀ ਰੌਸ਼ਨੀ 'ਚ ਰੱਖ ਸਕਦੇ ਹੋ, ਪਰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੀਰ ਨੂੰ ਉੱਥੋਂ ਹਟਾ ਲਿਆ ਜਾਵੇ। ਜੇਕਰ ਸੰਭਵ ਹੋਵੇ ਤਾਂ ਚੰਦਰ ਗ੍ਰਹਿਣ ਤੋਂ ਬਾਅਦ ਵੀ ਖੀਰ ਰੱਖੀ ਜਾ ਸਕਦੀ ਹੈ ਪਰ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਨੂੰ ਹਟਾਉਣਾ ਪਵੇਗਾ।
ਭੋਪਾਲ, ਨਈ ਦੁਨੀਆ ਪ੍ਰਤੀਨਿਧੀ : ਅੱਜ ਸ਼ਰਦ ਪੂਰਨਿਮਾ ਹੈ। ਇਸ ਤੋਂ ਇਲਾਵਾ ਅੱਜ ਚੰਦਰ ਗ੍ਰਹਿਣ ਦਾ ਸੰਯੋਗ ਵੀ ਬਣ ਰਿਹਾ ਹੈ। ਇਹ ਸਾਲ ਦਾ ਆਖਰੀ ਚੰਦਰ ਗ੍ਰਹਿਣ ਹੋਵੇਗਾ। ਇਹ ਗ੍ਰਹਿਣ ਭਾਰਤ 'ਚ ਵੀ ਦਿਖਾਈ ਦੇਵੇਗਾ, ਇਸ ਲਈ ਗ੍ਰਹਿਣ ਦਾ ਸੂਤਕ ਵੀ ਮੰਨਿਆ ਜਾਵੇਗਾ। ਇਸ ਕਾਰਨ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸ਼ਹਿਰ 'ਚ ਕਈ ਥਾਵਾਂ 'ਤੇ ਸ਼ਰਦ ਪੂਰਨਿਮਾ ਦਾ ਤਿਉਹਾਰ ਮਨਾਇਆ ਗਿਆ | ਇਸ ਅੰਮ੍ਰਿਤ ਰੂਪੀ ਪ੍ਰਸ਼ਾਦ ਲਈ ਸ਼ਹਿਰ 'ਚ ਕਈ ਥਾਵਾਂ ’ਤੇ ਖੁੱਲ੍ਹੇ ਅਸਮਾਨ 'ਚ ਦੁੱਧ ਨੂੰ ਉਬਾਲ ਕੇ ਖੀਰ ਤਿਆਰ ਕੀਤੀ ਗਈ। ਅੱਧੀ ਰਾਤ ਨੂੰ ਭਗਵਾਨ ਨੂੰ ਖੀਰ ਦਾ ਭੋਗ ਲਗਾਇਆ ਗਿਆ। ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਫੁੱਲਾਂ ਨਾਲ ਸਜੀ ਕਿਸ਼ਤੀ 'ਤੇ ਦੇਰ ਰਾਤ ਪ੍ਰਭੂ ਨੂੰ ਕਿਸ਼ਤੀ 'ਤੇ ਸੈਰ ਕਰਵਾਈ ਗਈ। ਸ਼ਨੀਵਾਰ ਨੂੰ ਚੰਦਰ ਗ੍ਰਹਿਣ ਕਾਰਨ ਮੰਦਰਾਂ ਦੇ ਦਰਵਾਜ਼ੇ ਬੰਦ ਰਹਿਣਗੇ।
ਚੰਦਰ ਗ੍ਰਹਿਣ ਕਾਰਨ ਲੱਗੇਗਾ ਸੂਤਕ
ਇਸ ਵਾਰ ਸ਼ਰਦ ਪੂਰਨਿਮਾ 28 ਅਕਤੂਬਰ ਨੂੰ ਹੈ ਪਰ ਇਸ ਦਿਨ ਖੰਡਗ੍ਰਾਸ ਚੰਦਰ ਗ੍ਰਹਿਣ ਵੀ ਹੈ। ਚੰਦਰ ਗ੍ਰਹਿਣ ਕਾਰਨ ਸੂਤਕ 28 ਅਕਤੂਬਰ ਨੂੰ ਸ਼ਾਮ 4:05 ਵਜੇ ਤੋਂ ਸ਼ੁਰੂ ਹੋਵੇਗਾ, ਅੱਧੀ ਰਾਤ ਨੂੰ ਗ੍ਰਹਿਣ ਦੀ ਸਮਾਪਤੀ ਤਕ ਰਹੇਗਾ।
ਗ੍ਰਹਿਣ ਤੇ ਸੂਤਕ ਕਾਲ 'ਚ ਨਾ ਰੱਖੋ ਖੀਰ
ਜੋਤਸ਼ੀਆਂ ਅਨੁਸਾਰ ਚੰਦਰ ਗ੍ਰਹਿਣ ਮੇਖ ਰਾਸ਼ੀ ਵਿੱਚ ਲੱਗਣ ਵਾਲਾ ਹੈ। ਇਹ ਦਿਨ ਸ਼ਰਦ ਪੂਰਨਿਮਾ ਵੀ ਹੈ ਅਤੇ ਸ਼ਰਦ ਪੂਰਨਿਮਾ ਦੇ ਦਿਨ ਖੀਰ ਬਣਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਚੰਦਰ ਗ੍ਰਹਿਣ ਦੇ ਸੁਤਕ ਤੋਂ ਪਹਿਲਾਂ ਖੀਰ ਤਿਆਰ ਕੀਤੀ ਜਾ ਸਕਦੀ ਹੈ। ਚੰਦਰ ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਇਸ ਖੀਰ ਨੂੰ ਚੰਦਰਮਾ ਦੀ ਰੌਸ਼ਨੀ 'ਚ ਰੱਖ ਸਕਦੇ ਹੋ, ਪਰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੀਰ ਨੂੰ ਉੱਥੋਂ ਹਟਾ ਲਿਆ ਜਾਵੇ। ਜੇਕਰ ਸੰਭਵ ਹੋਵੇ ਤਾਂ ਚੰਦਰ ਗ੍ਰਹਿਣ ਤੋਂ ਬਾਅਦ ਵੀ ਖੀਰ ਰੱਖੀ ਜਾ ਸਕਦੀ ਹੈ ਪਰ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਨੂੰ ਹਟਾਉਣਾ ਪਵੇਗਾ।
ਸੂਤਕ ਸਮੇਂ ਨਾ ਕਰਿਓ ਇਹ ਕੰਮ
ਪੰਡਿਤ ਰਾਮਜੀਵਨ ਦੂਬੇ ਨੇ ਦੱਸਿਆ ਕਿ ਚੰਦਰ ਗ੍ਰਹਿਣ ਦੇ ਸੂਤਕ ਸਮੇਂ ਦੌਰਾਨ ਇਸ਼ਨਾਨ, ਦਾਨ-ਪੁੰਨ, ਹਵਨ ਤੇ ਭਗਵਾਨ ਦੀ ਮੂਰਤੀ ਨੂੰ ਛੂਹਣਾ ਨਹੀਂ ਚਾਹੀਦਾ। ਇਸ ਸਮੇਂ ਗੁਰੂ ਮੰਤਰ, ਰਾਹੂ ਤੇ ਚੰਦਰਮਾ ਦੇ ਮੰਤਰਾਂ ਦਾ ਜਾਪ ਕੀਤਾ ਜਾ ਸਕਦਾ ਹੈ। ਹਾਲਾਂਕਿ, ਗਰਭਵਤੀ ਔਰਤਾਂ, ਬੱਚੇ, ਬਜ਼ੁਰਗ ਤੇ ਬਿਮਾਰ ਲੋਕ ਸੂਤਕ ਸਮੇਂ ਭੋਜਨ ਖਾ ਸਕਦੇ ਹਨ। ਉਨ੍ਹਾਂ ਨੂੰ ਦੋਸ਼ ਨਹੀਂ ਲੱਗੇਗਾ। ਸੂਤਕ ਦੀ ਸ਼ੁਰੂਆਤ ਤੋਂ ਪਹਿਲਾਂ, ਭੋਜਨ ਤੇ ਪੀਣ ਵਾਲੇ ਪਦਾਰਥਾਂ 'ਚ ਤੁਲਸੀ ਦੇ ਪੱਤੇ ਜਾਂ ਕੁਸ਼ ਪਾ ਦਿਉ।