ਸ਼ਰਦ ਪੁੰਨਿਆ ਦੀ ਰਾਤ ਨੂੰ ਖੀਰ ਬਣਾ ਕੇ ਖੁੱਲ੍ਹੇ ਅਸਮਾਨ ਹੇਠਾਂ ਰੱਖੀ ਜਾਂਦੀ ਹੈ। ਇਸ ਦੇ ਪਿੱਛੇ ਵਿਗਿਆਨਕ ਕਾਰਨ ਹੈ। ਕਿਹਾ ਜਾਂਦਾ ਹੈ ਕਿ ਦੁੱਧ ਵਿਚ ਲੈਕਟਿਕ ਐਸਿਡ ਹੁੰਦਾ ਹੈ। ਇਹ ਚੰਦਰਮਾ ਦੀ ਤੇਜ਼ ਰੋਸ਼ਨੀ ਦੁੱਧ 'ਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਨੂੰ ਵਧਾਉਂਦੀ ਹੈ। ਚਾਂਦੀ
.jpg)
Sharad Purnima 2021 : ਅੱਸੂ ਮਹੀਨੇ ਦੀ ਪੁੰਨਿਆ ਨੂੰ ਸ਼ਰਦ ਪੁੰਨਿਆ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ 19 ਅਕਤੂਬਰ ਵਾਲੇ ਦਿਨ ਸ਼ਰਦ ਪੁੰਨਿਆ ਮਨਾਈ ਜਾਂਦੀ ਹੈ। ਇਸ ਨੂੰ ਕੋਜ਼ਾਗਰੀ ਤੇ ਰਾਜ ਪੁੰਨਿਆ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ 'ਚ ਸ਼ਰਦ ਪੁੰਨਿਆ ਦਾ ਕਾਫੀ ਮਹੱਤਵ ਹੈ। ਜੋਤਸ਼ੀਆਂ ਅਨੁਸਾਰ ਪੁੰਨਿਆ ਵਾਲੇ ਦਿਨ ਚੰਨ ਸੋਲਾਂ ਕਲਾ ਸੰਪੂਰਨ ਹੁੰਦਾ ਹੈ। ਮਾਨਤਾਵਾਂ ਮੁਤਾਬਕ ਇਸ ਦਿਨ ਅਕਾਸ਼ ਤੋਂ ਅੰਮ੍ਰਿਤ ਵਰਸ਼ਾ ਹੁੰਦੀ ਹੈ। ਸ਼ਰਦ ਪੁੰਨਿਆ ਵਾਲੇ ਦਿਨ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ। ਪੁੰਨਿਆ ਦੀ ਰਾਤ ਚੰਨ ਦੀ ਦੂਧੀਆ ਰੋਸ਼ਨੀ ਧਰਤੀ ਨੂੰ ਨਹਿਲਾਉਂਦੀ ਹੈ। ਇਸ ਸਫੈਦ ਉਜਾਲੇ ਦੌਰਾਨ ਪੁੰਨਿਆ ਮਨਾਈ ਜਾਂਦੀ ਹੈ।
ਸ਼ਰਦ ਪੁੰਨਿਆ ਤਿਥੀ ਆਰੰਭ : 19 ਅਕਤੂਬਰ ਸ਼ਾਮ 7 ਵਜੇ ਤੋਂ
ਸ਼ਰਦ ਪੁੰਨਿਆ ਤਿਥੀ ਸਮਾਪਤ : 20 ਅਕਤੂਬਰ ਰਾਤ 8 ਵੱਜ ਕੇ 20 ਮਿੰਟ ਤਕ
ਸ਼ਰਦ ਪੁੰਨਿਆ ਦੀ ਰਾਤ ਨੂੰ ਖੀਰ ਬਣਾ ਕੇ ਖੁੱਲ੍ਹੇ ਅਸਮਾਨ ਹੇਠਾਂ ਰੱਖੀ ਜਾਂਦੀ ਹੈ। ਇਸ ਦੇ ਪਿੱਛੇ ਵਿਗਿਆਨਕ ਕਾਰਨ ਹੈ। ਕਿਹਾ ਜਾਂਦਾ ਹੈ ਕਿ ਦੁੱਧ ਵਿਚ ਲੈਕਟਿਕ ਐਸਿਡ ਹੁੰਦਾ ਹੈ। ਚੰਦਰਮਾ ਦੀ ਤੇਜ਼ ਰੋਸ਼ਨੀ ਦੁੱਧ 'ਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਨੂੰ ਵਧਾਉਂਦੀ ਹੈ। ਚਾਂਦੀ ਦੇ ਬਰਤਨ 'ਚ ਰੋਗ-ਪ੍ਰਤੀਰੋਧਕ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਖੀਰ ਨੂੰ ਚਾਂਦੀ ਦੇ ਬਰਤਨ 'ਚ ਰੱਖੋ। ਸ਼ਰਦ ਪੁੰਨਿਆ ਵਾਲੇ ਦਿਨ ਚੰਦਰਮਾ ਦੀ ਰੋਸ਼ਨੀ ਸਭ ਤੋਂ ਤੇਜ਼ ਹੁੰਦੀ ਹੈ। ਇਸ ਕਾਰਨ ਖੁੱਲ੍ਹੇ ਅਸਮਾਨ ਹੇਠ ਖੀਰ ਰੱਖਣਾ ਫਾਇਦੇਮੰਦ ਹੁੰਦਾ ਹੈ ਤੇ ਇਸ ਨੂੰ ਖਾਣ ਨਾਲ ਕਈ ਦੁੱਖ ਦੂਰ ਹੁੰਦੇ ਹਨ। ਉੱਤਰੀ ਭਾਰਤ 'ਚ ਇਸ ਦਿਨ ਖੀਰ ਬਣਾ ਕੇ ਚਾਨਣੀ ਰਾਤ 'ਚ ਰੱਖਣ ਦਾ ਰਿਵਾਜ ਹੈ। ਜਿਹੜੇ ਸ਼ਰਦ ਪੁੰਨਿਆ ਮੌਕੇ ਚੰਦਰਮਾਂ ਦੀਆਂ ਉੱਜਲ ਕਿਰਨਾਂ ਨਾਲ ਆਲੌਕਿਕ ਹੋਈ ਖੀਰ ਦਾ ਆਨੰਦ ਮਾਣਦੇ ਹਨ, ਮਾਨਤਾ ਹੈ ਕਿ ਉਨ੍ਹਾਂ ਨੂੰ ਉੱਤਮ ਸਿਹਤ ਦੇ ਨਾਲ ਮਾਨਸਿਕ ਤਾਕਤ ਦਾ ਵਰਦਾਨ ਵੀ ਮਿਲ ਜਾਂਦਾ ਹੈ।
ਚੰਦਰਮਾ ਸਾਡੇ ਮਨ ਦਾ ਪ੍ਰਤੀਕ ਹੈ। ਸਾਡਾ ਮਨ ਵੀ ਚੰਦਰਮਾ ਸਮਾਨ ਘਟਦਾ-ਵਧਦਾ ਯਾਨੀ ਸਕਾਰਾਤਮਕ ਤੇ ਨਕਾਰਾਮਤਕ ਵਿਚਾਰਾਂ ਨਾਲ ਭਰਿਆ ਹੁੰਦਾ ਹੈ। ਜਿਸ ਤਰ੍ਹਾਂ ਮੱਸਿਆ ਦੇ ਹਨੇਰੇ ਤੋਂ ਚੰਦਰਮਾ ਨਿਰੰਤਰ ਅੱਗੇ ਵਧਦਾ ਹੋਇਆ ਪੁੰਨਿਆ ਦੇ ਪੂਰਨ ਪ੍ਰਕਾਸ਼ ਦੀ ਯਾਤਰਾ ਮੁਕੰਮਲ ਕਰਦਾ ਹੈ, ਉਸੇ ਤਰ੍ਹਾਂ ਮਨੁੱਖੀ ਮਨ ਵੀ ਨਕਾਰਾਤਮਕ ਵਿਚਾਰਾਂ ਦੇ ਹਨੇਰੇ ਤੋਂ ਪਾਰ ਪਾਉਂਦਾ ਹੋਇਆ ਸਕਾਰਾਤਮਕਤਾ ਦਾ ਚਾਨਣ ਹਾਸਿਲ ਕਰਦਾ ਹੈ। ਇਹੀ ਮਨੁੱਖੀ ਜੀਵਨ ਦਾ ਟੀਚਾ ਹੈ ਤੇ ਸ਼ਰਦ ਪੁੰਨਿਆ ਦਾ ਸੰਦੇਸ਼ ਵੀ। ਇਸ ਸਾਲ ਸ਼ਰਦ ਪੁੰਨਿਆ 19 ਅਕਤੂਬਰ ਦਿਨ ਸੋਮਵਾਰ ਨੂੰ ਹੈ। ਹਿੰਦੂ ਕੈਲੰਡਰ ਅਨੁਸਾਰ, ਸ਼ਰਦ ਪੁੰਨਿਆ ਅੱਸੂ ਮਹੀਨੇ ਦੀ ਪੁੰਨਿਆ ਨੂੰ ਹੁੰਦੀ ਹੈ। ਸ਼ਰਦ ਪੁੰਨਿਆ ਨੂੰ ਮਾਤਾ ਲਕਸ਼ਮੀ ਤੇ ਦੇਵਤਿਆਂ ਦੇ ਰਾਜਾ ਇੰਦਰ ਦੀ ਪੂਜਾ ਕਰਨ ਦਾ ਵਿਧਾਨ ਹੈ।
ਡਿਸਕਲੇਮਰ
ਇਸ ਲੇਖ 'ਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨਾ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡੀ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸੂਰਫ਼ ਸੂਚਨਾ ਹੀ ਸਮਝਣ।'