ਸਵੈ-ਨਿਰਮਾਣ
ਵਿਚਾਰ ਤੇ ਅਨੇਕਾਂ ਦਾਰਸ਼ਨਿਕ ਨਜ਼ਰੀਏ ਉਨ੍ਹਾਂ ਇਕਾਂਤ ਕੋਠੜੀਆਂ ’ਚ ਪੈਦਾ ਹੋਏ, ਜਿੱਥੇ ਬਾਹਰੀ ਜੀਵਨ ਦੀ ਚਹਿਲ-ਪਹਿਲ ਨਾ ਦੇ ਬਰਾਬਰ ਸੀ, ਪਰ ਉਥੇ ਅੰਤਰ ਮਨ ਦਾ ਬੇਰੋਕ ਸੰਵਾਦ ਲਗਾਤਾਰ ਚੱਲ ਰਿਹਾ ਸੀ। ਆਪਣੇ ਆਪ ਨੂੰ ਵਿਕਸਿਤ ਕਰਨ ਲਈ ਮਨੁੱਖ ਕੋਲ ਸਦਾ ਇਕ ਅੰਦਰੂਨੀ ਲਾਇਬ੍ਰੇਰੀ ਹੁੰਦੀ ਹੈ, ਜਿਸ ’ਚ ਯਾਦਾਂ, ਜਿਗਿਆਸਾਵਾਂ, ਉਮੀਦਾਂ ਤੇ ਸਵਾਲਾਂ ਦਾ ਭੰਡਾਰ ਜਮ੍ਹਾ ਰਹਿੰਦਾ ਹੈ।
Publish Date: Sun, 30 Nov 2025 10:42 PM (IST)
Updated Date: Mon, 01 Dec 2025 06:45 AM (IST)
ਜੇ ਕਰ ਜੀਵਨ ਤੁਹਾਨੂੰ ਜੇਲ੍ਹ ਵਰਗਾ ਲੱਗਣ ਲੱਗੇ ਤੇ ਕਿਸੇ ਮੁਸ਼ਕਲ ਹਾਲਾਤ ’ਚ ਪਾ ਦੇਵੇ, ਜਿੱਥੇ ਸਭ ਕੁਝ ਰੁਕਿਆ ਜਿਹਾ ਲੱਗੇ, ਤਦ ਵੀ ਤੁਹਾਡੇ ਕੋਲ ਆਪਣੇ ਆਪ ਨੂੰ ਉੱਪਰ ਚੁੱਕਣ, ਚਿੰਤਨ ਕਰਨ ਤੇ ਬੁੱਧੀ ਨੂੰ ਤਿੱਖਾ ਕਰਨ ਦਾ ਮਜ਼ਬੂਤ ਬਦਲ ਮੌਜੂਦ ਹੁੰਦਾ ਹੈ। ਹਰ ਅਮੀਰੀ ਭੌਤਿਕ ਨਹੀਂ ਹੁੰਦੀ। ਹਰ ਤਰੱਕੀ ਸੰਸਾਰਕ ਨਹੀਂ ਹੁੰਦੀ। ਧਨ ਇਕ ਸੰਪਤੀ ਹੈ ਤਾਂ ਗਿਆਨ-ਚਿੰਤਨ ਵੀ ਇਕ ਸੰਪਤੀ ਹੈ। ਬਾਹਰੀ ਤਰੱਕੀ ਰੁਕ ਸਕਦੀ ਹੈ ਪਰ ਅਦ੍ਰਿਸ਼ ਆਤਮਾ ਦੀ ਅਮੀਰੀ ਦਾ ਬਦਲ ਸਦਾ ਮੌਜੂਦ ਰਹਿੰਦਾ ਹੈ। ਮਨੁੱਖੀ ਦਿਮਾਗ ਦਾ ਵਿਸਥਾਰ ਕਿਸੇ ਭੌਤਿਕ ਘੇਰੇ ਦਾ ਗ਼ੁਲਾਮ ਨਹੀਂ, ਉਸ ਨੂੰ ਸਾਧਨਾ ਤੇ ਆਤਮ-ਚਿੰਤਨ ਵੱਲ ਜਿੰਨਾ ਝੁਕਾਇਆ ਜਾਵੇਗਾ, ਉਹ ਓਨਾ ਹੀ ਵੱਧ ਵੱਡਾ ਹੁੰਦਾ ਜਾਵੇਗਾ। ਇਤਿਹਾਸ ਗਵਾਹ ਹੈ ਕਿ ਅਨੇਕਾ ਮਹਾਨ ਗ੍ਰੰਥ, ਅਨੇਕਾਂ ਅਮਰ
ਵਿਚਾਰ ਤੇ ਅਨੇਕਾਂ ਦਾਰਸ਼ਨਿਕ ਨਜ਼ਰੀਏ ਉਨ੍ਹਾਂ ਇਕਾਂਤ ਕੋਠੜੀਆਂ ’ਚ ਪੈਦਾ ਹੋਏ, ਜਿੱਥੇ ਬਾਹਰੀ ਜੀਵਨ ਦੀ ਚਹਿਲ-ਪਹਿਲ ਨਾ ਦੇ ਬਰਾਬਰ ਸੀ, ਪਰ ਉਥੇ ਅੰਤਰ ਮਨ ਦਾ ਬੇਰੋਕ ਸੰਵਾਦ ਲਗਾਤਾਰ ਚੱਲ ਰਿਹਾ ਸੀ। ਆਪਣੇ ਆਪ ਨੂੰ ਵਿਕਸਿਤ ਕਰਨ ਲਈ ਮਨੁੱਖ ਕੋਲ ਸਦਾ ਇਕ ਅੰਦਰੂਨੀ ਲਾਇਬ੍ਰੇਰੀ ਹੁੰਦੀ ਹੈ, ਜਿਸ ’ਚ ਯਾਦਾਂ, ਜਿਗਿਆਸਾਵਾਂ, ਉਮੀਦਾਂ ਤੇ ਸਵਾਲਾਂ ਦਾ ਭੰਡਾਰ ਜਮ੍ਹਾ ਰਹਿੰਦਾ ਹੈ। ਜਿਗਿਆਸਾਵਾਂ ਪੈਦਾ ਹੋਣ, ਸਵਾਲ ਜਨਮ ਲੈਣ ਤੇ ਉਨ੍ਹਾਂ ਦੇ ਜਵਾਬਾਂ ਦੀ ਭਾਲ ’ਚ ਵਿਅਕਤੀ ਲੱਗ ਜਾਵੇ ਤਾਂ ਬੌਧਿਕ ਸੰਪਤੀ ਵਿਅਕਤੀ ਦੀ ਝੋਲੀ ’ਚ ਆਪਣੇ ਆਪ ਆ ਡਿੱਗਦੀ ਹੈ। ਜਿੱਥੇ ਆਤਮਾ ਦੇ ਸ਼ੀਸ਼ੇ ਤੋਂ ਧੂੜ ਉਤਰ ਜਾਂਦੀ ਹੈ, ਰੋਜ਼ ਸਵੈ-ਅਧਿਐਨ ਤੇ ਲਗਾਤਾਰ ਚਿੰਤਨ ਨਾਲ ਉਸ ਨੂੰ ਸਾਫ਼ ਕੀਤਾ ਜਾਂਦਾ ਹੈ, ਉਥੇ ਸਹੀ ਸਮੇਂ ’ਤੇ ਸਹੀ ਕਾਮਯਾਬੀ ਦੇ ਸਾਰੇ ਸੂਤਰ ਇਕੱਠੇ ਹੁੰਦੇ ਜਾਂਦੇ ਹਨ। ਮਨ ਦੀ ਧਾਰ ਉਥੇ ਤਿੱਖੀ ਹੁੰਦੀ ਹੈ, ਜਿੱਥੇ ਉਲਟ ਹਾਲਾਤ ’ਚ ਉਸ ਨੂੰ ਜੰਗ ਲੱਗਣ ਨਹੀਂ ਦਿੱਤਾ ਜਾਂਦਾ। ਜਿਵੇਂ ਕੋਈ ਮੂਰਤੀਕਾਰ ਪੱਥਰ ਨਾਲ ਗ਼ੈਰ-ਜ਼ਰੂਰੀ ਹਿੱਸਿਆਂ ਨੂੰ ਛਾਂਟਦਾ ਜਾਂਦਾ ਹੈ, ਉਸੇ ਤਰ੍ਹਾਂ ਉਲਟ ਸਮੇਂ ’ਚ ਆਪਣੇ ਆਪ ’ਤੇ ਕੰਮ ਕਰਨਾ ਚਾਹੀਦਾ ਹੈ। ਪੱਥਰ ’ਤੇ ਸੱਟ ਮਾਰਨ ਦੇ ਸਮੇਂ ਆਕਾਰ ਦਿਖਾਈ ਨਹੀਂ ਦਿੰਦਾ, ਪਰ ਤਿਆਰੀ ਦੇ ਨਾਲ ਮਾਰੀ ਗਈ ਹਰ ਸੱਟ ਆਖ਼ਰ ਮੂਰਤੀ ਨੂੰ ਇਕ ਸੋਹਣਾ ਆਕਾਰ ਦੇ ਦਿੰਦੀ ਹੈ।