Apara Ekadashi ਦਾ ਵਰਤ ਰੱਖਣ ਨਾਲ ਪ੍ਰੇਤ ਜੂਨ ਤੇ ਪਿੱਤਰ ਦੋਸ਼ਾਂ ਤੋਂ ਵੀ ਮੁਕਤੀ ਮਿਲਦੀ ਹੈ। ਇਸ ਦਿਨ ਪਿੱਪਲ ਦੇ ਰੁੱਖ 'ਤੇ ਜਲ ਅਰਪਿਤ ਕਰੋ ਤੇ ਤੇਲ ਦਾ ਦੀਵਾ ਜਗਾਓ। ਇਸ ਨਾਲ ਪਿੱਤਰ ਪ੍ਰਸੰਨ ਹੁੰਦੇ ਹਨ ਅਤੇ ਵੰਸ਼ ਵਾਧੇ ਦਾ ਅਸ਼ੀਰਵਾਦ ਦਿੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਇਕਾਦਸ਼ੀ ਦੀ ਤਿੱਥ ਦਾ ਵਿਸ਼ੇਸ਼ ਮਹੱਤਵ ਹੈ, ਪਰ ਜੇਠ ਮਹੀਨੇ ਦੇ ਕ੍ਰਿਸ਼ਨ ਪੱਖ ਟਚ ਆਉਣ ਵਾਲੀ ਅਪਰਾ ਇਕਾਦਸ਼ੀ ਆਪਣੇ ਨਾਮ ਵਾਂਗ 'ਅਪਾਰ' ਪੁੰਨ ਪ੍ਰਦਾਨ ਕਰਨ ਵਾਲੀ ਮੰਨੀ ਜਾਂਦੀ ਹੈ। ਧਾਰਮਿਕ ਗ੍ਰੰਥਾਂ ਅਨੁਸਾਰ, ਜੋ ਵਿਅਕਤੀ ਇਸ ਦਿਨ ਸੱਚੇ ਮਨ ਨਾਲ ਭਗਵਾਨ ਵਿਸ਼ਨੂੰ ਦੀ ਅਰਾਧਨਾ ਕਰਦਾ ਹੈ, ਉਸ ਨੂੰ ਨਾ ਸਿਰਫ਼ ਅਣਜਾਣੇ 'ਚ ਕੀਤੇ ਪਾਪਾਂ ਤੋਂ ਮੁਕਤੀ ਮਿਲਦੀ ਹੈ, ਸਗੋਂ ਉਸ ਦੇ ਜੀਵਨ ਵਿੱਚੋਂ ਆਰਥਿਕ ਤੰਗੀ ਅਤੇ ਬਦਕਿਸਮਤੀ ਦਾ ਪਰਛਾਵਾਂ ਵੀ ਹਟ ਜਾਂਦਾ ਹੈ। ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਪਰੇਸ਼ਾਨ ਹੋ ਤਾਂ ਇਸ ਪਵਿੱਤਰ ਤਿੱਥ 'ਤੇ ਕੀਤੇ ਗਏ ਕੁਝ ਦੁਰਲੱਭ ਉਪਾਅ ਤੁਹਾਡੇ ਜੀਵਨ ਦੀ ਦਿਸ਼ਾ ਬਦਲ ਸਕਦੇ ਹਨ। ਆਓ ਜਾਣਦੇ ਹਾਂ।
ਇਕਾਦਸ਼ੀ ਦੀ ਸ਼ਾਮ ਨੂੰ ਤੁਲਸੀ ਦੇ ਪੌਦੇ ਦੇ ਸਾਹਮਣੇ ਗਾਂ ਦੇ ਘਿਓ ਦਾ ਦੀਵਾ ਜਗਾਓ ਅਤੇ 'ॐ ਨਮੋ ਭਗਵਤੇ ਵਾਸੂਦੇਵਾਏ' ਮੰਤਰ ਦਾ ਜਾਪ ਕਰਦੇ ਹੋਏ 11 ਪਰਿਕਰਮਾ ਕਰੋ। ਮੰਨਿਆ ਜਾਂਦਾ ਹੈ ਕਿ ਤੁਲਸੀ ਜੀ ਦੀ ਕਿਰਪਾ ਨਾਲ ਘਰ ਦੀ ਨਕਾਰਾਤਮਕ ਊਰਜਾ ਖ਼ਤਮ ਹੁੰਦੀ ਹੈ ਅਤੇ ਸੁੱਖ ਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ।
ਜੇਕਰ ਤੁਹਾਡੀ ਆਰਥਿਕ ਤਰੱਕੀ ਰੁਕੀ ਹੋਈ ਹੈ ਤਾਂ ਅਪਰਾ ਇਕਾਦਸ਼ੀ 'ਤੇ ਭਗਵਾਨ ਵਿਸ਼ਨੂੰ ਦਾ ਅਭਿਸ਼ੇਕ ਦਕਸ਼ਿਣਾਵਰਤੀ ਸ਼ੰਖ 'ਚ ਕੇਸਰ ਵਾਲਾ ਦੁੱਧ ਭਰ ਕੇ ਕਰੋ। ਸ਼੍ਰੀਹਰਿ ਦੇ ਨਾਲ ਮਾਤਾ ਲਕਸ਼ਮੀ ਦਾ ਵੀ ਅਭਿਸ਼ੇਕ ਕਰੋ। ਇਸ ਨਾਲ ਦਲਿੱਦਰ ਦਾ ਨਾਸ ਹੁੰਦਾ ਹੈ। ਨਾਲ ਹੀ ਇਸ ਦਿਨ ਅਭਿਸ਼ੇਕ ਦੇ ਨਾਲ 'ਸ਼੍ਰੀਹਰਿ ਸਤੋਤਰ' ਦਾ ਪਾਠ ਕਰਨਾ ਨਾ ਭੁੱਲੋ।
ਭਗਵਾਨ ਵਿਸ਼ਨੂੰ ਨੂੰ ਪੀਲਾ ਰੰਗ ਪਿਆਰਾ ਹੈ। ਇਸ ਦਿਨ ਕਿਸੇ ਬ੍ਰਾਹਮਣ ਜਾਂ ਲੋੜਵੰਦ ਨੂੰ ਪੀਲੇ ਕੱਪੜੇ, ਕੇਲੇ, ਚਣੇ ਦੀ ਦਾਲ ਤੇ ਕੇਸਰੀ ਮਿਠਾਈ ਦਾ ਦਾਨ ਕਰੋ। ਇਹ ਉਪਾਅ ਕੁੰਡਲੀ ਵਿੱਚ ਗੁਰੂ ਗ੍ਰਹਿ ਨੂੰ ਮਜ਼ਬੂਤ ਕਰਦਾ ਹੈ ਅਤੇ ਮਾਣ-ਸਤਿਕਾਰ 'ਚ ਵਾਧਾ ਲਿਆਉਂਦਾ ਹੈ।
ਅਪਰਾ ਇਕਾਦਸ਼ੀ ਦਾ ਵਰਤ ਰੱਖਣ ਨਾਲ ਪ੍ਰੇਤ ਜੂਨ ਤੇ ਪਿੱਤਰ ਦੋਸ਼ਾਂ ਤੋਂ ਵੀ ਮੁਕਤੀ ਮਿਲਦੀ ਹੈ। ਇਸ ਦਿਨ ਪਿੱਪਲ ਦੇ ਰੁੱਖ 'ਤੇ ਜਲ ਅਰਪਿਤ ਕਰੋ ਤੇ ਤੇਲ ਦਾ ਦੀਵਾ ਜਗਾਓ। ਇਸ ਨਾਲ ਪਿੱਤਰ ਪ੍ਰਸੰਨ ਹੁੰਦੇ ਹਨ ਅਤੇ ਵੰਸ਼ ਵਾਧੇ ਦਾ ਅਸ਼ੀਰਵਾਦ ਦਿੰਦੇ ਹਨ।
ਇਕਾਦਸ਼ੀ ਦੇ ਦਿਨ ਚੌਲਾਂ ਦਾ ਸੇਵਨ ਵਰਜਿਤ ਹੈ। ਮਨ ਵਿਚ ਸਾਤਵਿਕਤਾ ਬਣਾਈ ਰੱਖੋ ਅਤੇ ਕਿਸੇ ਦੀ ਨਿੰਦਾ ਨਾ ਕਰੋ। ਇਹ ਦਿਨ ਭਗਤੀ ਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।