ਅੱਸੂ ਮਹੀਨੇ ਦੀ ਮੱਸਿਆ ਤਿਥੀ ਸ਼ੁੱਕਰਵਾਰ, 13 ਅਕਤੂਬਰ ਨੂੰ ਸ਼ਾਮ 7:20 ਵਜੇ ਸ਼ੁਰੂ ਹੋਵੇਗੀ। ਇਹ 14 ਅਕਤੂਬਰ ਨੂੰ ਰਾਤ 8:54 ਵਜੇ ਸਮਾਪਤ ਹੋਵੇਗੀ। ਇਸ ਤਰ੍ਹਾਂ ਸਰਵਪਿੱਤਰੀ ਅਮਾਵਸਿਆ ਦਾ ਸ਼ਰਾਧ 14 ਅਕਤੂਬਰ ਨੂੰ ਕੀਤਾ ਜਾਵੇਗਾ।

ਅਧਿਆਤਮ ਡੈਸਕ, ਇੰਦੌਰ : ਮੱਸਿਆ ਤਿਥੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪੰਚਾਂਗ ਅਨੁਸਾਰ ਹਰ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਪੰਦਰਵੇਂ ਦਿਨ ਨੂੰ ਮੱਸਿਆ ਕਿਹਾ ਜਾਂਦਾ ਹੈ। ਅੱਸੂ ਮਹੀਨੇ ਦੀ ਮੱਸਿਆ ਨੂੰ ਸਰਵਪਿੱਤਰੀ ਮੱਸਿਆ ਕਿਹਾ ਜਾਂਦਾ ਹੈ। ਮੱਸਿਆ ਤਿਥੀ 'ਤੇ ਉਨ੍ਹਾਂ ਮ੍ਰਿਤਕ ਪਰਿਵਾਰਕ ਮੈਂਬਰਾਂ ਲਈ ਸ਼ਰਾਧ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਮੌਤ ਮੱਸਿਆ ਤਿਥੀ, ਪੁੰਨਿਆ ਤਿਥੀ ਜਾਂ ਚਤੁਰਦਸ਼ੀ ਤਿਥੀ ਨੂੰ ਹੋਈ ਹੋਵੇ ਜਾਂ ਜਿਨ੍ਹਾਂ ਦੀ ਮੌਤ ਦੀ ਤਾਰੀਕ ਅਸੀਂ ਭੁੱਲ ਗਏ ਹਾਂ। ਸਰਵਪਿੱਤਰੀ ਮੱਸਿਆ ਦੇ ਦਿਨ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਪੂਰਵਜ ਨਾਰਾਜ਼ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਉਹ ਕੰਮ ਕਿਹੜੇ ਹਨ...
ਸਰਵਪਿੱਤਰੀ ਮੱਸਿਆ ਤਿਥੀ
ਅੱਸੂ ਮਹੀਨੇ ਦੀ ਮੱਸਿਆ ਤਿਥੀ ਸ਼ੁੱਕਰਵਾਰ, 13 ਅਕਤੂਬਰ ਨੂੰ ਸ਼ਾਮ 7:20 ਵਜੇ ਸ਼ੁਰੂ ਹੋਵੇਗੀ। ਇਹ 14 ਅਕਤੂਬਰ ਨੂੰ ਰਾਤ 8:54 ਵਜੇ ਸਮਾਪਤ ਹੋਵੇਗੀ। ਇਸ ਤਰ੍ਹਾਂ ਸਰਵਪਿੱਤਰੀ ਅਮਾਵਸਿਆ ਦਾ ਸ਼ਰਾਧ 14 ਅਕਤੂਬਰ ਨੂੰ ਕੀਤਾ ਜਾਵੇਗਾ।
ਕਰੋ ਇਹ ਕੰਮ
ਸਰਵਪਿੱਤਰੀ ਮੱਸਿਆ ਵਾਲੇ ਦਿਨ ਜੇਕਰ ਕੋਈ ਗਰੀਬ ਜਾਂ ਲੋੜਵੰਦ ਤੁਹਾਡੇ ਘਰ ਆਉਂਦਾ ਹੈ ਤਾਂ ਉਸ ਨੂੰ ਗਲਤੀ ਨਾਲ ਵੀ ਖਾਲੀ ਹੱਥ ਨਾ ਭੇਜੋ। ਅਜਿਹੇ 'ਚ ਪੂਰਵਜ ਗੁੱਸਾ ਹੋ ਸਕਦੇ ਹਨ। ਆਪਣੇ ਪੁਰਖਿਆਂ ਦੀ ਨਰਾਜ਼ਗੀ ਤੋਂ ਬਚਾਉਣ ਲਈ ਘਰ ਆਉਣ ਵਾਲੇ ਕਿਸੇ ਵੀ ਲੋੜਵੰਦ ਨੂੰ ਆਪਣੀ ਸਮਰੱਥਾ ਅਨੁਸਾਰ ਕੁਝ ਦਾਨ ਕਰੋ।
ਨਾ ਕਰੋ ਇਹ ਕੰਮ
ਸਰਵਪਿੱਤਰੀ ਮੱਸਿਆ ਦੇ ਦਿਨ ਸਾਰਿਆਂ ਨਾਲ ਚੰਗਾ ਵਿਵਹਾਰ ਕਰੋ, ਕਿਸੇ ਦਾ ਅਪਮਾਨ ਨਾ ਕਰੋ। ਕਿਸੇ ਨੂੰ ਗਾਲ੍ਹ ਨਾ ਕੱਢੋ, ਨਹੀਂ ਤਾਂ ਇਸ ਕਾਰਨ ਪੁਰਖਿਆਂ ਨੂੰ ਗੁੱਸਾ ਆ ਸਕਦਾ ਹੈ। ਸਰਵਪਿੱਤਰੀ ਮੱਸਿਆ ਵਾਲੇ ਦਿਨ ਤਾਮਸਿਕ ਭੋਜਨ ਤੇ ਸ਼ਰਾਬ ਆਦਿ ਦਾ ਸੇਵਨ ਬਿਲਕੁਲ ਵੀ ਨਾ ਕਰੋ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਸਰਵਪਿੱਤਰੀ ਮੱਸਿਆ ਵਾਲੇ ਦਿਨ, ਗਾਂ, ਕੁੱਤਾ, ਕਾਂ ਜਾਂ ਕੀੜੀ ਵਰਗੇ ਜੀਵਾਂ ਨੂੰ ਨੁਕਸਾਨ ਨਾ ਪਹੁੰਚਾਓ। ਇਸ ਤੋਂ ਇਲਾਵਾ ਇਸ ਦਿਨ ਆਪਣੇ ਵਾਲ, ਨਹੁੰ ਆਦਿ ਨਾ ਕੱਟੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਪੁਰਖਿਆਂ ਨੂੰ ਗੁੱਸਾ ਆ ਸਕਦਾ ਹੈ।
ਡਿਸਕਲੇਮਰ: 'ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸਨੂੰ ਮਹਿਜ਼ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸ ਦੀ ਕੋਈ ਵੀ ਵਰਤੋਂ ਉਪਭੋਗਤਾ ਦੀ ਇਕੱਲੀ ਜ਼ਿੰਮੇਵਾਰੀ ਹੋਵੇਗੀ।