ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਅਤੇ ਬਹੁਤ ਹੀ ਥੋੜੇ੍ਹ ਜਿਹੇ ਸਮੇਂ ਲਈ ਉਨ੍ਹਾਂ ਦੀ ਸੰਸਾਰ ਯਾਤਰਾ ਮਾਨਵਤਾ ਦੇ ਇਤਿਹਾਸ ’ਚ ਇਕ ਅਹਿਮ ਪੜਾਅ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਸਾਰੀ ਲੋਕਾਈ, ਸਾਰਾ ਬ੍ਰਹਿਮੰਡ ਹੀ ਗੁਰੂ ਸਾਹਿਬ ਦੀ ਰੂਹਾਨੀ ਜੋਤਿ ਨੂੰ ਆਪਣਾ ਧੁਰਾ ਮੰਨ ਕੇ ਉਸਦੀ ਪਰਿਕਰਮਾ ਕਰਨ ਲੱਗ ਪਿਆ।

ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਅਤੇ ਬਹੁਤ ਹੀ ਥੋੜੇ੍ਹ ਜਿਹੇ ਸਮੇਂ ਲਈ ਉਨ੍ਹਾਂ ਦੀ ਸੰਸਾਰ ਯਾਤਰਾ ਮਾਨਵਤਾ ਦੇ ਇਤਿਹਾਸ ’ਚ ਇਕ ਅਹਿਮ ਪੜਾਅ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਸਾਰੀ ਲੋਕਾਈ, ਸਾਰਾ ਬ੍ਰਹਿਮੰਡ ਹੀ ਗੁਰੂ ਸਾਹਿਬ ਦੀ ਰੂਹਾਨੀ ਜੋਤਿ ਨੂੰ ਆਪਣਾ ਧੁਰਾ ਮੰਨ ਕੇ ਉਸਦੀ ਪਰਿਕਰਮਾ ਕਰਨ ਲੱਗ ਪਿਆ।
ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤ੍ਰ ਸਭੈ ਅਵਲੋਕ ਚਪੈਂਗੇ।। ਦੇ ਨਿਸ਼ਾਨੇ ਦੀ ਪੂਰਤੀ ਲਈ ਕਰਤਾ ਪੁਰਖ ਦੇ ਹੁਕਮ ਅਨੁਸਾਰ ਪ੍ਰਗਟੀ ਗੁਰੂ ਨਾਨਕ ਜੋਤਿ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ’ਚ ਆਪਣੇ ਕਾਰਜ ਦੀ ਸੰਪੂਰਨਤਾ ਕਰਦਿਆਂ ਪਸ਼ੂ, ਪ੍ਰੇਤ ਵਰਗੀਆਂ ਮਾਨਸ ਰੂਪ ’ਚ ਵਿਚਰ ਰਹੀਆਂ ਜੂਨਾਂ ਨੂੰ ਅਕਾਲ ਪੁਰਖ ਦਾ ਨਿੱਜ ਰੂਪ ਅਤੇ ਸਰੂਪ ਪ੍ਰਦਾਨ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਤੇ ਜੀਵਨ ਯਾਤਰਾ ਇਕ ਬਿਜਲੀ ਦੀ ਚਮਕ ਨਿਆਈਂ ਸੀ। ਇਸ ਦੀ ਜ਼ਿੰਦਗੀ ਲੰਮੇਰੀ ਤਾਂ ਨਹੀਂ ਹੁੰਦੀ ਪਰ ਇਹ ਜਿਤਨੀ ਦੇਰ ਨਜ਼ਰ ਹੁੰਦੀ ਹੈ ਇਸ ’ਚ ਚਮਕ ਅਤੇ ਗਰਜ ਹੁੰਦੀ ਹੈ।
ਦਸਮੇਸ਼ ਪਿਤਾ ਜੀ ਦੇ ਜੀਵਨ ਦਾ ਹਰ ਪੱਖ ਵਚਿਤ੍ਰਤਾ ਭਰਿਆ ਸੀ। ਉਨ੍ਹਾਂ ਦੇ ਪ੍ਰਕਾਸ਼ ਹੁੰਦੇ ਸਾਰ ਪੀਰ ਭੀਖਣ ਸ਼ਾਹ ਦਾ ਪੱਛਮ ਦੀ ਬਜਾਏ ਪੂਰਬ ਵੱਲ ਸਿਜਦਾ ਕਰਨਾ, ਉਨ੍ਹਾਂ ਦੀ ਛੱਬ ਰੱਬ ਦਾ ਸਰਗੁਣ ਸਰੂਪ, ਉਨ੍ਹਾਂ ਦੀ ਕਲਗੀ-ਨੂਰਾਨੀਂ, ਉਨ੍ਹਾਂ ਦੀ ਕਿ੍ਰਪਾਨ-ਸ੍ਰੀ ਸਾਹਿਬ, ਉਨ੍ਹਾਂ ਦਾ ਖੰਡਾ-ਦੋਧਾਰਾ, ਉਨ੍ਹਾਂ ਦਾ ਝੰਡਾ-ਨਿਸ਼ਾਨ ਸਾਹਿਬ, ਉਨ੍ਹਾਂ ਦਾ ਨਗਾਰਾ-ਪਰਬਤਾਂ ’ਚ ਗੂੰਜ ਪੈਦਾ ਕਰਨ ਵਾਲਾ ਰਣਜੀਤ ਨਗਾਰਾ, ਉਨ੍ਹਾਂ ਦਾ ਜੈਕਾਰਾ-ਸਤਿ ਸ੍ਰੀ ਅਕਾਲ, ਉਨ੍ਹਾਂ ਦਾ ਖਾਲਸਾ-ਅਬਿਨਾਸੀ, ਉਨ੍ਹਾਂ ਦੀ ਗੂੰਜ-ਦੇਗ ਤੇਗ ਫ਼ਤਹਿ, ਉਨ੍ਹਾਂ ਦੇ ਪੀਰ-ਅਸਤ੍ਰ-ਸਸਤ੍ਰ, ਉਨ੍ਹਾਂ ਦੀ ਮੋਹਰ-ਕੇਸ, ਉਨ੍ਹਾਂ ਦਾ ਖਾਸ ਰੂਪ ਖਾਲਸਾ, ਉਨ੍ਹਾਂ ਦਾ ਕੀਰਤਨੀ ਸਾਜ਼-ਤਾਊਸ, ਉਨ੍ਹਾਂ ਦਾ ਘੋੜਾ-ਨੀਲਾ, ਉਨ੍ਹਾਂ ਦਾ ਹਾਥੀ-ਪ੍ਰਸਾਦੀ, ਉਨ੍ਹਾਂ ਦਾ ਬਾਜ਼-ਚਿੱਟਾ, ਉਨ੍ਹਾਂ ਦਾ ਤੀਰ ਸੋਨੇ ਦੀ ਚੁੰਝ ਜੜ੍ਹਤ, ਉਨ੍ਹਾਂ ਦੀ ਕਲਮ-ਲੋਹ ਕਲਮ, ਉਨ੍ਹਾਂ ਦੀ ਖੜਗ-ਸਰਬ-ਲੋਹ ਦੀ ਭਗੌਤੀ, ਉਨ੍ਹਾਂ ਦਾ ਦਾਨ ਸਰਬੰਸਦਾਨ, ਉਨ੍ਹਾਂ ਦੇ ਯੋਧੇ ਭਾਈ ਬਚਿੱਤਰ ਸਿੰਘ ਵਰਗੇ, ਉਨ੍ਹਾਂ ਦੇ ਸੰਗ੍ਰਾਮ-ਧਰਮ ਯੁੱਧ, ਉਨ੍ਹਾਂ ਦਾ ਚਾਅ-ਸਸਤ੍ਰਨ ਸਿਓ ਜੂਝ ਮਰਨ ਦੀ ਲਾਲਸਾ, ਉਨ੍ਹਾਂ ਵਲੋਂ ਮੋੜੀ ਹੋਈ ਭਾਜੀ-ਭਾਈ ਘਨ੍ਹਈਆ, ਉਨ੍ਹਾਂ ਦੇ ਪੰਜ ਪਿਆਰੇ-ਸਿਰ ਧਰ ਤਲੀ ’ਤੇ ਰੱਖ ਪ੍ਰੀਤਮ ਦੀ ਗਲੀ ’ਤੇ ਟੁਰਨ ਵਾਲੇ, ਉਨ੍ਹਾਂ ਦੇ ਮੁਕਤੇ-ਆਪਣੇ ਲਹੂ ਨਾਲ ਬੇਦਾਵਾ ਪੜਵਾਉਣ ਵਾਲੇ, ਉਨ੍ਹਾਂ ਦਾ ਸਿੱਖ ਦੇ ਬਿਰਦ ਬਾਣੇ ਦੀ ਪੈਜ ਸਿੱਖ ਅਤੇ ਬਦਕਾਰੀ ਵਿਚਕਾਰ ਚੱਟਾਨ ਵਾਂਗ ਖੜ੍ਹ ਜਾਣਾ, ਉਨ੍ਹਾਂ ਦਾ ਬਿਖੜੇ ਸਮੇਂ ਦੀ ਸਦਾਅ-ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦੀ ਗੂੰਜ, ਉਨ੍ਹਾਂ ਦਾ ਸ਼ੁਕਰਾਨਾ-ਚਾਰੋਂ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ ਕਹਿਣਾ ਇਨ ਪੁਤ੍ਰਨ ਕੇ ਸੀਸ ਪੇ, ਉਨ੍ਹਾਂ ਦੀ ਕੁਰਬਾਨੀ ਦੀ ਇੰਤਹਾ-ਪਿਤਾ ਦੇ ਕੇਵਲ ਸੀਸ ਦਾ ਸਸਕਾਰ, ਵੱਡੇ ਸਾਹਿਬਜ਼ਾਦਿਆਂ ਦੇ ਕੇਵਲ ਸਰੀਰਾਂ ਦੇ ਦਰਸ਼ਨ ਅਤੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਦੀ ਸ਼ਹਾਦਤ ਦਾ ਸਿਰਫ ਸੁਨੇਹਾ ਹੀ ਪ੍ਰਾਪਤ ਹੋਣਾ, ਉਨ੍ਹਾਂ ਦਾ ਸਰਬੰਸ ਪਰਿਵਾਰ ਲੇਖੇ ਲਾਉਣ ਦੇ ਬਾਅਦ ਅਕਾਲ ਪੁਰਖ ਨੂੰ ਮੁਖ਼ਾਤਬ ਕਰਨਾ, ਉਨ੍ਹਾਂ ਦਾ ਜਫ਼ਰਨਾਮਾ-ਵਾਹਿਗੁਰੂ ਜੀ ਕੀ ਫਤਹਿ ਦਾ ਐਲਾਨਨਾਮਾ, ਉਨ੍ਹਾਂ ਦਾ ਰੱਬ ਨੂੰ ਅਦੁੱਤੀ ਅਰਜ਼ਨਾਮਾ-ਬੇਨਤੀ ਚੌਪਈ, ਉਨ੍ਹਾਂ ਦੀ ਪੂਜਾ-ਅਕਾਲ, ਅਕਾਲ, ਉਨ੍ਹਾਂ ਦੀ ਧੁਨੀ-ਤੂਹੀ-ਤੂਹੀ-ਤੂਹੀ..., ਉਨ੍ਹਾਂ ਦਾ ਪਰਚਾ-ਗ੍ਰੰਥ ਕਾ, ਉਨ੍ਹਾਂ ਦੀ ਦਰਸ਼ਨ ਦੀ ਲਾਲਸਾ-ਖਾਲਸੇ ਦੇ ਦੀਦਾਰ , ਉਨ੍ਹਾਂ ਦੀ ਅਰਦਾਸ-ਭਲਾ ਸਰਬੱਤ ਕਾ, ਉਨ੍ਹਾਂ ਦਾ ਬਾਣੀ ਲਈ ਸਤਿਕਾਰ-ਆਦਿ ਗ੍ਰੰਥ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੇ ਸਿਰ ਝੁਕਾ ਦੇਣਾ, ਉਨ੍ਹਾਂ ਦੀ ਨਿਮਰਤਾ-ਆਪਣੀ ਬਾਣੀ ਨੂੰ ਮੇਰੀ ਖੇਡ ਕਹਿ ਦੇਣਾ, ਉਨ੍ਹਾਂ ਦੀ ਸਭ ਤੋਂ ਵੱਡੀ ਕਿਰਤ -ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਬਣਾ ਦੇਣਾ, ਉਨ੍ਹਾਂ ਦੀ ਜੁਗਤੀ-ਦੇਗ ਤੇਗ ਫਤਹਿ, ਉਨ੍ਹਾਂ ਦੇ ਦਰਬਾਰ ਦੇ ਸ਼ਿੰਗਾਰ-ਕਵੀ, ਗੁਣੀ, ਗਿਆਨੀ ਅਤੇ ਵਿਦਵਾਨ, ਉਨ੍ਹਾਂ ਦੀ ਬਖਸ਼ਿਸ਼-ਬਾਣਾ ਤੇ ਬਾਣੀ, ਉਨ੍ਹਾਂ ਦੇ ਹੁਕਮ-ਰਹਿਤ ਦੀ ਪ੍ਰਪੱਕਤਾ, ਉਨ੍ਹਾਂ ਦੀ ਬਰਕਤ-ਪੰਜ ਕਕਾਰ, ਉਨ੍ਹਾਂ ਦੀ ਤਾੜਨਾ-ਚਾਰ ਕੁਰਹਿਤਾਂ, ਉਨ੍ਹਾਂ ਦਾ ਐਲਾਨ-ਏਕ ਬਿਨਾ ਮਨ ਨੈਕ ਨ ਆਨੇ, ਉਨ੍ਹਾਂ ਦਾ ਵਾਰਸ ਅਤੇ ਵਿਰਾਸਤ-ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ, ਉਨ੍ਹਾਂ ਦੀ ਆਤਮਾ-ਗੁਰੂ ਗ੍ਰੰਥ ’ਚ, ਉਨ੍ਹਾਂ ਦਾ ਸਰੀਰ-ਗੁਰੂ ਪੰਥ ’ਚ। ਉਹ ਮਾਲਕ-ਦੋਹਾਂ ਜਹਾਨਾਂ ਦਾ। ਸਭ ਵਚਿੱਤ੍ਰਮਈ, ਸਭ ਵਚਿੱਤਆ, ਸਭ ਵਚਿੱਤ੍ਰਤਾ ਭਰਪੂਰ। ਐਸੋ ਕਉਨੁ ਬਲੀ ਰੇ।। ਐਸੇ ਗੁਰਦੇਵ ਬਾਰੇ ਇਹੋ ਹੀ ਕਿਹਾ ਫਬਦਾ ਹੈ : ਸੁਪਨ ਚਰਿਤ੍ਰ ਚਿਤੁ ਬਾਨਕ ਬਨੇ ਬਚਿਤ੍ਰ ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ॥ (ਕਬਿੱਤ 205)
ਇਸੇ ਲਈ ਤਾਂ ਸ਼ਾਇਰੇ ਮਸਰਕ ਅਲਾਮਾ ਇਕਬਾਲ ਨੇ ਵੀ ਗੁਰੂ ਦੇ ਉੱਮਤ ਖਾਲਸੇ ਦੀ ਉਪਮਾ ਕਰਦਿਆਂ ਕਹਿ ਹੀ ਦਿੱਤਾ ਕਿ ਇਸ ਦੀਆਂ ਅਦਾਵਾਂ ਲਟ ਬੌਰੂ ਫਕੀਰਾਂ ਵਰਗੀਆਂ ਅਤੇ ਇਸ ਦਾ ਜਲਾਲ ਬਾਦਸ਼ਾਹਾਂ ਵਰਗਾ ਹੈ। ਇਹ ਗੁਰੂ ਦੇ ਸਿੱਖ ਤਲਵਾਰਾਂ ਦੀ ਛਾਂ ਥੱਲੇ ਪਲਦੇ ਹਨ। ਕਲੰਦਰਾਨਾ ਅਦਾਏਂ, ਸਿਕੰਦਰਾਨਾ ਜਲਾਲ-ਯੇ ਉਤੇ ਹੈਂ ਬਰਹਿਨਾਂ ਸ਼ਮਸ਼ੀਰੇਂ।
ਇਸੇ ਤਰ੍ਹਾਂ ਚੰਦ ਸਤਰਾਂ ’ਚ ਹੀ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਰਹਿਮਾਨੀ ਕਲਗੀਧਰ ਪਿਤਾ ਦੇ ਇਸ ਬਚਿੱਤ੍ਰ ਨਾਟਕ ਦਾ ਵਰਣਨ ਕਰਦੇ ਹਨ,
ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ। ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੁਹ ਕਮ ਹੈ।
ਕਲਗੀਧਰ ਪਿਤਾ ਸਰਬ ਕਲਾ ਭਰਪੂਰ ਸਮਰੱਥ ਗੁਰੂ ਹਨ। ਉਹ ਸਿੱਖ ਦੇ ਹਲਤੁ ਪਲਤ ਰਾਖੇ ਤੇ ਤਿੰਨਾਂ ਕਾਲਾਂ ਦੇ ਸਦਾ ਸਦਾ ਸਹਾਈ ਗੁਰ ਪਰਮੇਸ਼ਰ ਹਨ। ਇਸੇ ਲਈ ਤਾਂ ਹਰ ਸਿੱਖ ਨਿਤਾਪ੍ਰਤਿ ਅਰਦਾਸ ’ਚ ਜਾਚਨਾ ਕਰਦਾ ਹੈ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ॥
ਉਸ ‘ਮੇਹਰਾਂ ਦੇ ਘਰ’ ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਅਪਾਰ ਬਖਸ਼ਿਸ਼ਾਂ ’ਚੋਂ ਇਕ ਰਹਿਮਤ ਗੁਰਬਾਣੀ ਅਤੇ ਸਾਹਿਤ ਦਾ ਖਜ਼ਾਨਾ ਵੀ ਹੈ। ਸਾਹਿਤ ਦੇ ਕਦਰਦਾਨ ਗੁਰੂ ਜੀ ਨੇ ਬੇਅੰਤ ਕਵੀਆਂ ਨੂੰ ਨਿਵਾਜਿਆ ਤੇ ਬਵੰਜਾ ਕਵੀਆਂ ਨੂੰ ਹਜ਼ੂਰੀ ਕਵੀ ਹੋਣ ਦਾ ਮਾਣ ਵੀ ਬਖ਼ਸ਼ਿਆ। ਇਨ੍ਹਾਂ ਹਜ਼ੂਰੀ ਕਵੀਆਂ ’ਚੋਂ ਪ੍ਰਮੁੱਖ ਸਨ-ਅਣੀ ਰਾਇ, ਅੰਮਿ੍ਰਤ ਰਾਇ, ਆਸਾ ਸਿੰਘ, ਆਲਮ, ਸੁਖਾ ਸਿੰਘ, ਸੁਦਾਮਾ, ਸੈਨਾਪਤਿ, ਹੀਰ, ਹੰਸ ਰਾਮ, ਕੁੰਵਰੇਸ, ਸਿੰਘ, ਨੰਦ ਲਾਲ, ਮਦਨ ਸਿੰਘ ਤੇ ਮੰਗਲ। ਇਨ੍ਹਾਂ ਕਵੀਆਂ ਤੇ ਵਿਦਵਾਨਾਂ ’ਚ ਕਈ ਅਜਿਹੇ ਵੀ ਸਨ ਜੋ ਮੁਗ਼ਲ ਦਰਬਾਰ ’ਚ ਮਾਣ ਪ੍ਰਾਪਤ ਕਰਦੇ ਰਹੇ ਸਨ ਪਰ ਸੰਗੀਤ ਤੇ ਕੋਮਲ ਕਲਾਵਾਂ ਦੀ ਦੁਸ਼ਮਣ ਵਕਤੀ ਸਰਕਾਰ ਦੀਆਂ ਫਿਰਕੂ ਅਤੇ ਵਹਿਸ਼ੀਆਨਾ ਨੀਤੀਆਂ ਕਰਕੇ ਇਨ੍ਹਾਂ ’ਚੋਂ ਕਈ ਗੁਰੂ ਦੀ ਸ਼ਰਨ ’ਚ ਆ ਗਏ। ਇਨ੍ਹਾਂ ਸਾਰਿਆਂ ਨੇ ਵੀ ਮਹਾਨ ਰਚਨਾਵਾਂ ਰਚੀਆਂ। ਇਹਨਾਂ ਨੂੰ ਇਕੱਤਰ ਕਰ ਕੇ ਨਾਮ ਵਿਦਿਆ ਸਾਗਰ ਗ੍ਰੰਥ ਪ੍ਰਸਿੱਧ ਹੋਇਆ। ਇਨ੍ਹਾਂ ਕਵੀਆਂ ਦੀਆਂ ਕਾਫੀ ਰਚਨਾਵਾਂ ਖੋਜੀਆਂ ਨੇ ਪ੍ਰਾਪਤ ਕਰ ਲਈਆਂ ਹਨ। ਇਨ੍ਹਾਂ ਸਾਰੀਆਂ ਰਚਨਾਵਾਂ ’ਚ ਇਕ ਗੱਲ ਬਹੁਤ ਹੀ ਵਿਲੱਖਣ ਅਤੇ ਸਪੱਸ਼ਟ ਤੌਰ ’ਤੇ ਉਭਰ ਕੇ ਪ੍ਰਗਟ ਹੁੰਦੀ ਹੈ ਕਿ ਹਰ ਕਵੀ ਨੇ ਮੰਗਲ ਗੁਰੂ ਕਲਗੀਧਰ ਪਿਤਾ ਦਾ ਹੀ ਕੀਤਾ ਹੈ ਪਰ ਸ੍ਰੀ ਦਸਮ ਗ੍ਰੰਥ ਸਾਹਿਬ ’ਚ ਅੰਕਤ ਗੁਰੂ ਸਾਹਿਬ ਦੀ ਆਪਣੀ ਸਾਰੀ ਬਾਣੀ ਦਾ ਮੰਗਲ ਕੇਵਲ ਅਕਾਲ ਪੁਰਖ ਦਾ ਅਤੇ ਉਸਤਤਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤੱਕ ਦੀ ਹੀ ਹੈ। ਜਿਵੇਂ ਵਾਰ ਸ੍ਰੀ ਭਗੌਤੀ ਜੀ ਕੀ ਪਾ. ੧੦॥ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤੱਕ ਦਾ ਮੰਗਲ ਕੀਤਾ ਗਿਆ ਹੈ। ਇਸ ਦੇ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ! ਸਭ ਥਾਈਂ ਹੋਇ ਸਹਾਇ। ਪੰਥ ਨੇ ਅਰਦਾਸ ਵਿੱਚ ਸ਼ਾਮਿਲ ਕੀਤਾ ਹੈ। ਇਸੇ ਤਰ੍ਹਾਂ ‘ਆਪਨੀ ਕਥਾ’ ’ਚ ਵੀ ਗੁਰੂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੱਕ ਦਾ ਵਰਣਨ ਕੀਤਾ ਹੈ। ਸਪੱਸ਼ਟ ਹੈ ਕਿ ਜੇਕਰ ਸਤਿਗੁਰੂ ਜੀ ਤੋਂ ਇਲਾਵਾ ਕੋਈ ਹੋਰ ਰਚਨਾ ਕਰੇਗਾ ਤਾਂ ਨੌਂ ਗੁਰੂ ਸਾਹਿਬ ਦੇ ਨਾਲ-ਨਾਲ ਦਸਮ ਪਾਤਸ਼ਾਹ ਦਾ ਜ਼ਿਕਰ ਜ਼ਰੂਰ ਕਰੇਗਾ। ਹਜ਼ੂਰੀ ਕਵੀ ਗਵਾਲ ਸਾਹਿਬਾਂ ਦੀ ਬਾਣੀ ਬਾਰੇ ਬਿਆਨ ਕਰਦਾ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ! ਆਪ ਜੀ ਦੀ ਬਾਣੀ ਪੜ੍ਹ ਕੇ ਇਸ ਸੰਸਾਰ ’ਚ ਜੀਵਨ ਮੁਕਤ ਹੋਇਆ ਜਾ ਸਕਦਾ ਹੈ।
ਪਢ ਕੈ ਤਿਹਾਰੀ ਬਾਨੀ
ਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ
ਹੋਯ ਰਹੈਂ ਅਗ ਮੇ।
ਸਾਧੁ ਮੇਨ ਸੇਰਪਨ
ਸੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ
ਆਪ ਹੀ ਕੇ ਮਗ ਮੇ।...
ਸਿਖ ਜੇ ਤਿਹਾਰੇ ਸਭ
ਸੰਗਯਾ ਮਾਹਿ ਸਿੰਘ ਭਯੋ,
ਸਮਰ ਮੇ ਸਿੰਘ ਭਯੋ
ਸਿੰਘ ਭਯੋ ਜਗ ਮੇ॥
ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਰਾਗ ਕੇਵਲ ਰਾਗ ਰੰਗ ਹੋ ਕੇ ਰਹਿ ਗਿਆ ਸੀ ਤੇ ਇਸਲਾਮ ’ਚ ਇਸ ਨੂੰ ਹਰਾਮ ਤੱਕ ਕਹਿ ਦਿੱਤਾ ਗਿਆ। ਗੁਰੂ ਸਾਹਿਬ ਨੇ ਇਸ ਰਾਗ ’ਚ ਸ਼ਬਦ ਪਾ ਕੇ ਕਾਦਰ ਦੀ ਉਸਤਤਿ ਕਰਕੇ ਇਸ ਨੂੰ ਪਾਵਨਤਾ ਬਖ਼ਸ਼ੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਵੀ ਸਾਹਿਤ ਦੇ ਸ਼ਿੰਗਾਰ ਰਸ ਦਾ ਕਾਲ ਸੀ। ਸਾਹਿਤ ’ਚ ਨੌਂ ਰਸ ਹੁੰਦੇ ਹਨ। ਕੋਈ ਵੀ ਕਵੀ ਕਿਸੇ ਇਕ ਰਸ ’ਚ ਪ੍ਰਬੀਨਤਾ ਹਾਸਿਲ ਕਰ ਸਕਦਾ ਹੈ ਜਾਂ ਵੱਧ ਤੋਂ ਵੱਧ ਦੋ ਰਸਾਂ ’ਚ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਮ ਨੇ ਰੀਤੀ ਕਾਲ ਦੇ ਸਮੇਂ ’ਚ ਵੀ ਨੌਂ ਦੇ ਨੌਂ ਰਸਾਂ ’ਚ ਹੀ ਸਾਹਿਤ ਦੀ ਸਿਰਜਣਾ ਕੀਤੀ। ਇਸ ਬਾਰੇ ਹਜ਼ੂਰ ਦਾ ਦਰਬਾਰੀ ਕਵੀ ਅੰਮਿ੍ਰਤ ਰਾਇ ਲਿਖਦਾ ਹੈ,
ਪਿ੍ਰਯਾ ਪ੍ਰੇਮ ਸੋ ਸ਼ਿੰਗਾਰੀ,
ਹਾਸਯ ਸੋ ਵਿਨੋਦ ਭਾਰੀ,
ਦੀਨਨ ਪੈ ਕਰਣਾਨੁਖਾਰੀ ਸੁਖੋਦੀਨੋ ਹੈ।
ਕੀਨੇ ਆਰਿ ਰੁੰਡ ਮੁੰਡ
ਰੌਦ੍ਰ ਰਸ ਭਰਯੋ ਝੁੰਡ,
ਫੌਜਨ ਸੁਧਾਰਨ ਮੇਂ
ਵੀਰ ਰਸ ਕੀਨੋ ਹੈ।
ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਦੇ ਮੁਤਾਬਿਕ ਸਿੱਖ ਦੀ ਪਰਿਭਾਸ਼ਾ ਅਤੇ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਅੰਕਿਤ ਹੈ ਕਿ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਆਪਣਾ ਮੁਕਤੀ ਦਾਤਾ ਤੇ ਇਸ਼ਟ ਮੰਨਣਾ ਅਤੇ ਇਸ ’ਤੇ ਨਿਸਚਾ ਰੱਖਣਾ ਜ਼ਰੂਰੀ ਹੈ।
ਗੁਰੂ ਜੀ ਦਾ ਆਸਾ ਸੀ ਕਿ ਡਿੱਗੀ ਹੋਈ ਮਨੁੱਖ ਸ੍ਰੇਣੀ ਨੂੰ ਉੱਚਾ ਕਰਨ ਲਈ ਬਲਵਾਨ ਸਾਹਿਤ ਦੀ ਲੋੜ ਹੈ। ਅਸੀਂ ਜਿਸ ਵੇਲੇ ਦਿਮਾਗੀ ਬਹਿਸ ’ਚ ਪੈ ਜਾਂਦੇ ਹਾਂ ਤਾਂ ਸਾਰ ਵਸਤੂ ਤੋਂ ਉਖੜ ਜਾਂਦੇ ਹਾਂ। ਜ਼ਰੂਰਤ ਹੈ ਦਸਮ ਗ੍ਰੰਥ ਦੇ ਉਦੇਸ਼ ਨੂੰ ਸਮਝਣ ਦੀ, ਜਿਸ ਦਾ ਇਖ਼ਲਾਕੀ ਟੀਚਾ ਇਸ ਸਾਹਿਤ ਨੇ ਸਾਡੇ ਸਾਹਮਣੇ ਰੱਖਿਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੋ ਸਿੱਖਿਆ ਦਿੱਤੀ ਸੀ,
ਦਸ ਅਠਾਰ ਮੈ ਅਪਰੰਪਰੋ ਚੀਨੋ ਕੇ ਨਾਨਕ ਇਵ ਏਕ ਤਾਰੇ (ਮ.1)
ਇਸ ਦਾ ਭਾਵ ਇਹ ਹੈ ਕਿ ਅਠਾਰਾਂ ਪੁਰਾਣਾਂ ਨੂੰ ਬੇਸ਼ੱਕ ਵਾਚੋ, ਉਨ੍ਹਾਂ ’ਚੋਂ ਰੂਹਾਨੀਅਤ ਦਾ ਤਤ ਜੋ ਅਪਰੰਪਰ ਹੈ, ਉਸ ਨੂੰ ਪਛਾਣੋ। ਗੁਰੂ ਕਲਗੀਧਰ ਪਿਤਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਤੇ ਉਦੇਸ਼ ਦੀ ਪ੍ਰੋੜਤਾ ਕਰਦੀ ਹੈ। ਇਸ ਬਾਰੇ ਗੁਰਮਤੀਏ ਵਿਦਵਾਨ ਡਾ. ਤਾਰਨ ਸਿੰਘ ਆਪਣੀ ਪੁਸਤਕ ‘ਦਸਮ ਗ੍ਰੰਥ ਰੂਪ ਤੇ ਰਸ’ ’ਚ ਲਿਖਦੇ ਹਨ, ਵਿਚਾਰਧਾਰਾ ਕਰਕੇ ਦਸਮ ਗ੍ਰੰਥ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਬੁਨਿਆਦੀ ਤੌਰ ’ਤੇ ਪੂਰੀ ਤਰ੍ਹਾਂ ਇਕ ਹਨ। ਸਾਹਿਬਾਂ ਦੇ ਆਗਮਨ ਪੁਰਬ ’ਤੇ ਇਹੋ ਧੁਨੀ ਅਲਾਪੀਏ,
ਗੋਬਿੰਦ ਗੋਬਿੰਦ ਕਰਿ ਹਾਂ॥ ਹਰਿ ਹਰਿ ਮਨਿ ਪਿਆਰਿ ਹਾਂ॥
ਗੁਰ ਕਹਿਆ ਸੁ ਚਿਤਿ ਧਰਿ ਹਾਂ॥ ਅਨ ਸਿਉ ਤੋਰਿ ਫੇਰਿ ਹਾਂ॥
ਐਸੇ ਲਾਲਨੁ ਪਾਇਓ ਰੀ ਸਖੀ ॥1॥ (ਗੁਰੂ ਗ੍ਰੰਥ ਸਾਹਿਬ, 410)
ਦਸਮੇਸ਼ ਪਿਤਾ ਦਾ ਇਹੋ ਜਿਹਾ ਸੀ ਜੀਵਨ
ਦਸਮੇਸ਼ ਪਿਤਾ ਜੀ ਦੇ ਜੀਵਨ ਦਾ ਹਰ ਪੱਖ ਵਚਿੱਤਰਤਾ ਭਰਿਆ ਸੀ। ਉਨ੍ਹਾਂ ਦੇ ਪ੍ਰਕਾਸ਼ ਹੁੰਦੇ ਸਾਰ ਪੀਰ ਭੀਖਣ ਸ਼ਾਹ ਦਾ ਪੱਛਮ ਦੀ ਬਜਾਏ ਪੂਰਬ ਵੱਲ ਸਿਜਦਾ ਕਰਨਾ, ਉਨ੍ਹਾਂ ਦੀ ਛੱਬ ਰੱਬ ਦਾ ਸਰਗੁਣ ਸਰੂਪ. ਉਨ੍ਹਾਂ ਦੀ ਕਲਗੀ- ਨੂਰਾਨੀ,ਉਨ੍ਹਾਂ ਦੀ ਿਪਾਨ-ਸ੍ਰੀ ਸਾਹਿਬ, ਉਨ੍ਹਾਂ ਦਾ ਖੰਡਾ-ਦੋ ਧਾਰਾ, ਉਨ੍ਹਾਂ ਦਾ ਝੰਡਾ-ਨਿਸ਼ਾਨ ਸਾਹਿਬ, ਉਨ੍ਹਾਂ ਦਾ ਨਗਾਰਾ-ਪਰਬਤਾਂ ’ਚ ਗੂੰਜ ਕਰਨ ਵਾਲਾ ਰਣਜੀਤ ਨਗਾਰਾ, ਉਨ੍ਹਾਂ ਦਾ ਜੈਕਾਰਾ-ਸਤਿ ਸ੍ਰੀ ਅਕਾਲ, ਉਨ੍ਹਾਂ ਦਾ ਖਾਲਸਾ-ਅਭਿਨਾਸੀ, ਉਨ੍ਹਾਂ ਦੀ ਗੂੰਜ-ਦੇਗ ਤੇਗ ਫ਼ਤਹਿ,ਉਨ੍ਹਾਂ ਦੇ ਪੀਰ-ਅਸਤ੍ਰ-ਸਸ਼ਤ੍ਰ,ਉਨ੍ਹਾਂ ਦੀ ਮੋਹਰ-ਕੇਸ, ਉਨ੍ਹਾਂ ਦਾ ਖਾਸ ਰੂਪ-ਖਾਲਸਾ, ਉਨ੍ਹਾਂ ਦਾ ਕੀਰਤਨੀ ਸਾਜ਼-ਤਾਊਸ, ਉਨ੍ਹਾਂ ਦਾ ਘੋੜਾ-ਨੀਲਾ, ਉਨ੍ਹਾਂ ਦਾ ਹਾਥੀ-ਪ੍ਰਸਾਦੀ, ਉਨ੍ਹਾਂ ਦਾ ਬਾਜ਼ ਚਿੱਟਾ, ਉਨ੍ਹਾਂ ਦਾ ਤੀਰ ਸੋਨੇ ਦੀ ਚੁੰਝ ਜੜ੍ਹਤ , ਉਨ੍ਹਾਂ ਦੀ ਕਲਮ-ਲੋਹ ਕਲਮ, ਗੁਰੂ ਜੀ ਦੀ ਖੜਗ-ਸਰਬ ਲੋਹ ਦੀ ਭਗੌਤੀ।
- ਗੁਰਚਰਨਜੀਤ ਸਿੰਘ ਲਾਂਬਾ