ਕਿਹੜੀ ਉਂਗਲ ਨਾਲ ਕਿਸ ਨੂੰ ਤਿਲਕ ਲਗਾਉਣਾ ਹੈ, ਇਸ ਦਾ ਵੀ ਇੱਕ ਨਿਯਮ ਹੁੰਦਾ ਹੈ, ਜਿਸ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਕੰਦ ਪੁਰਾਣ 'ਚ ਜ਼ਿਕਰ ਮਿਲਦਾ ਹੈ ਕਿ ਕਿਸ ਉਂਗਲ ਨਾਲ ਤਿਲਕ ਕਰਨ ਦਾ ਕੀ ਮਹੱਤਵ ਹੈ। ਆਓ ਜਾਣਦੇ ਹਾਂ ਇਸ ਬਾਰੇ।

ਧਰਮ ਡੈਸਕ, ਨਵੀਂ ਦਿੱਲੀ: ਸਨਾਤਨ ਧਰਮ 'ਚ ਤਿਲਕ ਲਗਾਉਣ ਲਈ ਸੱਜੇ ਹੱਥ ਦੀਆਂ ਵੱਖ-ਵੱਖ ਉਂਗਲਾਂ ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਕਿਸ ਉਂਗਲ ਨਾਲ ਕਿਸ ਨੂੰ ਤਿਲਕ ਲਗਾਉਣਾ ਹੈ, ਇਸ ਦਾ ਵੀ ਇੱਕ ਨਿਯਮ ਹੁੰਦਾ ਹੈ, ਜਿਸ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਕੰਦ ਪੁਰਾਣ 'ਚ ਜ਼ਿਕਰ ਮਿਲਦਾ ਹੈ ਕਿ ਕਿਸ ਉਂਗਲ ਨਾਲ ਤਿਲਕ ਕਰਨ ਦਾ ਕੀ ਮਹੱਤਵ ਹੈ। ਆਓ ਜਾਣਦੇ ਹਾਂ ਇਸ ਬਾਰੇ।
ਤਰਜਨੀ (Index Finger): ਇਸ ਉਂਗਲ ਦਾ ਸਬੰਧ ਗੁਰੂ ਗ੍ਰਹਿ ਨਾਲ ਮੰਨਿਆ ਗਿਆ ਹੈ। ਸੱਜੇ ਹੱਥ ਦੀ ਤਰਜਨੀ ਉਂਗਲ ਨਾਲ ਪਿੱਤਰਾਂ (ਮ੍ਰਿਤਕ ਪੂਰਵਜਾਂ) ਨੂੰ ਭਾਵ ਪਿੰਡ ਨੂੰ ਤਿਲਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਆਤਮਾ ਲਈ ਮੋਕਸ਼ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਜਾਂਦੀ ਹੈ।
ਮੱਧਮਾ (Middle Finger): ਇਹ ਉਂਗਲ ਸ਼ਨੀ ਗ੍ਰਹਿ ਨਾਲ ਸਬੰਧਤ ਹੈ। ਖ਼ੁਦ ਨੂੰ ਤਿਲਕ ਲਗਾਉਣ ਲਈ ਸੱਜੇ ਹੱਥ ਦੀ ਮੱਧਮਾ ਉਂਗਲ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਵਿਚ ਪੂਜਾ ਤੋਂ ਬਾਅਦ ਅਨਾਮਿਕਾ ਨਾਲ ਭਗਵਾਨ ਨੂੰ ਤਿਲਕ ਲਗਾਉਣ ਤੋਂ ਬਾਅਦ ਖੁਦ ਨੂੰ ਮੱਧਮਾ ਉਂਗਲ ਨਾਲ ਤਿਲਕ ਲਗਾਉਣਾ ਚਾਹੀਦਾ ਹੈ।
ਅਨਾਮਿਕਾ (Ring Finger): ਇਹ ਉਂਗਲ ਸੂਰਜ ਨਾਲ ਸਬੰਧਤ ਮੰਨੀ ਗਈ ਹੈ, ਜੋ ਸ਼ਾਂਤੀ ਅਤੇ ਸਫਲਤਾ ਦਾ ਪ੍ਰਤੀਕ ਹੈ। ਆਮ ਤੌਰ 'ਤੇ ਇਸੇ ਉਂਗਲ ਨਾਲ ਤਿਲਕ ਕੀਤਾ ਜਾਂਦਾ ਹੈ ਜੋ ਸ਼ੁਭ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਸੱਜੇ ਹੱਥ ਦੀ ਅਨਾਮਿਕਾ ਉਂਗਲ ਭਗਵਾਨ, ਦੇਵੀ-ਦੇਵਤਿਆਂ ਤੇ ਗੁਰੂ ਨੂੰ ਤਿਲਕ ਲਗਾਉਣ ਲਈ ਸਭ ਤੋਂ ਉੱਤਮ ਮੰਨੀ ਜਾਂਦੀ ਹੈ।
ਅੰਗੂਠਾ: ਅੰਗੂਠੇ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੁੰਦਾ ਹੈ, ਜੋ ਜੱਸ, ਧਨ-ਦੌਲਤ ਦੇ ਕਾਰਕ ਮੰਨੇ ਜਾਂਦੇ ਹਨ। ਇਹ ਮਾਨਸਿਕ ਸ਼ਕਤੀ ਦਾ ਪ੍ਰਤੀਕ ਵੀ ਹੈ। ਸੱਜੇ ਹੱਥ ਦੇ ਅੰਗੂਠੇ ਨਾਲ ਅਤਿਥੀ (ਮਹਿਮਾਨ) ਨੂੰ ਤਿਲਕ ਕੀਤਾ ਜਾਂਦਾ ਹੈ। ਨਾਲ ਹੀ ਜਿੱਤ ਦੀ ਕਾਮਨਾ ਲਈ ਵੀ ਅੰਗੂਠੇ ਨਾਲ ਤਿਲਕ ਕੀਤਾ ਜਾਂਦਾ ਹੈ।
ਕਨਿਸ਼ਠਾ (Little Finger): ਕਨਿਸ਼ਠਾ ਯਾਨੀ ਸਭ ਤੋਂ ਛੋਟੀ ਉਂਗਲ ਦਾ ਸਬੰਧ ਬੁੱਧ ਗ੍ਰਹਿ ਨਾਲ ਮੰਨਿਆ ਗਿਆ ਹੈ। ਇਸ ਦੀ ਵਰਤੋਂ ਕਿਸੇ ਵੀ ਪੂਜਾ ਜਾਂ ਤਿਲਕ ਕਾਰਜ ਵਿੱਚ ਨਹੀਂ ਕੀਤੀ ਜਾਂਦੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।