ਘਰ 'ਚ ਵਾਰ-ਵਾਰ ਕੱਚ ਟੁੱਟਣਾ ਹੋ ਸਕਦਾ ਹੈ ਕੰਗਾਲੀ ਦਾ ਸੰਕੇਤ, ਮਿਲਦੇ ਹਨ ਇਹ 5 ਵੱਡੇ ਇਸ਼ਾਰੇ
ਕੱਚ ਟੁੱਟਣ ਤੋਂ ਬਾਅਦ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਵਾਸਤੂ ਅਨੁਸਾਰ ਉੱਥੇ ਗੰਗਾਜਲ ਜਾਂ ਨਮਕ ਵਾਲੇ ਪਾਣੀ ਦਾ ਪੋਚਾ ਲਗਾਓ, ਇਸ ਨਾਲ ਨਕਾਰਾਤਮਕ ਊਰਜਾ ਖ਼ਤਮ ਹੁੰਦੀ ਹੈ। ਟੁੱਟੇ ਹੋਏ ਕੱਚ ਨੂੰ ਤੁਰੰਤ ਹਟਾ ਕੇ ਨਵਾਂ ਕੱਚ ਜ਼ਰੂਰ ਲਗਾਓ।
Publish Date: Mon, 18 May 2026 10:57 AM (IST)
Updated Date: Mon, 18 May 2026 10:58 AM (IST)
ਧਰਮ ਡੈਸਕ, ਨਵੀਂ ਦਿੱਲੀ: ਵਾਸਤੂ ਸ਼ਾਸਤਰ 'ਚ ਘਰ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਘਰ 'ਚ ਕੁਝ ਚੀਜ਼ਾਂ ਦੇ ਟੁੱਟਣ ਨਾਲ ਸ਼ੁਭ ਅਤੇ ਅਸ਼ੁਭ ਸੰਕੇਤ ਮਿਲਦੇ ਹਨ। ਵਾਸਤੂ ਅਨੁਸਾਰ, ਘਰ 'ਚ ਕੱਚ ਦਾ ਟੁੱਟਣਾ ਇੱਕ ਦੁਰਘਟਨਾ ਮੰਨਿਆ ਜਾਂਦਾ ਹੈ। ਜੇਕਰ ਵਾਰ-ਵਾਰ ਕੱਚ ਟੁੱਟ ਰਿਹਾ ਹੈ, ਤਾਂ ਇਹ ਘਰ 'ਚ ਨਕਾਰਾਤਮਕ ਊਰਜਾ ਦੇ ਆਉਣ ਦਾ ਸੰਕੇਤ ਹੈ, ਜਿਸ ਨਾਲ ਜੀਵਨ 'ਚ ਕਈ ਸੰਕਟ ਆ ਸਕਦੇ ਹਨ। ਅਜਿਹੀ ਸਥਿਤੀ 'ਚ ਸਤਰਕ ਹੋਣਾ ਬਹੁਤ ਜ਼ਰੂਰੀ ਹੈ।
ਆਓ ਜਾਣਦੇ ਹਾਂ ਘਰ 'ਚ ਕੱਚ ਟੁੱਟਣ ਨਾਲ ਕਿਹੜੇ ਸੰਕੇਤ ਮਿਲਦੇ ਹਨ:
1. ਆਉਣ ਵਾਲੇ ਸੰਕਟ ਨੂੰ ਆਪਣੇ ਸਿਰ ਲੈਣਾ
ਵਾਸਤੂ ਸ਼ਾਸਤਰ ਅਨੁਸਾਰ, ਕੱਚ ਦਾ ਟੁੱਟਣਾ ਇਹ ਵੀ ਦਰਸਾਉਂਦਾ ਹੈ ਕਿ ਪਰਿਵਾਰ 'ਤੇ ਕੋਈ ਵੱਡੀ ਆਰਥਿਕ ਮੁਸੀਬਤ ਆਉਣ ਵਾਲੀ ਸੀ, ਜਿਸ ਨੂੰ ਕੱਚ ਨੇ ਆਪਣੇ ਉੱਪਰ ਝੱਲ ਲਿਆ। ਅਜਿਹੇ ਸਮੇਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।
2. ਨਕਾਰਾਤਮਕ ਊਰਜਾ ਦਾ ਵਧਣਾ
ਜੇਕਰ ਤੁਹਾਡੇ ਘਰ 'ਚ ਵਾਰ-ਵਾਰ ਕੱਚ ਟੁੱਟਦਾ ਹੈ, ਤਾਂ ਇਹ ਇੱਕ ਚਿਤਾਵਨੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਘਰ 'ਚ ਨਕਾਰਾਤਮਕ (ਮਾੜੀ) ਊਰਜਾ ਵਧ ਰਹੀ ਹੈ।
3. ਘਰੇਲੂ ਕਲੇਸ਼ ਦੀ ਸੰਭਾਵਨਾ
ਵਾਰ-ਵਾਰ ਕੱਚ ਟੁੱਟਣ ਨਾਲ ਪਰਿਵਾਰਕ ਮੈਂਬਰਾਂ 'ਚ ਆਪਸੀ ਵਿਵਾਦ, ਮਨਮੁਟਾਵ ਜਾਂ ਮਾਨਸਿਕ ਤਣਾਅ ਵਧਣ ਦੀ ਸੰਭਾਵਨਾ ਰਹਿੰਦੀ ਹੈ। ਅਜਿਹੇ 'ਚ ਘਰ ਦੇ ਮੈਂਬਰਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ।
4. ਆਰਥਿਕ ਨੁਕਸਾਨ ਜਾਂ ਧਨ ਦੀ ਹਾਨੀ
ਘਰ ਦੀਆਂ ਖਿੜਕੀਆਂ ਜਾਂ ਅਲਮਾਰੀ ਦਾ ਕੱਚ ਟੁੱਟਣਾ ਇਸ਼ਾਰਾ ਕਰਦਾ ਹੈ ਕਿ ਆਉਣ ਵਾਲੇ ਸਮੇਂ 'ਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਖ਼ਰਚੇ ਅਚਾਨਕ ਵਧ ਸਕਦੇ ਹਨ।
5. ਸਿਹਤ ਸੰਬੰਧੀ ਸਮੱਸਿਆਵਾਂ
ਜੇਕਰ ਤੁਹਾਡੇ ਬੈੱਡਰੂਮ ਦਾ ਕੱਚ ਵਾਰ-ਵਾਰ ਟੁੱਟ ਰਿਹਾ ਹੈ, ਤਾਂ ਇਹ ਬੇਹੱਦ ਅਸ਼ੁਭ ਹੈ। ਇਹ ਪਰਿਵਾਰ ਦੇ ਕਿਸੇ ਮੈਂਬਰ ਦੀ ਸਿਹਤ ਵਿਗੜਨ ਜਾਂ ਕਿਸੇ ਗੰਭੀਰ ਬਿਮਾਰੀ ਵੱਲ ਇਸ਼ਾਰਾ ਕਰਦਾ ਹੈ।
ਕੱਚ ਟੁੱਟਣ 'ਤੇ ਕਰੋ ਇਹ ਕੰਮ
ਕੱਚ ਟੁੱਟਣ ਤੋਂ ਬਾਅਦ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਵਾਸਤੂ ਅਨੁਸਾਰ ਉੱਥੇ ਗੰਗਾਜਲ ਜਾਂ ਨਮਕ ਵਾਲੇ ਪਾਣੀ ਦਾ ਪੋਚਾ ਲਗਾਓ, ਇਸ ਨਾਲ ਨਕਾਰਾਤਮਕ ਊਰਜਾ ਖ਼ਤਮ ਹੁੰਦੀ ਹੈ। ਟੁੱਟੇ ਹੋਏ ਕੱਚ ਨੂੰ ਤੁਰੰਤ ਹਟਾ ਕੇ ਨਵਾਂ ਕੱਚ ਜ਼ਰੂਰ ਲਗਾਓ।