Ramayana Mystery : ਰਿਸ਼ੀ ਅਗਸਤਿਆ ਤਾੜਕਾ ਦਾ ਵਧ ਨਹੀਂ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਤਾੜਕਾ ਨੂੰ ਕਰੂਪ ਔਰਤ ਬਣਨ ਦਾ ਸਰਾਪ ਦੇ ਦਿੱਤਾ। ਇਸ ਤੋਂ ਬਾਅਦ ਤਾੜਕਾ ਨਰਭਕਸ਼ੀ ਤੇ ਕਰੂਪ ਇਸਤਰੀ ਬਣ ਗਈ। ਇਸ ਤੋਂ ਬਾਅਦ ਤਾੜਕਾ ਸਰਯੂ ਨਦੀ ਕੋਲ ਰਹਿਣ ਲੱਗੀ ਤੇ ਉਸਨੇ ਜੰਗਲ 'ਚ ਰਹਿਣ ਵਾਲੇ ਰਿਸ਼ੀਆਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ। ਉਹ ਰਿਸ਼ੀਆਂ ਨੂੰ ਮਾਰ ਕੇ ਖਾਣ ਲੱਗ ਪਈ।

ਧਰਮ ਡੈਸਕ, ਨਵੀਂ ਦਿੱਲੀ : ਰਾਮਾਇਣ ਕਾਲ ਦੀ ਖੂੰਖਾਰ ਰਾਕਸ਼ਸੀ ਤਾੜਕਾ ਦਾ ਵਧ ਭਗਵਾਨ ਸ਼੍ਰੀਰਾਮ ਨੇ ਕੀਤਾ ਸੀ। ਤਾੜਕਾ ਜਨਮ ਤੋਂ ਰਾਕਸ਼ਸੀ ਨਹੀਂ ਸੀ। ਉਸਨੂੰ ਅਗਸਤਿਆ ਮੁਨੀ ਨੇ ਸਰਾਪ ਦਿੱਤਾ ਸੀ, ਪਰ ਕੀ ਤੁਸੀਂ ਜਾਣਦੇ ਹੋ ਕਿ ਆਖਿਰ ਕਿਉਂ ਅਗਸਤਿਆ ਮੁਨੀ ਨੇ ਤਾੜਕਾ ਨੂੰ ਅਜਿਹਾ ਸਰਾਪ ਦਿੱਤਾ। ਆਓ ਤੁਹਾਨੂੰ ਇਸ ਲੇਖ ਵਿੱਚ ਦੱਸਦੇ ਹਾਂ ਇਸਦੀ ਵਜ੍ਹਾ ਬਾਰੇ।
ਪੌਰਾਣਿਕ ਕਥਾ ਅਨੁਸਾਰ, ਸੁਕੇਤੂ ਨਾਂ ਦੇ ਇਕ ਰਾਜਾ ਸਨ, ਪਰ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਇਸ ਲਈ ਉਹ ਦੁਖੀ ਰਹਿੰਦੇ ਸਨ। ਸੰਤਾਨ ਪ੍ਰਾਪਤੀ ਲਈ ਉਨ੍ਹਾਂ ਬ੍ਰਹਮਾਜੀ ਦੀ ਤਪੱਸਿਆ ਕੀਤੀ। ਤਪੱਸਿਆ ਤੋਂ ਬ੍ਰਹਮਾ ਜੀ ਪ੍ਰਸੰਨ ਹੋਏ ਤੇ ਰਾਜਾ ਨੂੰ ਇਕ ਪੁੱਤਰੀ ਦਾ ਵਰਦਾਨ ਦਿੱਤਾ। ਰਾਜਾ ਨੇ ਪੁੱਤਰੀ ਦਾ ਨਾਂ ਤਾੜਕਾ ਰੱਖਿਆ ਜੋ ਬਲਸ਼ਾਲੀ ਤੇ ਬੇਹੱਦ ਸੁੰਦਰ ਵੀ ਸੀ। ਉਸਦਾ ਵਿਆਹ ਸੁੰਦ ਦੇ ਨਾਲ ਹੋਇਆ। ਇਸ ਤੋਂ ਬਾਅਦ ਤਾੜਕਾ ਨੂੰ 2 ਪੁੱਤਰਾਂ ਦੀ ਪ੍ਰਾਪਤੀ ਹੋਈ, ਜਿਨ੍ਹਾਂ ਦੇ ਨਾਮ ਸੁਬਾਹੂ ਤੇ ਮਾਰੀਚ ਸਨ। ਤਾੜਕਾ ਦਾ ਪਤੀ ਬੇਹੱਦ ਬਲਵਾਨ ਤੇ ਰਾਕਸ਼ਸ ਬਿਰਤੀ ਦਾ ਸੀ। ਇਸ ਲਈ ਉਹ ਧਾਰਮਿਕ ਕਾਰਜਾਂ 'ਚ ਰੁਕਾਵਟਾਂ ਪਾਉਂਦਾ ਸੀ।
ਇਕ ਵਾਰ ਉਸਨੇ ਰਿਸ਼ੀ ਅਗਸਤਿਆ ਦੇ ਆਸ਼ਰਮ 'ਤੇ ਹੱਲ ਬੋਲ ਦਿੱਤਾ। ਉਸਨੇ ਉੱਥੇ ਭਾਰੀ ਹੰਗਾਮਾ ਕੀਤਾ ਜਿਸ ਨੂੰ ਦੇਖ ਕੇ ਰਿਸ਼ੀ ਅਗਸਤਿਆ ਕ੍ਰੋਧਿਤ ਹੋ ਉੱਠੇ ਤੇ ਉਨ੍ਹਾਂ ਸੁੰਦ ਨੂੰ ਸਰਾਪ ਦੇ ਕੇ ਭਸਮ ਕਰ ਦਿੱਤਾ। ਪਤੀ ਦੀ ਮੌਤ ਤੋਂ ਬਾਅਦ ਤਾੜਕਾ ਕ੍ਰੋਧਿਤ ਹੋ ਗਈ ਤੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਰਿਸ਼ੀ ਅਗਸਤਿਆ ਦੇ ਆਸ਼ਰਮ 'ਤੇ ਹਮਲਾ ਕਰ ਦਿੱਤਾ। ਰਿਸ਼ੀ ਤਾੜਕਾ ਦਾ ਵਧ ਨਹੀਂ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਤਾੜਕਾ ਨੂੰ ਕਰੂਪ ਔਰਤ ਬਣਨ ਦਾ ਸਰਾਪ ਦੇ ਦਿੱਤਾ। ਇਸ ਤੋਂ ਬਾਅਦ ਤਾੜਕਾ ਨਰਭਕਸ਼ੀ ਤੇ ਕਰੂਪ ਇਸਤਰੀ ਬਣ ਗਈ। ਇਸ ਤੋਂ ਬਾਅਦ ਤਾੜਕਾ ਸਰਯੂ ਨਦੀ ਕੋਲ ਰਹਿਣ ਲੱਗੀ ਤੇ ਉਸਨੇ ਜੰਗਲ 'ਚ ਰਹਿਣ ਵਾਲੇ ਰਿਸ਼ੀਆਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ। ਉਹ ਰਿਸ਼ੀਆਂ ਨੂੰ ਮਾਰ ਕੇ ਖਾਣ ਲੱਗ ਪਈ।
ਸਰਾਪ ਕਰਕੇ ਤਾੜਕਾ ਤੇ ਉਸਦੇ ਪੁੱਤਰਾਂ ਨੇ ਜੰਗਲ ਵਿਚ ਆਤੰਕ ਮਚਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਮੁੱਖ ਉਦੇਸ਼ ਰਿਸ਼ੀ-ਮੁਨੀਆਂ ਦੇ ਪਵਿੱਤਰ ਕਾਰਜਾਂ ਨੂੰ ਨਸ਼ਟ ਕਰਨਾ ਸੀ। ਜਦੋਂ ਮਹਾਰਿਸ਼ੀ ਵਿਸ਼ਵਾਮਿੱਤਰ ਯੱਗ ਕਰ ਰਹੇ ਸਨ ਤਾਂ ਤਾੜਕਾ ਤੇ ਉਸਦੇ ਪੁੱਤਰ ਯੱਗ ਵਿਚ ਵਾਰ-ਵਾਰ ਰੁਕਾਵਟ ਪਾ ਰਹੇ ਸਨ। ਰਾਕਸ਼ਸਾਂ ਦੇ ਇਸ ਉਤਪਾਤ ਨੂੰ ਦੇਖ ਕੇ ਮਹਾਰਿਸ਼ੀ ਵਿਸ਼ਵਾਮਿੱਤਰ ਪਰੇਸ਼ਾਨ ਹੋ ਕੇ ਰਾਜਾ ਦਸ਼ਰਥ ਕੋਲ ਪਹੁੰਚੇ। ਉਨ੍ਹਾਂ ਨੇ ਰਾਜਾ ਦਸ਼ਰਥ ਨੂੰ ਕਿਹਾ ਕਿ ਸ਼੍ਰੀਰਾਮ ਤੇ ਲਕਸ਼ਮਣ ਨੂੰ ਰਾਕਸ਼ਸਾਂ ਦੇ ਵਧ ਲਈ ਉਨ੍ਹਾਂ ਦੇ ਨਾਲ ਭੇਜਣ। ਇਸ ਤੋਂ ਬਾਅਦ ਭਗਵਾਨ ਸ਼੍ਰੀਰਾਮ ਨੇ ਤੀਰਾਂ ਨਾਲ ਤਾੜਕਾ ਦਾ ਵਧ ਕੀਤਾ। ਇਸ ਪ੍ਰਸੰਗ ਦਾ ਵਰਣਨ ਵਾਲਮੀਕਿ ਰਾਮਾਇਣ ਦੇ ਬਾਲ ਕਾਂਡ 'ਚ ਮਿਲਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।