Raksha Bandhan 2025 : ਰੱਖੜੀ 'ਤੇ ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਕਰ ਕੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ। ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ੇ ਦਿੰਦੇ ਹਨ ਤੇ ਜੀਵਨ ਭਰ ਉਨ੍ਹਾਂ ਦੀ ਰੱਖਿਆ ਦਾ ਵਚਨ ਵੀ ਦਿੰਦੇ ਹਨ। ਇਹ ਤਿਉਹਾਰ ਭਰਾ-ਭੈਣ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।

Raksha Bandhan 2025 : ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਅਨੁਸਾਰ ਹਰ ਸਾਲ ਸਾਵਨ ਪੂਰਨਿਮਾ ਦੇ ਦਿਨ ਰੱਖੜੀ (Raksha Bandhan 2025) ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਕਰ ਕੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ। ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ੇ ਦਿੰਦੇ ਹਨ ਤੇ ਜੀਵਨ ਭਰ ਉਨ੍ਹਾਂ ਦੀ ਰੱਖਿਆ ਦਾ ਵਚਨ ਵੀ ਦਿੰਦੇ ਹਨ। ਇਹ ਤਿਉਹਾਰ ਭਰਾ-ਭੈਣ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।
ਵੈਦਿਕ ਪੰਚਾਂਗ ਅਨੁਸਾਰ, ਸਾਵਨ ਪੂਰਨਿਮਾ ਦੀ ਤਿਥੀ ਦੀ ਸ਼ੁਰੂਆਤ 08 ਅਗਸਤ ਨੂੰ ਦੁਪਹਿਰ 02 ਵਜੇ 12 ਮਿੰਟ ਤੋਂ ਸ਼ੁਰੂ ਹੋਵੇਗੀ। ਇਸ ਤਰੀਕ ਦੀ ਸਮਾਪਤੀ ਅਗਲੇ ਦਿਨ 09 ਅਗਸਤ ਨੂੰ 01 ਵਜੇ 24 ਮਿੰਟ 'ਤੇ ਹੋਵੇਗੀ। ਇਸ ਤਰ੍ਹਾਂ, 09 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ।
09 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸ਼ੁਭ ਮਹੂਰਤ ਸਵੇਰੇ 05 ਵਜੇ 47 ਮਿੰਟ ਤੋਂ 01 ਵਜੇ ਦੁਪਹਿਰ 24 ਮਿੰਟ ਤੱਕ ਹੈ।
- ਸੂਰਜ ਚੜ੍ਹਨ ਦਾ ਸਮਾਂ: ਸਵੇਰੇ 05 ਵਜੇ 47 ਮਿੰਟ
- ਸੂਰਜ ਅਸਤ ਹੋਣ ਦਾ ਸਮਾਂ: ਸ਼ਾਮ 07 ਵਜੇ 06 ਮਿੰਟ
- ਚੰਦਰਮਾ ਚੜ੍ਹਨ ਦਾ ਸਮਾਂ: ਸ਼ਾਮ 07 ਵਜੇ 21 ਮਿੰਟ
- ਚੰਦਰਮਾ ਅਸਤ : ਚੰਦਰਮਾ ਅਸਤ ਨਹੀਂ
- ਬ੍ਰਹਮ ਮਹੂਰਤ: ਸਵੇਰੇ 04 ਵਜ ਕੇ 22 ਮਿੰਟ ਤੋਂ 05 ਵਜ ਕੇ 04 ਮਿੰਟ ਤਕ
- ਵਿਜੈ ਮਹੂਰਤ: ਦੁਪਹਿਰ 02 ਵਜ ਕੇ 40 ਮਿੰਟ ਤੋਂ 03 ਵਜ ਕੇ 33 ਮਿੰਟ ਤਕ
- ਗੋਧੂਲੀ ਮਹੂਰਤ: ਸ਼ਾਮ 07 ਵਜੇ 06 ਮਿੰਟ ਤੋਂ 07 ਵਜੇ 27 ਮਿੰਟ ਤਕ
- ਨਿਸ਼ਿਤਾ ਮਹੂਰਤ: ਰਾਤ 12 ਵਜੇ 05 ਮਿੰਟ ਤੋਂ 12 ਵਜੇ 48 ਮਿੰਟ ਤਕ
ਰੱਖੜੀ ਵਾਲੇ ਦਿਨ ਸਵੇਰੇ ਨਹਾਉਣ ਤੋਂ ਬਾਅਦ ਮੰਦਰ ਦੀ ਸਫ਼ਾਈ ਕਰੋ ਤੇ ਗੰਗਾਜਲ ਦਾ ਛਿੜਕਾਅ ਕਰ ਕੇ ਸ਼ੁੱਧ ਕਰੋ। ਇਸ ਤੋਂ ਬਾਅਦ ਚੌਕੀ 'ਤੇ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਦੀ ਤਸਵੀਰ ਰੱਖ ਕੇ ਪੂਜਾ-ਅਰਚਨਾ ਕਰੋ। ਦੇਸੀ ਘਿਉ ਦਾ ਦੀਵਾ ਜਗਾ ਕੇ ਆਰਤੀ ਕਰੋ। ਮੰਤਰਾਂ ਦਾ ਜਾਪ ਕਰੋ। ਕੇਲੇ, ਫਲ ਤੇ ਮਠਿਆਈ ਸਮੇਤ ਹੋਰ ਚੀਜ਼ਾਂ ਦਾ ਭੋਗ ਲਗਾਓ। ਪ੍ਰਭੂ ਤੋਂ ਜੀਵਨ 'ਚ ਸੁੱਖ-ਸ਼ਾਂਤੀ ਦੀ ਪ੍ਰਾਪਤੀ ਲਈ ਕਾਮਨਾ ਕਰੋ। ਆਖਿਰ 'ਚ ਭੈਣ-ਭਰਾ ਨੂੰ ਤਿਲਕ ਕਰ ਕੇ ਰੱਖੜੀ ਬੰਨ੍ਹੋ।
- ਇਸ ਦਿਨ ਭਰਾ ਅਤੇ ਭੈਣ ਨੂੰ ਇਕ-दੂਜੇ ਨਾਲ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ।
- ਕਿਸੇ ਬਾਰੇ ਗਲਤ ਨਾ ਸੋਚੋ।
- ਘਰ ਅਤੇ ਮੰਦਰ ਦੀ ਸਫ਼ਾਈ ਦਾ ਖਾਸ ਧਿਆਨ ਰੱਖੋ।
- ਤੋਹਫ਼ੇ 'ਚ ਕਾਲੇ ਰੰਗ ਦੀਆਂ ਚੀਜ਼ਾਂ ਨਾ ਦਿਉ।