ਮਨੁੱਖਾਂ ਦੇ ਜੀਵਨ ਵਿਚ ਜੋ ਵੀ ਪਰੇਸ਼ਾਨੀਆਂ, ਅੜਿੱਕੇ, ਦੁੱਖ, ਸੰਤਾਪ, ਪੀੜਾ ਤੇ ਤੋਟਾਂ ਆਉਂਦੀਆਂ ਹਨ, ਉਹ ਅਕਸਰ ਉਨ੍ਹਾਂ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦੇ ਹਨ। ਜਦਕਿ ਸਾਰੇ ਦੁੱਖ-ਸੁੱਖ, ਸ਼ਾਂਤੀ-ਅਸ਼ਾਂਤੀ, ਲਾਭ-ਹਾਨੀ ਦੇ ਪਿੱਛੇ ਕਰਮ ਫਲ ਦਾ ਵਿਧਾਨ ਹੈ। ਸਾਡੇ ਦਆਰਾ ਕੀਤੇ ਗਏ ਕਰਮਾਂ ਦਾ ਫਲ ਈਸ਼ਵਰੀ ਵਿਧਾਨ ਮੁਤਾਬਕ ਯਕੀਨੀ ਤੌਰ ’ਤੇ ਪ੍ਰਾਪਤ ਹੁੰਦਾ ਹੈ।

ਮਨੁੱਖਾਂ ਦੇ ਜੀਵਨ ਵਿਚ ਜੋ ਵੀ ਪਰੇਸ਼ਾਨੀਆਂ, ਅੜਿੱਕੇ, ਦੁੱਖ, ਸੰਤਾਪ, ਪੀੜਾ ਤੇ ਤੋਟਾਂ ਆਉਂਦੀਆਂ ਹਨ, ਉਹ ਅਕਸਰ ਉਨ੍ਹਾਂ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦੇ ਹਨ। ਜਦਕਿ ਸਾਰੇ ਦੁੱਖ-ਸੁੱਖ, ਸ਼ਾਂਤੀ-ਅਸ਼ਾਂਤੀ, ਲਾਭ-ਹਾਨੀ ਦੇ ਪਿੱਛੇ ਕਰਮ ਫਲ ਦਾ ਵਿਧਾਨ ਹੈ। ਸਾਡੇ ਦਆਰਾ ਕੀਤੇ ਗਏ ਕਰਮਾਂ ਦਾ ਫਲ ਈਸ਼ਵਰੀ ਵਿਧਾਨ ਮੁਤਾਬਕ ਯਕੀਨੀ ਤੌਰ ’ਤੇ ਪ੍ਰਾਪਤ ਹੁੰਦਾ ਹੈ। ਪਾਪ ਅਤੇ ਬੁਰੇ ਕਰਮਾਂ ਦਾ ਫਲ ਦੁੱਖ, ਪਰੇਸ਼ਾਨੀ, ਸੰਤਾਪ ਅਤੇ ਪੁੰਨ ਕਰਮਾਂ ਦਾ ਫਲ ਸੁੱਖ, ਆਨੰਦ, ਸ਼ਾਂਤੀ, ਖ਼ੁਸ਼ੀ, ਖ਼ੁਸ਼ਹਾਲੀ, ਅਹੁਦਾ ਤੇ ਵੱਕਾਰ ਹੈ। ਜੀਵਨ ਵਿਚ ਸੁੱਖ-ਦੁੱਖ ਦਾ ਕ੍ਰਮ ਨਿਰੰਤਰ ਚੱਲਦਾ ਰਹਿੰਦਾ ਹੈ। ਜਦ ਦੁੱਖ ਦੀ ਘੜੀ ਜੀਵਨ ਵਿਚ ਆਉਂਦੀ ਹੈ, ਤਦ ਸਾਨੂੰ ਜੀਵਨ ਜਿਊਣ ਦਾ ਸੱਚਾ ਅਨੁਭਵ ਅਤੇ ਸਬਕ ਮਿਲਦਾ ਹੈ ਅਤੇ ਆਪਣੇ ਤੇ ਪਰਾਏ ਦੀ ਪਛਾਣ ਵੀ ਹੋ ਪਾਉਂਦੀ ਹੈ। ਉਲਟ ਹਾਲਾਤ ਮਨੁੱਖ ਦੀ ਸੋਚ, ਸਮਝ ਨੂੰ ਵਧਾਉਂਦੇ ਹਨ। ਦਰਅਸਲ, ਲੋਕ ਔਖੀ ਘੜੀ ਵਿਚ ਭੈਅਭੀਤ ਹੋ ਜਾਂਦੇ ਹਨ ਅਤੇ ਡਰ ਕੇ ਸਬਰ ਗੁਆ ਬੈਠਦੇ ਹਨ।ਇਹ ਉਸ ਮਨੁੱਖ ਦੀ ਕਾਇਰਤਾ ਹੈ।
ਉਲਟ ਹਾਲਾਤ ਵਿਚ ਜੋ ਸੰਘਰਸ਼ ਕਰਦੇ ਰਹਿੰਦੇ ਹਨ, ਉਹੀ ਬਹਾਦਰ ਅਤੇ ਸਿਰੜੀ ਕਹਾਉਂਦੇ ਹਨ। ਗਿਆਨੀ ਮਨੁੱਖ ਦੁੱਖ-ਸੁੱਖ ਵਿਚ ਇਕ ਸਮਾਨ ਸਥਿਤੀ ਵਿਚ ਰਹਿੰਦੇ ਹਨ। ਉਹ ਦੁੱਖ ਵਿਚ ਨਾ ਹੀ ਦੁਖੀ ਹੁੰਦੇ ਹਨ ਤੇ ਨਾ ਹੀ ਸੁੱਖ ਵਿਚ ਖ਼ੁਸ਼ੀ ਮਨਾਉਂਦੇ ਹਨ। ਆਪਣੇ ਜੀਵਨ ਦੀ ਗੱਡੀ ਨੂੰ ਪਰਮਾਤਮਾ ਨੂੰ ਸੌਂਪ ਦਿੰਦੇ ਹਨ, ਚਾਹੇ ਪਰਮਾਤਮਾ ਜਿਸ ਤਰ੍ਹਾਂ ਵੀ ਉਨ੍ਹਾਂ ਦੇ ਜੀਵਨ ਦੀ ਗੱਡੀ ਨੂੰ ਚਲਾਏ। ਉਹ ਸਦਾ ਪਰਮਾਤਮਾ ਦੇ ਨਿਰਦੇਸ਼ ਦੀ ਪਾਲਣਾ ਕਰਨ ਨੂੰ ਹੀ ਆਪਣੇ ਜੀਵਨ ਦਾ ਕਰਤੱਵ ਅਤੇ ਫ਼ਰਜ਼ ਸਮਝਦੇ ਹਨ। ਭਗਵਾਨ ਵਿਸ਼ਣੂ ਦੇ ਅਵਤਾਰ ਸ੍ਰੀਰਾਮ ਦੇ ਜੀਵਨ ਵਿਚ ਵੀ ਦੁੱਖ ਆਉਂਦੇ ਰਹੇ। ਮਾਤਾ ਸੀਤਾ ਨੂੰ ਗਰਭ-ਅਵਸਥਾ ਵਿਚ ਵਣ ਵਿਚ ਰਹਿਣਾ ਪਿਆ। ਉਨ੍ਹਾਂ ਨੇ ਇਸ ਦੇ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ। ਅਗਿਆਨੀ ਲੋਕ ਬਨਵਾਸ ਦੇ ਵਿਸ਼ੇ ਵਿਚ ਕੈਕੇਈ ਤੇ ਮੰਥਰਾ ਨੂੰ ਦੋਸ਼ੀ ਠਹਿਰਾਉਂਦੇ ਹਨ। ਜਦਕਿ ਪਦਮ ਪੁਰਾਣ ਵਿਚ ਵਰਣਿਤ ਹੈ ਕਿ ਮਾਂ ਸੀਤਾ ’ਤੇ ਇਕ ਤੋਤੇ ਦੀ ਬਦਦੁਆ ਦਾ ਪ੍ਰਕੋਪ ਸੀ। ਸ੍ਰੀਰਾਮ ਨੂੰ ਵਿਸ਼ਵਮੋਹਿਨੀ ਸਵੰਵਰ ਦੌਰਾਨ ਦੇਵਰਿਸ਼ੀ ਨਾਰਦ ਦਾ ਸਰਾਪ ਸੀ। ਰਾਜਾ ਦਸ਼ਰਥ ਨੂੰ ਪੁੱਤਰ ਤੋਂ ਦੂਰ ਹੋਣ ਦਾ ਸਰਾਪ ਸਰਵਣ ਕੁਮਾਰ ਦੇ ਪਿਤਾ ਤੋਂ ਮਿਲਿਆ ਸੀ। ਇਸ ਲਈ ਦੁੱਖ, ਸੁੱਖ ਆਪਣੇ ਕਰਮਾਂ ਦੇ ਫਲ ਹਨ। ਇਨ੍ਹਾਂ ਲਈ ਕਿਸੇ ਨੂੰ ਦੋਸ਼ੀ ਠਹਿਰਾਉਣਾ ਅਗਿਆਨਤਾ ਹੈ ਜੋ ਵਿਵਾਦ ਅਤੇ ਕਲੇਸ਼ ਨੂੰ ਵਧਾਉਂਦਾ ਹੈ।-ਮੁਕੇਸ਼ ਰਿਸ਼ੀ।