Plants Vastu Tips : ਵਾਸਤੂ ਸ਼ਾਸਤਰ 'ਚ ਮਨੀ ਪਲਾਂਟ ਨੂੰ ਬਹੁਤ ਹੀ ਸ਼ੁਭ ਪੌਦੇ ਵਜੋਂ ਦੇਖਿਆ ਜਾਂਦਾ ਹੈ। ਵਾਸਤੂ ਅਨੁਸਾਰ, ਇਸਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਉਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਧਨ ਅਤੇ ਖੁਸ਼ਹਾਲੀ ਆਕਰਸ਼ਿਤ ਹੁੰਦੇ ਹਨ।

Plants Vastu Tips : ਧਰਮ ਡੈਸਕ, ਨਵੀਂ ਦਿੱਲੀ : ਘਰ ਦੀ ਸਜਾਵਟ ਲਈ ਅਸੀਂ ਕਈ ਕਿਸਮ ਦੇ ਫੁੱਲ-ਬੂਟੇ ਲਗਾਉਂਦੇ ਹਾਂ। ਕੁਝ ਬੂਟੇ ਅਧਿਆਤਮਕ ਲਾਭ ਵੀ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਘਰ ਵਿਚ ਲਗਾਉਣ ਨਾਲ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ। ਨਾਲ ਹੀ ਆਰਥਿਕ ਤੰਗੀ ਵੀ ਦੂਰ ਹੋ ਸਕਦੀ ਹੈ। ਚਲੋ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ।
ਵਾਸਤੂ ਸ਼ਾਸਤਰ 'ਚ ਮਨੀ ਪਲਾਂਟ ਨੂੰ ਬਹੁਤ ਹੀ ਸ਼ੁਭ ਪੌਦੇ ਵਜੋਂ ਦੇਖਿਆ ਜਾਂਦਾ ਹੈ। ਵਾਸਤੂ ਅਨੁਸਾਰ, ਇਸਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਉਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਧਨ ਅਤੇ ਖੁਸ਼ਹਾਲੀ ਆਕਰਸ਼ਿਤ ਹੁੰਦੇ ਹਨ। ਪਰ ਵਾਸਤੂ ਅਨੁਸਾਰ, ਇਸ ਪੌਦੇ ਨੂੰ ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਲਗਾਉਣਾ ਸ਼ੁਭ ਨਹੀਂ ਮੰਨਿਆ ਗਿਆ। ਇਸ ਪੌਦੇ ਨੂੰ ਘਰ ਦੇ ਅੰਦਰ ਲਗਾਉਣਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਮਨੀ ਪਲਾਂਟ ਦੀ ਬੇਲ ਜ਼ਮੀਨ ਨੂੰ ਨਾ ਛੂਹੇ।
ਵਾਸਤੂ ਸ਼ਾਸਤਰ 'ਚ ਬਾਂਸ ਨੂੰ ਵੀ ਇਕ ਸ਼ੁਭ ਪੌਦਾ ਮੰਨਿਆ ਗਿਆ ਹੈ। ਜੇਕਰ ਵਾਸਤੂ ਨਿਯਮਾਂ ਦਾ ਧਿਆਨ ਰੱਖਦੇ ਹੋਏ ਇਸ ਪੌਦੇ ਨੂੰ ਘਰ ਵਿਚ ਲਗਾਇਆ ਜਾਵੇ ਤਾਂ ਇਸ ਨਾਲ ਵਿਅਕਤੀ ਦੀ ਕਿਸਮਤ ਚਮਕਦੀ ਹੈ। ਇਸ ਨਾਲ ਜਾਤਕ ਨੂੰ ਕਈ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਇਸ ਸੰਦਰਭ 'ਚ, ਤੁਸੀਂ ਇਸ ਪੌਦੇ ਨੂੰ ਘਰ ਦੀ ਉੱਤਰ ਜਾਂ ਪੂਰਬ ਦਿਸ਼ਾ ਵਿਚ ਲਗਾ ਸਕਦੇ ਹੋ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ ਅਤੇ ਨਕਾਰਾਤਮਕ ਊਰਜਾ ਦੂਰ ਰਹਿੰਦੀ ਹੈ। ਇਸ ਨਾਲ ਧਨ ਸੰਬੰਧੀ ਸਮੱਸਿਆਵਾਂ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ।
ਸ਼ਮੀ ਦਾ ਪੌਦਾ ਵੀ ਘਰ ਵਿਚ ਲਗਾਉਣਾ ਕਾਫੀ ਸ਼ੁਭ ਮੰਨਿਆ ਗਿਆ ਹੈ। ਆਧਿਆਤਮਕ ਤੌਰ 'ਤੇ ਜੇਕਰ ਹਰ ਰੋਜ਼ ਇਸ ਪੌਦੇ ਦੀ ਪੂਜਾ-ਅਰਚਨਾ ਕੀਤੀ ਜਾਵੇ ਤਾਂ ਇਸ ਨਾਲ ਤੁਹਾਨੂੰ ਭਗਵਾਨ ਸ਼ਿਵ ਅਤੇ ਸ਼ਨਿਦੇਵ ਦੀ ਕਿਰਪਾ ਪ੍ਰਾਪਤ ਹੋ ਸਕਦੀ ਹੈ। ਇਸ ਦੇ ਨਾਲ ਇਹ ਮੰਨਿਆ ਜਾਂਦਾ ਹੈ ਕਿ ਜੇ ਕਿਸੇ ਜਾਤਕ ਉੱਤੇ ਸ਼ਨੀ ਦੀ ਸਾਢੇ ਸਾਟੀ ਚੱਲ ਰਹੀ ਹੈ ਤਾਂ ਉਸਨੂੰ ਸ਼ੰਮੀ ਦਾ ਪੌਦਾ ਘਰ ਵਿਚ ਜ਼ਰੂਰ ਲਗਾਉਣਾ ਚਾਹੀਦਾ ਹੈ। ਵਾਸਤੂ ਸ਼ਾਸਤਰ 'ਚ ਇਸਨੂੰ ਲਗਾਉਣ ਲਈ ਘਰ ਦੀ ਪੂਰਬ ਦਿਸ਼ਾ ਜਾਂ ਫਿਰ ਈਸ਼ਾਨ ਕੋਣ, ਅਰਥਾਤ ਉੱਤਰ-ਪੂਰਬ ਦਿਸ਼ਾ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ।
ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਮੀ ਨੂੰ ਹਮੇਸ਼ਾ ਘਰ ਦੇ ਬਾਹਰ, ਜਿਵੇਂ ਕਿ ਬਾਲਕੋਨੀ, ਛੱਤ ਜਾਂ ਬਾਗ 'ਚ ਲਗਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਾਸਤੂ 'ਚ ਇਸਨੂੰ ਘਰ ਦੀ ਦੱਖਣ ਦਿਸ਼ਾ 'ਚ ਲਗਾਉਣਾ ਸ਼ੁਭ ਮੰਨਿਆ ਗਿਆ ਹੈ। ਇਸਨੂੰ ਕਦੇ ਵੀ ਘਰ ਦੇ ਅੰਦਰ ਨਹੀਂ ਲਗਾਉਣਾ ਚਾਹੀਦਾ, ਨਹੀਂ ਤਾਂ ਤੁਹਾਨੂੰ ਨਕਾਰਾਤਮਕ ਨਤੀਜੇ ਵੀ ਮਿਲ ਸਕਦੇ ਹਨ।