Pitru Paksha/Navratri 2025 : ਚੰਦਰ ਗ੍ਰਹਿਣ 7 ਸਤੰਬਰ ਦੀ ਰਾਤ 9:56 ਵਜੇ ਸ਼ੁਰੂ ਹੋ ਕੇ 1:27 ਵਜੇ ਤਕ ਚਲੇਗਾ। ਸੂਰਜ ਗ੍ਰਹਿਣ 21 ਸਤੰਬਰ ਦੀ ਰਾਤ 10:59 ਵਜੇ ਤੋਂ 22 ਸਤੰਬਰ ਦੀ ਸਵੇਰ 3:23 ਵਜੇ ਤੱਕ ਰਹੇਗਾ, ਪਰ ਭਾਰਤ ਵਿਚ ਦਿਖਾਈ ਨਾ ਦੇਣ ਕਾਰਨ ਇਸ ਦਾ ਸੂਤਕ ਪ੍ਰਭਾਵ ਮੰਨਿਆ ਨਹੀਂ ਜਾਵੇਗਾ।
Pitru Paksha/Navratri 2025 : ਸੰਵਾਦ ਸੂਤਰ, ਦਿਘਵਾਰਾ (ਸਾਰਣ) । ਇਸ ਵਾਰ ਦਾ ਸਰਾਧ ਅਤੇ ਨਰਾਤੇ ਦੋਵੇਂ ਹੀ ਬਹੁਤ ਖਾਸ ਅਤੇ ਵਿਲੱਖਣ ਸੰਯੋਗ ਲੈ ਕੇ ਆ ਰਹੇ ਹਨ। ਸਦੀ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਪਿੱਤਰ ਪੱਖ ਦੀ ਸ਼ੁਰੂਆਤ ਚੰਦਰ ਗ੍ਰਹਿਣ ਨਾਲ ਅਤੇ ਸਮਾਪਤੀ ਸੂਰਜ ਗ੍ਰਹਿਣ ਨਾਲ ਹੋਵੇਗੀ। ਇਸ ਦੇ ਨਾਲ ਹੀ ਅੱਸੂ ਦੇ ਨਰਾਤਿਆਂ 'ਚ ਮਾਂ ਦੁਰਗਾ ਦਾ ਆਗਮਨ ਹਾਥੀ 'ਤੇ ਹੋਵੇਗਾ ਤੇ ਵਿਦਾਇਗੀ ਮਨੁੱਖ ਦੇ ਮੋਢਿਆਂ 'ਤੇ, ਜਿਸਨੂੰ ਸ਼ਾਸਤਰਾਂ 'ਚ ਸ਼ੁਭ ਮੰਨਿਆ ਗਿਆ ਹੈ। ਜੋਤਿਸ਼ੀ ਮਾਨਤਾਵਾਂ ਅਨੁਸਾਰ, ਗ੍ਰਹਿਣ ਕਾਲ 'ਚ ਕੀਤੇ ਗਏ ਸਰਾਧ, ਦਾਨ ਤੇ ਤਰਪਣ ਦਾ ਫਲ ਕਈ ਗੁਣਾ ਵਧ ਜਾਂਦਾ ਹੈ।
ਉਨਹਚਕ ਨਿਵਾਸੀ ਪੰਡਿਤ ਨੀਲਕਮਲ ਉਪਾਧਿਆਏ ਨੇ ਦੱਸਿਆ ਕਿ ਪਿੱਤਰ ਪੱਖ 7 ਸਤੰਬਰ ਤੋਂ ਸ਼ੁਰੂ ਹੋ ਕੇ 21 ਸਤੰਬਰ ਤਕ ਚਲੇਗਾ। ਇਸ ਦੌਰਾਨ ਗ੍ਰਹਿਣ ਕਾਲ 'ਚ ਮੰਤਰ-ਜਾਪ, ਸੰਕਲਪ ਤੇ ਤਰਪਣ ਕਰਨ ਨਾਲ ਪਿੱਤਰਾਂ ਦੀ ਆਤਮਾ ਤ੍ਰਿਪਤ ਹੁੰਦੀ ਹੈ ਤੇ ਆਸ਼ੀਰਵਾਦ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਪਿੱਤਰ ਦੋਸ਼ ਨੂੰ ਸ਼ਾਂਤ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਮੰਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਤਿਥੀ ਘਟਣ ਕਾਰਨ ਕਾਰਨ ਸਰਾਧ ਪੱਖ 15 ਦਿਨਾਂ ਦਾ ਹੀ ਰਹੇਗਾ। ਛੇਵਾਂ ਤੇ ਸੱਤਵਾਂ ਸਰਾਧ ਇਕੱਠਾ 13 ਸਤੰਬਰ ਨੂੰ ਹੋਵੇਗਾ, ਹਾਲਾਂਕਿ ਛਠੀ ਦਾ ਸਰਾਧ 12 ਸਤੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ।
7 ਸਤੰਬਰ ਨੂੰ ਲੱਗਣ ਵਾਲੇ ਚੰਦਰ ਗ੍ਰਹਿਣ ਦਾ ਸੂਤਕ ਦੁਪਹਿਰ 12:56 ਵਜੇ ਤੋਂ ਸ਼ੁਰੂ ਹੋ ਜਾਵੇਗਾ, ਇਸ ਲਈ ਉਸ ਦਿਨ ਸਾਰੇ ਸਰਾਧ ਕਰਮ ਦੁਪਹਿਰ ਤੋਂ ਪਹਿਲਾਂ ਹੀ ਪੂਰੇ ਕਰਨੇ ਹੋਣਗੇ।
ਚੰਦਰ ਗ੍ਰਹਿਣ 7 ਸਤੰਬਰ ਦੀ ਰਾਤ 9:56 ਵਜੇ ਸ਼ੁਰੂ ਹੋ ਕੇ 1:27 ਵਜੇ ਤਕ ਚਲੇਗਾ। ਸੂਰਜ ਗ੍ਰਹਿਣ 21 ਸਤੰਬਰ ਦੀ ਰਾਤ 10:59 ਵਜੇ ਤੋਂ 22 ਸਤੰਬਰ ਦੀ ਸਵੇਰ 3:23 ਵਜੇ ਤੱਕ ਰਹੇਗਾ, ਪਰ ਭਾਰਤ ਵਿਚ ਦਿਖਾਈ ਨਾ ਦੇਣ ਕਾਰਨ ਇਸ ਦਾ ਸੂਤਕ ਪ੍ਰਭਾਵ ਮੰਨਿਆ ਨਹੀਂ ਜਾਵੇਗਾ।
ਇਸ ਦੇ ਨਾਲ ਹੀ ਅੱਸੂ ਦੇ ਨਰਾਤੇ ਵੀ ਇਸ ਵਾਰ ਵਿਸ਼ੇਸ਼ ਸੰਯੋਗ ਲੈ ਕੇ ਆ ਰਹੇ ਹਨ। ਆਮੀ ਮੰਦਰ ਦੇ ਪੁਜਾਰੀ ਜਿਤੇਂਦਰ ਤਿਵਾੜੀ ਉਰਫ਼ ਭੀਖਮ ਬਾਬਾ ਨੇ ਦੱਸਿਆ ਕਿ ਇਸ ਸਾਲ ਨਰਾਤੇ 22 ਸਤੰਬਰ ਤੋਂ ਸ਼ੁਰੂ ਹੋ ਕੇ 10 ਦਿਨਾਂ ਤਕ ਚੱਲਣਗੇ। ਪ੍ਰਤੀਪਦਾ ਦੀ ਸ਼ੁਰੂਆਤ ਤੜਕਸਾਰ 1:25 ਵਜੇ ਹੋਵੇਗੀ ਤੇ ਮੱਧ ਰਾਤ ਤੋਂ ਬਾਅਦ 2:57 ਵਜੇ ਤਕ ਰਹੇਗੀ।
ਚਤੁਰਥੀ ਤਰੀਕ 'ਚ ਵਾਧਾ ਹੋਣ ਕਾਰਨ ਭਗਤ ਨੌਂ ਨਹੀਂ, ਸਗੋਂ ਦਸ ਦਿਨ ਮਾਂ ਦੁਰਗਾ ਦੀ ਅਰਾਧਨਾ ਕਰਨਗੇ। ਮਾਂ ਦੁਰਗਾ ਦਾ ਆਗਮਨ ਹਾਥੀ 'ਤੇ ਹੋ ਰਿਹਾ ਹੈ, ਜੋ ਸੁੱਖ-ਖੁਸ਼ਹਾਲੀ ਤੇ ਸ਼ਾਂਤੀ ਦਾ ਪ੍ਰਤੀਕ ਹੈ, ਜਦਕਿ ਉਨ੍ਹਾਂ ਦੀ ਵਿਦਾਇਗੀ ਮਨੁੱਖ ਦੇ ਮੋਢਿਆਂ 'ਤੇ ਹੋਵੇਗੀ ਜਿਸਨੂੰ ਵੀ ਸ਼ੁੱਭ ਮੰਨਿਆ ਜਾਂਦਾ ਹੈ।
ਪੰਡਿਤਾਂ ਅਨੁਸਾਰ, ਇਸ ਵਾਰ ਮਾਂ ਦੁਰਗਾ ਦਾ ਆਗਮਨ ਸੋਮਵਾਰ ਦੇ ਦਿਨ ਹੋ ਰਿਹਾ ਹੈ ਜੋ ਕਿ ਇਕ ਮੰਗਲਕਾਰੀ ਸੰਯੋਗ ਮੰਨਿਆ ਗਿਆ ਹੈ। ਅਸ਼ਟਮੀ ਦਾ ਵਰਤ 30 ਸਤੰਬਰ ਨੂੰ ਤੇ ਮਹਾਨੌਮੀ 1 ਅਕਤੂਬਰ ਨੂੰ ਮਨਾਈ ਜਾਵੇਗੀ। 2 ਅਕਤੂਬਰ ਨੂੰ ਮਾਂ ਦੁਰਗਾ ਦੀ ਵਿਦਾਈ ਹੋਵੇਗੀ।
ਜੋਤਸ਼ੀਆਂ ਦਾ ਮੰਨਣਾ ਹੈ ਕਿ ਗ੍ਰਹਿਣ ਅਤੇ ਨਰਾਤਿਆਂ ਦੇ ਇਸ ਵਿਲੱਖਣ ਯੋਗ ਦਾ ਪ੍ਰਭਾਵ ਦੇਸ਼ ਅਤੇ ਦੁਨੀਆ ਲਈ ਸਕਾਰਾਤਮਕ ਸੰਕੇਤ ਲੈ ਕੇ ਆਵੇਗਾ। ਪਿੱਤਰਾਂ ਦੀ ਤ੍ਰਿਪਤੀ, ਸਮਾਜ ਵਿਚ ਸੁੱਖ-ਸ਼ਾਂਤੀ ਅਤੇ ਧਾਰਮਿਕ ਆਸਥਾ ਦੇ ਵਾਤਾਵਰਨ ਨਾਲ ਜਨਮਾਨਸ 'ਚ ਉਤਸ਼ਾਹ ਦਾ ਸੰਚਾਰ ਹੋਵੇਗਾ।
ਤਰੀਕ-----------------ਤਿਥੀ/ਪੁਰਾਣ
22 ਸਤੰਬਰ-----------------ਪਹਿਲਾ
23 ਸਤੰਬਰ-----------------ਦੂਸਰਾ
24 ਸਤੰਬਰ-----------------ਤ੍ਰਿਤੀਆਂ
25-26 ਸਤੰਬਰ-----------------ਚਤੁਰਥੀ
27 ਸਤੰਬਰ-----------------ਪੰਚਮੀ
28 ਸਤੰਬਰ-----------------ਛਠੀ
29 ਸਤੰਬਰ-----------------ਸਪਤਮੀ
30 ਸਤੰਬਰ-----------------ਅਸ਼ਟਮੀ
01 ਅਕਤੂਬਰ-----------------ਨੌਮੀ
02 ਅਕਤੂਬਰ-----------------ਦੁਸਹਿਰਾ