Pitru Paksha 2025 : ਹਿੰਦੂ ਧਰਮ 'ਚ ਮੰਨਿਆ ਗਿਆ ਹੈ ਕਿ ਪਿੱਤਰ ਕਰਜ਼ ਜਾਂ ਪਿੱਤਰ ਦੋਸ਼ ਦਾ ਪ੍ਰਭਾਵ ਸੱਤ ਪੀੜ੍ਹੀਆਂ ਤਕ ਰਹਿ ਸਕਦਾ ਹੈ। ਸ਼ਾਸਤਰਾਂ 'ਚ ਇਹ ਦੱਸਿਆ ਗਿਆ ਹੈ ਕਿ ਜਿਸ ਘਰ ਵਿਚ ਮੀਟ-ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਿੱਥੇ ਪਾਪ ਕਰਮ ਕੀਤੇ ਜਾਂਦੇ ਹਨ, ਉਨ੍ਹਾਂ ਘਰਾਂ ਦੇ ਲੋਕਾਂ ਨੂੰ ਪਿੱਤਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
Pitru Paksha 2025 : ਧਰਮ ਡੈਸਕ, ਨਵੀਂ ਦਿੱਲੀ : ਮੰਨਿਆ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਪਿੱਤਰ ਦੋਸ਼ ਲੱਗ ਜਾਂਦਾ ਹੈ ਤਾਂ ਉਸਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦੋਸ਼ ਜਾਂ ਪਿੱਤਰ ਕਰਜ਼ ਸਿਰਫ ਉਸੇ ਪੀੜ੍ਹੀ ਤਕ ਸੀਮਤ ਨਹੀਂ ਰਹਿੰਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਓ, ਜਾਣੀਏ ਕਿ ਪਿੱਤਰ ਦੋਸ਼ ਲੱਗਣ 'ਤੇ ਵਿਅਕਤੀ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਤੋਂ ਬਚਣ ਦੇ ਉਪਾਅ ਕੀ ਹਨ।
ਹਿੰਦੂ ਧਰਮ 'ਚ ਮੰਨਿਆ ਗਿਆ ਹੈ ਕਿ ਪਿੱਤਰ ਕਰਜ਼ ਜਾਂ ਪਿੱਤਰ ਦੋਸ਼ ਦਾ ਪ੍ਰਭਾਵ ਸੱਤ ਪੀੜ੍ਹੀਆਂ ਤਕ ਰਹਿ ਸਕਦਾ ਹੈ। ਸ਼ਾਸਤਰਾਂ 'ਚ ਇਹ ਦੱਸਿਆ ਗਿਆ ਹੈ ਕਿ ਜਿਸ ਘਰ ਵਿਚ ਮੀਟ-ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਿੱਥੇ ਪਾਪ ਕਰਮ ਕੀਤੇ ਜਾਂਦੇ ਹਨ, ਉਨ੍ਹਾਂ ਘਰਾਂ ਦੇ ਲੋਕਾਂ ਨੂੰ ਪਿੱਤਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਾਲ ਹੀ ਜੋ ਪਿੱਤਰਾਂ ਦਾ ਅਪਮਾਨ ਕਰਦਾ ਹੈ, ਉਸਨੂੰ ਵੀ ਪਿੱਤਰ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੱਤਰ ਦੋਸ਼ ਤੋਂ ਮੁਕਤੀ ਪ੍ਰਾਪਤ ਕਰਨ ਲਈ ਪਿੱਤਰ ਪੱਖ ਦੀ ਮਿਆਦ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਪਿੱਤਰ ਦੋਸ਼ ਲੱਗਣ 'ਤੇ ਪਰਿਵਾਰ 'ਚ ਲੜਾਈ-ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸਦੇ ਨਾਲ ਹੀ ਪਿੱਤਰ ਦੋਸ਼ ਨਾਲ ਪੀੜਤ ਵਿਅਕਤੀਆਂ ਨੂੰ ਸੰਤਾਨ ਪ੍ਰਾਪਤੀ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਵਿਆਹ 'ਚ ਦੇਰੀ, ਆਰਥਿਕ ਨੁਕਸਾਨ, ਕਰੀਅਰ ਤੇ ਵਪਾਰ 'ਚ ਰੁਕਾਵਟਾਂ ਆਉਣਾ ਅਤੇ ਘਰ ਵਿਚ ਕਿਸੇ ਮੈਂਬਰ ਨੂੰ ਸਿਹਤ ਸਮੱਸਿਆ ਦਾ ਸਾਹਮਣਾ ਕਰਨਾ ਵੀ ਪਿੱਤਰ ਦੋਸ਼ ਦੇ ਲੱਛਣ ਹਨ।
ਪਿੱਤਰ ਦੋਸ਼ ਤੋਂ ਰਾਹਤ ਪ੍ਰਾਪਤ ਕਰਨ ਲਈ ਪਿੱਤਰ ਪੱਖ 'ਚ ਵਿਧੀ-ਵਿਧਾਨ ਨਾਲ ਤਰਪਣ, ਪਿੰਡਦਾਨ, ਸਰਾਧ ਕਰਮ ਤੇ ਦਾਨ-ਪੁੰਨ ਜ਼ਰੂਰ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਪਿੱਤਰਾਂ ਦੀ ਕਿਰਪਾ ਪ੍ਰਾਪਤ ਕਰਨ ਲਈ ਬ੍ਰਾਹਮਣਾਂ ਨੂੰ ਭੋਜਨ ਕਰਵਾਉਣਾ ਤੇ ਦਾਨ-ਦਕਸ਼ੀਣਾ ਦੇ ਕੇ ਉਨ੍ਹਾਂ ਨੂੰ ਵਿਦਾ ਕਰਨਾ ਚਾਹੀਦਾ ਹੈ।
ਨਾਲ ਹੀ ਪੰਚਬਲੀ, ਜਿਸ ਵਿਚ ਗਾਂ, ਕੁੱਤਾ, ਕਾਂ, ਦੇਵ ਅਤੇ ਕੀੜੀਆਂ ਲਈ ਭੋਜਨ ਕੱਢਣਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਪਿੱਤਰ ਦੋਸ਼ ਤੋਂ ਰਾਹਤ ਪ੍ਰਾਪਤ ਕਰਨ ਲਈ ਗੀਤਾ ਦੇ ਸੱਤਵੇਂ ਅਧਿਆਇ ਦਾ ਪਾਠ ਕਰਨਾ ਵੀ ਬਹੁਤ ਲਾਭਕਾਰੀ ਉਪਾਅ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।