Shradh 2021 : ਇਸ ਵਾਰ ਹਨ 16 ਸਰਾਧ, ਨੋਟ ਕਰ ਲਓ ਤਰੀਕਾਂ ਤੇ ਮਹੱਤਵ
ਇਸ ਸਾਲ ਸਰਾਧ 20 ਸਤੰਬਰ ਸੋਮਵਾਰ ਨੂੰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੁੰਨਿਆ ਤਿਥੀ ਤੋਂ ਆਰੰਭ ਹੋ ਰਹੇ ਹਨ। ਉੱਥੇ ਹੀ ਇਨ੍ਹਾਂ ਦਾ ਸਮਾਪਨ 6 ਅਕਤੂਬਰ ਦਿਨ ਬੁੱਧਵਾਰ ਨੂੰ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ 'ਤੇ ਹੋਵੇਗਾ। ਆਓ ਜਾਣਦੇ ਹਾਂ ਸਰਾਧਾਂ ਦੀਆਂ ਮੁੱਖ ਤਿਥੀਆਂ, ਮਹੱਤਵ ਤੇ ਮਾਨਤਾ।
Publish Date: Wed, 18 Aug 2021 07:50 AM (IST)
Updated Date: Mon, 04 Oct 2021 02:53 PM (IST)
Pitru Paksha 2021 : ਹਿੰਦੂ ਧਰਮ 'ਚ ਸਰਾਧਾਂ ਦਾ ਖਾਸ ਮਹੱਤਵ ਹੈ। ਸਰਾਧਾਂ 'ਚ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਪੂਰਵਜ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਰਾਧਾਂ 'ਚ ਤਰਪਣ ਕੀਤਾ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਸਰਾਧ 20 ਸਤੰਬਰ ਸੋਮਵਾਰ ਨੂੰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੁੰਨਿਆ ਤਿਥੀ ਤੋਂ ਆਰੰਭ ਹੋ ਰਹੇ ਹਨ। ਉੱਥੇ ਹੀ ਇਨ੍ਹਾਂ ਦਾ ਸਮਾਪਨ 6 ਅਕਤੂਬਰ ਦਿਨ ਬੁੱਧਵਾਰ ਨੂੰ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ 'ਤੇ ਹੋਵੇਗਾ। ਆਓ ਜਾਣਦੇ ਹਾਂ ਸਰਾਧਾਂ ਦੀਆਂ ਮੁੱਖ ਤਿਥੀਆਂ, ਮਹੱਤਵ ਤੇ ਮਾਨਤਾ।
ਪ੍ਰਤੀਪਦਾ ਸਰਾਧ : 21 ਸਤੰਬਰ
ਦੂਸਰਾ ਸਰਾਧ : 22 ਸਤੰਬਰ
ਤੀਸਰਾ ਸਰਾਧ : 23 ਸਤੰਬਰ
ਚੌਥਾ ਸਰਾਧ : 24 ਸਤੰਬਰ
ਪੰਜਵਾਂ ਸਰਾਧ : 25 ਸਤੰਬਰ
ਛੇਵਾਂ ਸਰਾਧ : 27 ਸਤੰਬਰ
ਸੱਤਵਾਂ ਸਰਾਧ : 28 ਸਤੰਬਰ
8ਵਾਂ ਸਰਾਧ : 29 ਸਤੰਬਰ
ਨੌਵਾਂ ਸਰਾਧ : 30 ਸਤੰਬਰ
10ਵਾਂ ਸਰਾਧ : 1 ਅਕਤੂਬਰ
11ਵਾਂ ਸਰਾਧ : 2 ਅਕਤੂਬਰ
12ਵਾਂ ਸਰਾਧ : 3 ਅਕਤੂਬਰ
13ਵਾਂ ਸਰਾਧ : 4 ਅਕਤੂਬਰ
14ਵਾਂ ਸਰਾਧ : 5 ਅਕਤੂਬਰ
15ਵਾਂ ਸਰਾਧ : 6 ਅਕਤੂਬਰ
ਸਰਾਧਾਂ ਦੀ ਮਾਨਤਾ
ਸ਼ਾਸਤਰਾਂ 'ਚ ਪਰਿਵਾਰਕ ਮੈਂਬਰਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰਾਧ ਕਰਨਾ ਜ਼ਰੂਰੀ ਮੰਨਿਆ ਗਿਆ ਹੈ। ਸਰਾਧ ਬਿਨਾਂ ਮ੍ਰਿਤਕ ਨੂੰ ਮੁਕਤੀ ਨਹੀਂ ਮਿਲਦੀ। ਮਾਨਤਾਵਾਂ ਅਨੁਸਾਰ ਸਰਾਧਾਂ ਵੇਲੇ ਪਿੱਤਰਾਂ ਦਾ ਸਰਾਧ ਕਰਨ ਨਾਲ ਉਹ ਖੁਸ਼ ਹੁੰਦੇ ਹਨ। ਇਸ ਵੇਲੇ ਜੇਕਰ ਪਿੱਤਰਾਂ ਦਾ ਸਰਾਧ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੀ ਆਤਮਾ ਨੂੰ ਦੁੱਖ ਪਹੁੰਚਦਾ ਹੈ। ਉਹ ਨਾਰਾਜ਼ ਹੋ ਜਾਂਦੇ ਹਨ।
ਸਰਾਧਾਂ ਦਾ ਮਹੱਤਵ
ਸਾਡੇ ਪਿੱਤਰ ਭਗਵਾਨ ਦੀ ਤਰ੍ਹਾਂ ਪੂਜਨਯੋਗ ਹੁੰਦੇ ਹਨ। ਕ੍ਰਿਸ਼ਨ ਪੱਖ ਤੋਂ ਆਰੰਭ ਹੋ ਕੇ ਮੱਸਿਆ ਤਕ ਦੇ 16 ਦਿਨਾਂ ਦੀ ਮਿਆਦ ਪਿੱਤਰ ਪਕਸ਼ ਯਾਨੀ ਸਰਾਧ ਅਖਵਾਉਂਦੀ ਹੈ। ਸਰਾਧ ਖ਼ਤਮ ਹੋਣ 'ਤੇ ਪਿੱਤਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਸ਼ੀਰਵਾਦ ਦੇ ਕੇ ਦੁਬਾਰਾ ਸਵਰਗ ਲੋਕ ਚਲੇ ਜਾਂਦੇ ਹਨ। ਸਰਾਧ ਅਤੇ ਤਰਪਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।