ਮਨੁੱਖ ਨੂੰ ਪਤਾ ਹੋਣੀ ਚਾਹੀਦੀ ਹੈ ਸੰਜਮ ਦੀ ਹੱਦ
ਸਹਿਣਸ਼ੀਲਤਾ ਨੂੰ ਸਦਗੁਣ ਮੰਨਿਆ ਗਿਆ ਹੈ ਪਰ ਸਦਾ ਅਜਿਹਾ ਨਹੀਂ ਹੁੰਦਾ। ਸ਼ਾਸਤਰਾਂ ਵਿਚ ਕਿਹਾ ਵੀ ਗਿਆ ਹੈ ਕਿ ਗੁੱਸਾ ਵੀ ਉਦੋਂ ਪੁੰਨ ਬਣ ਜਾਂਦਾ ਹੈ ਜਦ ਉਹ ਧਰਮ ਅਤੇ ਮਰਿਆਦਾ ਦੀ ਰੱਖਿਆ ਲਈ ਕੀਤਾ ਜਾਵੇ ਅਤੇ ਸਹਿਣਸ਼ੀਲਤਾ ਵੀ ਉਦੋਂ ਪਾਪ ਬਣ ਜਾਂਦੀ ਹੈ ਜਦ ਉਹ ਧਰਮ ਅਤੇ ਮਰਿਆਦਾ ਨੂੰ ਬਚਾ ਨਾ ਸਕੇ।
Publish Date: Fri, 05 Dec 2025 09:14 PM (IST)
Updated Date: Sat, 06 Dec 2025 08:00 AM (IST)

ਸਹਿਣਸ਼ੀਲਤਾ ਨੂੰ ਸਦਗੁਣ ਮੰਨਿਆ ਗਿਆ ਹੈ ਪਰ ਸਦਾ ਅਜਿਹਾ ਨਹੀਂ ਹੁੰਦਾ। ਸ਼ਾਸਤਰਾਂ ਵਿਚ ਕਿਹਾ ਵੀ ਗਿਆ ਹੈ ਕਿ ਗੁੱਸਾ ਵੀ ਉਦੋਂ ਪੁੰਨ ਬਣ ਜਾਂਦਾ ਹੈ ਜਦ ਉਹ ਧਰਮ ਅਤੇ ਮਰਿਆਦਾ ਦੀ ਰੱਖਿਆ ਲਈ ਕੀਤਾ ਜਾਵੇ ਅਤੇ ਸਹਿਣਸ਼ੀਲਤਾ ਵੀ ਉਦੋਂ ਪਾਪ ਬਣ ਜਾਂਦੀ ਹੈ ਜਦ ਉਹ ਧਰਮ ਅਤੇ ਮਰਿਆਦਾ ਨੂੰ ਬਚਾ ਨਾ ਸਕੇ। ਪਿਤਾਮਾ ਭੀਸ਼ਮ ਦੇ ਜੀਵਨ ਦਾ ਇਕ ਹੀ ਦੋਸ਼ ਸੀ ਕਿ ਉਨ੍ਹਾਂ ਨੇ ਉਸ ਸਮੇਂ ਮੌਨ ਧਾਰਨ ਕਰੀ ਰੱਖਿਆ ਜਦ ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਸੀ। ਦ੍ਰੌਪਦੀ ਦੇ ਅਪਮਾਨ ਦੇ ਉਨ੍ਹਾਂ ਭਿਆਨਕ ਪਲਾਂ ਵਿਚ, ਜਦ ਦੁਰਯੋਧਨ ਨੇ ਸਭਾ ਵਿਚ ਦ੍ਰੌਪਦੀ ਦਾ ਚੀਰ ਹਰਨ ਕਰਵਾਇਆ ਸੀ, ਭੀਸ਼ਮ ਚੁੱਪ ਰਹੇ। ਜਟਾਯੂ ਦੇ ਜੀਵਨ ਦਾ ਪੁੰਨ ਕਰਮ ਸੀ ਕਿ ਉਨ੍ਹਾਂ ਨੇ ਮਾਤਾ ਸੀਤਾ ਦੇ ਹਰਨ ਵਿਚ ਰਾਵਣ ਦਾ ਵਿਰੋਧ ਕੀਤਾ। ਭੀਸ਼ਮ ਦੀ ਮਿਸਾਲ ਦਰਸਾਉਂਦੀ ਹੈ ਕਿ ਮੌਨ ਕਦੇ-ਕਦੇ ਅਧਰਮ ਦਾ ਸਾਥੀ ਬਣ ਜਾਂਦਾ ਹੈ। ਜੇ ਭੀਸ਼ਣ ਨੇ ਸਮੇਂ ਸਿਰ ਪ੍ਰਤੀਕਰਮ ਨਾ ਦਿੱਤਾ ਹੁੰਦਾ ਤਦ ਸੰਭਵ ਤੌਰ ’ਤੇ ਮਹਾਭਾਰਤ ਕਾਰਨ ਹੋਈ ਤਬਾਹੀ ਟਲ ਜਾਂਦੀ। ਓਥੇ ਹੀ ਜਟਾਯੂ ਦਾ ਵਿਰੋਧ ਇਸ ਲਈ ਪੁੰਨ ਬਣ ਗਿਆ ਕਿਉਂਕਿ ਉਨ੍ਹਾਂ ਨੇ ਰਾਵਣ ਦੀ ਪਰਵਾਹ ਨਾ ਕਰਦੇ ਹੋਏ ਸੀਤਾ ਜੀ ਨੂੰ ਮੁਕਤ ਕਰਵਾਉਣ ਦਾ ਯਤਨ ਕੀਤਾ। ਭਾਵੇਂ ਰਾਵਣ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਪਰ ਜਟਾਯੂ ਦਾ ਯਤਨ ਵਿਅਰਥ ਨਾ ਗਿਆ। ਮੌਤ ਤਾਂ ਦੋਵਾਂ ਦੀ ਹੋਈ ਪਰ ਉਸ ਦਾ ਸਰੂਪ ਭਿੰਨ ਸੀ। ਜਿੱਥੇ ਭੀਸ਼ਮ ਨੂੰ ਮੌਤ ਦੀ ਉਡੀਕ ਵਿਚ ਬਾਣਾਂ ਦੀ ਸੇਜ ’ਤੇ ਸਮਾਂ ਗੁਜ਼ਾਰਨਾ ਪਿਆ ਤਾਂ ਜਟਾਯੂ ਨੂੰ ਸ੍ਰੀਰਾਮ ਦਾ ਅਸ਼ੀਰਵਾਦ ਮਿਲਿਆ। ਜਟਾਯੂ ਦਾ ਸਰਬਉੱਚ ਬਲੀਦਾਨ ਅੱਜ ਵੀ ਪ੍ਰੇਰਨਾ ਦਾ ਸਰੋਤ ਹੈ। ਇਹ ਇਸ ਦਾ ਪ੍ਰਤੀਕ ਹੈ ਕਿ ਹੌਸਲੇ ਵਾਲਾ ਗੁੱਸਾ ਅਮਰ ਹੋਣ ਦੇ ਦੁਆਰ ਖੋਲ੍ਹਦਾ ਹੈ। ਇਹ ਗਾਥਾਵਾਂ ਆਧੁਨਿਕ ਜੀਵਨ ਲਈ ਵੀ ਪ੍ਰਸੰਗਿਕ ਹਨ। ਅੱਜ ਵੀ ਜਦ ਸਾਡੇ ਆਲੇ-ਦੁਆਲੇ ਬੇਇਨਸਾਫ਼ੀ, ਭ੍ਰਿਸ਼ਟਾਚਾਰ ਅਤੇ ਅਸਮਾਨਤਾ ਪਸਰੀਆਂ ਹੋਈਆਂ ਹਨ ਤਾਂ ਸਾਨੂੰ ਭੀਸ਼ਮ ਦੀ ਭੁੱਲ ਤੋਂ ਸਿੱਖਣਾ ਚਾਹੀਦਾ ਹੈ। ਸਹਿਣਸ਼ੀਲਤਾ ਸਭ ਤੋਂ ਵਧੀਆ ਤਾਂ ਹੈ ਪਰ ਉਹ ਅਧਰਮ ਨੂੰ ਹੱਲਾਸ਼ੇਰੀ ਦੇਵੇ ਤਾਂ ਪਾਪ ਬਣ ਜਾਂਦੀ ਹੈ। ਸੱਚ ਹੀ ਕਿਹਾ ਗਿਆ ਹੈ ਕਿ ਪਤਿਤ ਕਾਰਜ ਨੂੰ ਹੁੰਦਾ ਦੇਖਣਾ ਵੀ ਪਾਪ ਵਿਚ ਭਾਗੀਦਾਰ ਬਣਨਾ ਹੈ। ਇਸ ਲਈ ਬੁਰਾਈ ਨੂੰ ਹਰਾਉਣ ਲਈ ਸੰਜਮ ਨੂੰ ਤਿਆਗ ਕੇ ਗੁੱਸਾ ਵੀ ਉੱਚਿਤ ਹੈ।