'Y' ਨਾਮ ਵਾਲੇ ਲੋਕ ਮਨਪਸੰਦ ਚੀਜ਼ਾਂ 'ਤੇ ਬਹੁਤ ਜ਼ਿਆਦਾ ਖ਼ਰਚ ਕਰ ਦਿੰਦੇ ਹਨ। ਇਨ੍ਹਾਂ ਵਿਚ ਫ਼ਜ਼ੂਲਖ਼ਰਚੀ ਦੀ ਆਦਤ ਪਾਈ ਜਾਂਦੀ ਹੈ। ਇਸ ਤੋਂ ਇਲਾਵਾ, ਗੱਲਾਂ ਨੂੰ ਭੁੱਲ ਜਾਣ ਦੀ ਆਦਤ ਅਤੇ ਪਾਰਟਨਰ 'ਤੇ ਜ਼ਰੂਰਤ ਤੋਂ ਜ਼ਿਆਦਾ ਅਧਿਕਾਰ ਜਤਾਉਣਾ ਵੀ ਇਹਨਾਂ ਦੀਆਂ ਕਮੀਆਂ ਵਿੱਚ ਗਿਣਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਤੇ ਨਾਮ ਸ਼ਾਸਤਰ (Name Astrology) ਅਨੁਸਾਰ, ਤੁਹਾਡੇ ਨਾਮ ਦਾ ਪਹਿਲਾ ਅੱਖਰ ਤੁਹਾਡੇ ਪੂਰੇ ਜੀਵਨ ਦਾ ਸ਼ੀਸ਼ਾ ਹੁੰਦਾ ਹੈ। ਇਹ ਤੁਹਾਡੇ ਗੁਣਾਂ ਤੇ ਕਮੀਆਂ ਨੂੰ ਉਜਾਗਰ ਕਰਦਾ ਹੈ। ਅੰਗਰੇਜ਼ੀ ਵਰਣਮਾਲਾ ਦੇ 'Y' ਤੇ ਪੰਜਾਬੀ ਦੇ 'ਯ' ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਦੇ ਲੋਕ ਬੇਹੱਦ ਖ਼ਾਸ ਤੇ ਰਹੱਸਮਈ ਮੰਨੇ ਜਾਂਦੇ ਹਨ। ਚਲੋ ਜਾਣਦੇ ਹਾਂ ਇਸ ਬਾਰੇ।
ਜੇਕਰ 'Y' ਨਾਮ ਵਾਲੇ ਲੋਕਾਂ ਦੀ ਸ਼ਖ਼ਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਹ ਲੋਕ ਬਾਹਰੋਂ ਬੇਹੱਦ ਸ਼ਾਂਤ, ਗੰਭੀਰ ਤੇ ਅੰਤਰਮੁਖੀ (Reserved) ਦਿਖਾਈ ਦਿੰਦੇ ਹਨ। ਪਰ ਇਹਨਾਂ ਦੇ ਸ਼ਾਂਤ ਚਿਹਰੇ ਦੇ ਪਿੱਛੇ ਇੱਕ ਬੇਹੱਦ ਸਰਗਰਮ ਅਤੇ ਤੇਜ਼ ਦਿਮਾਗ ਛਿਪਿਆ ਹੁੰਦਾ ਹੈ। 'Y' ਨਾਮ ਵਾਲੇ ਲੋਕ ਸਵਾਭਿਮਾਨੀ, ਬੁੱਧੀਮਾਨ ਅਤੇ ਮਜ਼ਬੂਤ ਇਰਾਦੇ ਵਾਲੇ ਵਿਅਕਤੀ ਮੰਨੇ ਜਾਂਦੇ ਹਨ।
ਨਾਮ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਕਰੀਅਰ ਦੇ ਮਾਮਲੇ 'ਚ 'Y' ਨਾਮ ਵਾਲੇ ਲੋਕ ਕਿਸੇ ਵੀ ਕੰਪਨੀ ਜਾਂ ਖੇਤਰ ਦੇ ਲਈ 'ਐਸੇਟ' ਸਾਬਤ ਹੁੰਦੇ ਹਨ। ਇਹ ਲੋਕ ਕਦੇ ਵੀ ਛੋਟੀਆਂ-ਮੋਟੀਆਂ ਸਫ਼ਲਤਾਵਾਂ ਨਾਲ ਸੰਤੁਸ਼ਟ ਨਹੀਂ ਹੁੰਦੇ। ਇਨ੍ਹਾਂ ਦਾ ਟੀਚਾ ਹਮੇਸ਼ਾ ਉੱਚਾ ਮੁਕਾਮ ਹਾਸਲ ਕਰਨਾ ਹੁੰਦਾ ਹੈ। ਨਾਲ ਹੀ ਇਹ ਲੋਕ ਭੀੜ ਦਾ ਹਿੱਸਾ ਬਣਨਾ ਵੀ ਪਸੰਦ ਨਹੀਂ ਕਰਦੇ। ਜਿੱਥੇ ਸਾਰੇ ਲੋਕ ਇੱਕੋ ਹੀ ਲੀਹ 'ਤੇ ਚੱਲ ਰਹੇ ਹੁੰਦੇ ਹਨ, ਉੱਥੇ 'Y' ਨਾਮ ਵਾਲੇ ਲੋਕ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਨ।
ਪਿਆਰ ਦੇ ਮਾਮਲੇ 'ਚ 'Y' ਨਾਮ ਵਾਲੇ ਲੋਕਾਂ ਦਾ ਸੁਭਾਅ ਕਾਫ਼ੀ ਮਿਲਿਆ ਜੁਲਿਆ ਮੰਨਿਆ ਜਾਂਦਾ ਹੈ। ਇਹ ਜਿੰਨੇ ਵਫ਼ਾਦਾਰ ਹੁੰਦੇ ਹਨ, ਓਨੇ ਹੀ ਅਧਿਕਾਰ ਜਤਾਉਣ ਵਾਲੇ ਵੀ ਹੁੰਦੇ ਹਨ। ਇਹ ਲੋਕ ਆਪਣੇ ਪਾਰਟਨਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਤੇ ਸੰਵੇਦਨਸ਼ੀਲ ਹੁੰਦੇ ਹਨ। ਇਹ ਲੋਕ ਦਿਖਾਵੇ ਦੇ ਪਿਆਰ 'ਤੇ ਭਰੋਸਾ ਨਹੀਂ ਕਰਦੇ। ਸੁਭਾਅ ਤੋਂ ਅੰਤਰਮੁਖੀ ਹੋਣ ਦੇ ਕਾਰਨ ਇਹ ਲੋਕ ਕਦੇ-ਕਦੇ ਆਪਣੀਆਂ ਭਾਵਨਾਵਾਂ ਸਹੀ ਤਰੀਕੇ ਨਾਲ ਪ੍ਰਗਟ ਨਹੀਂ ਕਰ ਪਾਉਂਦੇ।
'Y' ਨਾਮ ਵਾਲੇ ਲੋਕ ਮਨਪਸੰਦ ਚੀਜ਼ਾਂ 'ਤੇ ਬਹੁਤ ਜ਼ਿਆਦਾ ਖ਼ਰਚ ਕਰ ਦਿੰਦੇ ਹਨ। ਇਨ੍ਹਾਂ ਵਿਚ ਫ਼ਜ਼ੂਲਖ਼ਰਚੀ ਦੀ ਆਦਤ ਪਾਈ ਜਾਂਦੀ ਹੈ। ਇਸ ਤੋਂ ਇਲਾਵਾ, ਗੱਲਾਂ ਨੂੰ ਭੁੱਲ ਜਾਣ ਦੀ ਆਦਤ ਅਤੇ ਪਾਰਟਨਰ 'ਤੇ ਜ਼ਰੂਰਤ ਤੋਂ ਜ਼ਿਆਦਾ ਅਧਿਕਾਰ ਜਤਾਉਣਾ ਵੀ ਇਹਨਾਂ ਦੀਆਂ ਕਮੀਆਂ ਵਿੱਚ ਗਿਣਿਆ ਜਾਂਦਾ ਹੈ।
ਇਸ ਕਾਰਨ ਇਨ੍ਹਾਂ ਦੇ ਰਿਸ਼ਤਿਆਂ 'ਚ ਅਕਸਰ ਅਣਬਣ ਦੀ ਸਥਿਤੀ ਬਣ ਜਾਂਦੀ ਹੈ। ਅਜਿਹੇ ਵਿਚ ਜੇਕਰ ਇਹ ਲੋਕ ਆਪਣੀ ਫ਼ਜ਼ੂਲਖ਼ਰਚੀ ਤੇ ਰਿਸ਼ਤਿਆਂ 'ਚ ਅਧਿਕਾਰ ਜਤਾਉਣ ਦੀ ਆਦਤ 'ਤੇ ਥੋੜ੍ਹਾ ਕੰਟਰੋਲ ਰੱਖ ਲੈਣ ਤਾਂ ਇਹ ਜੀਵਨ ਦੇ ਹਰ ਖੇਤਰ 'ਚ ਚੰਗਾ ਮੁਕਾਮ ਹਾਸਲ ਕਰ ਸਕਦੇ ਹਨ।