ਨਾਮ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਨਾਮ ਅੰਗਰੇਜ਼ੀ ਦੇ 'R' ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਨ੍ਹਾਂ ਦੀ ਸ਼ਖਸੀਅਤ ਕਾਫ਼ੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਇਹ ਲੋਕ ਮਿਹਨਤੀ ਤੇ ਦਿਲ ਦੇ ਸਾਫ਼ ਹੁੰਦੇ ਹਨ। ਇਹ ਲੋਕ ਦੂਜਿਆਂ ਦੀਆਂ ਗੱਲਾਂ ਜਾਂ ਸਮਾਜ ਦੀ ਪਰਵਾਹ ਕੀਤੇ ਬਿਨਾਂ ਆਪਣੀ ਹੀ ਦੁਨੀਆ 'ਚ ਮਸਤ ਰਹਿੰਦੇ ਹਨ। ਨਾਲ ਹੀ, ਇਹ ਲੋਕ ਆਪਣੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਜੁੱਟੇ ਰਹਿੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਤੇ ਅੰਕ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਵਿਅਕਤੀ ਦੇ ਨਾਮ ਦਾ ਪਹਿਲਾ ਅੱਖਰ ਉਸਦੇ ਕਈ ਭੇਦ ਖੋਲ੍ਹਦਾ ਹੈ। ਅੱਜ ਅਸੀਂ ਉਨ੍ਹਾਂ ਲੋਕਾਂ ਦੇ ਸੁਭਾਅ ਤੋਂ ਲੈ ਕੇ ਕਰੀਅਰ ਤੇ ਲਵ ਲਾਈਫ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਦਾ ਨਾਮ ਅੰਗਰੇਜ਼ੀ ਦੇ 'R' ਅੱਖਰ ਤੋਂ ਸ਼ੁਰੂ ਹੁੰਦਾ ਹੈ। ਨਾਮ ਜੋਤਿਸ਼ 'ਚ ਇਨ੍ਹਾਂ ਲੋਕਾਂ ਬਾਰੇ ਕਈ ਖ਼ਾਸ ਗੱਲਾਂ ਦੱਸੀਆਂ ਗਈਆਂ ਹਨ।
ਨਾਮ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਨਾਮ ਅੰਗਰੇਜ਼ੀ ਦੇ 'R' ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਨ੍ਹਾਂ ਦੀ ਸ਼ਖਸੀਅਤ ਕਾਫ਼ੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਇਹ ਲੋਕ ਮਿਹਨਤੀ ਤੇ ਦਿਲ ਦੇ ਸਾਫ਼ ਹੁੰਦੇ ਹਨ। ਇਹ ਲੋਕ ਦੂਜਿਆਂ ਦੀਆਂ ਗੱਲਾਂ ਜਾਂ ਸਮਾਜ ਦੀ ਪਰਵਾਹ ਕੀਤੇ ਬਿਨਾਂ ਆਪਣੀ ਹੀ ਦੁਨੀਆ 'ਚ ਮਸਤ ਰਹਿੰਦੇ ਹਨ। ਨਾਲ ਹੀ, ਇਹ ਲੋਕ ਆਪਣੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਜੁੱਟੇ ਰਹਿੰਦੇ ਹਨ।
'R' ਨਾਮ ਵਾਲੇ ਲੋਕ ਜੀਵਨ ਵਿੱਚ ਖ਼ੂਬ ਤਰੱਕੀ ਕਰਦੇ ਹਨ ਤੇ ਇਨ੍ਹਾਂ ਨੂੰ ਸਮਾਜ ਵਿਚ ਮਾਣ-ਸਨਮਾਨ ਮਿਲਦਾ ਹੈ। ਆਤਮ-ਵਿਸ਼ਵਾਸ ਨਾਲ ਭਰਪੂਰ ਇਹ ਲੋਕ ਹਮੇਸ਼ਾ ਕੁਝ ਨਵਾਂ ਅਤੇ ਵੱਖਰਾ ਕਰਨ ਦੀ ਚਾਹ ਰੱਖਦੇ ਹਨ। ਇਹ ਲੋਕ ਆਪਣੀਆਂ ਗੱਲਾਂ ਮਨਵਾਉਣ ਵਿਚ ਵੀ ਮਾਹਿਰ ਹੁੰਦੇ ਹਨ। ਨਾਮ ਜੋਤਿਸ਼ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਲੋਕ ਆਸਾਨੀ ਨਾਲ ਪੈਸਾ ਕਮਾ ਲੈਂਦੇ ਹਨ ਅਤੇ ਇਨ੍ਹਾਂ ਨੂੰ ਜੀਵਨ ਵਿੱਚ ਪੈਸੇ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
'R' ਨਾਮ ਵਾਲੇ ਲੋਕ ਆਪਣੇ ਪਰਿਵਾਰ ਅਤੇ ਸਾਥੀ (ਪਾਰਟਨਰ) ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ। ਇਨ੍ਹਾਂ ਦੇ ਵਿਆਹੁਤਾ ਜੀਵਨ ਵਿਚ ਕਦੇ-ਕਦੇ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਉੱਥੇ ਹੀ ਜੇਕਰ ਇਨ੍ਹਾਂ ਦੀਆਂ ਕਮੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਲੋਕ ਕਦੇ-ਕਦੇ ਥੋੜ੍ਹੇ ਜ਼ਿੱਦੀ ਅਤੇ ਮੂਡੀ ਵੀ ਹੋ ਸਕਦੇ ਹਨ। ਇਹ ਲੋਕ ਜੀਵਨ ਵਿੱਚ ਖ਼ੂਬ ਪੈਸਾ ਤਾਂ ਕਮਾਉਂਦੇ ਹਨ, ਪਰ ਖ਼ਰਚ ਕਰਨ ਦੇ ਮਾਮਲੇ ਵਿੱਚ ਥੋੜ੍ਹੇ ਪਿੱਛੇ ਰਹਿੰਦੇ ਹਨ। ਅਜਿਹੇ ਵਿੱਚ ਇਨ੍ਹਾਂ ਨੂੰ ਕੰਜੂਸ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।