ਆਧਿਆਤਮਕ ਤੌਰ 'ਤੇ ਅੱਖਰ “H” ਸੰਤੁਲਨ, ਨਿਆਂ ਤੇ ਦੇਣ-ਲੈਣ ਦੇ ਪ੍ਰਵਾਹ ਨਾਲ ਜੁੜਿਆ ਹੋਇਆ ਹੈ। ਇਹ ਹਿਰਦੇ ਤੇ ਮੂਲਾਧਾਰ ਦੋਹਾਂ ਚੱਕਰਾਂ ਨਾਲ ਤਾਲਮੇਲ ਰੱਖਦਾ ਹੈ ਜੋ ਪ੍ਰੇਮ ਤੇ ਜ਼ਮੀਨ ਨਾਲ ਜੁੜੇ ਕਰਮ, ਦੋਹਾਂ ਦਾ ਸੰਤੁਲਨ ਦਰਸਾਉਂਦਾ ਹੈ। “H” ਊਰਜਾ ਦਾ ਮੂਲ ਹੈ।

ਭਾਨੂਪ੍ਰਿਆ ਮਿਸ਼ਰਾ, ਐਸਟਰੋਪਤ੍ਰੀ : ਜਿਨ੍ਹਾਂ ਵਿਅਕਤੀਆਂ ਦੇ ਨਾਂ “H” ਅੱਖਰ ਤੋਂ ਸ਼ੁਰੂ ਹੁੰਦੇ ਹਨ, ਉਹ ਜੀਵਨ ਦੇ ਭਰੋਸੇਮੰਦ ਕਰਮਯੋਗੀ ਹੁੰਦੇ ਹਨ। ਇਹ ਲੋਕ ਜ਼ਮੀਨ ਨਾਲ ਜੁੜੇ, ਸੱਚੇ ਅਤੇ ਆਪਣੇ ਆਸ-ਪਾਸ ਸੰਤੁਲਨ ਬਣਾਉਣ ਲਈ ਸਮਰਪਿਤ ਹੁੰਦੇ ਹਨ। ਉਨ੍ਹਾਂ ਨੂੰ ਮਜ਼ਬੂਤ ਨੈਤਿਕ ਦਿਸ਼ਾ-ਨਿਰਦੇਸ਼ ਤੇ ਸਹੀ ਕਰਨ ਦੀ ਗਹਿਰੀ ਇੱਛਾ ਪ੍ਰੇਰਿਤ ਕਰਦੀ ਹੈ।
“H” ਦੀ ਵਾਈਬ੍ਰੇਸ਼ਨ ਖਾਹਸ਼ੀ ਤੇ ਨਿਮਰਤਾ ਦਾ ਖੂਬਸੂਰਤ ਮੇਲ ਹੈ, ਜੋ ਉਨ੍ਹਾਂ ਨੂੰ ਅਗਵਾਈ ਕਰਨ ਤੇ ਸਹਿਯੋਗ ਦੇਣ, ਦੋਹਾਂ 'ਚ ਸਮਰੱਥ ਬਣਾਉਂਦੀ ਹੈ। ਜਿੱਥੇ “A” ਅਗਵਾਈ ਕਰਦਾ ਹੈ, “B” ਪੋਸ਼ਣ ਦਿੰਦਾ ਹੈ, “C” ਪ੍ਰੇਰਨਾ ਜਗਾਉਂਦਾ ਹੈ, “D” ਨਿਰਮਾਣ ਕਰਦਾ ਹੈ, “E” ਖੋਜ ਕਰਦਾ ਹੈ, “F” ਸੁਰੱਖਿਆ ਦਿੰਦਾ ਹੈ ਅਤੇ “H” ਮਾਰਗਦਰਸ਼ਨ ਕਰਦਾ ਹੈ। ਉੱਥੇ ਹੀ “H” ਸੰਤੁਲਨ ਲਿਆਉਂਦਾ ਹੈ, ਹਰ ਸਥਿਤੀ 'ਚ ਸ਼ਾਂਤੀ, ਸਹਿਯੋਗ ਤੇ ਸਥਿਰ ਪ੍ਰਗਤੀ ਦੀ ਧਾਰਾ ਪ੍ਰਵਾਹਿਤ ਕਰਦਾ ਹੈ।
ਆਧਿਆਤਮਕ ਤੌਰ 'ਤੇ ਅੱਖਰ “H” ਸੰਤੁਲਨ, ਨਿਆਂ ਤੇ ਦੇਣ-ਲੈਣ ਦੇ ਪ੍ਰਵਾਹ ਨਾਲ ਜੁੜਿਆ ਹੋਇਆ ਹੈ। ਇਹ ਹਿਰਦੇ ਤੇ ਮੂਲਾਧਾਰ ਦੋਹਾਂ ਚੱਕਰਾਂ ਨਾਲ ਤਾਲਮੇਲ ਰੱਖਦਾ ਹੈ ਜੋ ਪ੍ਰੇਮ ਤੇ ਜ਼ਮੀਨ ਨਾਲ ਜੁੜੇ ਕਰਮ, ਦੋਹਾਂ ਦਾ ਸੰਤੁਲਨ ਦਰਸਾਉਂਦਾ ਹੈ। “H” ਊਰਜਾ ਦਾ ਮੂਲ ਹੈ।
ਅੰਦਰੂਨੀ ਸੱਚਾਈ ਨੂੰ ਬਾਹਰੀ ਕਰਮਾਂ ਨਾਲ ਜੋੜਨਾ, ਜਿਸ ਨਾਲ ਜੀਵਨ ਅਰਥਪੂਰਨ ਤੇ ਸਥਿਰ ਬਣਦਾ ਹੈ। ਜਿਨ੍ਹਾਂ ਦੇ ਨਾਂ “H” ਤੋਂ ਸ਼ੁਰੂ ਹੁੰਦੇ ਹਨ, ਉਹ ਅਕਸਰ ਵਿਚੋਲੇ, ਉਪਚਾਰਕ ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਜੋੜਨ ਵਾਲੇ ਸੇਤੂ ਬਣਦੇ ਹਨ, ਜਿੱਥੇ ਵਿਰੋਧ ਹੋਵੇ ਉੱਥੇ ਸ਼ਾਂਤੀ ਬਹਾਲ ਕਰਦੇ ਹਨ।
ਤਾਲਮੇਲ ਲਿਆਉਣ ਵਾਲੀ “H” ਊਰਜਾ ਜੇਕਰ ਅਸੰਤੁਲਿਤ ਹੋ ਜਾਵੇ ਤਾਂ ਇਹ ਬੇਹੱਦ ਚੌਕਸ ਜਾਂ ਲੋਕਾਂ ਨੂੰ ਖੁਸ਼ ਕਰਨ ਵਾਲੀ ਬਣ ਸਕਦੀ ਹੈ। ਸ਼ਾਂਤੀ ਬਣਾਈ ਰੱਖਣ ਦੀ ਚਾਹ 'ਚ ਇਹ ਜ਼ਰੂਰੀ ਟਕਰਾਅ ਤੋਂ ਬਚ ਸਕਦੇ ਹਨ, ਜਿਸ ਨਾਲ ਭਾਵਨਾਵਾਂ ਦਬ ਸਕਦੀਆਂ ਹਨ ਜਾਂ ਸਮੱਸਿਆਵਾਂ ਅਧੂਰੀਆਂ ਰਹਿ ਸਕਦੀਆਂ ਹਨ।
ਇਨ੍ਹਾਂ ਦਾ ਮਿਹਨਤੀ ਸੁਭਾਵ ਕਈ ਵਾਰੀ ਇਨ੍ਹਾਂ ਨੂੰ ਵਰਕਹੋਲਿਕ ਬਣਾ ਸਕਦਾ ਹੈ, ਜਿਸ ਨਾਲ ਛੁੱਟੀ ਜਾਂ ਨਿੱਜੀ ਖੁਸ਼ੀ ਲਈ ਕੋਈ ਜਗ੍ਹਾ ਨਹੀਂ ਰਹਿੰਦੀ। ਇਹ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਵੀ ਜ਼ਰੂਰਤ ਤੋਂ ਜ਼ਿਆਦਾ ਲੈ ਸਕਦੇ ਹਨ। ਇਨ੍ਹਾਂ ਦੇ ਵਿਕਾਸ ਦੀ ਕੁੰਜੀ ਹੈ, ਦੂਜਿਆਂ ਦੀ ਮਦਦ ਕਰਦਿਆਂ ਆਪਣੀ ਊਰਜਾ ਦੀ ਰੱਖਿਆ ਕਰਨਾ।
- ਕੂਟਨੀਤੀ ਜਾਂ ਵਿਚੋਲਗੀ – ਇਨ੍ਹਾਂ ਦੀ ਨਿਰਪੱਖਤਾ ਤੇ ਸੁਣਨ ਸਮਰੱਥਾ ਆਪਸੀ ਸਮਝ ਨੂੰ ਜਨਮ ਦਿੰਦੀ ਹੈ।
- ਕਾਨੂੰਨ ਜਾਂ ਨਿਆਂ ਨਾਲ ਜੁੜੀਆਂ ਭੂਮਿਕਾਵਾਂ – ਇਹ ਇਮਾਨਦਾਰੀ ਅਤੇ ਸੰਤੁਲਨ ਨੂੰ ਪੂਰੇ ਸਮਰਪਣ ਨਾਲ ਨਿਭਾਉਂਦੇ ਹਨ।
- ਸਿਹਤ ਅਤੇ ਵੈਲਨੈਸ – ਸਰੀਰਕ ਤੇ ਮਾਨਸਿਕ ਸੰਤੁਲਨ ਬਹਾਲ ਕਰਨ 'ਚ ਸਮਰੱਥ।
- ਆਰਕੀਟੈਕਚਰ ਜਾਂ ਡਿਜ਼ਾਈਨ – ਇਨ੍ਹਾਂ ਦਾ ਸੰਤੁਲਨ-ਪਿਆਰਾ ਸੁਭਾਅ ਰਚਨਾਤਮਕ ਅਤੇ ਸੰਰਚਿਤ ਕਾਰਜਾਂ ਵਿਚ ਝਲਕਦਾ ਹੈ।
- ਅਗਵਾਈ ਜਾਂ ਮੈਨੇਜਮੈਂਟ – ਅਨੁਸ਼ਾਸਨ ਅਤੇ ਸੱਚੀ ਦੇਖਭਾਲ ਦਾ ਮੇਲ ਇਨ੍ਹਾਂ ਦੀਆਂ ਟੀਮਾਂ ਨੂੰ ਅੱਗੇ ਵਧਾਉਂਦਾ ਹੈ।
ਜੇਕਰ ਤੁਹਾਡਾ ਨਾਂ ਅੱਖਰ “H” ਤੋਂ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਸੰਤੁਲਨ, ਇਮਾਨਦਾਰੀ ਤੇ ਮਿਹਨਤ ਦੀ ਵਾਈਬ੍ਰੇਸ਼ਨ ਲੈ ਕੇ ਚਲਦੇ ਹੋ। ਤੁਸੀਂ ਇੱਥੇ ਸਥਿਰਤਾ ਬਣਾਉਣ, ਸਹਿਯੋਗ ਵਧਾਉਣ ਤੇ ਆਪਣੇ ਮੁੱਲਾਂ ਮੁਤਾਬਕ ਜੀਵਨ ਜੀਉਣ ਆਏ ਹੋ। ਤੁਹਾਡੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਤੁਸੀਂ ਲੋਕਾਂ ਨੂੰ ਜੋੜਦੇ ਹੋ ਤੇ ਚੁਣੌਤੀਆਂ ਵਿਚਕਾਰ ਵੀ ਜੀਵਨ ਵਿਚ ਸੰਤੁਲਨ ਬਣਾਈ ਰੱਖਦੇ ਹੋ।
ਹਾਲਾਂਕਿ ਤੁਸੀਂ ਸੁਭਾਵ ਤੋਂ ਸਭ ਲਈ ਸਭ ਕੁਝ ਦੇਣ ਵਾਲੇ ਹੋ, ਤੁਹਾਡੀ ਅਸਲੀ ਪ੍ਰਗਤੀ ਤਦੋਂ ਹੁੰਦੀ ਹੈ ਜਦੋਂ ਤੁਸੀਂ ਉਹੀ ਸਮਰਪਣ ਖ਼ੁਦ ਨੂੰ ਵੀ ਦਿੰਦੇ ਹੋ। ਤੁਸੀਂ ਸਿਰਫ਼ ਸ਼ਾਂਤੀ ਬਣਾਈ ਨਹੀਂ ਰੱਖਦੇ, ਸਗੋਂ ਉਸਨੂੰ ਰਚਦੇ ਹੋ, ਇਹ ਦਿਖਾਉਂਦੇ ਹੋ ਕਿ ਸੱਚੀ ਤਾਕਤ ਸ਼ਾਂਤ, ਸਥਿਰ ਅਤੇ ਨਿਰਪੱਖ ਹੁੰਦੀ ਹੈ।
ਲੇਖਿਕਾ: ਮਾਹਿਰ ਭਾਨੂਪ੍ਰਿਆ ਮਿਸ਼ਰਾ, Astropatri.com, ਫੀਡਬੈਕ ਲਈ ਸੰਪਰਕ ਕਰੋ: hello@astropatri.com