Numerology 'ਚ ਮੰਨਿਆ ਗਿਆ ਹੈ ਕਿ ਤੁਹਾਡੀ ਜਨਮ ਤਰੀਕ ਤੁਹਾਡੇ ਕਈ ਭੇਦ ਖੋਲ੍ਹ ਸਕਦੀ ਹੈ। ਅੱਜ ਅਸੀਂ ਕੁਝ ਅਜਿਹੇ ਮੁਲਾਂਕਾਂ ਦੀ ਗੱਲ ਕਰਾਂਗੇ, ਜੋ ਆਪਣੀ ਸਕਾਰਾਤਮਕ ਊਰਜਾ (Positive Energy) ਨਾਲ ਦੂਜਿਆਂ ਨੂੰ ਵੀ ਹੀਲ (ਠੀਕ) ਕਰਨ ਦਾ ਕੰਮ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਤੁਹਾਡੀ ਜਨਮ ਤਰੀਕ ਦਾ ਤੁਹਾਡੇ ਉੱਪਰ ਜ਼ਰੂਰੀ ਰੂਪ 'ਚ ਅਸਰ ਪੈਂਦਾ ਹੈ। ਅੰਕ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਤੁਹਾਡੀ ਜਨਮ ਤਰੀਕ ਤੁਹਾਡੇ ਕਈ ਭੇਦ ਖੋਲ੍ਹ ਸਕਦੀ ਹੈ। ਅੱਜ ਅਸੀਂ ਕੁਝ ਅਜਿਹੇ ਮੁਲਾਂਕਾਂ ਦੀ ਗੱਲ ਕਰਾਂਗੇ, ਜੋ ਆਪਣੀ ਸਕਾਰਾਤਮਕ ਊਰਜਾ (Positive Energy) ਨਾਲ ਦੂਜਿਆਂ ਨੂੰ ਵੀ ਹੀਲ (ਠੀਕ) ਕਰਨ ਦਾ ਕੰਮ ਕਰਦੇ ਹਨ।
ਮੁਲਾਂਕ 2 ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜਿਨ੍ਹਾਂ ਦਾ ਜਨਮ ਕਿਸੇ ਮਹੀਨੇ ਦੀ 2, 11, 20 ਜਾਂ ਫਿਰ 29 ਤਰੀਕ ਨੂੰ ਹੋਇਆ ਹੋਵੇ। ਇਸ ਮੁਲਾਂਕ ਦਾ ਸਬੰਧ ਚੰਦਰਮਾ ਨਾਲ ਮੰਨਿਆ ਗਿਆ ਹੈ। ਅਜਿਹੇ ਵਿਚ ਇਸ ਮੁਲਾਂਕ ਦੇ ਲੋਕ ਭਾਵੁਕ ਤੇ ਸ਼ਾਂਤ ਸੁਭਾਅ ਵਾਲੇ ਹੁੰਦੇ ਹਨ। ਮੁਲਾਂਕ 2 ਦੇ ਜਾਤਕ ਬਹੁਤ ਜ਼ਿਆਦਾ ਭਾਵੁਕ (Emotional), ਕਲਪਨਾਸ਼ੀਲ ਅਤੇ ਸ਼ਾਂਤੀ ਪਸੰਦ ਹੁੰਦੇ ਹਨ। ਇਹ ਦੂਜਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਕੰਮ ਵੀ ਕਰਦੇ ਹਨ।
ਅੰਕ ਜੋਤਿਸ਼ ਅਨੁਸਾਰ, ਮੁਲਾਂਕ 6 ਵਾਲੇ ਲੋਕ 'ਨੈਚੁਰਲ ਹੀਲਰਸ' (Natural Healers) ਮੰਨੇ ਜਾਂਦੇ ਹਨ ਜਿਨ੍ਹਾਂ ਜਾਤਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਮੰਨਿਆ ਜਾਂਦਾ ਹੈ। ਇਹ ਮੁਲਾਂਕ ਸ਼ੁੱਕਰ ਗ੍ਰਹਿ ਵੱਲੋਂ ਸ਼ਾਸਿਤ ਹੈ ਜਿਸ ਕਾਰਨ ਇਨ੍ਹਾਂ ਜਾਤਕਾਂ 'ਚ ਹਮਦਰਦੀ, ਪਿਆਰ ਅਤੇ ਸਬਰ ਹੁੰਦਾ ਹੈ। ਸ਼ੁੱਕਰ ਗ੍ਰਹਿ ਦੇ ਪ੍ਰਭਾਵ ਨਾਲ ਇਹ ਲੋਕ ਦੂਜਿਆਂ ਦੇ ਭਾਵਨਾਤਮਕ ਤੇ ਸਰੀਰਕ ਦੁੱਖਾਂ ਨੂੰ ਘੱਟ ਕਰਨ ਦੀ ਅਦਭੁਤ ਸਮਰੱਥਾ ਰੱਖਦੇ ਹਨ।
ਮੁਲਾਂਕ 6 ਵਾਲੇ ਲੋਕ ਨਿਰਸਵਾਰਥ ਭਾਵ ਨਾਲ ਦੂਜਿਆਂ ਦੀ ਸੇਵਾ ਕਰਦੇ ਹਨ।
ਇਨ੍ਹਾਂ ਦੀ ਊਰਜਾ ਸੁਹਾਵਣੀ ਹੁੰਦੀ ਹੈ ਜਿਸ ਕਾਰਨ ਲੋਕ ਇਨ੍ਹਾਂ ਵੱਲ ਆਕਰਸ਼ਿਤ ਹੋਣ ਤੋਂ ਖੁਦ ਨੂੰ ਰੋਕ ਨਹੀਂ ਪਾਉਂਦੇ।
ਇਹ ਜਾਤਕ ਦੁਨੀਆ 'ਚ ਪਿਆਰ, ਸੁੰਦਰਤਾ ਤੇ ਤਾਲਮੇਲ (Harmony) ਫੈਲਾਉਣ ਦਾ ਕੰਮ ਵੀ ਕਰਦੇ ਹਨ।
ਅੰਕ ਜੋਤਿਸ਼ 'ਚ ਜਿਸ ਵਿਅਕਤੀ ਦਾ ਜਨਮ ਕਿਸੇ ਮਹੀਨੇ ਦੀ 9, 18 ਜਾਂ ਫਿਰ 27 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 9 ਮੰਨਿਆ ਜਾਂਦਾ ਹੈ। ਮੁਲਾਂਕ 9 ਦੇ ਜਾਤਕਾਂ 'ਤੇ ਮੰਗਲ ਦੀ ਊਰਜਾ ਦਾ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਇਸ ਮੁਲਾਂਕ ਦੇ ਲੋਕ ਉਤਸ਼ਾਹੀ ਤੇ 'ਪੈਸ਼ਨੇਟ ਹੀਲਰ' (Passionate Healer) ਮੰਨੇ ਜਾਂਦੇ ਹਨ। ਯਾਨੀ ਇਹ ਇਕ ਅਜਿਹਾ ਮੁਲਾਂਕ ਹੈ ਜੋ ਦੂਜਿਆਂ ਨੂੰ ਹੀਲ ਕਰਨ ਜਾਂ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਹੈ। ਇਹ ਲੋਕ ਬਹੁਤ ਜੋਸ਼ੀਲੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਦੂਜੇ ਲੋਕਾਂ ਵਿੱਚ ਵੀ ਜੋਸ਼ ਭਰ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।