Mulank 7 ਦੇ ਜਾਤਕਾਂ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਤਾਂ ਇਹ ਅਧਿਆਤਮਕ ਤੇ ਚਿੰਤਨਸ਼ੀਲ ਹੋਣ ਦੇ ਨਾਲ-ਨਾਲ ਦਾਰਸ਼ਨਿਕ ਵੀ ਹੁੰਦੇ ਹਨ। ਨਾਲ ਹੀ ਇਨ੍ਹਾਂ ਦੀ ਸ਼ਖ਼ਸੀਅਤ ਬੇਹੱਦ ਆਕਰਸ਼ਕ ਮੰਨੀ ਗਈ ਹੈ ਜਿਸ ਕਰਕੇ ਬਾਕੀ ਲੋਕ ਇਨ੍ਹਾਂ ਵੱਲ ਖਿੱਚੇ ਚਲੇ ਆਉਂਦੇ ਹਨ। ਇਹ ਸ਼ਾਂਤ ਸੁਭਾਅ ਦੇ ਹੁੰਦੇ ਹਨ ਅਤੇ ਭੀੜ ਤੋਂ ਵੱਖ ਰਹਿਣਾ ਪਸੰਦ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ (Numerology) ਅਨੁਸਾਰ, ਇਕ ਅਜਿਹਾ ਮੁਲਾਂਕ ਮੰਨਿਆ ਗਿਆ ਹੈ ਜਿਸ ਨਾਲ ਸਬੰਧਤ ਲੋਕ ਬਹੁਤ ਰਹੱਸਮਈ ਹੋਣ ਦੇ ਨਾਲ-ਨਾਲ ਚੁੰਬਕੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ। ਇਹ ਲੋਕ ਅਧਿਆਤਮਕ ਹੋਣ ਦੇ ਨਾਲ-ਨਾਲ ਅੰਤਰਮੁਖੀ ਵੀ ਹੁੰਦੇ ਹਨ। ਅੰਕ ਜੋਤਿਸ਼ 'ਚ ਇਨ੍ਹਾਂ ਲੋਕਾਂ ਦੀਆਂ ਖੂਬੀਆਂ ਦੇ ਨਾਲ-ਨਾਲ ਕਮੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ।
ਅੱਜ ਅਸੀਂ ਗੱਲ ਕਰ ਰਹੇ ਹਾਂ ਮੁਲਾਂਕ 7 (Radix 7) ਦੇ ਲੋਕਾਂ ਦੀ। ਜੇਕਰ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ 7 ਹੋਵੇਗਾ। ਇਸ ਮੁਲਾਂਕ ਦੇ ਜਾਤਕਾਂ 'ਤੇ ਕੇਤੂ ਗ੍ਰਹਿ ਦਾ ਪ੍ਰਭਾਵ ਪੈਂਦਾ ਹੈ। ਅੰਕ ਜੋਤਿਸ਼ 'ਚ ਇਸ ਮੁਲਾਂਕ ਦੇ ਜਾਤਕਾਂ ਨੂੰ ਇਕ 'ਮਿਸਟਰੀ ਬਾਕਸ' ਮੰਨਿਆ ਗਿਆ ਹੈ। ਇਨ੍ਹਾਂ ਦੀ ਰਹੱਸਮਈ ਸ਼ਖਸੀਅਤ ਦੇ ਕਾਰਨ ਦੂਜੇ ਲੋਕਾਂ ਨੂੰ ਇਨ੍ਹਾਂ ਨੂੰ ਸਮਝਣ ਵਿਚ ਮੁਸ਼ਕਲ ਹੁੰਦੀ ਹੈ। ਇਹ ਲੋਕ ਕਦੋਂ ਕੀ ਸੋਚ ਰਹੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੁੰਦਾ ਹੈ।
ਮੁਲਾਂਕ 7 ਦੇ ਜਾਤਕਾਂ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਤਾਂ ਇਹ ਅਧਿਆਤਮਕ ਤੇ ਚਿੰਤਨਸ਼ੀਲ ਹੋਣ ਦੇ ਨਾਲ-ਨਾਲ ਦਾਰਸ਼ਨਿਕ ਵੀ ਹੁੰਦੇ ਹਨ। ਨਾਲ ਹੀ ਇਨ੍ਹਾਂ ਦੀ ਸ਼ਖ਼ਸੀਅਤ ਬੇਹੱਦ ਆਕਰਸ਼ਕ ਮੰਨੀ ਗਈ ਹੈ ਜਿਸ ਕਰਕੇ ਬਾਕੀ ਲੋਕ ਇਨ੍ਹਾਂ ਵੱਲ ਖਿੱਚੇ ਚਲੇ ਆਉਂਦੇ ਹਨ। ਇਹ ਸ਼ਾਂਤ ਸੁਭਾਅ ਦੇ ਹੁੰਦੇ ਹਨ ਅਤੇ ਭੀੜ ਤੋਂ ਵੱਖ ਰਹਿਣਾ ਪਸੰਦ ਕਰਦੇ ਹਨ। ਜਦੋਂ ਇਹ ਲੋਕ ਬੋਲਣ 'ਤੇ ਆਉਂਦੇ ਹਨ ਤਾਂ ਬਹੁਤ ਸਟੀਕ ਅਤੇ ਸਿੱਧੀ ਗੱਲ ਕਰਦੇ ਹਨ, ਜਿਸ ਨਾਲ ਦੂਜਿਆਂ ਨੂੰ ਬੁਰਾ ਵੀ ਲੱਗ ਸਕਦਾ ਹੈ। ਕਲਾ, ਸਾਹਿਤ ਅਤੇ ਵਿਗਿਆਨ ਦੇ ਖੇਤਰ 'ਚ ਇਹ ਬੇਹੱਦ ਸਫਲ ਹੁੰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।