'J' ਅੰਗਰੇਜ਼ੀ ਦੀ ਵਰਣਮਾਲਾ 'ਚ 10ਵੇਂ ਸਥਾਨ 'ਤੇ ਆਉਂਦਾ ਹੈ, ਇਸ ਲਈ ਜੋਤਿਸ਼ ਸ਼ਾਸਤਰ 'ਚ 'J' ਅੱਖਰ ਦਾ ਸਬੰਧ ਸੂਰਜ ਨਾਲ ਮੰਨਿਆ ਗਿਆ ਹੈ। ਸੂਰਜ ਦੇਵ ਦੇ ਪ੍ਰਭਾਵ ਕਾਰਨ ਇਨ੍ਹਾਂ ਲੋਕਾਂ 'ਚ ਸਰਗਰਮੀ, ਸਫਲਤਾ ਤੇ ਅਗਵਾਈ ਕਰਨ ਦੀ ਸਮਰੱਥਾ ਪਾਈ ਜਾਂਦੀ ਹੈ। ਨਾਂ ਜੋਤਿਸ਼ 'ਚ 'J' ਨਾਮ ਵਾਲੇ ਲੋਕ ਆਮ ਤੌਰ 'ਤੇ ਮਿਹਨਤੀ, ਜੁਝਾਰੂ ਅਤੇ ਮਜ਼ਬੂਤ ਇਰਾਦੇ ਵਾਲੇ ਮੰਨੇ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਨਾਮ ਜੋਤਿਸ਼ ਵਿਅਕਤੀ ਦੇ ਨਾਂ ਦੇ ਪਹਿਲੇ ਅੱਖਰ ਅਤੇ ਧੁਨੀ ਦੇ ਆਧਾਰ 'ਤੇ ਉਸਦੀ ਸ਼ਖ਼ਸੀਅਤ ਤੇ ਸੁਭਾਅ ਨਾਲ ਜੁੜੀਆਂ ਕਈ ਗੱਲਾਂ ਦੱਸ ਸਕਦਾ ਹੈ। ਅਜਿਹੇ ਵਿਚ ਤੁਸੀਂ ਵਿਅਕਤੀ ਦੇ ਨਾਂ ਦੇ ਪਹਿਲੇ ਅੱਖਰ ਤੋਂ ਉਸਦੀਆਂ ਖੂਬੀਆਂ ਤੋਂ ਲੈ ਕੇ ਕਮਜ਼ੋਰੀਆਂ ਤਕ ਬਾਰੇ ਜਾਣ ਸਕਦੇ ਹੋ। ਆਓ ਜਾਣਦੇ ਹਾਂ ਕਿ ਜਿਨ੍ਹਾਂ ਲੋਕਾਂ ਦਾ ਨਾਂ ਅੰਗਰੇਜ਼ੀ ਦੇ 'J' (ਜੇ) ਅਤੇ ਪੰਜਾਬੀ ਦੇ 'ਜ' ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਨ੍ਹਾਂ ਵਿਚ ਕੀ-ਕੀ ਖਾਸ ਗੱਲਾਂ ਹੁੰਦੀਆਂ ਹਨ।
'J' ਅੰਗਰੇਜ਼ੀ ਦੀ ਵਰਣਮਾਲਾ 'ਚ 10ਵੇਂ ਸਥਾਨ 'ਤੇ ਆਉਂਦਾ ਹੈ, ਇਸ ਲਈ ਜੋਤਿਸ਼ ਸ਼ਾਸਤਰ 'ਚ 'J' ਅੱਖਰ ਦਾ ਸਬੰਧ ਸੂਰਜ ਨਾਲ ਮੰਨਿਆ ਗਿਆ ਹੈ। ਸੂਰਜ ਦੇਵ ਦੇ ਪ੍ਰਭਾਵ ਕਾਰਨ ਇਨ੍ਹਾਂ ਲੋਕਾਂ 'ਚ ਸਰਗਰਮੀ, ਸਫਲਤਾ ਤੇ ਅਗਵਾਈ ਕਰਨ ਦੀ ਸਮਰੱਥਾ ਪਾਈ ਜਾਂਦੀ ਹੈ। ਨਾਂ ਜੋਤਿਸ਼ 'ਚ 'J' ਨਾਮ ਵਾਲੇ ਲੋਕ ਆਮ ਤੌਰ 'ਤੇ ਮਿਹਨਤੀ, ਜੁਝਾਰੂ ਅਤੇ ਮਜ਼ਬੂਤ ਇਰਾਦੇ ਵਾਲੇ ਮੰਨੇ ਜਾਂਦੇ ਹਨ।
ਇਹ ਲੋਕ ਇਕ ਵਾਰ ਜੋ ਧਾਰ ਲੈਂਦੇ ਹਨ, ਉਸਨੂੰ ਪੂਰਾ ਕਰ ਕੇ ਹੀ ਦਮ ਲੈਂਦੇ ਹਨ। ਇਹ ਲੋਕ ਚੰਚਲ ਸੁਭਾਅ ਦੇ ਹੋਣ ਦੇ ਨਾਲ-ਨਾਲ ਜ਼ਿੰਮੇਵਾਰ ਤੇ ਭਰੋਸੇਮੰਦ ਵੀ ਹੁੰਦੇ ਹਨ। ਆਪਣੀਆਂ ਇਨ੍ਹਾਂ ਖੂਬੀਆਂ ਕਾਰਨ ਇਹ ਲੋਕ ਸਮਾਜ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਉਂਦੇ ਹਨ।
ਨਾਮ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ 'J' ਨਾਮ ਵਾਲੇ ਲੋਕਾਂ ਦੇ ਪਸੰਦ-ਨਾਪਸੰਦ ਦੇ ਮਾਮਲੇ 'ਚ ਬਹੁਤ ਨਖਰੇ ਹੁੰਦੇ ਹਨ। ਇਨ੍ਹਾਂ ਨੂੰ ਕੋਈ ਵੀ ਚੀਜ਼ ਜਲਦੀ ਪਸੰਦ ਨਹੀਂ ਆਉਂਦੀ। ਇਸ ਲਈ ਇਨ੍ਹਾਂ ਨੂੰ ਖੁਸ਼ ਕਰਨਾ ਆਸਾਨ ਨਹੀਂ ਹੁੰਦਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।