Jyotish Shastra ਤੇ ਵਾਸਤੂ ਸ਼ਾਸਤਰ 'ਚ ਪਿੱਪਲ ਦੇ ਰੁੱਖ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਘਰ ਵਿਚ ਪਿੱਪਲ ਦਾ ਰੁੱਖ ਉੱਗਣ ਨਾਲ ਕਿਹੜੇ ਸੰਕੇਤ ਮਿਲਦੇ ਹਨ? ਜੇਕਰ ਨਹੀਂ ਪਤਾ ਤਾਂ ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ: ਸਨਾਤਨ ਧਰਮ 'ਚ ਪਿੱਪਲ ਦਾ ਰੁੱਖ ਬਹੁਤ ਪੂਜਣਯੋਗ ਹੈ। ਇਸ ਪਿੱਪਲ ਦੇ ਰੁੱਖ ਵਿਚ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦਾ ਨਿਵਾਸ ਮੰਨਿਆ ਜਾਂਦਾ ਹੈ। ਇਸ ਲਈ ਇਸ ਦੀ ਪੂਜਾ-ਅਰਚਨਾ ਕਰਨ ਨਾਲ ਸਾਧਕ ਨੂੰ ਜੀਵਨ ਵਿਚ ਨਵੀਂ ਦਿਸ਼ਾ ਮਿਲਦੀ ਹੈ ਅਤੇ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ।
ਜੋਤਿਸ਼ ਸ਼ਾਸਤਰ ਤੇ ਵਾਸਤੂ ਸ਼ਾਸਤਰ 'ਚ ਪਿੱਪਲ ਦੇ ਰੁੱਖ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਘਰ ਵਿਚ ਪਿੱਪਲ ਦਾ ਰੁੱਖ ਉੱਗਣ ਨਾਲ ਕਿਹੜੇ ਸੰਕੇਤ ਮਿਲਦੇ ਹਨ? ਜੇਕਰ ਨਹੀਂ ਪਤਾ ਤਾਂ ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਜੇਕਰ ਤੁਹਾਡੇ ਘਰ ਵਿਚ ਪਿੱਪਲ ਦਾ ਰੁੱਖ ਉੱਗ ਆਇਆ ਹੈ ਤਾਂ ਇਸ ਨੂੰ ਭੁੱਲ ਕੇ ਵੀ ਨਾ ਕੱਟੋ। ਜਦੋਂ ਪੌਦਾ ਛੋਟਾ ਹੋਵੇ ਤਾਂ ਉਸ ਨੂੰ ਜੜ੍ਹ ਸਮੇਤ ਉਖਾੜ ਲਓ ਅਤੇ ਕਿਸੇ ਪਾਰਕ ਜਾਂ ਖਾਲੀ ਥਾਂ 'ਤੇ ਲਗਾ ਦਿਓ।
ਇਸ ਤਰ੍ਹਾਂ ਦੂਰ ਕਰੋ ਪਿੱਤਰ ਦੋਸ਼ : ਜੇਕਰ ਤੁਸੀਂ ਪਿੱਤਰ ਦੋਸ਼ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸ਼ਨੀਵਾਰ ਦੇ ਦਿਨ ਪਿੱਪਲ ਦੇ ਰੁੱਖ ਦੀ ਜੜ੍ਹ 'ਚ ਜਲ ਅਰਪਿਤ ਕਰੋ। ਇਸ ਦੌਰਾਨ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਤੇ ਰੁੱਖ ਦੀ ਪਰਿਕਰਮਾ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਅਤੇ ਪਿੱਤਰ ਦੋਸ਼ ਤੋਂ ਮੁਕਤੀ ਮਿਲਦੀ ਹੈ।
ਸ਼ਨੀ ਦੋਸ਼ ਹੋਵੇਗਾ ਦੂਰ : ਸ਼ਨੀ ਦੋਸ਼ ਤੋਂ ਮੁਕਤੀ ਪਾਉਣ ਲਈ ਸ਼ਨੀਵਾਰ ਦੇ ਦਿਨ ਪਿੱਪਲ ਦੇ ਰੁੱਖ ਕੋਲ ਦੀਵਾ ਜਗਾ ਕੇ ਸੱਤ ਵਾਰ ਪਰਿਕਰਮਾ ਕਰੋ। ਰੁੱਖ ਦੀ ਜੜ੍ਹ 'ਚ ਜਲ ਅਰਪਿਤ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਸ ਨਾਲ ਸ਼ਨੀ ਦੀ ਸਾੜ੍ਹਸਤੀ ਜਾਂ ਢੱਈਆ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸ਼ਨੀਦੇਵ ਦੀ ਕਿਰਪਾ ਬਰਸਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।