ਸੇਵਾ ਤੇ ਸਿਮਰਨ ਸਿੱਖ ਧਰਮ ਦੇ ਦੋ ਥੰਮ ਹਨ। ਜਿੰਨਾ ਉੱਪਰ ਸਿੱਖੀ ਦਾ ਮਹਿਲ ਉਸਰਦਾ ਹੈ। ਸੇਵਾ ਤੇ ਸਿਮਰਨ ਇਕ ਦੂਜੇ ਦੇ ਪੂਰਕ ਹਨ । ਗੁਰੂ ਸਾਹਿਬਾਨ ਨੇ ਧਾਰਮਿਕ ਤੇ ਸਮਾਜਿਕ ਜੀਵਨ ਵਿਚ ਪਰਿਵਰਤਨ ਲਿਆਉਣ ਲਈ ਜੋ ਜੀਵਨ ਜੁਗਤ ਪ੍ਰਸਤੁਤ ਕੀਤੀ ਹੈ, ਉਸਦਾ ਆਧਾਰ ਵੀ ਸੇਵਾ ਤੇ ਸਿਮਰਨ ਹੀ ਹੈ। ਸੇਵਾ ਦਾ ਦਾਇਰਾ ਬਹੁਤ ਵਿਸ਼ਾਲ ਹੈ।

ਸੇਵਾ ਤੇ ਸਿਮਰਨ ਸਿੱਖ ਧਰਮ ਦੇ ਦੋ ਥੰਮ ਹਨ। ਜਿੰਨਾ ਉੱਪਰ ਸਿੱਖੀ ਦਾ ਮਹਿਲ ਉਸਰਦਾ ਹੈ। ਸੇਵਾ ਤੇ ਸਿਮਰਨ ਇਕ ਦੂਜੇ ਦੇ ਪੂਰਕ ਹਨ । ਗੁਰੂ ਸਾਹਿਬਾਨ ਨੇ ਧਾਰਮਿਕ ਤੇ ਸਮਾਜਿਕ ਜੀਵਨ ਵਿਚ ਪਰਿਵਰਤਨ ਲਿਆਉਣ ਲਈ ਜੋ ਜੀਵਨ ਜੁਗਤ ਪ੍ਰਸਤੁਤ ਕੀਤੀ ਹੈ, ਉਸਦਾ ਆਧਾਰ ਵੀ ਸੇਵਾ ਤੇ ਸਿਮਰਨ ਹੀ ਹੈ। ਸੇਵਾ ਦਾ ਦਾਇਰਾ ਬਹੁਤ ਵਿਸ਼ਾਲ ਹੈ। ਸੇਵਾ ਲੋਕ ਭਲਾਈ ਤੇ ਸੰਗਤ ਦੇ ਸੁੱਖ ਆਰਾਮ ਲਈ ਕੀਤੇ ਕਾਰਜਾਂ ਤੋਂ ਸ਼ੁਰੂ ਹੋ ਕੇ ਮਨੁੱਖਤਾ ਲਈ ਦਿੱਤੀ ਕੁਰਬਾਨੀ ਤੱਕ ਪੱਸਰੀ ਹੋਈ ਹੈ। ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ ਕਿ ਕਰੋੜਾਂ ’ਚੋਂ ਕੋਈ ਵਿਰਲਾ ਹੀ ਹੰੁਦਾ ਹੈ ਜੋ ਸੇਵਾ ਲਈ ਆਪਣਾ ਤਨ, ਮਨ ਤੇ ਧਨ ਅਰਪਣ ਕਰਦਾ ਹੈ ।
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥
ਕਾਰ ਸੇਵਾ ਦਾ ਅੱਖਰੀ ਅਰਥ ਹੈ ‘ਕਿਸੇ ਦਰਿਆ ਜਾ ਖੂਹ ਦੀ ਗਹਿਰਾਈ’ ਪਰ ਕਾਰ ਸੇਵਾ ਦੇ ਅਰਥ ਬਹੁਤ ਵਿਸ਼ਾਲਤਾ ਦੇ ਧਾਰਨੀ ਹਨ। ਪਹਿਲਾਂ ਪਹਿਲ ਕਿਸੇ ਇਤਿਹਾਸਕ ਖੂਹ,ਬਾਊਲੀ ਜਾਂ ਸਰੋਵਰ ਵਿਚ ਪਈ ਗਾਰ ਨੂੰ ਸਿੱਖ ਸੰਗਤਾਂ ਬਿਨ੍ਹਾਂ ਕੋਈ ਇਵਜ਼ਾਨੇ ਦੇ ਬਾਹਰ ਕੱਢਦੀਆਂ ਸਨ। ਸੇਵਾ ਦੀ ਇਸ ਪਰੰਪਰਾ ਨੂੰ ਹੀ ਕਾਰ ਸੇਵਾ ਦਾ ਨਾਮ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਨੇ ਧਰਮ ਪ੍ਰਚਾਰ ਲਈ ਧਰਮਸ਼ਾਲਾਵਾਂ ਕਾਇਮ ਕੀਤੀਆਂ ਜਿੱਥੇ ਹਰ ਰੋਜ਼ ਸੰਗਤਾਂ ਸੱਜਦੀਆਂ ਸਨ। ਇਹਨਾਂ ਸੰਗਤਾਂ ਦੇ ਸੱੁਖ ਆਰਾਮ ਤੇ ਆਓ ਭਗਤ ਲਈ ਕਈ ਸਿੱਖਾਂ ਵਲੋਂ ਸੇਵਾ ਕੀਤੀ ਜਾਂਦੀ ਸੀ। ਕੁਝ ਸਿੱਖ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਨ ਲਈ ਆਪਣਾ ਸਾਰਾ ਜੀਵਨ ਸੇਵਾ ਵਿਚ ਹੀ ਬਤੀਤ ਕਰਦੇ ਹਨ।ਗੁਰੂ ਸਾਹਿਬਾਨ ਜੀ ਨੇ ਮਨੱੁਖ ਮਾਤਰ ਦੀ ਸੇਵਾ ਨੂੰ ਪਾਰਬ੍ਰਹਮ ਦੀ ਸੇਵਾ ਕਿਹਾ ਹੈ। ਸੇਵਾ ਦੀ ਮਹਤੱਤਾ ਦਰਸਾੳਂੁਦਿਆਂ ਗੁਰੂ ਸਾਹਿਬ ਕਹਿੰਦੇ ਹਨ ਕਿ ਸੇਵਾ ਕਰਨ ਨਾਲ ਮਨੱੁਖ ਰੱਬੀ ਦਰਗਾਹ ਵਿਚ ਪਰਵਾਨ ਚੜ੍ਹਦਾ ਹੈ-
ਵਿਚਿ ਦੁਨੀਆ ਸੇਵਿ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
ਸਿੱਖ ਰਾਜ ਦੇ ਅੰਤ ਤੋਂ ਬਾਅਦ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਪਾਸ ਚਲਾ ਗਿਆ ਤਾਂ ਉਸ ਸਮੇਂ ਅੰਗਰੇਜ਼ ਸਰਕਾਰ ਦੇ ਪ੍ਰਭਾਵ ਹੇਠ ਮਿਊਂਸੀਪਲ ਕਮੇਟੀ ਨੇ ਸੰਤੋਖਸਰ ਸਰੋਵਰ ਨੂੰ ਪੂਰਨ ਦਾ ਮਤਾ ਪਾਸ ਕੀਤਾ। ਸੰਤੋਖਸਰ ਸਰੋਵਰ ਨੂੰ ਪੂਰਣ ਦੀ ਖ਼ਬਰ ਬਾਬਾ ਬੀਰਮ ਦਾਸ ਪਾਸ ਪਹੰੁਚੀ ਤਾਂ ਬਾਬਾ ਜੀ ਨੇ ਬਾਬਾ ਗੁਰਮੱੁਖ ਸਿੰਘ ਤੇ ਬਾਬਾ ਸਾਧੂ ਸਿੰਘ ਨੂੰ ਅੰਮਿ੍ਰਤਸਰ ਵਿਖੇ ਜਾ ਕੇ ਗੁਰਧਾਮਾਂ ਦੀ ਕਾਰ ਸੇਵਾ ਤੇ ਗੁਰਬਾਣੀ ਦਾ ਪ੍ਰਵਾਹ ਚਲਾਉਣ ਲਈ ਆਦੇਸ਼ ਦਿੱਤਾ। ਸੰਤ ਬਾਬਾ ਗੁਰਮੱਖ ਸਿੰਘ ਨੇ ਸੇਵਾ ਸੰਭਾਲ ਕਾਰਜ ਅੰਮਿ੍ਰਤਸਰ ਤੋਂ ਆਰੰਭ ਕਰਨ ਦਾ ਫ਼ੈਸਲਾ ਕੀਤਾ ਤਾਂ ਬਾਬਾ ਜੀ ਦੇ ਮਨ ਵਿਚ ਖਿਆਲ ਆਇਆ ਕਿ ਬਿਨ੍ਹਾਂ ਕਿਸੇ ਸਾਧਨ ਤੇ ਸੰਗਤ ਦੇ ਇਹ ਕਾਰਜ ਕਿਵੇਂ ਹੋਵੇਗਾ ਤਾਂ ਤੁਰੰਤ ਹੀ ਬਾਬਾ ਬੀਰਮ ਦਾਸ ਜੀ ਨੇ ਗੁਰਬਾਣੀ ਦੀ ਇਹ ਤੁਕ ਉਚਾਰੀ “ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ” ਤੇ ਕਿਹਾ ਕਿ ਗੁਰੂ ਰਾਮਦਾਸ ਜੀ ਆਪਣੀ ਸੇਵਾ ਆਪ ਕਰਵਾ ਲੈਣਗੇ। ਅੰਮਿ੍ਰਤਸਰ ਪਹੁੰਚ ਕੇ ਬਾਬਾ ਗੁਰਮੁਖ ਸਿੰਘ ਤੇ ਬਾਬਾ ਸ਼ਾਮ ਸਿੰਘ ਨੇ ਅਰਦਾਸ ਕਰਕੇ ਸੰਤੋਖਸਰ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਤਾਂ ਬੇਅੰਤ ਸੰਗਤ ਨੇ ਸੇਵਾ ਵਿਚ ਹਿੱਸਾ ਪਾਇਆ । ਸੰਗਤਾਂ ਦਿਨ ਸਮੇਂ ਸੇਵਾ ਕਰਕੇ ਘਰ ਚਲੀਆਂ ਜਾਂਦੀਆਂ ਸਨ ਤੇ ਮਗਰੋਂ ਸੇਵਾ ਦਾ ਸਾਮਾਨ ਸਾਂਭਣ ਤੇ ਰਾਖੀ ਕਰਨ ਲਈ ਕੋਈ ਵੀ ਨਾ ਰਹਿੰਦਾ ਤਾਂ ਬਾਬਾ ਜੀ ਨੇ ਕੁਝ ਦਿਹਾੜੀਦਾਰ ਤੇ ਤਨਖਾਹਦਾਰ ਰੱਖ ਲਏ ਪਰ ਉਨ੍ਹਾਂ ਦੀ ਭਾਵਨਾ ਸੇਵਾ ਵਾਲੀ ਨਹੀਂ ਸੀ। ਇਹ ਦੇਖਦਿਆਂ ਬਾਬਾ ਜੀ ਨੇ ਗੁਰੂ ਸਾਹਿਬ ਹਜ਼ੂਰੀ ਵਿਚ ਅਰਦਾਸ ਕੀਤੀ ਕਿ ਪਾਤਸ਼ਾਹ ਜੀ! ਸਾਨੂੰ 25 ਅਜਿਹੇ ਸਿੱਖ ਦਿਉ ਜਿਹੜੇ ਕੇਵਲ ਸੇਵਾ ਨੂੰ ਸਮਰਪਿਤ ਹੋਣ। ਇਹ ਅਰਦਾਸ ਪ੍ਰਵਾਨ ਹੋਈ ਤੇ 25 ਸਿੰਘਾਂ ਨੇ ਅਰਦਾਸ ਕਰਵਾ ਕੇ ਆਪਣਾ ਸਾਰਾ ਜੀਵਨ ਸੇਵਾ ਨੂੰ ਸਮਰਪਿਤ ਕਰ ਦਿੱਤਾ। ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਨੇ ਬੇਅੰਤ ਗੁਰਧਾਮਾਂ ਦੀ ਕਾਰ ਸੇਵਾ ਕਰਵਾਈ ਤੇ ਖਡੂਰ ਸਾਹਿਬ ਨੂੰ ਆਪਣਾ ਮੱੁਖ ਕੇਂਦਰ ਬਣਾ ਕੇ ਸੇਵਾ ਕਾਰਜਾਂ ਨੂੰ ਅਗਾਂਹ ਵਧਾਇਆ। ਬਾਬਾ ਗੁਰਮੁਖ ਸਿੰਘ ਤੋਂ ਬਾਅਦ ਗੁਰਧਾਮਾਂ ਦੀ ਕਾਰ ਸੇਵਾ ਦਾ ਕਾਰਜ ਬਾਬਾ ਝੰਡਾ ਸਿੰਘ ਪਾਸ ਆਇਆ ਅਤੇ ਮਗਰੋਂ ਇਹ ਕਾਰਜ ਬਾਬਾ ਉੱਤਮ ਸਿੰਘ ਦੀ ਸਰਪ੍ਰਸਤੀ ਹੇਠ ਚੱਲਦਾ ਰਿਹਾ। ਹੁਣ ਕਾਰ ਸੇਵਾ ਖਡੂਰ ਸਾਹਿਬ ਦੇ ਸੇਵਾ ਕਾਰਜਾਂ ਦਾ ਪ੍ਰਬੰਧ ਬਾਬਾ ਸੇਵਾ ਸਿੰਘ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਵਰਤਮਾਨ ਸਮੇਂ ਵਿਚ ਕਾਰ ਸੇਵਾ ਖਡੂਰ ਸਾਹਿਬ ਸੰਸਥਾ ਗੁਰਧਾਮਾਂ ਦੀ ਸੇਵਾ ਸੰਭਾਲ ਤੋਂ ਅਗਾਂਹ ਵੱਧ ਕੇ ਵਾਤਾਵਰਨ ਸੰਭਾਲ, ਵਿਦਿਆ ਦੇ ਪ੍ਰਸਾਰ ਅਤੇ ਹੋਰ ਲੋਕ ਭਲਾਈ ਦੇ ਕਾਰਜਾਂ ਵਿਚ ਸ਼ੋ੍ਰਮਣੀ ਸਥਾਨ ਹਾਸਲ ਕਰ ਰਹੀ ਹੈ। ਖਡੂਰ ਸਾਹਿਬ ਵਿਖੇ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ ,ਬਾਬਾ ਝੰਡਾ ਸਿੰਘ ,ਬਾਬਾ ਉੱਤਮ ਸਿੰਘ ਅਤੇ ਹੋਰ ਸਮੂਹ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦੀ ਯਾਦ ਵਿਚ ਹਰ ਸਾਲ 28 ਫਰਵਰੀ ਨੂੰ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ। ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦੇ ਪਰਉਪਕਾਰ ਨੂੰ ਯਾਦ ਕਰਦਿਆਂ 28 ਫਰਵਰੀ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਇਆ ਜਾਵੇਗਾ।
- ਲਵਪ੍ਰੀਤ ਸਿੰਘ ਵਡਾਲੀ