Mulank 8 Personality : ਜੇਕਰ ਤੁਸੀਂ ਮਿਹਨਤ ਤੋਂ ਘਬਰਾਉਂਦੇ ਹੋ ਤਾਂ ਇਹ ਨੰਬਰ ਤੁਹਾਨੂੰ ਚੁਣੌਤੀ ਦਿੰਦਾ ਹੈ ਪਰ ਜੇਕਰ ਤੁਸੀਂ ਡਟੇ ਰਹਿੰਦੇ ਹੋ ਤਾਂ ਇਹ ਤੁਹਾਨੂੰ ਉਹ ਉਚਾਈਆਂ ਦਿੰਦਾ ਹੈ ਜਿਸਦੀ ਕੋਈ ਲਿਮਟ ਨਹੀਂ। ਆਓ ਜਾਣਦੇ ਹਾਂ ਕਿ ਸ਼ਨੀ ਦੇਵ ਦੇ ਇਸ ਅੰਕ 8 'ਚ ਅਜਿਹਾ ਕੀ ਲੁਕਿਆ ਹੈ ਜੋ ਇਸਨੂੰ ਇੰਨਾ ਖਾਸ ਬਣਾਉਂਦਾ ਹੈ:

ਧਰਮ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਕੁਝ ਲੋਕ 8 ਨੰਬਰ ਦੇ ਨਾਮ ਤੋਂ ਹੀ ਡਰ ਜਾਂਦੇ ਹਨ, ਜਦੋਂਕਿ ਦੁਨੀਆ ਦੇ ਕਈ ਸਭ ਤੋਂ ਅਮੀਰ ਤੇ ਤਾਕਤਵਰ ਲੋਕਾਂ ਲਈ ਇਹੀ ਨੰਬਰ ਉਨ੍ਹਾਂ ਦੀ ਕਾਮਯਾਬੀ ਦੀ ਚਾਬੀ ਹੈ? ਅੰਕ ਵਿਗਿਆਨ (Numerology) 'ਚ 8 ਨੰਬਰ ਨੂੰ ਸਭ ਤੋਂ ਵੱਧ 'ਰਹੱਸਮਈ' ਤੇ 'ਪਾਵਰਫੁੱਲ' ਮੰਨਿਆ ਜਾਂਦਾ ਹੈ।
ਇਸ ਨੂੰ 'ਕਰਮ ਦਾ ਅੰਕ' ਕਿਹਾ ਜਾਂਦਾ ਹੈ। ਯਾਨੀ, ਇਹ ਨੰਬਰ ਤੁਹਾਡੇ ਨਾਲ ਉਹੀ ਵਿਵਹਾਰ ਕਰਦਾ ਹੈ ਜਿਹਾ ਤੁਸੀਂ ਖੁਦ ਕਰਦੇ ਹੋ। ਜੇਕਰ ਤੁਸੀਂ ਮਿਹਨਤ ਤੋਂ ਘਬਰਾਉਂਦੇ ਹੋ ਤਾਂ ਇਹ ਤੁਹਾਨੂੰ ਚੁਣੌਤੀ ਦਿੰਦਾ ਹੈ ਪਰ ਜੇਕਰ ਤੁਸੀਂ ਡਟੇ ਰਹਿੰਦੇ ਹੋ ਤਾਂ ਇਹ ਤੁਹਾਨੂੰ ਉਹ ਉਚਾਈਆਂ ਦਿੰਦਾ ਹੈ ਜਿਸਦੀ ਕੋਈ ਲਿਮਟ ਨਹੀਂ। ਆਓ ਜਾਣਦੇ ਹਾਂ ਕਿ ਸ਼ਨੀ ਦੇਵ ਦੇ ਇਸ ਅੰਕ 8 'ਚ ਅਜਿਹਾ ਕੀ ਲੁਕਿਆ ਹੈ ਜੋ ਇਸਨੂੰ ਇੰਨਾ ਖਾਸ ਬਣਾਉਂਦਾ ਹੈ:
ਅੰਕ 8 ਦਾ ਸਵਾਮੀ 'ਸ਼ਨੀ' ਨੂੰ ਮੰਨਿਆ ਗਿਆ ਹੈ। ਜਿਵੇਂ ਸ਼ਨੀ ਦੇਵ ਨਿਆਂ ਕਰਦੇ ਹਨ, ਉਵੇਂ ਹੀ ਇਹ ਨੰਬਰ ਵੀ ਤੁਹਾਡੇ ਕਰਮਾਂ ਦਾ ਹਿਸਾਬ ਰੱਖਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ 8, 17 ਜਾਂ 26 ਤਰੀਕ ਨੂੰ ਹੁੰਦਾ ਹੈ, ਉਨ੍ਹਾਂ 'ਤੇ ਸ਼ਨੀ ਦੀ ਵਿਸ਼ੇਸ਼ ਨਜ਼ਰ ਰਹਿੰਦੀ ਹੈ। ਇਹ ਅੰਕ ਤੁਹਾਨੂੰ ਸ਼ਾਰਟਕੱਟ ਲੈਣ ਤੋਂ ਰੋਕਦਾ ਹੈ ਅਤੇ ਸਹੀ ਰਸਤੇ 'ਤੇ ਚੱਲਣਾ ਸਿਖਾਉਂਦਾ ਹੈ।
ਇਸ ਅੰਕ ਵਾਲੇ ਲੋਕਾਂ ਦਾ ਜੀਵਨ ਕਦੇ ਵੀ 'ਥਾਲੀ 'ਚ ਪਰੋਸੀ ਹੋਈ ਮਿਠਾਈ' ਵਰਗਾ ਨਹੀਂ ਹੁੰਦਾ। ਇਨ੍ਹਾਂ ਨੂੰ ਹਰ ਛੋਟੀ ਚੀਜ਼ ਲਈ ਦੂਜਿਆਂ ਨਾਲੋਂ ਜ਼ਿਆਦਾ ਪਸੀਨਾ ਵਹਾਉਣਾ ਪੈਂਦਾ ਹੈ। ਪਰ, ਦਿਲਚਸਪ ਗੱਲ ਇਹ ਹੈ ਕਿ ਇਸ ਸੰਘਰਸ਼ ਤੋਂ ਬਾਅਦ ਜੋ ਸਫਲਤਾ ਮਿਲਦੀ ਹੈ, ਉਹ ਬਹੁਤ ਹੀ ਸਥਾਈ ਤੇ ਵੱਡੀ ਹੁੰਦੀ ਹੈ। ਇਹ ਨੰਬਰ ਇਨਸਾਨ ਨੂੰ ਫੌਲਾਦ ਵਾਂਗ ਮਜ਼ਬੂਤ ਬਣਾ ਦਿੰਦਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਨੰਬਰ 8 ਨੂੰ ਧਨ ਅਤੇ ਸੱਤਾ (Power) ਦਾ ਅੰਕ ਵੀ ਕਿਹਾ ਜਾਂਦਾ ਹੈ? ਜੇਕਰ ਤੁਹਾਡੀ ਮਿਹਨਤ ਸਹੀ ਦਿਸ਼ਾ ਵਿੱਚ ਹੈ ਤਾਂ ਇਹ ਅੰਕ ਤੁਹਾਨੂੰ ਅਚਾਨਕ ਫਰਸ਼ ਤੋਂ ਅਰਸ਼ 'ਤੇ ਪਹੁੰਚਾ ਸਕਦਾ ਹੈ। ਬਿਜ਼ਨੈੱਸ ਦੀ ਦੁਨੀਆ ਵਿੱਚ ਇਸ ਅੰਕ ਦਾ ਬਹੁਤ ਸਤਿਕਾਰ ਹੈ ਕਿਉਂਕਿ ਇਹ ਮੈਨੇਜਮੈਂਟ ਅਤੇ ਲੀਡਰਸ਼ਿਪ ਦੀ ਜ਼ਬਰਦਸਤ ਤਾਕਤ ਦਿੰਦਾ ਹੈ।
ਕਦੇ-ਕਦੇ ਲੋਕ ਅੰਕ 8 ਤੋਂ ਇਸ ਲਈ ਘਬਰਾਉਂਦੇ ਹਨ ਕਿਉਂਕਿ ਇਹ ਕੰਮਾਂ 'ਚ 'ਦੇਰੀ' (Delay) ਕਰਵਾਉਂਦਾ ਹੈ। ਜਦੋਂ ਸਭ ਕੁਝ ਰੁਕਣ ਲੱਗੇ ਜਾਂ ਵਾਰ-ਵਾਰ ਮਿਹਨਤ ਬੇਕਾਰ ਜਾਣ ਲੱਗੇ, ਤਾਂ ਸਮਝ ਲਓ ਕਿ ਇਹ ਅੰਕ ਤੁਹਾਡੇ ਸਬਰ ਦੀ ਪ੍ਰੀਖਿਆ ਲੈ ਰਿਹਾ ਹੈ। ਕਦੇ-ਕਦੇ ਇਹ ਇਨਸਾਨ ਨੂੰ ਜ਼ਿੱਦੀ ਤੇ ਇਕੱਲਾ ਵੀ ਬਣਾ ਦਿੰਦਾ ਹੈ, ਜਿਸ ਨਾਲ ਉਸਨੂੰ ਆਪਣਿਆਂ ਵਿਚਾਲੇ ਤਾਲਮੇਲ ਬਿਠਾਉਣ ਵਿੱਚ ਮੁਸ਼ਕਲ ਆਉਂਦੀ ਹੈ।
ਗਣਿਤ ਵਿਚ ਜੇਕਰ 8 ਨੰਬਰ ਨੂੰ ਲਿਟਾ ਦਿੱਤਾ ਜਾਵੇ, ਤਾਂ ਉਹ 'Infinity' (ਅਨੰਤ) ਦਾ ਚਿੰਨ੍ਹ ਬਣ ਜਾਂਦਾ ਹੈ, ਜਿਸਦਾ ਕੋਈ ਅੰਤ ਨਹੀਂ ਹੈ। ਇਹ ਸੰਕੇਤ ਹੈ ਕਿ ਤੁਹਾਡੇ ਅੰਦਰ ਲੁਕੀ ਹੋਈ ਊਰਜਾ ਅਸੀਮਤ ਹੈ। ਇਹ ਨੰਬਰ ਤੁਹਾਨੂੰ ਵਾਰ-ਵਾਰ ਡਿੱਗ ਕੇ ਉੱਠਣਾ ਸਿਖਾਉਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।