Numerology : ਸਿਰਫ਼ ਮੁਲਾਂਕ ਨਾਲ ਹੀ ਸਫ਼ਲਤਾ ਤੈਅ ਨਹੀਂ ਹੁੰਦੀ। ਜੇਕਰ ਤੁਹਾਡੇ ਵਿਚ ਅਨੁਸ਼ਾਸਨ ਦੀ ਕਮੀ ਜਾਂ ਕੰਮਕਾਰ ਪ੍ਰਤੀ ਆਲਸ ਹੈ, ਤਾਂ ਤੁਸੀਂ ਲੱਕੀ ਅੰਕ ਹੋ ਕੇ ਵੀ ਬਚ ਨਹੀਂ ਸਕਦੇ। ਇਹੀ ਕਾਰਨ ਹੈ ਕਿ ਕਈ ਵਾਰ ਘੱਟ ਹੁਨਰ ਵਾਲੇ ਲੋਕ ਵੀ ਕਾਰਪੋਰੇਟ ਸੈਕਟਰ 'ਚ ਮਿਹਨਤ ਅਤੇ ਅਨੁਸ਼ਾਸਨ ਦੇ ਦਮ 'ਤੇ ਸਫ਼ਲ ਹੋ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਸ਼ਾਸਤਰ ਨਾਲ ਜੁੜੇ ਕਿਸੇ ਵੀ ਗ੍ਰੰਥ ਵਿਚ 'ਬੌਸ ਦਾ ਫੇਵਰੇਟ' ਬਣਨ ਦਾ ਕੋਈ ਪ੍ਰਮਾਣ ਨਹੀਂ ਹੈ, ਪਰ ਫਿਰ ਵੀ ਕੁਝ ਖ਼ਾਸ ਮੁਲਾਂਕ ਦੇ ਲੋਕ ਆਪਣੀ ਲੀਡਰਸ਼ਿਪ ਸਮਰੱਥਾ, ਕਮਿਊਨੀਕੇਸ਼ਨ, ਨੈੱਟਵਰਕਿੰਗ ਤੇ ਆਤਮ-ਵਿਸ਼ਵਾਸ ਦੀ ਕਾਬਲੀਅਤ ਸਦਕਾ ਦਫ਼ਤਰ 'ਚ ਅਕਸਰ ਸੀਨੀਅਰਜ਼ ਦੇ ਫੇਵਰੇਟ ਬਣ ਜਾਂਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਮੁਲਾਂਕਾਂ ਬਾਰੇ?
ਜਿਨ੍ਹਾਂ ਲੋਕਾਂ ਦਾ ਜਨਮ 1, 10, 19 ਜਾਂ 28 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਹੈ। ਇਹ ਅੰਕ ਸੂਰਜ ਦਾ ਮੰਨਿਆ ਜਾਂਦਾ ਹੈ ਜਿਸ ਕਾਰਨ ਇਸ ਨੰਬਰ ਨਾਲ ਜੁੜੇ ਲੋਕਾਂ 'ਚ ਆਤਮ-ਵਿਸ਼ਵਾਸ, ਲੀਡਰਸ਼ਿਪ ਕੁਆਲਿਟੀ ਤੇ ਬਿਹਤਰ ਕੰਮ ਕਰਨ ਦੀ ਕਾਬਲੀਅਤ ਹੁੰਦੀ ਹੈ।
ਦਫ਼ਤਰ 'ਚ ਬੌਸ ਆਮ ਤੌਰ 'ਤੇ ਅਜਿਹੇ ਮੁਲਾਜ਼ਮਾਂ ਨੂੰ ਪਸੰਦ ਕਰਦੇ ਹਨ, ਜਿਨ੍ਹਾਂ ਨੂੰ ਵਾਰ-ਵਾਰ ਸਮਝਾਉਣ ਦੀ ਲੋੜ ਨਾ ਪਵੇ ਤੇ ਮੁਲਾਂਕ 1 ਦੇ ਲੋਕਾਂ 'ਚ ਇਹੀ ਕੁਆਲਿਟੀ ਹੁੰਦੀ ਹੈ।
ਜਿਨ੍ਹਾਂ ਵੀ ਲੋਕਾਂ ਦਾ ਜਨਮ 5, 14 ਜਾਂ 23 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਹੁੰਦਾ ਹੈ, ਜੋ ਬੁੱਧ ਨਾਲ ਜੁੜਿਆ ਅੰਕ ਹੈ। ਜੋਤਿਸ਼ ਸ਼ਾਸਤਰ 'ਚ ਬੁੱਧ ਦਾ ਸੰਬੰਧ ਸੰਚਾਰ , ਸੰਪਰਕ ਤੇ ਸ਼ੋਭਾ ਨਾਲ ਜੁੜਿਆ ਹੋਇਆ ਹੈ। ਅਜਿਹੇ ਲੋਕ ਆਫ਼ਿਸ ਪਾਲੀਟਿਕਸ ਨੂੰ ਸਮਝਣ ਦੇ ਨਾਲ-ਨਾਲ ਸਹੀ ਸਮੇਂ 'ਤੇ ਸਹੀ ਗੱਲ ਬੋਲਣ ਤੇ ਸੀਨੀਅਰਜ਼ ਨਾਲ ਤਾਲਮੇਲ ਬਣਾ ਕੇ ਚੱਲਣ ਵਾਲੇ ਮੰਨੇ ਜਾਂਦੇ ਹਨ।
ਇਸ ਅੰਕ ਦੇ ਲੋਕ ਦਫ਼ਤਰ 'ਚ ਆਪਣੇ ਕੰਮ ਨੂੰ ਬਿਹਤਰ ਕਰਨ ਦੇ ਨਾਲ-ਨਾਲ ਉਸ ਨੂੰ ਪੇਸ਼ ਕਰਨ ਦੇ ਤਰੀਕੇ 'ਤੇ ਵੀ ਖ਼ਾਸ ਧਿਆਨ ਦਿੰਦੇ ਹਨ। ਸਿਰਫ਼ ਮਿਹਨਤ ਹੀ ਨਹੀਂ, ਬਲਕਿ ਖੁਦ ਨੂੰ ਕਿਸ ਤਰ੍ਹਾਂ ਪੇਸ਼ ਕਰਨਾ ਹੈ, ਇਹ ਕਲਾ ਹੀ ਇਨ੍ਹਾਂ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦੀ ਹੈ।
ਜਿਨ੍ਹਾਂ ਵੀ ਲੋਕਾਂ ਨੇ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ਼ ਨੂੰ ਜਨਮ ਲਿਆ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। 6 ਅੰਕ ਸ਼ੁੱਕਰ ਦਾ ਮੰਨਿਆ ਜਾਂਦਾ ਹੈ। ਇਸ ਅੰਕ ਦੇ ਲੋਕ ਦਫ਼ਤਰ 'ਚ ਕੰਮ ਦੇ ਨਾਲ-ਨਾਲ ਟੀਮ ਨਾਲ ਤਾਲਮੇਲ ਬਣਾ ਕੇ ਚੱਲਣ ਵਿੱਚ ਮਾਹਿਰ ਹੁੰਦੇ ਹਨ।
ਇਸ ਦੇ ਨਾਲ ਹੀ ਇਨ੍ਹਾਂ ਦਾ ਨਰਮ ਸੁਭਾਅ, ਟੀਮ ਨੂੰ ਮੈਨੇਜ ਕਰਨ ਦਾ ਟੈਲੇਂਟ ਅਤੇ ਕੰਮ ਪ੍ਰਤੀ ਜਨੂੰਨ ਵਰਕ ਲਾਈਫ ਨੂੰ ਬੈਲੇਂਸ ਕਰਨ 'ਚ ਮਦਦ ਕਰਦਾ ਹੈ। ਅਜਿਹੇ ਲੋਕ ਅਕਸਰ ਸੀਨੀਅਰਜ਼ ਦੀ Goodbook 'ਚ ਰਹਿੰਦੇ ਹਨ।
ਕਈ ਲੋਕ ਮੰਨਦੇ ਹਨ ਕਿ ਆਫ਼ਿਸ ਕਲਚਰ 'ਚ ਬੌਸ ਦਾ ਫੇਵਰੇਟ ਬਣਨ ਦਾ ਮਤਲਬ ਚਮਚਾਗਿਰੀ ਕਰਨਾ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਧਾਰਨਾ ਹੈ। ਬੌਸ ਉਨ੍ਹਾਂ ਲੋਕਾਂ ਨੂੰ ਅੱਗੇ ਵਧਾਉਂਦੇ ਹਨ ਜੋ ਕੰਮ ਪ੍ਰਤੀ ਇਮਾਨਦਾਰ ਹੋਣ, ਕੰਮ ਵਿਚ ਸਮੱਸਿਆ ਘੱਟ ਪੈਦਾ ਕਰਨ, ਵੇਲੇ ਸਿਰ ਆਪਣਾ ਕੰਮ ਨਿਪਟਾਉਣ, ਕਮਿਊਨੀਕੇਸ਼ਨ 'ਚ ਬਿਹਤਰ ਹੋਣ, ਟੀਮ ਨਾਲ ਤਾਲਮੇਲ ਬਣਾ ਕੇ ਚੱਲਣ ਆਦਿ।
ਇੱਥੇ ਇਕ ਗੱਲ ਸਮਝਣ ਦੀ ਲੋੜ ਹੈ ਕਿ ਸਿਰਫ਼ ਮੁਲਾਂਕ ਨਾਲ ਹੀ ਸਫ਼ਲਤਾ ਤੈਅ ਨਹੀਂ ਹੁੰਦੀ। ਜੇਕਰ ਤੁਹਾਡੇ ਵਿਚ ਅਨੁਸ਼ਾਸਨ ਦੀ ਕਮੀ ਜਾਂ ਕੰਮਕਾਰ ਪ੍ਰਤੀ ਆਲਸ ਹੈ, ਤਾਂ ਤੁਸੀਂ ਲੱਕੀ ਅੰਕ ਹੋ ਕੇ ਵੀ ਬਚ ਨਹੀਂ ਸਕਦੇ। ਇਹੀ ਕਾਰਨ ਹੈ ਕਿ ਕਈ ਵਾਰ ਘੱਟ ਹੁਨਰ ਵਾਲੇ ਲੋਕ ਵੀ ਕਾਰਪੋਰੇਟ ਸੈਕਟਰ 'ਚ ਮਿਹਨਤ ਅਤੇ ਅਨੁਸ਼ਾਸਨ ਦੇ ਦਮ 'ਤੇ ਸਫ਼ਲ ਹੋ ਜਾਂਦੇ ਹਨ।