ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੁਲਾਂਕ ਦੇ ਜਾਤਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਅੰਕ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਇਹ ਜਾਤਕ ਜਿਸ ਨਾਲ ਵੀ ਗੱਲ ਕਰਦੇ ਹਨ, ਉਸ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਮੁਲਾਂਕ ਤੁਹਾਡੀ ਜਨਮ ਤਾਰੀਖ਼ ਦਾ ਕੁੱਲ ਜੋੜ ਹੁੰਦਾ ਹੈ ਜਿਵੇਂ ਕਿ ਜੇਕਰ ਤੁਹਾਡਾ ਜਨਮ ਕਿਸੇ ਮਹੀਨੇ ਦੀ 16 ਤਾਰੀਖ਼ ਨੂੰ ਹੋਇਆ ਹੈ ਤਾਂ ਮੁਲਾਂਕ $1+6=7$ ਹੋਵੇਗਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੁਲਾਂਕ ਦੇ ਜਾਤਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਅੰਕ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਇਹ ਜਾਤਕ ਜਿਸ ਨਾਲ ਵੀ ਗੱਲ ਕਰਦੇ ਹਨ, ਉਸ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਇਹ ਆਪਣੀਆਂ ਗੱਲਾਂ ਨਾਲ ਕਿਸੇ ਨੂੰ ਵੀ ਸ਼ੀਸ਼ੇ ਵਿੱਚ ਉਤਾਰ ਲੈਂਦੇ ਹਨ, ਯਾਨੀ ਕਿਸੇ ਨੂੰ ਵੀ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਲੈਂਦੇ ਹਨ।
ਜਿਨ੍ਹਾਂ ਲੋਕਾਂ ਦੇ ਜਨਮ ਦੀ ਤਾਰੀਖ਼ 1, 10, 19 ਜਾਂ 28 ਹੁੰਦੀ ਹੈ, ਅੰਕ ਜੋਤਿਸ਼ ਸ਼ਾਸਤਰ 'ਚ ਉਹ ਲੋਕ ਜਨਮਜਾਤ ਲੀਡਰ ਮੰਨੇ ਜਾਂਦੇ ਹਨ। ਇਸ ਮੁਲਾਂਕ ਦਾ ਸੁਆਮੀ ਸੂਰਜ ਹੈ। ਸੂਰਜ ਦੇ ਪ੍ਰਭਾਵ ਕਾਰਨ ਇਨ੍ਹਾਂ ਲੋਕਾਂ 'ਚ ਰਾਜਿਆਂ ਵਰਗੇ ਗੁਣ ਹੁੰਦੇ ਹਨ।
ਜਿਨ੍ਹਾਂ ਲੋਕਾਂ ਦੀ ਜਨਮ ਤਾਰੀਖ਼ 6, 15 ਜਾਂ 24 ਹੁੰਦੀ ਹੈ, ਉਨ੍ਹਾਂ ਦਾ ਮੁਲਾਂਕ 6 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਜਾਤਕਾਂ 'ਤੇ ਸ਼ੁੱਕਰ ਗ੍ਰਹਿ ਦਾ ਸ਼ਾਸਨ ਹੁੰਦਾ ਹੈ, ਜੋ ਗਲੈਮਰ, ਆਕਰਸ਼ਣ ਤੇ ਪਿਆਰ ਦੇ ਕਾਰਕ ਹਨ।
ਅੰਕ ਜੋਤਿਸ਼ ਸ਼ਾਸਤਰ ਮੁਤਾਬਕ, ਜਿਨ੍ਹਾਂ ਲੋਕਾਂ ਦੀ ਜਨਮ ਤਾਰੀਖ਼ 8, 17, 26 ਹੁੰਦੀ ਹੈ, ਉਨ੍ਹਾਂ ਦਾ ਮੂਲਾਂਕ 8 ਹੁੰਦਾ ਹੈ। ਇਹ ਲੋਕ ਸ਼ਨੀ ਗ੍ਰਹਿ ਤੋਂ ਪ੍ਰਭਾਵਿਤ ਹੁੰਦੇ ਹਨ, ਜੋ ਅਨੁਸ਼ਾਸਨ ਤੇ ਨਿਆਂ ਦੇ ਪ੍ਰਤੀਕ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।