ਮੁਲਾਂਕ-2 ਦੇ ਜਾਤਕ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਬੇਹੱਦ ਗਹਿਰਾਈ ਨਾਲ ਮਹਿਸੂਸ ਕਰਦੇ ਹਨ। ਜੇਕਰ ਇਨ੍ਹਾਂ ਨੂੰ ਕਿਸੇ ਗੱਲ ਦਾ ਬੁਰਾ ਲਗਦਾ ਹੈ ਤਾਂ ਬੇਸ਼ੱਕ ਇਹ ਚਿਹਰੇ ਤੋਂ ਨਾ ਦਿਖਾਉਣ ਪਰ ਅੰਦਰੋਂ ਟੁੱਟ ਜਾਂਦੇ ਹਨ। ਨਾਲ ਹੀ ਅੰਕ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਇਹ ਲੋਕ ਕਲਪਨਾਸ਼ੀਲ ਹੁੰਦੇ ਹਨ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਨਾਲ ਲਗਾ ਲੈਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਸ਼ਾਸਤਰ 'ਚ ਕੁਝ ਅਜਿਹੇ ਮੁਲਾਂਕ ਦੇ ਜਾਤਕਾਂ ਬਾਰੇ ਦੱਸਿਆ ਗਿਆ ਹੈ ਜੋ ਬਹੁਤ ਹੀ ਭਾਵਕ (Emotional) ਹੁੰਦੇ ਹਨ ਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਇਨ੍ਹਾਂ ਨੂੰ ਰੋਣਾ ਆ ਜਾਂਦਾ ਹੈ। ਅਜਿਹੇ 'ਚ ਆਏ ਜਾਣਦੇ ਹਾਂ ਕਿ ਕਿਤੇ ਤੁਸੀਂ ਵੀ ਤਾਂ ਇਨ੍ਹਾਂ ਮੁਲਾਂਕ 'ਚ ਸ਼ਾਮਲ ਨਹੀਂ।
ਅੰਕ ਜੋਤਿਸ਼ 'ਚ ਮੁਲਾਂਕ 2 ਦੇ ਜਾਤਕਾਂ ਨੂੰ ਕਾਫੀ ਭਾਵੁਕ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਮਹੀਨੇ ਦੀ 2, 11, 20 ਜਾਂ 29 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ। ਇਨ੍ਹਾਂ ਜਾਤਕਾਂ 'ਤੇ ਚੰਦਰਮਾ ਦਾ ਪ੍ਰਭਾਵ ਪੈਂਦਾ ਹੈ। ਇਹ ਲੋਕ ਦਿਲ ਦੇ ਬਹੁਤ ਕੋਮਲ ਤੇ ਕਾਫੀ ਸੰਵੇਦਨਸ਼ੀਲ ਹੁੰਦੇ ਹਨ। ਜੇਕਰ ਕੋਈ ਇਨ੍ਹਾਂ ਤੋਂ ਥੋੜ੍ਹੀ ਉੱਚੀ ਆਵਾਜ਼ 'ਚ ਜਾਂ ਸਖ਼ਤ ਸ਼ਬਦਾਂ 'ਚ ਗੱਲ ਕਰ ਲਵੇ ਤਾਂ ਇਹ ਬਹੁਤ ਜਲਦੀ ਦੁਖੀ ਹੋ ਜਾਂਦੇ ਹਨ। ਨਾਲ ਹੀ ਇਨ੍ਹਾਂ ਨੂੰ ਵੀ ਪਸੰਦ ਨਹੀਂ ਹੁੰਦਾ ਕਿ ਇਨ੍ਹਾਂ ਲੋਕਾਂ ਨੂੰ ਕੋਈ ਅਣਗੌਲਿਆ ਕਰੇ। ਅਜਿਹੇ ਹਾਲਾਤ 'ਚ ਇਹ ਲੋਕ ਰੋਣਾ-ਧੋਣਾ ਸ਼ੁਰੂ ਕਰ ਦਿੰਦੇ ਹਨ।
ਮੁਲਾਂਕ-2 ਦੇ ਜਾਤਕ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਬੇਹੱਦ ਗਹਿਰਾਈ ਨਾਲ ਮਹਿਸੂਸ ਕਰਦੇ ਹਨ। ਜੇਕਰ ਇਨ੍ਹਾਂ ਨੂੰ ਕਿਸੇ ਗੱਲ ਦਾ ਬੁਰਾ ਲਗਦਾ ਹੈ ਤਾਂ ਬੇਸ਼ੱਕ ਇਹ ਚਿਹਰੇ ਤੋਂ ਨਾ ਦਿਖਾਉਣ ਪਰ ਅੰਦਰੋਂ ਟੁੱਟ ਜਾਂਦੇ ਹਨ। ਨਾਲ ਹੀ ਅੰਕ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਇਹ ਲੋਕ ਕਲਪਨਾਸ਼ੀਲ ਹੁੰਦੇ ਹਨ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਨਾਲ ਲਗਾ ਲੈਂਦੇ ਹਨ।
ਅੰਕ ਜੋਤਿਸ਼ ਸ਼ਾਸਤਰ 'ਚ ਮੁਲਾਂਕ 6 ਤੇ 7 ਨੂੰ ਵੀ ਉਨ੍ਹਾਂ ਮੁਲਾਂਕਾਂ 'ਚ ਸ਼ਾਮਲ ਕੀਤਾ ਗਿਆ ਹੈ ਜੋ ਬੇਹੱਦ ਇਮੋਸ਼ਨਲ ਕਿਸਮ ਦੇ ਹੁੰਦੇ ਹਨ।
ਮੁਲਾਂਕ-6 : ਉਨ੍ਹਾਂ ਲੋਕਾਂ ਦਾ ਮੁਲਾਂਕ 6 ਹੁੰਦਾ ਹੈ ਜਿਨ੍ਹਾਂ ਦੀ ਜਨਮ ਤਰੀਕ 6, 15 ਤੇ 24 ਹੁੰਦੀ ਹੈ। ਸ਼ੁੱਕਰ ਗ੍ਰਹਿਣ ਨਾਲ ਪ੍ਰਭਾਵਿਤ ਇਸ ਮੁਲਾਂਕ ਦੇ ਜਾਤਕ ਵੀ ਸੁਭਾਅ ਤੋਂ ਕਾਫੀ ਭਾਵੁਕ ਤੇ ਕਲਾਤਮਕ ਹੁੰਦੇ ਹਨ। ਇਨ੍ਹਾਂ ਵਿਚ ਸਹਿਣਸ਼ੀਲਤਾ ਕਾਫੀ ਜ਼ਿਆਦਾ ਹੁੰਦਾ ਹੈ ਪਰ ਪਿਆਰ ਜਾਂ ਰਿਸ਼ਤਿਆਂ ਦੇ ਮਾਮਲੇ 'ਚ ਇਹ ਆਪਣੀਆਂ ਭਾਵਨਾਵਾਂ ਨੂੰ ਲੁਕਾ ਕੇ ਨਹੀਂ ਰੱਖ ਸਕਦੇ। ਜੇਕਰ ਕੋਈ ਇਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਇਹ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਪਾਉਂਦੇ ਤੇ ਇਨ੍ਹਾਂ ਨੂੰ ਰੋਣਾ ਆ ਜਾਂਦਾ ਹੈ।
ਮੁਲਾਂਕ-7 : ਇਹ ਲੋਕ ਵੀ ਅਤਿ-ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਮਹੀਨੇ ਦੀ 7, 16 ਜਾਂ 25 ਤਾਰੀਖ ਨੂੰ ਹੋਇਆ ਹੈ, ਤਾਂ ਉਸ ਦਾ ਮੁਲਾਂਕ 7 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਗ੍ਰਹਿ ਸਵਾਮੀ ਕੇਤੂ ਹਨ। ਬਾਹਰੋਂ ਦੇਖਣ 'ਤੇ ਇਹ ਲੋਕ ਥੋੜ੍ਹੇ ਕਠੋਰ ਲੱਗ ਸਕਦੇ ਹਨ ਪਰ ਅੰਦਰੋਂ ਕਾਫੀ ਭਾਵੁਕ ਹੁੰਦੇ ਹਨ। ਇਹ ਲੋਕ ਆਪਣੀਆਂ ਭਾਵਨਾਵਾਂ ਨੂੰ ਆਸਾਨੀ ਨਾਲ ਕਿਸੇ ਦੇ ਸਾਹਮਣੇ ਜ਼ਾਹਿਰ ਨਹੀਂ ਕਰਦੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।