ਅੰਕ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਮੁਲਾਂਕ 7 ਦੇ ਲੋਕ ਦੂਜਿਆਂ ਨੂੰ ਰੋਸਟ ਕਰਨ ਅਤੇ ਵਿਅੰਗ (Sarcasm) ਕਰਨ 'ਚ ਸਭ ਤੋਂ ਅੱਗੇ ਹੁੰਦੇ ਹਨ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 7 ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਸੁਭਾਅ ਰੋਸਟਿੰਗ ਕਰਨ ਵਾਲਾ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਸ਼ਾਸਤਰ ਮੁਤਾਬਕ, ਕੁਝ ਅਜਿਹੇ ਮੁਲਾਂਕਾਂ ਦੇ ਜਾਤਕਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਦੂਜਿਆਂ ਨੂੰ ਰੋਸਟ ਕਰਨ ਯਾਨੀ ਮਜ਼ਾਕ ਉਡਾਉਣ ਦੇ ਮਾਮਲੇ 'ਚ ਅੱਗੇ ਹੁੰਦੇ ਹਨ। ਇਹ ਲੋਕ ਅਕਸਰ ਮਜ਼ਾਕੀਆ ਲਹਿਜੇ 'ਚ ਅਜਿਹੀ ਸਟੀਕ ਗੱਲ ਕਹਿ ਦਿੰਦੇ ਹਨ ਜੋ ਦੂਜਿਆਂ ਨੂੰ ਅੰਦਰ ਤਕ ਚੁਭ ਸਕਦੀ ਹੈ ਪਰ ਇਨ੍ਹਾਂ ਦਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਹੁੰਦਾ।
ਅੰਕ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਮੁਲਾਂਕ 7 ਦੇ ਲੋਕ ਦੂਜਿਆਂ ਨੂੰ ਰੋਸਟ ਕਰਨ ਤੇ ਵਿਅੰਗ (Sarcasm) ਕਰਨ 'ਚ ਸਭ ਤੋਂ ਅੱਗੇ ਹੁੰਦੇ ਹਨ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਾਰੀਖ਼ ਨੂੰ ਹੋਇਆ ਹੈ, ਇਨ੍ਹਾਂ ਦਾ ਮੁਲਾਂਕ 7 ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਸੁਭਾਅ ਰੋਸਟਿੰਗ ਕਰਨ ਵਾਲਾ ਹੁੰਦਾ ਹੈ। ਨਾਲ ਹੀ ਇਹ ਲੋਕ ਬਹੁਤ ਡੂੰਘੇ ਤੇ ਸ਼ਾਂਤ ਸੁਭਾਅ ਦੇ ਮੰਨੇ ਜਾਂਦੇ ਹਨ। ਇਹ ਲੋਕ ਬਹੁਤ ਘੱਟ ਬੋਲਦੇ ਹਨ ਪਰ ਜਦੋਂ ਬੋਲਦੇ ਹਨ ਤਾਂ ਸਾਹਮਣੇ ਵਾਲੇ ਦੀ ਬੋਲਤੀ ਬੰਦ ਕਰ ਕੇ ਰੱਖ ਦਿੰਦੇ ਹਨ। ਇਨ੍ਹਾਂ ਦਾ ਸੈਂਸ ਆਫ਼ ਹਿਊਮਰ ਜ਼ਬਰਦਸਤ ਹੁੰਦਾ ਹੈ। ਬਿਨਾਂ ਹੱਸੇ ਕਿਸੇ ਨੂੰ ਰੋਸਟ ਕਰਨਾ ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ।
ਮੁਲਾਂਕ 7 ਦੇ ਲੋਕ ਦਾਰਸ਼ਨਿਕ ਤੇ ਚਿੰਤਨਸ਼ੀਲ ਹੋਣ ਦੇ ਨਾਲ-ਨਾਲ ਅਧਿਆਤਮਕ ਬਿਰਤੀ ਦੇ ਮਾਲਕ ਵੀ ਹੁੰਦੇ ਹਨ। ਇਨ੍ਹਾਂ ਦੀ ਇੰਟਿਊਸ਼ਨ ਪਾਵਰ ਕਾਫੀ ਤੇਜ਼ ਹੁੰਦੀ ਹੈ ਜਿਸ ਨਾਲ ਇਹ ਦੂਜਿਆਂ ਦੇ ਇਰਾਦਿਆਂ ਨੂੰ ਪਹਿਲਾਂ ਹੀ ਭਾਂਪ ਲੈਂਦੇ ਹਨ। ਇਸ ਮੁਲਾਂਕ ਦੇ ਲੋਕ ਅੰਤਰਮੁਖੀ ਵੀ ਮੰਨੇ ਜਾਂਦੇ ਹਨ। ਆਪਣੀਆਂ ਭਾਵਨਾਵਾਂ ਨੂੰ ਕਿਸੇ ਨਾਲ ਸਾਂਝਾ ਕਰਨਾ ਪਸੰਦ ਨਹੀਂ ਕਰਦੇ। ਇਸ ਮੁਲਾਂਕ ਦੇ ਜਾਤਕਾਂ ਨੂੰ ਲੀਕ ਤੋਂ ਹਟ ਕੇ ਕੰਮ ਕਰਨ 'ਚ ਮਜ਼ਾ ਆਉਂਦਾ ਹੈ।
ਜਿਨ੍ਹਾਂ ਦਾ ਜਨਮ 5, 14 ਜਾਂ 23 ਤਾਰੀਖ਼ ਨੂੰ ਹੋਇਆ ਹੋਵੇ, ਉਨ੍ਹਾਂ ਦਾ ਮੁਲਾਂਕ 5 ਹੁੰਦਾ ਹੈ। ਇਸ ਮੁਲਾਂਕ ਦਾ ਸੰਬੰਧ ਬੁੱਧ ਗ੍ਰਹਿ ਨਾਲ ਮੰਨਿਆ ਗਿਆ ਹੈ ਜੋ ਬੁੱਧੀ ਤੇ ਬਾਣੀ ਦੇ ਕਾਰਕ ਹਨ। ਬੁੱਧ ਗ੍ਰਹਿ ਦੇ ਪ੍ਰਭਾਵ ਨਾਲ ਇਹ ਜਾਤਕ ਹਾਜ਼ਰ-ਜਵਾਬ ਹੁੰਦੇ ਹਨ। ਇਨ੍ਹਾਂ ਦਾ ਸੁਭਾਅ ਮਜ਼ਾਕੀਆ ਕਿਸਮ ਦਾ ਹੁੰਦਾ ਹੈ। ਇਹ ਕਿਸੇ ਵੀ ਗੱਲ ਜਾਂ ਪਰਿਸਥਿਤੀ 'ਚੋਂ ਤੁਰੰਤ ਕੋਈ ਫਨੀ ਪੁਆਇੰਟ (ਮਜ਼ਾਕੀਆ ਗੱਲ) ਕੱਢ ਲੈਂਦੇ ਹਨ। ਇਹ ਲੋਕ ਦੂਜਿਆਂ ਦੀ ਖਿੱਚਾਈ ਕਰਨ ਵਿੱਚ ਪਿੱਛੇ ਨਹੀਂ ਰਹਿੰਦੇ। ਨਾਲ ਹੀ ਬਿਨਾਂ ਆਪਣੀ ਹਸੀ ਜ਼ਾਹਿਰ ਕੀਤੇ, ਬਹੁਤ ਹੀ ਗੰਭੀਰ ਚਿਹਰੇ ਦੇ ਨਾਲ ਸਾਹਮਣੇ ਵਾਲੇ ਦੀਆਂ ਕਮੀਆਂ ਜਾਂ ਆਦਤਾਂ 'ਤੇ ਤੰਜ਼ ਕੱਸਣਾ ਵੀ ਇਹਨਾਂ ਦੀ ਇਕ ਖ਼ਾਸੀਅਤ ਹੈ।
ਮੁਲਾਂਕ 3 ਨੂੰ ਵੀ ਉਨ੍ਹਾਂ ਮੁਲਾਂਕਾਂ 'ਚੋਂ ਇਕ ਮੰਨਿਆ ਗਿਆ ਹੈ ਜੋ ਦੂਜਿਆਂ ਨੂੰ ਰੋਸਟ ਕਰਨ 'ਚ ਮਾਹਿਰ ਹੁੰਦਾ ਹੈ। ਇਹ ਮੁਲਾਂਕ ਗੁਰੂ/ਬ੍ਰਹਿਸਪਤੀ ਦੁਆਰਾ ਸ਼ਾਸਿਤ ਹੁੰਦਾ ਹੈ। ਇਨ੍ਹਾਂ ਲੋਕਾਂ ਦੀ ਬੁੱਧੀ ਅਤੇ ਸ਼ਬਦ-ਭੰਡਾਰ ਬਹੁਤ ਮਜ਼ਬੂਤ ਹੁੰਦਾ ਹੈ। ਇਹ ਕਿਸੇ ਦੀ ਵੀ ਨਕਲ ਕਰਨ (Mimicry) ਜਾਂ ਤਨਜ਼ ਕਰਨ 'ਚ ਮਾਹਿਰ ਹੁੰਦੇ ਹਨ। ਇਨ੍ਹਾਂ ਨੂੰ ਵੀ ਦੂਜਿਆਂ ਦੀ ਰੋਸਟਿੰਗ ਕਰਨ 'ਚ ਬਹੁਤ ਮਜ਼ਾ ਆਉਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।