Numerology ਅਨੁਸਾਰ ਮੁਲਾਂਕ 6 ਦਾ ਸਵਾਮੀ ਗ੍ਰਹਿ ਸ਼ੁੱਕਰ ਮੰਨਿਆ ਜਾਂਦਾ ਹੈ ਜੋ ਕਿ ਸੁੰਦਰਤਾ, ਪ੍ਰੇਮ, ਸੁੱਖ-ਸਹੂਲਤਾਂ ਤੇ ਆਕਰਸ਼ਣ ਦਾ ਕਾਰਕ ਮੰਨਿਆ ਜਾਂਦਾ ਹੈ। ਉੱਥੇ ਹੀ ਜੋਤਿਸ਼ 'ਚ ਮੁਲਾਂਕ 6 ਦੀਆਂ ਕੁੜੀਆਂ ਕਾਫੀ ਆਕਰਸ਼ਿਤ ਸ਼ਖ਼ਸੀਅਤ ਦੀਆਂ ਮਾਲਕ ਦੱਸੀਆਂ ਗਈਆਂ ਹਨ। ਲੋਕ ਇਨ੍ਹਾਂ ਦੀ ਸੁੰਦਰਤਾ ਸਮੇਤ ਸਮਝਦਾਰੀ ਤੇ ਵਿਵਹਾਰ ਤੋਂ ਵੀ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਕਿਸੀ ਵੀ ਸ਼ਖ਼ਸ ਦੀ ਜਨਮ ਤਰੀਕ ਜੋੜ ਕੇ ਦੇਖੋਗੇ ਤਾਂ ਤੁਹਾਨੂੰ ਆਸਾਨੀ ਨਾਲ ਉਸ ਦੇ ਮੁਲਾਂਕ ਦਾ ਪਤਾ ਲੱਗ ਜਾਵੇਗਾ। ਅੰਕ ਜੋਤਿਸ਼ 'ਚ ਹਰ ਮੁਲਾਂਕ ਦਾ ਆਪਣਾ ਵੱਖਰਾ ਮਹੱਤਵ ਹੁੰਦਾ ਹੈ। ਉਦਾਹਰਨ ਵਜੋਂ ਜੇਕਰ ਕਿਸੇ ਦਾ ਜਨਮ 6, 15 ਜਾਂ 24 ਤਾਰੀਖ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ 6 ਮੰਨਿਆ ਜਾਂਦਾ ਹੈ।
ਅੰਕ ਜੋਤਿਸ਼ ਸ਼ਾਸਤਰ ਅਨੁਸਾਰ ਮੁਲਾਂਕ 6 ਦਾ ਸਵਾਮੀ ਗ੍ਰਹਿ ਸ਼ੁੱਕਰ ਮੰਨਿਆ ਜਾਂਦਾ ਹੈ ਜੋ ਕਿ ਸੁੰਦਰਤਾ, ਪ੍ਰੇਮ, ਸੁੱਖ-ਸਹੂਲਤਾਂ ਤੇ ਆਕਰਸ਼ਣ ਦਾ ਕਾਰਕ ਮੰਨਿਆ ਜਾਂਦਾ ਹੈ। ਉੱਥੇ ਹੀ ਜੋਤਿਸ਼ 'ਚ ਮੁਲਾਂਕ 6 ਦੀਆਂ ਕੁੜੀਆਂ ਕਾਫੀ ਆਕਰਸ਼ਿਤ ਸ਼ਖ਼ਸੀਅਤ ਦੀਆਂ ਮਾਲਕ ਦੱਸੀਆਂ ਗਈਆਂ ਹਨ। ਲੋਕ ਇਨ੍ਹਾਂ ਦੀ ਸੁੰਦਰਤਾ ਸਮੇਤ ਸਮਝਦਾਰੀ ਤੇ ਵਿਵਹਾਰ ਤੋਂ ਵੀ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ। ਇਸੇ ਕਾਰਨ ਇਨ੍ਹਾਂ ਨੂੰ ਅਕਸਰ 'ਬਿਊਟੀ ਵਿਦ ਬ੍ਰੇਨ' ਕਿਹਾ ਜਾਂਦਾ ਹੈ। ਇਹ ਔਰਤਾਂ ਜਿੱਥੇ ਵੀ ਜਾਂਦੀਆਂ ਹਨ, ਉੱਥੇ ਆਪਣਾ ਵੱਖਰਾ ਪ੍ਰਭਾਵ ਛੱਡਦੀਆਂ ਹਨ।
ਜੋਤਿਸ਼ ਅਨੁਸਾਰ, ਮੁਲਾਂਕ 6 ਦੀਆਂ ਕੁੜੀਆਂ ਕਾਫੀ ਕਲਾਤਮਕ ਹੁੰਦੀਆਂ ਹਨ। ਇਹ ਸੰਗੀਤ, ਫੈਸ਼ਨ ਡਿਜ਼ਾਈਨਿੰਗ, ਕਲਾ ਤੇ ਕ੍ਰਿਏਟਿਵ ਫੀਲਡ 'ਚ ਜ਼ਿਆਦਾ ਸਫ਼ਲ ਮੰਨੀਆਂ ਜਾਂਦੀਆਂ ਹਨ। ਕਿਸੇ ਵੀ ਚੀਜ਼ ਨੂੰ ਬਿਹਤਰ ਢੰਗ ਨਾਲ ਪੇਸ਼ ਕਰਨ ਦੀ ਖਾਸ ਕਲਾ ਇਨ੍ਹਾਂ ਅੰਦਰ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਇਸ ਤੋਂ ਇਲਾਵਾ ਗੱਲਬਾਤ 'ਚ ਵੀ ਕਾਫੀ ਵਧੀਆਂ ਹੁੰਦੀਆਂ ਹਨ, ਜਿਸ ਕਾਰਨ ਲੋਕ ਆਸਾਨੀ ਨਾਲ ਇਨ੍ਹਾਂ ਦੇ ਦੋਸਤ ਬਣ ਜਾਂਦੇ ਹਨ।
ਇਨ੍ਹਾਂ ਕੁੜੀਆਂ ਨੂੰ ਸਾਫ-ਸਫ਼ਾਈ, ਖੂਬਸੂਰਤ ਚੀਜ਼ਾਂ ਤੇ ਲਗਜ਼ਰੀ ਲਾਈਫ ਕਾਫੀ ਪਸੰਦ ਹੁੰਦੀ ਹੈ। ਇਹ ਆਪਣੇ ਘਰ ਤੇ ਆਲੇ-ਦੁਆਲੇ ਦੇ ਮਾਹੌਲ ਨੂੰ ਸੁੰਦਰ ਬਣਾਈ ਰੱਖਣਾ ਪਸੰਦ ਕਰਦੀਆਂ ਹਨ। ਨਾਲ ਹੀ, ਇਹ ਕੁੜੀਆਂ ਪਰਿਵਾਰ ਤੇ ਰਿਸ਼ਤਿਆਂ ਨੂੰ ਵੀ ਤਵੱਜੋ ਦਿੰਦੀਆਂ ਹਨ। ਕਿਹਾ ਜਾਂਦੈ ਕਿ ਇਹ ਆਪਣੇ ਖਾਸ ਕਰੀਬੀਆਂ ਦਾ ਹਰ ਹਾਲਾਤ 'ਚ ਸਾਥ ਨਿਭਾਉਣ ਦੀ ਕੋਸ਼ਿਸ਼ ਕਰਦੀਆਂ ਹਨ।
ਹਾਲਾਂਕਿ ਕਈ ਵਾਰ ਮੁਲਾਂਕ 6 ਦੀਆਂ ਕੁੜੀਆਂ ਭਾਵੁਕ ਵੀ ਹੋ ਜਾਂਦੀਆਂ ਹਨ। ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਨਾਲ ਲਗਾ ਲੈਣਾ ਇਨ੍ਹਾਂ ਦੀ ਸੁਭਾਅ ਦਾ ਹਿੱਸਾ ਮੰਨਿਆ ਜਾਂਦਾ ਹੈ। ਹਾਲਾਂਕਿ ਆਪਣੀ ਸਮਝਦਾਰੀ ਤੇ ਸ਼ਾਂਤ ਸੁਭਾਅ ਨਾਲ ਇਹ ਮੁਸ਼ਕਲ ਹਾਲਾਤ ਨੂੰ ਵੀ ਸੰਭਾਲ ਲੈਂਦੀਆਂ ਹਨ।
ਅੰਕ ਜੋਤਿਸ਼ ਅਨੁਸਾਰ, ਸ਼ੁੱਕਰ ਗ੍ਰਹਿ ਦਾ ਅਸਰ ਇਨ੍ਹਾਂ ਨੂੰ ਆਕਰਸ਼ਕ, ਰਚਨਾਤਮਕ ਤੇ ਬੁੱਧੀਮਾਨ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਮੁਲਾਂਕ 6 (Mulank 6) ਦੀਆਂ ਕੁੜੀਆਂ ਅਕਸਰ ਆਪਣੀ ਸ਼ਖ਼ਸੀਅਤ ਤੇ ਹੁਨਰ ਨਾਲ ਲੋਕਾਂ ਵਿਚਾਲੇ ਖਾਸ ਪਛਾਣ ਬਣਾ ਲੈਂਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।